Kalam Kalam
Profile Image
J Singh
2 months ago

ਧਰਤੀ ਧੱਕ ਸਿੰਗ

ਚਰਨ ਸਿਉਂ ਦਸ਼ਾ ਕੋ ਸਾਲਾਂ ਦਾ ਹੌਣਾ ਰਾਹ ਚ ਤੁਰੇ ਆਉਂਦੇ ਨੂੰ ਕੁੱਤਾ ਪੈ ਗਿਆ ਪੂਛੋਂ ਫੜ ਕੇ ਗਲੀਂ ਵਿੱਚ ਵਗਾਹ ਮਾਰਿਆਂ ਤੇ ਕੁੱਤਾ ਚੁੳਂ ਚੁਉਂ ਕਰਦਾ ਭੱਜ ਗਿਆ ਪਿੰਡ ਦੀ ਸੱਥ ਵਿੱਚ ਬੈਠੇ ਲੋਕ ਗੱਲਾਂ ਕਰਦੇ ਕਿ ਏ ਮੁੰਡਾ ਵੱਡਾ ਹੋ ਕੇ ਯੋਧਾ ਬਣੂੰਗਾ ਜਵਾਨ ਹੋਇਆ ਤਾਂ ਖੇਤ ਵਿੱਚ ਸ਼ਰਤ ਲੱਗ ਗਈ ਕਿ ਜਿਹੜਾ ਪੱਠਿਆਂ ਵਾਲੀ ਰੇਹੜੀ ਸਿਰ ਤੇ ਚੁੱਕ ਕੇ ਪਿੰਡ ਦੀਆਂ ਬਰੂਹਾਂ ਤੱਕ ਲੈ ਜੌ ਉਹ ਨੂੰ ਦੋ ਪੀਪੇ ਦੇਸੀ ਘਿਉ ਦੇ ਤੇ ਸਵਾ ਮਣ ਗੁੜ ਦਿੱਤਾ ਜਾਵੇਗਾ ਬਹੁਤੇ ਮੁੰਡੇ ਪਾਸ਼ਾ ਵੱਟ ਗਏ ਫਿਰ ਕਿ ਸੀ ਕਿਸੇ ਨੇ ਏ ਗੱਲ ਚਰਨ ਸਿਉਂ ਨੂੰ ਦੱਸ ਦਿੱਤੀ ਗੱਲ ਸੁਣ ਦਿਆਂ ਸਾਰ ਖੇਤ ਵੱਲ ਭੱਜ ਤੁਰਿਆ ਤੇ ਜਾਕੇ ਰੇਹੜੀ ਨੂੰ ਸਿਰ ਤੇ ਚੱਕ ਏਦਾਂ ਤੁਰਿਆ ਆਵੇਂ ਜਿਵੇਂ ਕਿਸੇ ਮੁਟਿਆਰ ਨੇਂ ਪਾਣੀ ਵਾਲੀ ਗਗਾਰ ਚੱਕੀ ਹੁੰਦੀ ਏ ਤੁਰੇ ਆਉਂਦੇ ਰੋਹੀ ਵਾਲ਼ੇ ਰਾਹ ਦੀ ਭੂਬਲ ਏਦਾਂ ਉਡੇ ਕਿ ਧਰਤੀ ਥੱਲੇ ਧਸ ਗਈ ਹੋਵੇ ਧੂੜ ਉਡਦੀ ਵੇਖ ਨਾਲ ਦੇ ਹਾਣੀ ਕਹਿਣ ਲੱਗਾ ਪਏ( ਧਰਤੀ ਧੱਕ ਸਿਉ ਆ ਗਿਆ ੨ ) ਉਸ ਦਿਨ ਤੋਂ ਚਹਨ ਸਿਉਂ ਦਾ ਨਾਮ ਧਰਤੀ ਧੱਕ ਸਿੰਗ ਪੈ ਗਿਆ ਹੌਲੀ ਹੌਲੀ ਸਮਾਂ ਬੀਤਿਆ ਤਾਂ ਚਰਨ ਸਿਉ ਤਾ ਇਸ ਜਹਾਨ ਤੋਂ ਕੂਚ ਕਰ ਗਿਆ ਪਰ ਅੱਜ ਵੀ ਜਦ ਕਦੇ ਪਿੰਡ ਦੀ ਸੱਥ ਜੁੜਦੀ ਹੈ ਤਾਂ ਧਰਤੀ ਤੱਕ ਸਿਉ ਦੀ ਗੱਲ ਤਾਂ ਹੁੰਦੀ ਹੀ ਹੁੰਦੀ ਆ

Please log in to comment.

More Stories You May Like