Kalam Kalam
Profile Image
J Singh
7 months ago

ਫੁੱਲਾਂ ਦਾ ਗੁਲਦਸਤਾ

ਅੱਜ ਦਫ਼ਤਰ ਵਿੱਚ ਵੱਡੇ ਸਾਬ ਦੀ ਰਿਟਾਇਰਮੈਂਟ ਸੀ ਤੇ ਦਫ਼ਤਰ ਵਿੱਚ ਬਹੁਤ ਹੀ ਚਹਿਲ ਪਹਿਲ ਸੀ ਹਰ ਕੋਈ ਵਧੀਆ ਵਧੀਆ ਤੋਹਫ਼ੇ ਲੈਕੇ ਆਇਆ ਤੇ ਉਧਰ ਚਮਨ ਲਾਲ ਵੀ ਪਹਿਲਕਦਮੀ ਨਾਲ ਬਜ਼ਾਰ ਵਿਚੋਂ ਤੋਹਫ਼ਾ ਖ੍ਰੀਦਣ ਗਿਆ ਤੇ ਮਨ ਹੀ ਮਨ ਸੋਚਦਾ ਕਿ ਸਾਬ ਜੀ ਨੂੰ ਕਿ ਤੋਹਫ਼ਾ ਦੇਵਾਂ ਕਾਫੀ ਦੁਕਾਨਾ ਤੇ ਗਿਆ ਪਰ ਉਸ ਨੂੰ ਕੋਈ ਤੋਹਫਾ ਪਸੰਦ ਨਾ ਆਇਆ ਫਿਰ ਉਹ ਇੱਕ ਫੁੱਲਾ ਦੀ ਦੁਕਾਨ ਤੇ ਰੁਕਿਆ ਤੇ ਦੁਕਾਨਦਾਰ ਨੂੰ ਬੋਲਿਆ ਮੈਨੂੰ ਇਕ ਵਧੀਆ ਜਿਹਾਂ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਤਿਆਰ ਕਰ ਦੇ ਫੁੱਲਾਂ ਦਾ ਗੁਲਦਸਤਾ ਤਿਆਰ ਕਰ ਦੁਕਾਨਦਾਰ ਪੁਛਿਆ ਅੱਜ ਤੁਹਾਡਾ ਕੋਈ ਖਾਸ ਦਿਨ ਏ ਚਮਨ ਲਾਲ ਬੋਲਿਆ ਹਾਜੀ ਵੱਡੇ ਸਾਬ ਜੀ ਦੀ ਰਿਟਾਇਰਮੈਂਟ ਏਂ ਤੇ ਤੋਹਫਾ ਲੈਕੇ ਤੇਜ਼ ਕਦਮੀਂ ਦਫ਼ਤਰ ਵੱਲ ਹੋ ਤੁਰਿਆ ਦਫ਼ਤਰ ਪਹੁੰਚਿਆ ਤਾਂ ਸਾਰੇ ਹੀ ਵੱਡੇ ਵੱਡੇ ਤੋਹਫ਼ੇ ਦੇ ਰਹੇ ਸੀ ਚਮਨ ਲਾਲ ਵੀ ਆਪਣਾ ਤੋਹਫਾ ਦੇ ਕੇ ਇੱਕ ਕੋਨੇ ਵਿੱਚ ਜਾ ਖਲੋਤਾ ਤੇ ਸਾਬ ਜੀ ਤੋਹਫ਼ੇ ਲੈਕੇ ਮੇਜ਼ ਤੇ ਰੱਖੀ ਜਾ ਰਿਹੈ ਸਨ ਤੇ ਅਚਾਨਕ ਹੀ ਉਸ ਦੀ ਆਪਣੇ ਦਿੱਤੇ ਹੋਏ ਤੋਹਫ਼ੇ ਤੇ ਨਜ਼ਰ ਪਈ ਜਿਵੇਂ ਵੱਡੇ ਵੱਡੇ ਤੋਹਫ਼ਿਆਂ ਹੇਠਾਂ ਮਧੋਲਿਆ ਗਿਆ ਹੋਵੇ ਤੇ ਚਮਨ ਲਾਲ ਮਨ ਹੀ ਮਨ ਸੋਚਦਾ ਕਿ ਜਿਵੇਂ ਉਹ ਵੱਡੀ ਅਫ਼ਸਰ ਸ਼ਾਹੀ ਹੇਠਾਂ ਨੱਪਿਆ ਗਿਆ ਹੋਵੇ ਤੇ ਇਹ ਸੋਚਦਾ ਹੋਇਆ ਸ਼ਾਮ ਨੂੰ ਸਾਇਕਲ ਚੱਕ ਆਪਣੇ ਘਰ ਵੱਲ ਹੋ ਤੁਰਿਆ ਪੰਜਾਬੀ ਕਹਾਣੀਆਂ ਪੜ੍ਹਨ ਲਈ ਇੰਸਟਾਲ ਕਰੋ ਇਹ ਸ਼ਾਨਦਾਰ ਕਲਮ ਐਪ : https://bit.ly/pb-kalam

Please log in to comment.