ਸਤਿ ਸ੍ਰੀ ਅਕਾਲ ਜੀ। ਅੱਜ ਇਕ ਸਹੇਲੀ ਦੀ ਹੱਡ ਬੀਤੀ ਲਿਖਣ ਲਗੀ ਹਾਂ ਆਪਣਾ ਸੁਝਾਅ ਜਰੂਰ ਦਿਓ ਜੀ ਇਕ ਕੁੜੀ ਨੂੰ ਓਦੀ ਸੱਸ ਵੱਲੋਂ ਪਸੰਦ ਨਹੀਂ ਕੀਤਾ ਜਾਂਦਾ ਪਰ ਸਹੁਰੇ ਨੇ ਰਿਸ਼ਤਾ ਪੱਕਾ ਕਰਕੇ ਆਪਣੇ ਮੁੰਡੇ ਦਾ ਵਿਆਹ ਕਰਵਾ ਦਿੱਤਾ।ਕੁੜੀ ਪੜੀ ਲਿਖੀ ਸੀ।ਇਸ ਕਰਕੇ ਉਮੀਦ ਕੀਤੀ ਜਾਂਦੀ ਸੀ ਕਿ ਉਹ ਆਈਲੈਟਸ ਕਰਕੇ ਬਾਹਰ ਰਿਸ਼ਤੇਦਾਰਾਂ ਕੋਲ ਜਾਵੇ ਘਰਵਾਲੇ ਨੂੰ ਨਾਲ ਲਿਜਾ ਕੇ। ਪਰ ਉਸਦੇ ਬੈਂਡ ਘਟ ਆਏ ਤੇ ਓਹ ਇਕੱਲੀ ਜਾ ਸਕਦੀ ਸੀ ।ਪਰ ਸੋਹਰਿਆ ਨੇ ਨਹੀਂ ਭੇਜਿਆ ਕਿਉੰਕਿ ਮੁੰਡੇ ਕੁੜੀ ਦੀ ਆਪਸ ਵਿਚ ਵੀ ਬਹੁਤ ਲੜਾਈ ਰਹਿੰਦੀ ਸੀ।ਦੋਨਾਂ ਦੀ ਸੋਚ ਬਹੁਤ ਅਲਗ ਸੀ। ਦੋਨਾਂ ਵਿਚ ਪਿੰਡ ਸ਼ਹਿਰ ਦੇ ਰਹਿਣ ਸਹਿਣ ਦਾ ਫ਼ਰਕ ਸੀ ਤੇ ਦੂਜਾ ਦੋਨਾਂ ਵਿਚ ਪੜ੍ਹਾਈ ਦਾ ਵੀ ਫ਼ਰਕ ਸੀ।ਜਿਸ ਕਰਕੇ ਤਕਰਾਰ ਜਾਏਜ਼ ਸੀ।ਬੱਸ ਇਹਨਾਂ ਲੜਾਈਆਂ ਦੇ ਚਲਦੇ ਓਹ ਕੁੜੀ ਕਦੇ ਪੇਕੇ ਤੇ ਕਦੇ ਸਹੁਰੇ ਰਹਿੰਦੀ ਸੀ। ਸਬ ਕੁਛ ਸਮਝ ਤੋਂ ਬਾਹਰ ਸੀ ਉਸਦੇ ਕਿ ਕੀ ਕਰੇ ਤੇ ਕਿ ਨਾਂ। ਪਰ ਸਮਾਜ ਵਿਚ ਵਿਚਰਨ ਲਈ ਇਹ ਜ਼ਰੂਰੀ ਹੈ ਕਿ ਕੁੜੀ ਵਿਆਹ ਤੋਂ ਬਾਅਦ ਸੋਹਰੇ ਘਰ ਹੀ ਵਸੇ ਬਿਨਾਂ ਇਸ ਉਮੀਦ ਤੋਂ ਕੇ ਦੁਬਾਰਾ ਓਹ ਖੁਸ਼ ਰਹਿ ਸਕਦੀ ਜਾਂ ਨਹੀ। ਚਾਹੇ ਘੁੱਟ ਘੁੱਟ ਕੇ ਹੀ ਕਿਉੰ ਨਾਂ ਪਰ ਉਥੋਂ ਨਿਕਲਣਾ ਮੁਸ਼ਕਿਲਾਂ ਹੋ ਜਾਂਦਾ। ਔਖੇ ਸੌਖੇ ਓਸ ਨੇ ਇਕ ਸਾਲ ਕਡ ਲਿਆ ਫਿਰ ਸਹੁਰਿਆਂ ਵੱਲੋਂ ਓਸ ਤੇ ਬੱਚੇ ਜੰਮਣ ਦਾ ਦਬਾਅ ਪਾਇਆ ਗਿਆ ਜਦ ਕਿ ਉਹ ਅਜੇ ਇਸ ਲਈ ਤਿਆਰ ਨਹੀਂ ਸੀ ਕਿਉੰਕਿ ਓਸ ਨੂੰ ਸੀ ਕਿ ਜਦ ਆਪਸ ਚ ਕੁਛ ਖਾਸ ਬਣਦੀ ਨਹੀਂ ਤਾਂ ਨਵਾ ਜੀਅ ਲਿਆ ਕੇ ਓਸ ਨੂੰ ਵੀ ਕਲੇਸ਼ ਦਾ ਹਿੱਸਾ ਕਿਉੰ ਬਣਾਣਾ। ਪਰ ਫੇਰ ਵੀ ਉਸਦੀ ਪੇਸ਼ ਨਾ ਚਲੀ ਤੇ ਓਸ ਦੀ ਕੁੱਖ ਚ ਇਕ ਜੀਅ ਪਲਣ ਲਗਿਆ। ਮਿਡਲ ਕਲਾਸ ਪਰਿਵਾਰ ਤੋਂ ਹੋਣ ਕਰਕੇ ਹਸਪਤਾਲਾਂ ਤੇ ਦਵਾਈਆਂ ਦੇ ਖਰਚੇ ਵੀ ਬੰਦੇ ਦੀ ਮੱਤ ਮਾਰ ਦਿੰਦੇ। ਏਦਾ ਹੀ ਕੁਛ ਮੇਰੀ ਸਹੇਲੀ ਤੇ ਓਸ ਦੇ ਪਰਿਵਾਰ ਨਾਲ ਹੋਇਆ।ਸਹੁਰਿਆਂ ਨੇ ਓਸ ਦੇ ਪ੍ਰੈਗਨੈਂਸੀ ਦੇ ਖਰਚੇ ਘਟ ਰੱਖਣ ਲਈ ਓਸ ਨੂੰ ਡਿਸਪੈਂਸਰੀ ਚ ਲੈ ਜਾਂਦੇ। ਓਹ ਚਜ ਨਾਲ ਚੈੱਕਅਪ ਜਾ ਟੈਸਟ ਵੀ ਨਾ ਕਰਦੇ ਤੇ ਓਦਾ ਹੀ ਦਿਨ ਨਿਕਲਦੇ ਗਏ। ਓਹ ਘਰ ਚ ਵੀ ਇਕੱਲੀ ਰਹਿੰਦੀ ਜਿਸ ਕਰਕੇ ਉਹ ਖੁਸ਼ ਨਾ ਰਹਿੰਦੀ ਤੇ ਚਿੜਚਿੜੀ ਰਹਿੰਦੀ। ਸੱਤਵੇਂ ਮਹੀਨੇ ਓਹ ਪੇਕੇ ਚਲੀ ਗਈ ਕਿਉੰਕਿ ਓਸ ਨੂੰ ਉਮੀਦ ਨਹੀਂ ਸੀ ਕਿ ਸੋਹਰੇ ਓਸ ਨੂੰ ਕੋਈ ਸੰਭਾਲੂਗਾ। ਪਰ ਜਿਵੇਂ ਰੱਬ ਵੀ ਓਸ ਤੋਂ ਨਰਾਜ਼ ਹੋਇਆ ਲੱਗਦਾ ਸੀ। ਅਚਾਨਕ ਇੱਕ ਦਿਨ ਓਹਨੂੰ ਏਨੀ ਤਕਲੀਫ ਹੋਈ ਕਿ ਹਸਪਤਾਲ ਲਿਜਾਣਾ ਪੈ ਗਿਆ। ਤੇ ਸੱਤਵੇਂ ਮਹੀਨੇ ਹੈ ਓਸ ਦੀ ਡਿਲਵਰੀ ਹੋ ਗਈ ਤੇ ਬੱਚਾ ਏਨਾ ਸੀਰੀਅਸ ਸੀ ਕਿ ਓਸ ਨੂੰ ਡੇਢ਼ ਮਹੀਨਾ ਵੇਂਟਿਲੇਟਰ ਆਕਸੀਜਨ ਤੇ ਮਸ਼ੀਨਾਂ ਵਿਚ ਰਖਿਆ ਗਿਆ ਜਿਸ ਦਾ ਤਕ਼ਰੀਬਨ ਪੰਜ ਲੱਖ ਖ਼ਰਚਾ ਆਇਆ। ਜੌ ਕਿ ਸਹੁਰਿਆਂ ਨੇ ਹੀ ਕੀਤਾ ਪਰ। ਉਮੀਦ ਕੀਤੀ ਗਈ ਸੀ ਕਿ ਕੁੜੀ ਪੇਕੇ ਬਿਮਾਰ ਹੋਈ ਤਾ ਪੈਸੇ ਵੀ ਉਹੀ ਲਗਾਣ। ਸ਼ੀਲੇ ਦੇ ਦੌਰਾਨ ਵੀ ਦੋਨਾਂ ਜੀਆਂ ਦੀ ਬਹੁਤ ਲੜਾਈ ਹੁੰਦੀ। ਜਦ ਕਿ ਡਾਕਟਰਾਂ ਨੇ ਦਸਿਆ ਸੀ ਕਿ ਚੰਗੀ ਤਰ੍ਹਾਂ ਇਲਾਜ਼ ਨਾ ਹੋਣ ਕਰਕੇ ਤੇ ਸਕੈਨਾ ਨਾ ਕਰਵਾਉਣ ਕਰਕੇ ਦਿੱਕਤ ਆਈ ਹੈ ਕਿਉੰਕਿ ਬੱਚੇ ਦਾ ਵਾਦਾ ਹੀ ਨਹੀ ਹੋਇਆ ਓਹ ਇਕ ਕਿਲੋ ਤੋਂ ਵੱਧ ਭਾਰ ਦਾ ਨਹੀਂ ਸੀ।ਜਿਸ ਕਰਕੇ ਏਨੀ ਕਮਜ਼ੋਰੀ ਵਿਚ ਜਵਾਕ ਨੇ ਜਿਆਦਾ ਤਕਲੀਫਾਂ ਝਲੀਆਂ। ਤੇ ਕੁੜੀ ਨੂੰ ਲਗਾਤਾਰ ਸਾਰਿਆ ਵਲੋ ਤਾਅਨੇ ਮੇਹਣੇ ਵਜਦੇ ਰਹੇ।ਪਰ ਓਹ ਪੇਕੇ ਹੀ ਰਹਿ ਤੇ ਦਿਨ ਰਾਤ ਹਸਪਤਾਲ ਗੇੜੇ ਕਡ ਦੀ ਰਹੀ। ਉੱਤੋਂ ਮਹੀਨਾ ਵੀ ਦਿਸੰਬਰ ਦਾ ਸੀ। ਜਿਵੇਂ ਤਿਵੇਂ ਦਿਨ ਬੀਤਦੇ ਗਏ। ਜਦ ਗਲਤੀ ਸਹੁਰਿਆਂ ਦੀ ਸੀ ਕਿ ਉਹਨਾਂ ਨੇ ਚਜ ਨਾਲ ਧਿਆਨ ਨਹੀਂ ਰਖਿਆ ਤੇ ਨਾ ਡਾਕਟਰਾਂ ਨੂੰ ਸਮੇਂ ਸਮੇਂ ਤੇ ਚੈਕ ਕਰਵਾਇਆ ਤਾਂ ਹੁਣ ਜੌ ਪੈਸਾ ਲੱਗਣਾ ਸੀ ਉਹ ਸਹੁਰਿਆਂ ਵਲੋਂ ਹੀ ਲੱਗਣਾ ਸੀ ਪਰ ਉੱਥੇ ਵੀ ਕੁੜੀ ਨੂੰ ਤਾਅਨੇ ਮਾਰੇ ਜਾਂਦੇ ਸੀ ਕਿ ਉਸ ਦਾ ਪਿਓ ਪੈਸੇ ਲਗਾਵੇ ਓਹ ਖੁਦ ਇਕ ਕੁੜੀ ਵਿਆਹ ਕੇ ਹਟਿਆ ਸੀ ਤਾਂ ਦੂਜੀ ਕੁੜੀ ਵਿਆਹੁਣ ਵਾਲੀ ਸੀ ਕਬੀਲਦਾਰੀ ਵੱਡੀ ਸੀ ਤੇ ਕਮਾਈ ਘਟ। ਕੁੜੀ ਦਾ ਪਿਓ ਫਰ ਕੁੜੀ ਨੂੰ ਸੋਹਰੇ ਘਰ ਸੁਖੀ ਰੱਖਣ ਲਈ ਇਦਰ ਉਦਰ ਪੈਸਿਆਂ ਦੇ ਹੀਲੇ ਵਸੀਲੇ ਨੂੰ ਭਜਿਆ ਫਿਰਦਾ ਰਿਹਾ ਜਿੰਨੇ ਜੋਗਾ ਸੀ ਕਰੀ ਗਿਆ। ਪਰ ਇਥੇ ਹੀ ਬਸ ਨਹੀਂ ਉਸਦਾ ਕੀਤਾ ਨਾ ਕੀਤਾ ਇੱਕ ਬਰਾਬਰ ਸੀ।ਫਿਰ ਵੀ ਕੁੜੀ ਨੂੰ ਵਸਾਉਣ ਲਈ ਮਾਪੇ ਵੱਧ ਕੇ ਕਰਦੇ ਨੇ। ਜਿਵੇਂ ਹੀ ਡੇਢ ਮਹੀਨੇ ਬਾਅਦ ਮੇਰੀ ਸਹੇਲੀ ਬੱਚੇ ਨੂੰ ਲੈ ਕੇ ਘਰ ਆਈ ਤਾਂ ਉਸ ਨੂੰ ਡਾਕਟਰਾਂ ਨੇ ਹਦਾਇਤਾਂ ਦਿੱਤੀਆਂ ਹੋਈਆਂ ਸੀ ਕਿ ਬੱਚੇ ਨੂੰ ਕਿਵੇਂ ਸੰਭਾਲਣਾ ਹੈ ਕਿਉਂਕਿ ਉਹ ਬਹੁਤ ਕਮਜ਼ੋਰ ਸੀ ਤੇ ਉਸਨੂੰ ਸੰਭਾਲਣਾ ਬਹੁਤ ਹੀ ਮੁਸ਼ਕਿਲ ਸੀ ਪਰ ਜਿਵੇਂ ਕਿ ਪੁਰਾਣੇ ਖਿਆਲਾਤਾਂ ਵਾਲੇ ਲੋਕਾਂ ਨੂੰ ਇਦਾਂ ਹੀ ਲੱਗਦਾ ਸੀ ਕਿ ਉਹਨਾਂ ਨੇ ਵੀ ਬੱਚੇ ਪਾਲੇ ਹਨ ਇਹ ਕੋਈ ਵੱਡਾ ਕੰਮ ਨਹੀਂ ਹੈ ਸੋ ਇਸ ਦੌਰਾਨ ਹੀ ਉਹਨਾਂ ਦੇ ਘਰ ਵਿੱਚ ਬੱਚੇ ਨੂੰ ਸੰਭਾਲਣ ਨੂੰ ਲੈ ਕੇ ਬਹੁਤ ਤਕਰਾਰ ਚਲਦੀਆਂ ਰਹੀਆਂ ਹਰ ਦਿਨ ਇੱਕ ਨਵੀਂ ਚੁਣੌਤੀ ਵਾਲਾ ਹੁੰਦਾ ਕਦੇ ਉਹ ਘਰਦਿਆਂ ਨੂੰ ਬੱਚੇ ਚੱਕਣ ਤੋਂ ਪਹਿਲਾਂ ਸੇਨਿਟਿਜ਼ਰ ਦੇ ਉਪਯੋਗ ਲਈ ਗਾਈਡ ਕਰਦੀ ਤੇ ਕਦੇ ਬੱਚੇ ਨੂੰ ਫੀਡ ਕਿਵੇਂ ਕਰਾਣੀ ਹੈ ਉਸ ਲਈ। ਕਿਉਂਕਿ ਬੱਚਾ ਬਹੁਤ ਕਮਜ਼ੋਰ ਸੀ ਤੇ ਡਾਕਟਰ ਨੇ ਬੱਚੇ ਨੂੰ ਮਾਂ ਦਾ ਦੁੱਧ ਵੀ ਚਮਚੇ ਨਾਲ ਪਿਲਾਉਣ ਦੀ ਹਿਦਾਇਤ ਹੀ ਦਿੱਤੀ ਸੀ। ਇਸ ਦੌਰਾਨ ਦਿਨ ਰਾਤ ਘਰ ਵਿੱਚ ਕਲੇਸ਼ ਵਾਲਾ ਮਾਹੌਲ ਰਹਿੰਦਾ ਕਿਉਂਕਿ ਘਰ ਦੇ ਵੱਡੇ ਕਹਿੰਦੇ ਕਿ ਅਸੀਂ ਵੀ ਬੱਚੇ ਪਾਲੇ ਹਨ ਤੇ ਅਸੀਂ ਜਿਵੇਂ ਆਪਣੇ ਪਾਲੇ ਹਨ ਅਸੀਂ ਇਸ ਨੂੰ ਵੀ ਉਸੇ ਤਰ੍ਹਾਂ ਹੀ ਸੰਭਾਲਾਂਗੇ। ਪਰ ਕੁੜੀ ਦਾ ਕਹਿਣਾ ਸੀ ਪਹਿਲਾਂ ਤੇ ਹੁਣ ਦੇ ਸਮੇਂ ਵਿੱਚ ਬਹੁਤ ਫਰਕ ਹੈ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਹਨ ਜਿੰਨਾ ਤੋਂ ਪਰਹੇਜ ਨਵਜੰਮੇ ਬੱਚੇ ਲਈ ਬਹੁਤ ਜਰੂਰੀ ਹੈ ਤੇ ਉਹਦੇ ਲਈ ਸਾਨੂੰ ਖੁਦ ਹੀ ਸਾਵਧਾਨੀ ਵਰਤਣੀ ਪਵੇਗੀ ਤੇ ਉਹ ਕੱਲੇ ਕੱਲੇ ਜੀ ਨੂੰ ਨੂੰ ਹਰ ਇੱਕ ਚੀਜ਼ ਵਿੱਚ ਟੋਕਾ ਟੁਕਾਈ ਕਰਦੀ ਜਿਸਦਾ ਸਾਰੇ ਘਰ ਦੇ ਗੁੱਸਾ ਕਰਦੇ ਤੇ ਹੌਲੀ ਹੌਲੀ ਇਹ ਚੀਜ਼ਾਂ ਇੱਕ ਵੱਡੇ ਕਲੇਸ਼ ਦਾ ਰੂਪ ਧਾਰ ਗਈਆਂ। To be continue.....
Please log in to comment.