ਹਰ ਸਾਲ ਦੀ ਤਰਾਂ ਇਸ ਸਾਲ ਵੀ ਅਸੀਂ ਸੰਤਾਂ ਦੀ ਬਰਸੀ ਤੇ ਚਾਹ ਦਾ ਲੰਗਰ ਲਾਉਣਾਂ ਸੀ । ਮੈਂ ਸਵੇਰ ਦਾ ਆਪਣੇਂ ਕਈ ਦੋਸਤਾਂ ਨੂੰ ਫੋਨ ਕਰ ਚੁਕਿਆ ਸੀ ਪਰ ਕਿਸੇ ਨੇ ਵੀ ਹਾਮੀ ਨੀਂ ਭਰੀ ਬਸ ਮੈਂ ਤੇ ਗੁਰਦੀਪ ਦੋਵੇਂ ਹੀ ਚੱਲ ਪਏ ਗੁਰਦੀਪ ਕਹਿੰਦਾ ਤੂੰ ਫਿਕਰ ਨਾਂ ਕਰ ਗੁਰੂ ਭਲੀ ਕਰੂ ਆਪੇ ਕੋਈ ਨਾਂ ਕੋਈ ਆਜੂ ਤੂੰ ਚੱਲ ਆਪਾਂ ਦੋਵੇ ਔਖੇ ਸੌਖੇ ਸਾਰ ਲਵਾਂਗੇ ਮੈਂ ਹੂੰ ਹਾਂ ਕਰਦੇ ਨੇ ਇੱਕ ਹੋਰ ਨੂੰ ਫੋਨ ਲਾ ਲਿਆ ਇਹ ਮੇਰਾ ਬਹੁਤ ਪੁਰਾਣਾਂ ਮਿੱਤਰ ਮਨਿੰਦਰ ਸੀ ਤੇ ਓਹ ਕਹਿੰਦਾ ਯਾਰ ਮੈਂ ਤਾਂ ਨਹੀਂ ਆ ਸਕਦਾ ਹਾਂ ਇੱਕ ਸੇਵਾਦਾਰ ਭੇਜ ਦਿੰਨਾਂ - ਚੱਲ ਭੇਜ ਦੇ ਯਾਰ ਪਰ ਕੰਮ ਕਰਨ ਵਾਲਾ ਭੇਜੀ ਓਹ ਕਹਿੰਦਾ ਤੂੰ ਫਿਕਰ ਨਾਂ ਕਰ ਬੰਦਾ ਜਮਾਂ ਹੀ ਹੀਰਾ ਬੱਸ ਤੂੰ ਦੱਸੀਂ ਜਾਈਂ ਕੰਮ ਆਲੇ ਤਾਂ ਚਿੱਬ ਕੱਢਦੂ ਚੱਲ ਮੁੱਕਦੀ ਗੱਲ ਬੰਦਾ ਆ ਗਿਆ ਤੇ ਅਸੀਂ ਕੰਮ ਸ਼ੁਰੂ ਕਰ ਦਿੱਤਾ ਮੈਂ ਸੁਭਾਵਕ ਹੀ ਓਹਨੂੰ ਪੁੱਛਿਆ ਵੀਰ ਜੀ ਕੀ ਨਾਂ ਤੁਹਾਡਾ ਓਹ ਕਹਿੰਦਾ ਜੀ ਹੀਰਾ ਸਿੰਘ ਮੈਂ ਸੁਣਕੇ ਥੋੜਾ ਹੱਸਿਆ ਤੇ ਮੇਰੇ ਮੂੰਹੋਂ ਨਿਕਲ ਗਿਆ ਬੱਲੇ ਓ ਮਨਿੰਦਰਾ •••• ਵਾਕਏ ਈ ਹੀਰਾ ਸਿੰਘ ਬੜਾ ਅਣਥੱਕ ਸੇਵਾਦਾਰ ਸੀ ਬਹੁਤ ਸੇਵਾ ਕੀਤੀ ਓਹਨੇਂ ਮੈਂ ਓਹਨੂੰ ਹਰ ਸਾਲ ਆਉਣ ਵਾਸਤੇ ਕਿਹਾ ਤੇ ਓਹ ਮੰਨ ਵੀ ਗਿਆ ਜਲੰਧਰ ਸ਼ਹਿਰ ਚ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਚਲਾਉਦਾ ਹੀਰਾ ਸਿੰਘ ਆਪਣੇਂ ਛੋਟੇ ਜਿਹੇ ਪਰਿਵਾਰ ਨਾਲ ਬਹੁਤ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਸੀ ਬੱਸ ਇੱਕ ਹੀ ਮੁੰਡਾ ਜੋ ਪਲੱਸ ਟੂ ਚ ਪੜ੍ਰਦਾ ਸੀ ਤੇ ਸਿੰਘਣੀਂ ਵੀ ਬਹੁਤ ਨਿਮਰਤਾ ਵਾਲੀ ਸੀ ਕਈ ਸਾਲ ਸਾਡੇ ਨਾਲ ਬਰਸੀ ਤੇ ਆਉਦਾ ਰਿਹਾ ਫੇਰ ਆਪੇ ਹੀ ਹਟ ਗਿਆ ਮੈਂ ਮਨਿੰਦਰ ਨੂੰ ਪੁੱਛਿਆ ਕਿ ਹੀਰਾ ਸਿੰਘ ਹੁਣ ਆਉਦਾ ਨੀਂ ਤੇ ਓਹ ਕਹਿੰਦਾ ਓਹਦਾ ਕੰਮ ਥੋੜਾ ਢਿੱਲਾ ਚੱਲਦਾ ਤਾਂ ਕਰਕੇ ਨੀਂ ਆਉਦਾ ਮੈਂ ਵੀ ਸਮਝ ਗਿਆ ਕਿ ਚਲ ਦੁਕਾਨਦਾਰੀ ਚ ਬਿਜੀ ਹੋ ਗਿਆ ਹੋਣਾਂ •••• ਅੱਜ ਕਈ ਸਾਲ ਬਾਅਦ ਮਿਲਿਆ ਬੜਾ ਉਦਾਸ ਜਿਹਾ ਲੱਗਿਆ ਮੈਂ ਤਾਂ ਬੜੇ ਚਾਅ ਨਾਲ ਮਿਲਿਆ ਪਰ ਓਹ ਕੁੱਝ ਬੋਲਿਆ ਹੀ ਨਹੀਂ ਜਦ ਨੂੰ ਮਨਿੰਦਰ ਵੀ ਆ ਗਿਆ ਮੈਂ ਮਨਿੰਦਰ ਨੂੰ ਪੁੱਛਿਆ ਯਾਰ ਇਹਨੂੰ ਕੀ ਹੋਇਆ ਓਹ ਕਹਿੰਦਾ ਵੀਰ ਪੁੱਛ ਨਾਂ ਇਹਦਾ ਤਾਂ ਵਿਚਾਰੇ ਦਾ ਇਹ ਸੱਚੀਂ ਹੀਰਾ ਹੀ ਆ ਇਹਦਾ ਮੁੰਡਾ ਪਲੱਸ ਟੂ ਕਰਕੇ ਬਾਹਰ ਜਾਣ ਦੀ ਜਿੱਦ ਕਰਨ ਲੱਗ ਗਿਆ ਤੇ ਇਹਨੇਂ ਆਪਣੀਂ ਦੁਕਾਨ ਵੀ ਵੇਚ ਦਿੱਤੀ ਤੇ ਮਕਾਨ ਵੀ ਵੇਚ ਦਿੱਤਾ ਹੁਣ ਕਿਰਾਏ ਤੇ ਰਹਿੰਦਾ ਤੇ ਕਿਸੇ ਦੁਕਾਨ ਤੇ ਅੱਠ ਹਜ਼ਾਰ ਰੁਪਏ ਮਹੀਨੇ ਤੇ ਨੌਕਰੀ ਕਰਦਾ ਇੱਥੇ ਹੀ ਬੱਸ ਨਹੀਂ ਜਦ ਮੁੰਡੇ ਨੇ ਅਗਲੇ ਸਮਿਸਟਰ ਦੀ ਫੀਸ ਭਰਨ ਬਾਰੇ ਕਿਹਾ ਕਿ ਤਿੰਨ ਲੱਖ ਰੁਪਏ ਚਾਹੀਦੇ ਨੇ ਤਾਂ ਇਹ ਆਪਣੀਂ ਇੱਕ ਕਿਡਨੀ ਵੀ ਵੇਚ ਆਇਆ ਮੈਂ ਸੁਣਦਾ ਸੁਣਦਾ ਸੁੰਨ ਹੋ ਗਿਆ ਤੇ ਸੋਚ ਰਿਹਾ ਸੀ ਕਿ ਹੀਰਾ ਤਾ ਹੀ ਇੰਨਾਂ ਕੀਮਤੀ ਹੁੰਦਾ ????
Please log in to comment.