Kalam Kalam
Profile Image
ਲੱਕੀ
6 months ago

ਬਚਪਨ ਦੀਆਂ ਯਾਦਾਂ

ਅਸੀਂ ਪੰਜ ਭੈਣਾਂ ਤੇ ਇੱਕੋ ਵੀਰ।੬ ਭੈਣ ਭਾਈ। ਆਪਣੇ ਮਾਪਿਆਂ ਦੇ ਨਾਲ ਬਹੁਤ ਸੋਹਣਾ ਸਮਾਂ ਬੀਤੀਆਂ। ਮੈਂ ੪ ਨੰਬਰ ਵਾਲ਼ੀ। ਜਿਸ ਦਾ ਨਾਮ ਵੀ ਇੱਕ ਸੰਗਰੂਰ ਤੋਂ ਆਉਂਦੀ ਕਲਰਕ ਭੈਣਜੀ ਰਾਜ ਕੋਰ ਨੇ ਰੱਖਿਆ ਲਖਵੀਰ ਕੌਰ।ਪਰ ਮੈਂ ਆਪਣੀ ਤੀਜੇ ਨੰਬਰ ਵਾਲ਼ੀ ਭੈਣ ਤੋਂ ੫ ਸਾਲ ਛੋਟੀ ਸੀ। ਮੇਰੇ ਮਾਪੇ ਦੱਸਦੇ ਨੇ ਕਿ ਤੈਥੋਂ ਵੱਡਾ ਭਰਾ ਹੋ ਕੇ ਮੁੱਕ ਗਿਆ ਸੀ ਪਰ ਤੇਰੀ ਵੱਡੀ ਭੈਣ ਬਹੁਤ ਰੋਂਦੀ ਕਿ ਕਾਕਾ ਲਿਆ ਕੇ ਦਿਓ। ਫੇਰ ਜਦੋਂ ਮੈਂ ਹੋਈ ਉਸ ਨੇ ਕਾਕਾ ਕਾਕਾ ਕਰੀ ਜਾਣਾ ।ਇਸੇ ਕਾਰਨ ਮੇਰਾ ਬਚਪਨ ਦਾ ਨਾਂ ਕਾਕਾ ਪੱਕ ਗਿਆ।ਸੱਭ ਤੋਂ ਵੱਧ ਹੁਸ਼ਿਆਰ ਸੀ ਮੈਂ।੩.੫ਸਾਲ ਦੀ ਨੇ ਆਂਗਣਵਾੜੀ ਬੈਠਣਾ ਸ਼ੁਰੂ ਕਰ ਦਿੱਤਾ। ਫੇਰ ਮੇਰੀ ਜ਼ਿੱਦ ਕਰਨ ਕਰਕੇ ਮੈਂਨੂੰ ਜੈਨ ਮਾਡਲ ਸਕੂਲ ਜੋ ਕਿ ਪ੍ਰਾਈਵੇਟ ਸੀ ਉਥੇ ਪੜਨ ਲਗਾ ਦਿੱਤਾ ਕਿਉਂਕਿ ਉਦੋਂ ਪ੍ਰਾਇਮਰੀ ਸਕੂਲ ਵਾਲੇ ੬ ਸਾਲ ਦੇ ਬੱਚੇ ਨੂੰ ਦਾਖ਼ਲ ਕਰਦੇ ਸੀ। ਮੈਨੂੰ ਅੱਜ ਵੀ ਯਾਦ ਐ ਸੁਮਨ ਭੈਣਜੀ,ਇੱਕ ਉਨ੍ਹਾਂ ਦੀ ਵੱਡੀ ਭੈਣ ਤੇ ਇੱਕ ਉਨ੍ਹਾਂ ਦਾ ਛੋਟਾ ਭਰਾ ਸੱਤਪਾਲ ਜੈਨ ਦੋ ਕਿ ਇੱਕ ਹੱਥ ਤੌ ਟੂੰਡਾ ਸੀ ਸਾਡੇ ਘਰਦੇ ਵੀ ਸਾਨੂੰ ਇਹੀ ਕਹਿ ਕੇ ਡਰਾਉਂਦੇ ਧਮਕਾਉਂਦੇ ਕਿ ਟਿਕ ਜੋ ਨਹੀਂ ਤਾਂ ਟੂੰਡੇ ਮਾਸਟਰ ਤੌ ਕੁਟਾਊਣਾ ਥੌਨੂੰ। ਮੈਨੂੰ ਅੱਜ ਵੀ ਯਾਦ ਐ ਵਾਈਟ ਸ਼ਰਟ ਬਲਿਊ ਸਕਰਟ, ਬਲਿਊ ਸੋਕਸ ਤੇ ਬਲੈਕ ਸੂਜ।ਦੋ ਗੁੱਤਾਂ ਕਰਕੇ ਰਿਬਨ ਪਵਾ ।ਸਭ ਨੂੰ ਗੁੱਡ ਮੋਰਨੀ(good morning) ਬੋਲ ਕੇ ਸਕੂਲ ਜਾਂਦੀ ।ਸਾਡਾ ਨੌਕਰ ਸਾਈਕਲ ਤੇ ਪਿੱਛੇ ਬਿਠਾ ਮੇਰਾ ਬੈਗ ਹੈਂਡਲ ਤੇ ਟੰਗ ਕੇ ਫੇਰ ਗਾਣਾ ਗਾਉਂਦਾ ਤੇ ਕਹਿੰਦਾ ਕਾਕੇ ਨਾਲ ਗਾ ਤੁੰ ਬਾਰੀ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਬਤਾਊਂ ਚੜ੍ਹ ਮੇਰੇ ਸਾਈਕਲ ਤੇ ਟੱਲੀਆਂ ਵਜਾਉਂਦਾ ਜਾਊਂ ਉਹ ਫੀਲਿੰਗ ਤਾਂ ਹੁਣ ਰੱਬ ਦੀ ਮਿਹਰ ਨਾਲ ਟਾਪ ਮੋਡਲ ਰੂਬੀ ਕੋਰ(Rubicon) ਬੈਠ ਕੇ ਵੀ ਨਹੀਂ ਆਈ ਕਦੇ।ਇਹ ਅਣਭੋਲ ਯਾਦਾਂ ਮੇਰੇ ਸਕੂਲ ਲੱਗਣ ਦੀਆਂ ਨੇ ਅਗਲੇ ਪਾਰਟ 'ਚ ਹੋਰ ਅਭੁੱਲ ਯਾਦਾਂ ਸਾਂਝੀਆਂ ਕਰਾਂਗੀ। ਗ਼ਲਤੀ ਲਈ ਖਿਮਾ ਦੇ ਜਾਚਕ ਆ ਜੀ। ਲਿਖਤੁਮ -- ਲਖਵੀਰ ਕੌਰ

Please log in to comment.

Next Part: ਕੁਲਵੀਰ ਸਿੰਘ ਦਾ ਸਕੂਲ ਲੱਗਣਾ

ਸਾਡਾ ਸਕੂਲ ਕਿਸੇ ਦੇ ਪੁਰਾਣੇ ਘਰ ਵਿੱਚ ਸੀ। ਬਿਲਕੁਲ ਨਾਲ਼ ਲੱਗਦੀ ਸਾਡੀ ਹਵੇਲੀ ਸੀ । ਵੈਸੇ ਅਸੀਂ ਖੇਤਾਂ ਵਿਚ ਰਹਿਣ...

Please Install App To Read This Part