ਮੇਰਾ ਘਰ ਖੇਤਾਂ ਵਿੱਚ ਹੈ। ਅਤੇ ਖੇਤਾਂ ਦਾ ਹਰਿਆ ਭਰਿਆ ਦਿ੍ਸ ਕਿਸ ਨੂੰ ਨਹੀਂ ਭਾਉਂਦਾ ਖ਼ਾਸ ਕਰਕੇ ਜਦੋਂ ਬਸੰਤ ਰੁੱਤ ਹੋਵੇ ਚਾਰੇ ਪਾਸੇ ਹਰਿਆਲੀ। ਰੁੱਖਾਂ ਦੀਆਂ ਨਵੀਆਂ ਕੱਢੀਆਂ ਕਰੁੰਬਲਾਂ ਵਿੱਚੋਂ ਬਹੁਤ ਸੋਹਣੀ ਖੁਸ਼ਬੂ ਆਉਂਦੀ ਹੁੰਦੀ ਹੈ। ਸਵੇਰੇ ਸ਼ਾਮ ਚਿੜੀਆਂ ਦੀ ਚੀਂ ਚੀਂ ਕੋਇਲ ਦੀ ਕੂਕ ਬੜੀ ਪਿਆਰੀ ਲੱਗਦੀ ਹੈ। ਮਜ਼ੇ ਦੀ ਗੱਲ ਤਾਂ ਇੱਕ ਹੋਰ ਏ ਕਿ ਮੇਰੇ ਘਰ ਤੋਂ ਤਕਰੀਬਨ ਦੋ ਏਕੜ ਜ਼ਮੀਨ ਦੀ ਵਿੱਥ ਤੇ ਇੱਕ ਝੀਲ ਲੰਘਦੀ ਏ ਤੇ ਪਿੰਡਾਂ ਵਾਲੇ ਉਸ ਨੂੰ ਭਾਖੜਾ ਨਹਿਰ ਦੇ ਨਾਂਮ ਨਾਲ ਵੀ ਜਾਣਦੇ ਹਨ। ਬਿਲਕੁਲ ਨੀਲੇ ਰੰਗ ਦਾ ਪਾਣੀ ਵਗਦੀਆਂ ਲਹਿਰਾਂ ਦਿਲ ਨੂੰ ਛੂਹ ਲੈਂਦੀਆਂ ਨੇ। ਪਾਣੀ ਬਿਲਕੁਲ ਠੰਡਾ ਸ਼ੀਤਲ ਬਰਫ਼ ਵਰਗਾ। ਜਦੋਂ ਅਸੀਂ ਖੇਤਾਂ ਵਿੱਚ ਕੰਮ ਕਰਦੇ ਹਾਂ ਤਾਂ ਅਸੀਂ ਉਸ ਵਿੱਚੋਂ ਹੀ ਪਾਣੀ ਪੀਂਦੇ ਹਾਂ। ਮੇਰੇ ਘਰ ਦੇ ਪਿਛਲੇ ਪਾਸੇ ਇੱਕ ਛੋਟਾ ਜਿਹਾ ਗੇਟ ਰੱਖਿਆ ਹੋਇਆ ਏ। ਜਦੋਂ ਘਰ ਵਿੱਚ ਇੱਕਲੇ ਹੋਈਏ ਤਾਂ ਉੱਥੇ ਬੈਠ ਜਾਂਦੇ ਹਾਂ। ਭਾਖੜਾ ਦੇ ਦੋਵੇਂ ਪਾਸੇ ਲੰਬੇ - ਲੰਬੇ ਦਰਖ਼ਤ ਲੱਗੇ ਹੋਏ ਹਨ ਕਦੇ - ਕਦੇ ਉਹਨਾਂ ਉੱਤੇ ਬਾਂਦਰ ਵੀ ਆਉਂਦੇ ਹਨ ਬੜੇ ਵਧੀਆ ਲੱਗਦੇ ਹਨ।ਮੇਰੀ ਤੇ ਮੇਰੇ ਪਤੀ ਦੀ ਜੇ ਕਿਤੇ ਥੋੜ੍ਹੀ ਬਹੁਤ ਲੜਾਈ ਹੋ ਜਾਵੇ ਤਾਂ ਮੈਂ ਰੋਣ ਦੀ ਵਜਾਏ ਪਿੱਛੇ ਜਾ ਕੇ ਬੈਠ ਜਾਂਦੀ ਹਾਂ ਮਨ ਮਿੰਟਾਂ ਵਿੱਚ ਦੀ ਸਾਂਤ ਹੋ ਜਾਂਦਾ ਏ। ਘਰ ਆ ਕੇ ਫਿਰ ਤੋਂ ਚੰਗਾ ਭਲਾ ਹੋ ਜਾਂਦਾ ਏ ਸਰੀਰ ਸਾਰਾ ਗੁੱਸਾ ਤੇ ਥਕਾਵਟ ਲਹਿ ਜਾਂਦੀ ਏ ਮੈਨੂੰ ਮੇਰੇ ਘਰ ਦਾ ਇਹ ਦਿ੍ਸ ਬੜਾ ਵਧੀਆ ਲੱਗਦਾ ਏ। ਧੰਨਵਾਦ ਜੀ।
Please log in to comment.