Kalam Kalam
Profile Image
Mandeepbrar
7 months ago

ਗਾਂ ਦਾ ਬੱਚਾ

ਇੱਕ ਵਾਰ ਦੀ ਗੱਲ ਹੈ ਕਿ ਅਸੀਂ ਗਰਮੀ ਦੀ ਛੁੱਟੀਆਂ ਵਿੱਚ ਨਾਨਕੇ ਪਿੰਡ ਗਏ। ਉਥੇ ਮੇਰੇ ਮਾਸੀ ਦਾ ਮੁੰਡਾ ਤੇ ਕੁੜੀ ਵੀ ਆਏ ਹੋਏ ਸਨ। ਮੈਂ ਮੇਰੀ ਮਾਸੀ ਦੇ ਜਵਾਕ ਅਤੇ ਮੇਰੇ ਮਾਮੇ ਦੇ ਜਵਾਕ ਸਾਰੇ ਰਲ ਕੇ ਬਹੁਤ ਮਸਤੀ ਕਰਦੇ ਸੀ ਇੱਕ ਦਿਨ ਮਾਮੇ ਦੀ ਗਾਂ ਸੂ ਪਈ ਅਤੇ ਉਸਨੇ ਛੋਟਾ ਜਿਹਾ ਬੱਚਾ ਦਿੱਤਾ। ਗਾਂ ਨੂੰ ਬਹੁਤ ਬੁਖਾਰ ਹੋਣ ਲੱਗਾ ਤੇ ਮਾਮੇ ਨੇ ਡਾਕਟਰ ਤੋਂ ਦਵਾਈ ਵੀ ਦਵਾਈ ਪਰ ਉਹ ਠੀਕ ਨਾ ਹੋ ਸਕੀ ਅਤੇ ਮਰ ਗਈ। ਹੁਣ ਉਹ ਗਾਂ ਦਾ ਬੱਚਾ ਇਕੱਲਾ ਰਹਿ ਗਿਆ। ਮਾਮੀ ਇਸ ਨੂੰ ਚੁੰਗਣੀ ਨਾਲ ਦੁੱਧ ਪਿਆ ਦਿੰਦੀ ਤੇ ਅਸੀਂ ਸਾਰੇ ਭੈਣ ਭਰਾ ਉਸ ਨਾਲ ਹਰ ਰੋਜ਼ ਖੇਡਣ ਲੱਗ ਜਾਣਾ ਉਹ ਵੀ ਸਾਡੇ ਨਾਲ ਰੋਜ ਰੋਜ ਭੱਜਦਾ। ਅਸੀਂ ਹਰ ਰੋਜ਼ ਉਸ ਦੁੱਧ ਪੀ ਤੋਂ ਮਗਰੋਂ ਉਸ ਨਾਲ ਖੇਡਦੇ ਇਸ ਤਰਾਂ ਸਾਨੂੰ ਵੀ ਉਸ ਨਾਲ ਬਹੁਤ ਪਿਆਰ ਆਉਣ ਲੱਗਾ ਤੇ ਉਹ ਵੀ ਸਾਨੂੰ ਬਹੁਤ ਪਿਆਰ ਕਰਦਾ ਫਿਰ ਸਾਡੀਆਂ ਜੂਨ ਦੀਆਂ ਛੁੱਟੀਆਂ ਖਤਮ ਹੋਣ ਕਰਕੇ ਅਸੀਂ ਆਪਣੇ ਘਰ ਆ ਗਏ। ਮੇਰਾ ਅਤੇ ਮਾਸੀ ਦੇ ਜਵਾਕਾਂ ਦਾ ਵੀ ਜੀ ਨਾ ਲੱਗਾ ।ਅਸੀਂ ਹਰ ਰੋਜ਼ ਫੋਨ ਕਰਕੇ ਉਸ ਵੱਛੇ ਬਾਰੇ ਪੁੱਛਦੇ ਤਾਂ ਮਾਮੀ ਕਹਿੰਦੀ ਉਹ ਵੀ ਤੁਹਾਡੇ ਬਿਨਾਂ ਜੀ ਨਹੀਂ ਲਾਉਂਦਾ। ਹੌਲੀ ਹੌਲੀ ਉਹ ਮਾਮੀ ਨਾਲ ਰਹਿਣ ਲੱਗਾ ਅਤੇ ਮਾਮੇ ਦੇ ਜਵਾਕਾਂ ਨੇ ਵੀ ਉਸ ਨਾਲ ਖੇਡਣਾ ਲੱਗੇ। ਇਸ ਤਰਾਂ ਉਹ ਸਾਨੂੰ ਘੱਟ ਯਾਦ ਕਰਦਾ ਤੇ ਵਧੀਆ ਰਹਿਣ ਲੱਗਾ। ਫਿਰ ਜਦੋਂ ਵੀ ਸਾਨੂੰ ਛੁੱਟੀਆਂ ਮਿਲਦੀਆਂ ਤੇ ਅਸੀਂ ਨਾਨਕੇ ਜਾਣਾ ਅਤੇ ਉਸ ਵੱਛੇ ਨਾਲ ਜਰੂਰ ਮਿਲਦੇ। ਹੌਲੀ ਹੌਲੀ ਜਦੋਂ ਉਹ ਵੱਛਾ ਵੱਡਾ ਹੋ ਗਿਆ ਤਾਂ ਮਾਮੇ ਨੇ ਉਸ ਨੂੰ ਵੇਚ ਦਿੱਤਾ ਫਿਰ ਮੇਰਾ ਵੀ ਨਾਨਕੇ ਜਾਨ ਨੂੰ ਜੀ ਨਹੀਂ ਕਰਦਾ ਸੀ। ਅੱਜ ਵੀ ਮਨ ਵਿੱਚ ਇਹੀ ਸੋਚਦਾ ਸੀ ਕਿ ਉਸ ਵੱਛੇ ਦਾ ਕੀ ਬਣਿਆ ਹੋਵੇਗਾ ਉਹ ਜੋਨ ਦਾ ਵੀ ਹੋਵੇਗਾ ਕਿ ਨਹੀਂ। ਧੰਨਵਾਦ

Please log in to comment.

More Stories You May Like