ਪਿਆਰ ਇੱਕ ਵਲਵਲਾ ਹੈ। ਇੱਕ ਮਨ ਦਾ ਖਿਆਲ ਹੈ। ਨਾ ਤਾਂ ਪਿਆਰ ਕਿਸੇ ਨੂੰ ਮਜਬੂਰ ਕਰਕੇ ਪਾਇਆ ਜਾ ਸਕਦਾ ਹੈ। ਨਾ ਹੀ ਇਹ ਪਿਆਰ ਕਿਸੇ ਖਾਸ ਦਿਨ ਦਾ ਮੁਹਤਾਜ ਹੈ। ਅੱਜ ਕੱਲ ਆਪਾਂ ਕਿੰਨੇ ਦਿਨ ਮਨਾਉਂਦੇ ਹਾਂ। ਗੱਲ ਕਰਦੇ ਹਾਂ ਮਦਰਸ ਡੇ ਅਤੇ ਫਾਦਰ ਡੇ ਦੀ। ਸਾਰੇ ਲੋਕ ਆਪਣੀ ਮਾਂ ਨਾਲ ਆਪਣੇ ਪਿਤਾ ਨਾਲ ਸੋਸ਼ਲ ਸਾਈਟਾਂ ਤੇ ਫੋਟੋ ਪਾਉਂਦੇ ਹਨ। ਦਿਖਾਵਾ ਕੀਤਾ ਜਾਂਦਾ ਹੈ ਕਿ ਸਾਡਾ ਆਪਣੇ ਮਾਤਾ ਪਿਤਾ ਨਾਲ ਬਹੁਤ ਪਿਆਰ ਹੈ। ਬਹੁਤ ਸਾਰੇ ਤੋਹਫਿਆਂ ਦਾ ਅਦਾਨ ਪ੍ਰਦਾਨ ਕੀਤਾ ਜਾਂਦਾ ਹੈ। ਜਦ ਕਿ ਅਜੋਕੇ ਸਮਾਜ ਵਿੱਚ ਹਰ ਚੀਜ਼ ਦੇ ਦੋ ਪਹਿਲੂ ਹਨ। ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਆਪਣੇ ਮਾਤਾ ਪਿਤਾ ਨੂੰ ਦਿਲੋਂ ਪਿਆਰ ਕਰਦੇ ਹੋ ਉਹਨਾਂ ਦਾ ਦਿਲੋਂ ਸਤਿਕਾਰ ਕਰਦੇ ਹੋ ਤਾਂ ਤੁਹਾਨੂੰ ਦਿਖਾਵਾ ਕਰਨ ਦੀ ਕੋਈ ਜਰੂਰਤ ਨਹੀਂ ਪਵੇਗੀ। ਤੁਹਾਡੇ ਮਾਤਾ ਪਿਤਾ ਦੇ ਹੱਸਦੇ ਚਿਹਰੇ ਇਸ ਗੱਲ ਦਾ ਪ੍ਰਮਾਣਿਕ ਸਬੂਤ ਹਨ ਕਿ ਤੁਸੀਂ ਉਹਨਾਂ ਦਾ ਕਿੰਨਾ ਖਿਆਲ ਰੱਖਦੇ ਹੋ। ਜਿਸ ਮਾਂ ਬਾਪ ਦੇ ਕਾਰਨ ਅਸੀਂ ਇਹ ਦੁਨੀਆਂ ਦੇਖਣ ਦੇ ਕਾਬਿਲ ਹੋਏ ਹਾਂ ਕਿ ਸਿਰਫ ਇੱਕ ਦਿਨ ਹੀ ਉਹਨਾਂ ਲਈ ਹੈ ਮੇਰੇ ਖਿਆਲ ਵਿੱਚ ਤਾਂ ਸਾਡੀ ਸਾਰੀ ਜ਼ਿੰਦਗੀ ਉਹਨਾਂ ਦੇ ਪਿਆਰ ਦਾ ਕਰਜਾ ਚੁਕਾਉਣ ਲਈ ਨਾ ਕਾਫੀ ਹੈ। ਆਪਣੀ ਰਹਿੰਦੀ ਜ਼ਿੰਦਗੀ ਦਾ ਹਰ ਦਿਨ ਆਪਣੇ ਮਾਂ ਬਾਪ ਨੂੰ ਸਮਰਪਿਤ ਧੰਨਵਾਦ ਜ਼ਿੰਦਗੀ ਦੇਣ ਲਈ ਜ਼ਿੰਦਗੀ ਦੇ ਔਖੇ ਸੌਖੇ ਪੜਾਵਾਂ ਨੂੰ ਪਾਰ ਕਰਨ ਲਈ ਜ਼ਿੰਦਗੀ ਦੇ ਹਰ ਸੁੱਖ ਦੁੱਖ ਤੇ ਹੌਸਲਾ ਦੇਣ ਲਈ ਲਵ ਯੂ ਬੇਬੇ❤️ਬਾਪੂ ਹਰ ਬੱਚੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਜਦ ਤੱਕ ਮਾਂ ਬਾਪ ਤੁਹਾਡੀ ਜ਼ਿੰਦਗੀ ਵਿੱਚ ਹਨ ਹਰ ਦਿਨ ਨੂੰ ਖਾਸ ਦਿਨ ਸਮਝ ਕੇ ਉਨਾਂ ਨਾਲ ਸਮਾਂ ਗੁਜ਼ਾਰੋ। ਉਹਨਾਂ ਨੂੰ ਸੁੱਖ ਦਿਓ। ਉਹਨਾਂ ਦੀਆਂ ਅਸੀਸਾਂ ਲਓ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹ ਖਾਸ ਦਿਨ ਕਦੇ ਨਾ ਮੁੱਕਣ....🙏🙏🙏🙏🙏💯
Please log in to comment.