Kalam Kalam

ਕਹਾਣੀ ਟਾਈਮ ਪਾਸ ਭਾਗ ਦੂਜਾ

ਕਹਾਣੀ ਟਾਈਮ ਪਾਸ ਦੂਜਾ ਹਿੱਸਾ ਉਸਨੂੰ ਯਾਦ ਆਇਆ ਕਿ ਗਗਨ ਸ਼ੈਰੀ ਨੂੰ ਕਹਿ ਰਹੀ ਸੀ ਕਿ ਪੈਸੇ ਕਰਕੇ ਮੈਂ ਤੇਰੇ ਕੋਲ ਆਉਂਦੀ ਸੀ ਤੇ ਹੁਣ ਮੇਰੇ ਕੋਲ ਕਈ ਆਉਂਦੇ ਹਨ। ਜ਼ਰੂਰਤ ਕਿਸੇ ਕਿਸਮ ਦੀ ਹੋਵੇ, ਕਿਸੇ ਕਿਸਮ ਦੀ ਕੋਈ ਮਜ਼ਬੂਰੀ ਹੋਵੇ,ਇਹ ਬੰਦੇ ਤੋਂ ਜ਼ਿਆਦਾਤਰ ਮਾੜਾ ਕੰਮ ਹੀ ਕਰਵਾਉਂਦੀ ਹੈ।ਮਾੜਾ ਕੰਮ ਕਰਕੇ ਕਦੇ ਨਾ ਕਦੇ ਤਾਂ ਪਛਤਾਉਣਾ ਹੀ ਪੈਂਦਾ ਹੈ। ਸੁਰਜੀਤ ਨੂੰ ਯਾਦ ਆਇਆ ਕਿ ਜਦੋਂ ਉਹ ਲੁਧਿਆਣੇ ਸਰਵਿਸ ਕਰਦਾ ਸੀ, ਤਾਂ ਉਥੇ ਵੀ ਉਸਨੂੰ ਜਿਉਂਦੀ ਜਾਗਦੀ ਕਹਾਣੀ ਬਬਲੀ ਮਿਲੀ, ਜਿਸ ਨੂੰ ਉਹ ਦਿਲੋਂ ਚਾਹੁੰਦਾ ਸੀ,ਪਰ ਸੱਚਾਈ ਜਾਣ ਕੇ ਪੈਰਾਂ ਥੱਲਿਉਂ ਜ਼ਮੀਨ ਖਿਸਕ ਗਈ। ਜਿਸ ਨੂੰ ਉਹ ਆਪਣੀ ਮਹਿਬੂਬਾ, ਮਹੁੱਬਤ ਦੀ ਦੇਵੀ ਸਮਝਦਾ ਸੀ, ਉਹ ਤਾਂ ਸ਼ਾਦੀ ਸ਼ੁਦਾ ਦੋ ਬੱਚਿਆਂ ਦੀ ਮਾਂ ਨਿਕਲੀ,ਉਹ ਆਪਣੀ ਆਜ਼ਾਦ ਜ਼ਿੰਦਗੀ ਮਾਣਨ ਲਈ ਆਪਣਾ ਘਰ,ਪਤੀ, ਬੱਚੇ ਛੱਡ ਚੁੱਕੀ ਸੀ,ਤੇ ਕੁਆਰੀ ਕੁੜੀ ਬਣ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਸੀ। ਕਿਸੇ ਨੂੰ ਇਸ ਦੀ ਪਿਛਲੀ ਜ਼ਿੰਦਗੀ ਬਾਰੇ ਪਤਾ ਨਹੀਂ ਸੀ। ਉਹ ਤਾਂ ਬਬਲੀ ਬਾਰੇ ਸਾਰੀ ਕਹਾਣੀ ਫੈਕਟਰੀ ਦੇ ਮੈਨੇਜਰ ਦੀਪਕ ਤੋਂ ਪਤਾ ਚੱਲੀ।ਜਦ ਸੁਰਜੀਤ ਨੇ ਦੀਪਕ ਨਾਲ ਆਪਣੇ ਦਿਲ ਦੀ ਗੱਲ ਕੀਤੀ। ਤਾਂ ਦੀਪਕ ਨੇ ਕਿਹਾ ਕਿ ਮੈਂ ਸਭ ਕੁਝ ਜਾਣਦਿਆਂ ਹੋਇਆਂ ਤੇਰੀ ਜ਼ਿੰਦਗੀ ਖ਼ਰਾਬ ਨਹੀਂ ਕਰ ਸਕਦਾ। ਤੂੰ ਉਸ ਨਾਲ ਬੇਸ਼ੱਕ ਟਾਈਮ ਪਾਸ ਕਰਨ ਬਾਰੇ ਸੋਚ ,ਪਰ ਜੀਵਨ ਸਾਥਣ ਨਹੀਂ, ਕਿਉਂ ਕਿ ਮੈਂ ਇਸ ਬਾਰੇ ਸਭ ਕੁਝ ਜਾਣਦਾ ਹਾਂ।ਇਹ ਪੈਸੇ ਲਈ ਹਰ ਤਰ੍ਹਾਂ ਦਾ ਨਜਾਇਜ਼ ਕੰਮ ਕਰ ਸਕਦੀ ਹੈ। ਮੈਂ ਤੈਨੂੰ ਇੱਕ ਸ਼ਰਤ ਤੇ ਇਸ ਬਾਰੇ ਸਾਰੀਆਂ ਗੱਲਾਂ ਦੱਸਾਂਗਾ,ਪਰ ਤੂੰ ਕਿਸੇ ਅੱਗੇ ਗੱਲ ਨਹੀਂ ਕਰੇਗਾ, ਤੂੰ ਆਪਣੇ ਪੱਧਰ ਤੇ ਪੜਤਾਲ ਕਰ ਸਕਦਾ,ਉਸ ਵਕੀਲ ਕੋਲ ਜਾ ਕੇ ਜਿਸ ਕੋਲ ਇਨ੍ਹਾਂ ਦਾ ਕੇਸ ਚੱਲਦਾ ਹੈ। ਤੇਰੇ ਵਾਂਗ ਮੈਂ ਵੀ ਇਸ ਦੇ ਪਿਆਰ ਜਾਲ ਵਿੱਚ ਫਸ ਗਿਆ ਸੀ।ਜਦ ਮੈਂ ਇਸਨੂੰ ਵਿਆਹ ਕਰਵਾਉਣ ਲਈ ਕਿਹਾ , ਤਾਂ ਇਹ ਕਹਿਣ ਲੱਗੀ ਕਿ ਮੈਂ ਵਿਆਹ ਤਾਂ ਕਰਵਾ ਲਵਾਂਗੀ,ਪਰ ਕਿਸੇ ਰਿਸ਼ਤੇਦਾਰ ਨੂੰ ਨਹੀਂ ਸੱਦਣਾ,ਬੱਸ ਦੋ ਚਾਰ ਮੈਂਬਰ ਹੀ ਹੋਣਗੇ। ਫਿਰ ਮੈਨੂੰ ਇਸ ਦੀਆਂ ਗੱਲਾਂ ਤੇ ਸ਼ੱਕ ਹੋਇਆ ਕਿ ਮੈਂ ਇਸ ਨਾਲ ਵਿਆਹ ਕਰਵਾ ਕੇ ਕਿਹੜਾ ਗ਼ਲਤ ਕੰਮ ਕਰ ਰਿਹਾ ਹਾਂ। ਠੀਕ ਹੈ ਮੈਂ ਇਸ ਨੂੰ ਪਿਆਰ ਕਰਦਾ ਸੀ,ਪਰ ਇਸਦਾ ਮਤਲਬ ਇਹ ਨਹੀਂ ਕਿ ਸੱਚਾਈ ਨਾ ਪਤਾ ਕਰਾਂ। ਫਿਰ ਮੈਨੂੰ ਪਤਾ ਲੱਗਾ ਕਿ ਇਹ ਆਪਣਾ ਘਰ,ਪਤੀ ਤੇ ਬੱਚਿਆਂ ਨੂੰ ਛੱਡ ਕੇ ਗ਼ਲਤ ਕੰਮ ਕਰਕੇ ਟਾਈਮ ਪਾਸ ਕਰ ਰਹੀ ਹੈ। ਮੈਂ ਇਸ ਦੇ ਪਤੀ ਦਰਸਨ ਕੁਮਾਰ ਨੂੰ ਵੀ ਮਿਲਿਆ, ਤੇ ਉਹ ਨੂੰ ਸਾਰੀ ਕਹਾਣੀ ਦੱਸੀ। ਤਾਂ ਉਹ ਕਹਿਣ ਲੱਗਾ ਕਿ ਮੇਰਾ ਬਬਲੀ ਨਾਲ ਕੋਈ ਸਬੰਧ ਨਹੀਂ,ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਆਵੇ ਜਾਵੇ। ਮੈਂ ਤਾਂ ਬੱਚਿਆਂ ਕਰਕੇ ਚੁੱਪ ਹਾਂ। ਮੈਂ ਬੱਚਿਆਂ ਨੂੰ ਔਖੇ ਸੌਖੇ ਪਾਲ ਲਵਾਂਗਾ। ਇਹ ਗੱਲ ਸੁਣ ਸੁਰਜੀਤ ਦੀਪਕ ਨੂੰ ਕਹਿਣ ਲੱਗਾ ਕਿ ਤੂੰ ਮੇਰੀ ਦਰਸ਼ਨ ਨਾਲ ਗੱਲ ਕਰਵਾ। ਮੈਂ ਉਸ ਤੋਂ ਕੁਝ ਪੁੱਛਣਾਂ ਚਾਹੁੰਦਾ ਹਾਂ। ਤਾਂ ਦੀਪਕ ਕਹਿਣ ਲੱਗਾ ਕਿ ਰਹਿਣ ਦੇ ਤੂੰ,ਜਿਹੜੀ ਗੱਲ ਪੁੱਛਣੀ ਐ, ਤੂੰ ਮੇਰੇ ਤੋਂ ਪੁੱਛ ਲੈ। ਮੈਂ ਉਸ ਤੋਂ ਕਾਫ਼ੀ ਗੱਲ ਪੁੱਛ ਚੁੱਕਾਂ ਹਾਂ। ਫਿਰ ਵੀ ਜੇ ਮੈਂ ਤੇਰੀਆਂ ਕੁਝ ਗੱਲਾਂ ਦਾ ਜਵਾਬ ਨਾ ਦੇ ਸਕਿਆ, ਤਾਂ ਮੈਨੂੰ ਮਾਫ਼ ਕਰੀਂ।ਜੇ ਦੋ ਚਾਰ ਸਵਾਲ ਹੋਏ ਤਾਂ ਛੱਡ ਦੇਈੱ,ਜੇ ਸਵਾਲਾਂ ਦੀ ਕਿਤਾਬ ਹੋਈ, ਤਾਂ ਫਿਰ ਮਿਲਾਉਣ ਦੀ ਕੋਸ਼ਿਸ਼ ਕਰਾਂਗਾ। ਜੇ ਤੈਨੂੰ ਮੇਰੇ ਤੇ ਵਿਸ਼ਵਾਸ ਹੈ, ਤਾਂ ਮੇਰੀ ਗੱਲ ਸੁਣੀ ਨਹੀਂ ਤਾਂ ਰਹਿਣ ਦੇਈਂ। ਤਾਂ ਸੁਰਜੀਤ ਕਹਿਣ ਲੱਗਾ ਕਿ ਇਹੋ ਜਿਹੀ ਕੋਈ ਗੱਲ ਨਹੀਂ। ਤੂੰ ਮੈਨੂੰ ਦੱਸੀਂ ਜਾਵੀਂ,ਜੋ ਤੈਨੂੰ ਪਤਾ ਹੈ ਤੇ ਮੈਂ ਤਾਂ ਨੋਟ ਕਰੀਂ ਜਾਊਗਾ। ਫਿਰ ਸੋਧ ਕਰਕੇ ਕਿਸੇ ਦਿਨ ਕਹਾਣੀ ਲਿਖਾਂਗਾ,ਜੇ ਲਿਖ ਹੋਈ, ਨਹੀਂ ਤਾਂ ਫਿਰ ਇਹ ਕਹਾਣੀ ਵੀ ਮੇਰੀ ਅਧੂਰੀ ਮੁਹੱਬਤ ਵਾਂਗੂੰ ਅਧੂਰੀ ਰਹਿ ਜਾਣੀ ਐਂ। ਦੀਪਕ ਕਹਿਣ ਲੱਗਾ ਕਿ ਦਰਸ਼ਨ ਨੂੰ ਤਾਂ ਨਸ਼ਿਆਂ ਨੇ ਮਾਰ ਲਿਆ ਸੀ, ਕੁਝ ਕੰਮ ਕਾਰ ਵੀ ਘੱਟ ਕਰਦਾ ਸੀ। ਦਿਲ ਕਰਦਾ ਤਾਂ ਪੰਜ ਸੱਤ ਦਿਹਾੜੀਆਂ ਲੱਗਾ ਲੈਂਦਾ,ਨਾ ਦਿਲ ਕੀਤਾ ਤਾਂ ਮਹੀਨਾ ਮਹੀਨਾ ਘਰੋਂ ਗਾਇਬ ਰਹਿੰਦਾ, ਕਿਸੇ ਦੀ ਫ਼ਿਕਰ ਨਹੀਂ ਸੀ ਕਰਦਾ।ਐਸੀ ਹਾਲਤ ਵਿੱਚ ਬਬਲੀ ਕੀ ਕਰਦੀ। ਮਹਿੰਗਾਈ ਦੇ ਜ਼ਮਾਨੇ ਵਿਚ ਗੁਜ਼ਾਰਾ ਹੀ ਬੜੀ ਮੁਸ਼ਕਲ ਨਾਲ ਹੁੰਦਾ ਸੀ। ਬਬਲੀ ਜਿੱਥੇ ਵੀ ਕੰਮ ਤੇ ਜਾਂਦੀ,ਕੁਝ ਨਾ ਕੁਝ ਲੈਂ ਕੇ ਆਉਂਦੀ। ਕਈ ਵਾਰ ਦਰਸ਼ਨ ਕੁੱਟਮਾਰ ਕਰਕੇ ਹੱੜਪ ਲੈਂਦਾ।ਬਬਲੀ ਰੋਂਦੀ ਰਹਿ ਜਾਂਦੀ।ਕਈ ਵਾਰ ਬਬਲੀ ਆਪਣੀ ਸਹੇਲੀ ਨੂੰ ਆਪਣਾ ਦੁੱਖ ਦੱਸ ਚੁੱਕੀ ਸੀ।ਉਸਦੀ ਸਹੇਲੀ ਉਸਨੂੰ ਦਿਲਾਸਾ ਦਿੰਦੀ ਰਹਿੰਦੀ ਤੇ ਫਿਰ ਇੱਕ ਦਿਨ ਕਹਿਣ ਲੱਗੀ ਕਿ ਤੂੰ ਇਹ ਦੇਖ ਤੂੰ ਆਪਣੇ ਪਤੀ ਨਾਲ ਮਰ ਮਰ ਕੇ ਜੀਣਾ ਹੈ ਜਾਂ ਐਸ਼ ਦੀ ਜ਼ਿੰਦਗੀ ਜੀਣੀ ਹੈ। ਜੇ ਤੂੰ ਮੇਰੀ ਮੰਨੇ ਤਾਂ ਦਰਸ਼ਨ ਨੂੰ ਪੈਸਾ ਚਾਹੀਦਾ ਹੈ ਨਸ਼ਿਆਂ ਲਈ, ਤੇ ਉਸਨੂੰ ਹੋਰ ਕੁਝ ਨਹੀਂ ਚਾਹੀਦਾ। ਤੈਨੂੰ ਪੈਸਿਆਂ ਲਈ ਹੋਰ ਰਾਹ ਲੱਭਣਾ ਪੈਣਾ ਹੈ। ਫਿਰ ਬਬਲੀ ਆਪਣੀ ਸਹੇਲੀ ਦੀ ਗੱਲ ਮੰਨ ਕੇ ਹਰ ਗ਼ਲਤ ਕੰਮ ਕਰਨ ਲੱਗ ਗਈ। ਇਹ ਸੁਣ ਕੇ ਸੁਰਜੀਤ ਦੀਪਕ ਨੂੰ ਕਹਿਣ ਲੱਗਾ ਕਿ ਤੂੰ ਦਰਸ਼ਨ ਨੂੰ ਪੁੱਛਿਆ ਨਹੀਂ ਕਿ ਨਸ਼ਿਆਂ ਦਾ ਸ਼ਿਕਾਰ ਕਿਹੜੇ ਵੇਲੇ, ਕਿਉਂ ਹੋਇਆ,ਛੱਡਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ। ਤਾਂ ਦੀਪਕ ਕਹਿਣ ਲੱਗਾ ਕਿ ਹਾਂ ਮੈਂ ਉਸ ਨੂੰ ਪੁੱਛਿਆ ਸੀ ਕਿ ਕਿਹੜੀ ਉਮਰ ਵਿਚ ਕਿਉਂ ਨਸ਼ੇ ਕਰਨ ਲੱਗ ਗਏ ਸੀ, ਤਾਂ ਉਹ ਕਹਿਣ ਲੱਗਾ ਕਿ ਮੈਂ ਤਾਂ ਨਸ਼ਿਆਂ ਤੋਂ ਦੂਰ ਰਹਿੰਦਾ ਸੀ,ਪਰ ਵਿਆਹ ਤੋਂ ਬਾਅਦ ਨਸ਼ਿਆਂ ਦਾ ਸ਼ਿਕਾਰ ਹੋਇਆ ਤੇ ਉਹ ਵੀ ਬਬਲੀ ਕਰਕੇ ਕਿਉਂਕਿ ਬਬਲੀ ਕਈ ਵਾਰ ਮੇਰੇ ਨਾਲ ਸਹੀ ਵਰਤਾਓ ਨਹੀਂ ਕਰਦੀ ਸੀ।ਸਭ ਤੋਂ ਮਾੜੀ ਗੱਲ ਮੋਬਾਈਲ ਤੇ ਕਿਸੇ ਨਾ ਕਿਸੇ ਨਾਲ ਗੱਲਾਂ ਕਰੀ ਜਾਂਦੀ,ਮੇਰੀ ਕੋਈ ਪ੍ਰਵਾਹ ਨਾ ਕਰਦੀ। ਮੈਂ ਰਾਤ ਨੂੰ ਜਦ ਸੌਂ ਜਾਂਦਾ, ਤਾਂ ਇਹ ਫੋਨ ਤੇ ਵੀ ਗੱਲਾਂ ਕਰੀ ਜਾਂਦੀ।ਜਦ ਮੈਂ ਕੁਝ ਕਹਿੰਦਾ ਤਾਂ ਗੱਲ ਗੱਲ ਤੇ ਮੇਰੇ ਨਾਲ ਲੜਦੀ।ਜਦ ਨਾ ਹੱਟਦੀ ਤਾਂ ਸ਼ੱਕ ਹੁੰਦਾ ਕਿ ਦਾਲ ਵਿਚ ਜਰੂਰ ਕੁੱਝ ਕਾਲਾ ਹੈ। ਮੈਨੂੰ ਕਾਫ਼ੀ ਸਮੇਂ ਬਾਅਦ ਪਤਾ ਲੱਗਾ ਕਿ ਇਹ ਕਈ ਵਾਰ ਕਿਸੇ ਨਾ ਕਿਸੇ ਨੂੰ ਘਰ ਬੁਲਾ ਲੈਂਦੀ ਤੇ ਜੇ ਕੋਈ ਪੁੱਛ ਦਾ ਤਾਂ ਕਹਿੰਦੀ ਕਿ ਮੇਰੇ ਪੇਕੇ ਪਰਿਵਾਰ ਵਿਚੋਂ ਹੈ ਜਾਂ ਕਹਿੰਦੀ ਕਿ ਮੇਰੇ ਭਾਈ ਦਾ ਦੋਸਤ ਹੈ। ਮੇਰੇ ਰਿਸ਼ਤੇਦਾਰਾਂ ਦੇ ਨਾਲ ਵੀ ਫੋਨ ਤੇ ਲੱਗੀ ਰਹਿੰਦੀ। ਮੈਨੂੰ ਇਹ ਚੰਗਾ ਨਹੀਂ ਸੀ ਲੱਗਦਾ ਕਿ ਕੋਈ ਰੋਜ਼ ਘੰਟਾ ਘੰਟਾ ਫੋਨ ਤੇ ਕਿਸੇ ਨਾਲ ਗੱਲਾਂ ਕਰੇ। ਮੰਨਿਆ ਫੋਨ ਗੱਲਾਂ ਕਰਨ ਲਈ ਹੈ, ਰਿਸ਼ਤੇ ਦਾਰ ਦੁੱਖ ਸੁੱਖ ਵੰਡਣ ਲਈ।ਪਰ ਹਰ ਕਿਸੇ ਨੂੰ ਮਰਿਯਾਦਾ ਅੰਦਰ ਤਾਂ ਰਹਿਣਾ ਚਾਹੀਦਾ ਹੈ। ਹਿਸਾਬ ਸਿਰ ਦੀ ਗੱਲ ਕਰੇ। ਮੈਨੂੰ ਦਿਨੇ ਜਾਂ ਰਾਤ ਨੂੰ ਕਈ ਵਾਰ ਨੀਂਦ ਨਾ ਆਉਣੀ।ਪਰ ਮੈਂ ਅੱਖਾਂ ਬੰਦ ਕਰ ਸੁੱਤਾ ਰਹਿੰਦਾ। ਜਾਂ ਕਈ ਵਾਰ ਨੀਂਦ ਟੁੱਟ ਜਾਣੀ, ਮੈਨੂੰ ਸਭ ਗੱਲਾਂ ਸੁਣੀ ਜਾਂਦੀਆਂ,ਪਰ ਮੇਰੀ ਅੱਖ ਨਾ ਖੁੱਲਦੀ ਤੇ ਮੈਂ ਵੀ ਸਾਰੀਆਂ ਗੱਲਾਂ ਸੁਣੀ ਜਾਂਦਾ। ਬਬਲੀ ਸਮਝਦੀ ਕਿ ਮੈਂ ਸੁੱਤਾ ਪਿਆ,ਪਰ ਨੀਂਦ ਕਿੱਥੇ ਆਉਣੀ ਸੀ। ਅੰਦਰੋਂ ਅੰਦਰੀ ਸੜੀ ਜਾਂਦਾ, ਗਾਲਾਂ ਕੱਢੀ ਜਾਂਦਾ। ਫਿਰ ਮੈਂ ਘਰੋਂ ਬਾਹਰ ਰਹਿਣ ਲੱਗਾ, ਕੋਈ ਨਾ ਕੋਈ ਨਸ਼ਾ ਕਰ ਫੈਕਟਰੀ ਵਿਚ ਪਿਆ ਰਹਿੰਦਾ। ਹੁਣ ਮੇਰਾ ਫੈਕਟਰੀ ਵਿਚ ਵੀ ਦਿਲ ਘੱਟ ਲੱਗਦਾ। ਮੈਂ ਇੱਕ ਦਿਨ ਆਪਣੀ ਸਾਲੀ ਨਾਲ ਸਾਰੀ ਗੱਲ ਕੀਤੀ ਤੇ ਆਪਣਾ ਦੁੱਖ ਦਰਦ ਦੱਸਿਆ ਤੇ ਇਹ ਵੀ ਹਦਾਇਤ ਕੀਤੀ ਕਿ ਤੂੰ ਆਪਣੇ ਤਰੀਕੇ ਨਾਲ ਬਬਲੀ ਨੂੰ ਸਮਝਾਈ,ਮੇਰਾ ਨਾਮ ਨਾ ਲਈ,ਉਹ ਤਾਂ ਹਰ ਵੇਲੇ ਮੇਰੇ ਨਾਲ ਲੜਾਈ ਦਾ ਬਹਾਨਾ ਭਾਲਦੀ ਰਹਿੰਦੀ ਹੈ।ਪਰ ਉਸ ਨੇ ਬਬਲੀ ਨੂੰ ਪਤਾ ਨਹੀਂ ਕੀ ਦੱਸਿਆ,ਕੀ ਪੁੱਛਿਆ। ਬਬਲੀ ਮੈਨੂੰ ਗੁੱਸੇ ਵਿੱਚ ਕਹਿਣ ਲੱਗੀ ਕਿ ਤੁਸੀਂ ਮੇਰੀ ਭੈਣ ਨੂੰ ਫੋਨ ਕਿਉਂ ਕੀਤਾ,ਉਹ ਡੀਸੀ ਜਾਂ ਜੱਜ ਲੱਗੀ ਹੈ, ਜਿਹੜੀ ਫੈਸਲਾ ਕਰੂਗੀ। ਮੈਂ ਨਹੀਂ ਕਿਸੇ ਦੀ ਸੁਣਨੀ, ਮੰਨਣੀ। ਮੈਂ ਨਹੀਂ ਕਿਸੇ ਤੋਂ ਡਰਦੀ। ਤੂੰ ਜਿੱਥੇ ਰਹਿਣਾ ਰਹਿ, ਜਿੱਥੇ ਜਾਣਾ ਜਾ। ਦਰਅਸਲ ਮੈਂ ਆਪਣੀ ਜ਼ਿੰਦਗੀ ਆਪ ਖ਼ਰਾਬ ਕਰੀਂ। ਉਸ ਨੂੰ ਐਨਾ ਪਿਆਰ ਕੀਤਾ ਕਿ ਉਸਦੀਆਂ ਹਰ ਗ਼ਲਤੀਆਂ ਮਾਫ਼ ਕੀਤੀਆਂ।ਪਰ ਉਸਨੇ ਮੇਰੇ ਪਿਆਰ ਦਾ ਨਜਾਇਜ਼ ਫਾਇਦਾ ਉਠਾਇਆ,ਮੇਰਾ ਵਿਸ਼ਵਾਸ ਤੋੜਿਆ, ਉਲਟਾ ਮੇਰੇ ਤੇ ਇਲਜਾਮ ਲੱਗਾਉਦੀ ਕਿ ਤੁਸੀਂ ਮੇਰੇ ਨਾਲ ਗੱਲਾਂ ਨਹੀਂ ਕਰਦੇ। ਮੈਨੂੰ ਟਾਇਮ ਨਹੀਂ ਦਿੰਦੇ।ਜਦ ਕਿ ਮੈਂ ਉਸਨੂੰ ਕਿਹਾ ਕਿ ਜਿੰਨਾ ਟਾਇਮ ਮੇਰੇ ਕੋਲ ਹੁੰਦਾ ਹੈ, ਤੈਨੂੰ ਦਿੰਦਾ ਹਾਂ। ਮੈਂ ਕੰਮ ਤੋਂ ਥੱਕਿਆ ਟੁੱਟਿਆ ਆਉਂਦਾ ਹਾਂ।ਇਸ ਲਈ ਜਲਦੀ ਸੌਂ ਜਾਂਦਾ ਹਾਂ।ਨਾਲੇ ਤੈਨੂੰ ਪਤਾ ਮੇਰੇ ਸੁਭਾਅ ਦਾ। ਮੈਂ ਕਿਸੇ ਨਾਲ ਐਨੀਆਂ ਗੱਲਾਂ ਨਹੀਂ ਕਰਦਾ। ਚਾਹੇ ਮੇਰੇ ਰਿਸ਼ਤੇਦਾਰ ਹੋਣ ਜਾਂ ਤੇਰੇ। ਫਿਰ ਦਰਸ਼ਨ ਮੈਨੂੰ ਕਹਿਣ ਲੱਗਾ ਕਿ ਮੁੱਕਦੀ ਗੱਲ ਇੱਥੇ ਆ ਕੇ ਮੈਂ ਫਿਰ ਘਰ ਤਨਖਾਹ ਘੱਟ ਦੇਣੀ, ਨਸ਼ਿਆਂ ਵਿਚ ਮਸਤ ਰਹਿਣਾ,ਪਰ ਉਹ ਫਿਰ ਵੀ ਲੜਾਈ ਕਰਨੋਂ ਨਾ ਹੱਟਦੀ। ਗੱਲਾਂ ਹੋਰ ਵੀ ਬਹੁਤ ਨੇ ਜਿਹੜੀਆਂ ਮੈਂ ਦੱਸ ਨਹੀਂ ਸਕਦਾ। ਤੂੰ ਹੁਣ ਚੱਲਾ ਜਾ। ਫਿਰ ਦਰਸ਼ਨ ਨਾਲ ਜ਼ਿਆਦਾ ਗੱਲਬਾਤ ਨਹੀਂ ਕੀਤੀ ਤੇ ਵਾਪਸ ਆ ਗਿਆ। ਮੈਂ ਦੀਪਕ ਦੀ ਗੱਲ ਸੁਣ ਕੇ ਕਹਿਣ ਲੱਗਾ ਕਿ ਮੈਂ ਤਾਂ ਇਨ੍ਹਾਂ ਦੀ ਜ਼ਿੰਦਗੀ ਤੇ ਕਦੇ ਨਾ ਕਦੇ ਕਹਾਣੀ ਲਿਖਾਂਗਾ। ਪਰ ਮੈਨੂੰ ਤਾਂ ਐਨੀ ਸਮਝ ਆਈ ਹੈ ਕਿ ਭੁੱਖ ਹੀ ਗੁੰਮਰਾਹ ਕਰਦੀ ਹੈ, ਕਿਸੇ ਕਿਸਮ ਦੀ ਹੋਵੇ। ਚੁੱਪ ਵੀ ਐਨੀ ਖਤਰਨਾਕ ਹੁੰਦੀ ਹੈ ਕਿ ਹਰ ਕੋਈ ਨਜਾਇਜ਼ ਫਾਇਦਾ ਉਠਾਉਣ ਲੱਗ ਜਾਂਦਾ ਹੈ। ਦਰਸ਼ਨ ਨੂੰ ਉਸਦੀ ਚੁੱਪ ਮਾਰ ਗਈ,ਜੇ ਦਰਸ਼ਨ ਦੀ ਥਾਂ ਕੋਈ ਹੋਰ ਹੁੰਦਾ, ਜਾਂ ਉਹ ਬਬਲੀ ਨੂੰ ਮਾਰ ਦਿੰਦਾ ਜਾਂ ਬਬਲੀ ਤੋਂ ਤਲਾਕ ਲੈ ਲੈਂਦਾ। ਪਰ ਦਰਸ਼ਨ ਨੂੰ ਬਬਲੀ ਦਾ ਪਿਆਰ ਮਾਰ ਗਿਆ। ਦਰਸ਼ਨ ਬਬਲੀ ਨੂੰ ਪਿਆਰ ਕਰਦਾ ਸੀ ਤੇ ਉਸਦੀ ਹਰ ਗ਼ਲਤੀ ਮਾਫ਼ ਕਰਦਾ ਤੇ ਅੰਦਰੋਂ ਅੰਦਰੀ ਕੁੜਦਾ ਰਹਿੰਦਾ। ਬਬਲੀ ਪਿਆਰ ਦੀ ਨਹੀਂ ਉਹ ਪੈਸਿਆਂ ਦੀ ਤੇ ਜਿਸਮਾਂ ਦੀ ਭੁੱਖੀ ਸੀ।ਉਸ ਨੇ ਦਰਸ਼ਨ ਨਾਲ ਚੰਗਾ ਨਹੀਂ ਕੀਤਾ। ਦਰਸ਼ਨ ਨੇ ਅੰਦਰੋਂ ਅੰਦਰੀਂ ਘੁੱਲ ਕੇ,ਕੌੜੇ ਘੁੱਟ ਭਰ ਕੇ ਟਾਇਮ ਪਾਸ ਕੀਤਾ ਤੇ ਬਬਲੀ ਨੇ ਆਪਣਾ ਟਾਇਮ ਪਾਸ ਕੀਤਾ।ਚੱਲ ਕੋਈ ਨਹੀਂ ਹੁਣ ਮੈਂ ਬਬਲੀ ਮਿਲ ਕੇ ਸਾਰੀ ਗੱਲ ਪੁੱਛਾਂਗਾ ਤੇ ਕੁਝ ਸੱਚਾਈ ਜਾਣ ਕੇ ਕਹਾਣੀ ਲਿਖਾਂਗਾ। ਚੱਲਦਾ ਭਾਗ ਤੀਜਾ @©®✍️ ਸਰਬਜੀਤ ਸੰਗਰੂਰਵੀ ਪੁਰਾਣੀ ਅਨਾਜ ਮੰਡੀ, ਸੰਗਰੂਰ। 9463162463 ਸਭ ਹੱਕ ਕਹਾਣੀਕਾਰ ਪਾਸ ਰਾਖਵੇਂ ਹਨ।

Please log in to comment.

More Stories You May Like