Kalam Kalam
b
Balbir Singh
2 weeks ago

ਫੁਰਸਤ ਦੇ ਪਲ

ਫੁਰਸਤ ਦੇ ਪਲ ਜੀਤਾ ਪੜੵ ਲਿਖ ਕੇ ਉਸਨੇ ਇਕ ਤਕਨੀਕੀ ਕੋਰਸ ਕਰਕੇ ਕਿਸੇ ਬਹੁਤ ਵੱਢੀ ਕੰਪਨੀ ਵਿਚ ਨੌਕਰੀ ਤੇ ਲੱਗ ਗਿਆ ਉਸ ਕੰਪਨੀ ਵਾਲਿਆਂ ਦੇ ਕੰਮ ਦਾ ਖਿਲਾਰਾ ਏਨਾ ਸੀ ਕਿ ਮਾਨੋ ਅਗਰ ਦੂਸਰੇ ਦੇਸ਼ ਤੋਂ ਵੀ ਆਡਰ ਮਿਲਦਾ ਤਾਂ ਉਸਨੂੰ ਵੀ ਹੱਲ ਕਰਨ ਦੀ ਕੋਸ਼ਿਸ਼ ਕਰਦੇ ਕਦੇ ਕਿਸੇ ਆਡਰ ਨੂੰ ਨਾ ਮੋੜਦੇ ਜੀਤੇ ਨੂੰ ਵੀ ਉਹਨਾ ਏਸ ਕਰਕੇ ਹੀ ਰੱਖ ਲਿਆ ਸੀ ਕਿ ਜੋ ਵੀ ਆਡਰ ਆਵੇ ਨੇੜੇ ਜਾ ਬਾਹਰ ਦਾ ਉਸ ਨੂੰ ਹੱਲ ਕਰ ਸਕੀਏ ਜੀਤਾ ਵੀ ਦਿਲ ਲਾਕੇ ਮਾਲਿਕ ਦੇ ਕਹੇ ਅਨੁਸਾਰ ਚਲਦਾ ਰਿਹਾ ਜਿਥੇ ਵੀ ਉਸਨੂੰ ਭੇਜਦੇ ਉਹ ਖੁਸ਼ੀ ਖੁਸ਼ੀ ਓਥੇ ਚਲਾ ਜਾਂਦਾ। ਟਾਈਮ ਬੀਤਦਾ ਗਿਆ ਜੀਤੇ ਨੂੰ ਤਨਖਾਹ ਦੇ ਨਾਲ ਜੇ ਘਰੋਂ ਬਾਹਰ ਰਹਿਣਾ ਪੈਂਦਾ ਤਾਂ ਉਸਦਾ ਵੱਖਰਾ ਹਿਸਾਬ ਕੀਤਾ ਜਾਂਦਾ ਇਸ ਤਰਾਂ ਜੀਤੇ ਦੀ ਮਹੀਨੇ ਦੀ ਤਨਖਾਹ ਅੱਛੀ ਬਣ ਜਾਂਦੀ ਪਰ ਉਸਨੂੰ ਦੋ ਪਲ ਫੁਰਸਤ ਦੇ ਨਾ ਨਸੀਬ ਹੁੰਦੇ ਏਧਰੋਂ ਆਉਂਦਾ ਤੇ ਓਧਰ ਜਾਣ ਦੀ ਤਿਆਰੀ ਹੋ ਜਾਂਦੀ ਉਹ ਇਕ ਕੰਮ ਕਰ ਕੇ ਆਉਂਦਾ ਉਸਦੇ ਆਉਂਦਿਆਂ ਨੂੰ ਦੂਸਰਾ ਕੰਮ ਤਿਆਰ ਰਹਿੰਦਾ ਇਸ ਤਰਾਂ ਉਹ ਇਕ ਤਰਾ ਨਾਲ ਦਿਨ ਰਾਤ ਹੀ ਕੰਮ ਵਿੱਚ ਰੁਝਿਆ ਰਹਿੰਦਾ ਹੁਣ ਉਸਦੇ ਮਾਂ ਬਾਪ ਨੇ ਸੋਚਿਆ ਕਿ ਪੁੱਤ ਜਵਾਨ ਹੋ ਗਿਆ ਏ ਮਹੀਨੇ ਦੀ ਕਮਾਈ ਦੀ ਚੰਗੀ ਆ ਜਾਂਦੀ ਏ ਇਸਦਾ ਵਿਆਹ ਕਰ ਦਿਤਾ ਜਾਵੇ ਇਹ ਆਪਨੀ ਕਬੀਲਦਾਰੀ ਦਾ ਖਰਚਾ ਉਠਾ ਸਕਦਾ ਹੈ ਇਹ ਸੋਚ ਕੇ ਜੀਤੇ ਦੀ ਸ਼ਾਦੀ ਕਰ ਦਿਤੀ । ਕੁਛ ਦਿਨ ਸ਼ਾਦੀ ਤੋਂ ਬਾਅਦ ਚੰਗੇ ਨਿਕਲੇ ਕਿਉਂਕਿ ਮਾਲਕਾਂ ਉਸ ਦੀ ਸ਼ਾਦੀ ਕਰਕੇ ਕੁਛ ਦਿਨਾ ਦੀ ਛੁਟੀ ਦਿਤੀ ਹੋਈ ਸੀ। ਜਦ ਛੁਟੀ ਖਤਮ ਹੋਈ ਤਾ ਡਿਉਟੀ ਤੇ ਜਾਣਾ ਹੀ ਸੀ ਨਵੇਂ ਨਵੇਂ ਵਿਆਹੇ ਕਰਕੇ ਉਹ ਸ਼ਾਮ ਨੂੰ ਹਨੇਰੇ ਸਵੇਰੇ ਘਰੇ ਆ ਜਾਂਦਾ ਤੇ ਉਸਦੀ ਬੀਵੀ ਵੀ ਖੁਸ਼ ਸੀ ਹੁਣ ਉਸਨੂੰ ਪਹਿਲਾਂ ਵਾਂਗ ਹੀ ਕਦੇ ਬਾਹਰਲੇ ਦੇਸ਼ ਕਦੇ ਆਪਨੇ ਦੇਸ਼ ਵਿਚ ਕਦੇ ਕਿਥੇ ਕਦੇ ਕਿਥੇ ਭੇਜਣਾ ਸ਼ੁਰੂ ਕਰ ਦਿਤਾ ਤੇ ਉਸਦੀ ਬੀਵੀ ਉਸਦਾ ਇੰਤਜਾਰ ਕਰਦੀ ਰਹਿੰਦੀ ਹੁਣ ਉਸਦੀ ਬੀਵੀ ਨੂੰ ਵੀ ਅਹਿਸਾਸ ਹੋਣ ਲੱਗ ਪਿਆ ਕਿ ਮੇਰੇ ਪੱਤੀ ਕੋਲੇ ਮੇਰੇ ਵਾਸਤੇ ਦੋ ਪਲ ਕਢਣੇ ਮੁੰਕਿਲ ਹੋ ਗਏ ਹਨ ਉਹ ਉਸਨੂੰ ਆਖਿਆ ਕਰੇ ਕਿ ਜਿੰਦਗੀ ਵਿਚ ਇਕੱਲਾ ਪੈਸੇ ਹੀ ਨਹੀਂ ਹੁੰਦਾ ਜੇ ਦੋ ਪੱਲ ਫੁਰਸਤ ਦੇ ਨਾ ਨਿਕਲੇ ਤਾਂ ਜਿੰਦਗੀ ਚ ਖਾਲੀ ਪਣ ਮਹਿਸੂਸ ਹੋਣ ਲੱਗ ਪੈਂਦਾ ਹੈ ਹੁਣ ਜੀਤੇ ਨੇ ਵੀ ਮਹਿਸੂਸ ਕੀਤਾ ਕਿ ਖਾਲੀ ਪੈਸਾ ਹੀ ਨਹੀਂ ਦੋ ਪਲ ਫੁਰਸਤ ਦੇ ਜਰੂਰ ਹੋਣੇ ਚਾਹੀਦੇ ਹਨ ਉਸਨੇ ਮਾਲਿਕਾਂ ਨੂੰ ਕਿਹਾ ਕਿ ਮੈਂ ਬਾਹਰ ਨਹੀਂ ਜਾ ਸਕਦਾ ਤਾਂ ਮਾਲਿਕਾਂ ਨੇ ਕਿਹਾ ਕਿ ਤੈਨੂੰ ਰਖਿਆ ਹੀ ਏਸੇ ਵਾਸਤੇ ਸੀ ਤਾ ਜੀਤੇ ਨੇ ਕਿਹਾ ਕਿ ਮੈਂ ਇਹ ਕੰਪਨੀ ਛੱਡਦਾ ਹਾਂ ਤੁਸੀਂ ਮੈਨੂੰ ਨੌਕਰੀ ਤੋਂ ਕਢੋ ਮੈਂ ਪਹਿਲਾਂ ਹੀ ਆਪਦੀ ਕੰਪਨੀ ਛੱਡ ਰਿਹਾ ਹਾਂ ਮੈਨੂੰ ਦੋ ਪਲ ਫੁਰਸਤ ਦੇ ਵੀ ਚਾਹੀਦੇ ਹਨ। ਇਹ ਕਹਿ ਕੇ ਉਸਨੇ ਉਸ ਨੌਕਰੀ ਤੋਂ ਅਸਤੀਫਾ ਦੇਕੇ ਦੂਸਰੀ ਕੰਪਨੀ ਤੇ ਜਾ ਲੱਗਾ। ਬਲਬੀਰ ਸਿੰਘ ਪਰਦੇਸੀ 9465710205

Please log in to comment.

More Stories You May Like