ਇੱਕੋ ਬੱਸ ਆਉਂਦੀ ਸੀ ਪਿੰਡ ਨੂੰ। ਸ਼ਹਿਰੋਂ ਪਿੰਡ ਤੇ ਪਿੰਡੋਂ ਸ਼ਹਿਰ ਕਈ ਗੇੜੇ ਲਾਉਂਦੀ ਸੀ ਆਥਣ ਨੂੰ। ਜਦੋਂ ਉਹਦਾ ਗੇੜਾ ਦੁਪਹਿਰੇ ਦੋ ਵਜੇ ਵਾਲਾ ਅਤੇ ਸ਼ਾਮ ਚਾਰ ਵਜੇ ਵਾਲਾ ਹੁੰਦਾ ਉਦੋਂ ਕਿਸੇ ਨਾਂ ਕਿਸੇ ਰਿਸ਼ਤੇਦਾਰ ਦੇ ਉਤਰਨ ਦੀ ਊਡੀਕ ਹੁੰਦੀ ਸੀ। ਉਦੋਂ ਰਿਸ਼ਤੇਦਾਰ ਵੀ ਸਬੱਬੀਂ ਆਉਂਦੇ ਸੀ।ਵੱਧ ਤੋਂ ਵੱਧ ਭੂਆ ਜਾਂ ਫਿਰ ਮਾਮਾ ਇਹੀ ਰਿਸ਼ਤੇਦਾਰ ਜ਼ਿਆਦਾ ਆਉਂਦੇ ਸਨ। ਮਾਸੀਆਂ ਮਾਸੜ ਤਾਂ ਸਬੱਬੀਂ ਮਿਲਦੇ ਸਨ ਕਿਸੇ ਵਿਆਹ ਸਾਹੇ ਚ। ਦਰਅਸਲ ਉਦੋਂ ਘਰਦੇ ਕੁਝ ਖਾਣ ਲਈ ਵੀ ਨਹੀਂ ਸੀ ਲਿਆਉਣੇ ਜਦੋਂ ਕੋਈ ਪ੍ਰਾਹੁਣਾ ਆਉਂਦਾ ਉਦੋਂ ਹੀ ਕੁਝ ਖਾਣ ਚੀਜ਼ ਮਿਲਦੀ। ਭੂਆ ਜਾਂ ਮਾਮਾ ਜੇ ਜੇ ਕੋਈ ਚੀਜ਼ ਲੈ ਵੀ ਆਉਂਦੇ ਤਾਂ ਉਸ ਦੀ ਬੇਬੇ ਪ੍ਰਧਾਨ ਹੁੰਦੀ। ਕਿੰਨੀਆਂ ਮਰਜ਼ੀ ਮਿੰਨਤਾਂ ਕਰੀ ਜਾਂਦੇ ਸਾਮ ਆਲੀ ਰੋਟੀ ਖਾਣ ਤੋਂ ਬਾਅਦ ਚੀਜ ਮਿਲਦੀ।ਪਰ ਹੁਣ ਬੱਸ ਤਾਂ ਅਜੇ ਵੀ ਆਉਂਦੀ ਏ ਪਰ ਹੁਣ ਨਾਂ ਤਾਂ ਕੋਈ ਉਸ ਨੂੰ ਉਡੀਕਦਾ ਏ ਤੇ ਨਾ ਹੀ ਕੋਈ ਸਫਰ ਕਰ ਕੇ ਖੁਸ਼ ਏ ਸਭ ਆਪੋਂ ਆਪਣੇ ਸਾਧਨ ਤੇ ਸ਼ਹਿਰ ਜਾ ਆਉਂਦੇ ਨੇ ਬੱਸ ਹੁਣ ਬੱਸਾਂ ਵਿੱਚ ਤਾਂ ਸਕੂਲੀ ਬੱਚੇ ਜਾਂ ਫਿਰ ਸਰਕਾਰੀ ਮੁਲਾਜ਼ਮ ਹੀ ਸਫਰ ਕਰਦੇ ਨੇ ਸਾਨੂੰ ਤਾਂ ਅੰਦਰ ਏਸੀਆਂ ਚ ਪਿਆ ਨੂੰ ਇਹ ਵੀ ਨੀ ਪਤਾ ਲੱਗਦਾ ਕਦੋਂ ਬੱਸ ਆ ਗਈ ਤੇ ਕਦੋਂ ਮੁੜ ਗਈ। ਸਾਡੇ ਭੂਆ ਜੀ ਆਉਂਦੇ ਬੱਸ ਤੇ ਕਦੇ ਤੋਂ ਕਦੇ ਭੂਆ ਜੀ ਆਉਂਦੇ ਹੀ ਸਾਡੇ ਵੱਲ ਆਉਂਦੇ ਕਿਉਂਕਿ ਬੇਬੇ ਜੀ ਹੁੰਦੇ ਸਨ ਸਾਡੇ ਵੱਲ ਸਾਮ ਨੂੰ ਰੋਟੀ ਖਾ ਕੇ ਫੇਰ ਜਾਂਦੇ ਚਾਚੇ ਕਿਆਂ ਵੱਲ ਫੇਰ ਰਾਤ ਨੂੰ ਸੌਣ ਦਾ ਰੌਲਾ ਪੈ ਜਾਂਦਾ ਸਾਡਾ ਬੱਚਿਆਂ ਦਾ ਚਾਚਾ ਜੀ ਦੇ ਬੱਚੇ ਕਹਿ ਦਿੰਦੇ ਸਾਡੇ ਵੱਲ ਪੈਣਗੇ ਭੂਆ ਜੀ ਅਸੀਂ ਕਹਿੰਦੇ ਸਾਡੇ ਵੱਲ। ਹੁਣ ਤਾਂ ਭੂਆ ਜੀ ਵੀ ਗੱਡੀ ਤੇ ਹੀ ਆਉਂਦੇ ਨੇ ਬਿੰਦ ਝੱਟ। ਬਹੁਤ ਰਿਸਤੇ ਬਚਾ ਕੇ ਰੱਖੇ ਹੋਏ ਸੀ ਉਸ ਬੱਸ ਨੇ ਬੱਸ ਬੁੱਢੀ ਹੋ ਗਈ ਸੀ ਬਦਲ ਦਿੱਤੀ ਗਈ ਤੇ ਨਾਲ ਨਾਲ ਸਾਡੇ ਰਿਸ਼ਤੇ ਵੀ ਬਦਲ ਗਏ ਬਹੁਤ ਘਟ ਗਏ ਅਸੀਂ ਆਉਣੋਂ ਜਾਣੋਂ ਜੇ ਜਾਂਦੇ ਵੀ ਹਾਂ ਤਾਂ ਬਿੰਦ ਝੱਟ ਲਈ ਆਪਣੇ ਸਾਧਨ ਤੇ। ਧੰਨਵਾਦ ਜੀ।
Please log in to comment.