ਇਹ ਕਹਾਣੀ ਅੱਜ ਤੋਂ 5 ਸਾਲ ਪਹਿਲਾਂ ਦੀ ਹੈ। ਮੈਂ ਉਦੋਂ ਬਾਰਵੀ ਜਮਾਤ ਵਿੱਚ ਪੜਦਾ ਸੀ ਪਟਿਆਲੇ ਜਿਲੇ ਦੇ ਨੇੜਵੇ ਪਿੰਡ ਦਾ ਵਾਸੀ ਤੇ ਸਾਡਾ ਸਕੂਲ ਸਾਡੇ ਇਲਾਕੇ ਦਾ ਸੱਭ ਤੋਂ ਵਧੀਆ ਸਕੂਲ ਮੰਨਿਆ ਜਾਦਾਂ ਸੀ ਦੂਰ ਦੂਰ ਦੇ ਬੱਚੇ ਇੱਥੇ ਪੜਨ ਆਉਦੇਂ।। ਮੈਂ ਉਸ ਵੇਲੇ ਬਹੁਤ ਖੁਸ਼ ਸੀ ਆਪਣੇ ਯਾਰਾਂ ਨਾਲ ਰਹਿਣਾ ਉਹਨਾਂ ਨਾਲ ਦਿਨ ਕੱਢਨਾ ਦਿਨ ਵਿੱਚ ਸਕੂਲ ਵਾਲੇ ਯਾਰਾਂ ਨਾਲ ਤੇ ਰਾਤ ਨੂੰ ਪਿੰਡ ਵਾਲੇਆਂ ਨਾਲ ਕਿਸੇ ਤੋਂ ਕਿਸੇ ਗੱਲ ਦੀ ਕੋਈ ਫਾਲਤੂ ਉਮੀਦ ਨਾ ਰੱਖੀ।। ਉਹਨਾਂ ਦਿਨਾਂ ;ਚ ਸਾਡੇ ਸਕੂਲ ;ਚ ਕੁੱਝ ਨਵੀਆਂ ਕੁੜੀਆਂ ਨੇ ਦਾਖਲਾ ਲਿਆ ਤੇ ਮੁੰਡੇਆਂ ਨੂੰ ਵੇਸੇ ਵੀ ਚਾਅ ਹੁੰਦਾ ਨਵੀਆਂ ਨਵੀਆਂ ਸ਼ਕਲਾਂ ਦੇਖਣ ਦਾ ਕਿਉਕੀ ਜਵਾਨੀ ਉਬਾਲੇ ਜੋ ਮਾਰਦੀ ਹੁੰਦੀ ਆ ਤੇ ਮੈਂ ਵੀਂ ਉਹਨਾਂ ਵਿੱਚ ਇੱਕ ਸੀ।। ਸਾਡੀ ਸਾਰੇ ਸਕੂਲ ਨਾਲ ਵਧਿਆ ਬਣਦੀ ਸੀ ਸੱਭ ਤੋਂ ਵੱਡੀ ਜਮਾਤ ਵਿੱਚ ਜੋ ਪੜਦੇ ਸੀ ਏਸ ਲਈ ਸਾਰੇ ਆਦਰ ਕਰਦੇ ਸੀ ਅਧਿਆਪਕਾਂ ਨਾਲ ਵੀ ਬਹੁਤ ਬਣਦੀ ਸੀ।। ੳਸਦਾ ਕਾਰਨ ਸੀ ਹੱਸਮੁੱਖ ਹੋਣਾ ਉੱਤੋਂ ਗੀਤਕਾਰੀ ਵੀ ਕਰ ਲੈਣਾ ਸੀ। ਜਿਸ ਨਾਲ ਸਾਰੇਆਂ ਦੀ ਨਿਗਾਹ ਵਿੱਚ ਸੀ ਤੇ ਸਾਰੇ ਸਨਮਾਨ ਵੀ ਕਰਦੇ ਸੀ।। ਇਸ ਛੋਟੇ ਜਹੇ ਗੀਤਕਾਰ ਨੂੰ ਇੱਕ ਕੁੜੀ ਦੀਆਂ ਅੱਖੀਆਂ ਨੇ ਖਿੱਚ ਪਾਈ ਮੇਰਾ ਉਸ ਸਮੇਂ ਉਸ ਵੱਲ ਕੋਈ ਧਿਆਨ ਨਹੀਂ ਸੀ ਮੈਂ ਤੇ ਮੇਰੇ ਪਿੰਡ ਦਾ ਇੱਕ ਹੋਰ ਮੁੰਡਾ ਬਾਇਕ ਤੇ ਸਕੂਲ ਜਾਦੇਂ ਤੇ ਉਹ ਸਕੂਲ ਬੱਸ ਵਿੱਚ ਆਉਦੀਂ ਆਪਣੇ ਛੋਟੇ ਭਰਾ ਨਾਲ ਜੋ ਉਸਤੋਂ ਸਾਲ ਕੂ ਛੋਟਾ ਸੀ।। ਸਾਡਾ ਸਕੂਲ ਵਿੱਚ ਪਹੁੰਚਣ ਦਾ ਸਮਾਂ ਲੱਗ ਭੱਗ ਇੱਕੋ ਸੀ।। ਉਹ ਉਸ ਵੇਲੇ ਮੈਨੂੰ ਦੇਖ ਲੈਦੀਂ ਤੇ ਇੱਕ ਦਿਨ ਮੇਰੇ ਨਾਲ ਦੇ ਨੇ ਮੈਨੂੰ ਦੱਸਿਆ ਕੀ ਉਹ ਕੁੜੀ ਤੇਰੇ ਵੱਲ ਹੀ ਦੇਖ ਰਹੀ ਹੈ।। ਮੈਂ ਜਦ ਉਸ ਕੁੜੀ ਵੱਲ ਨਜ਼ਰ ਘੁਮਾਈ ਤਾਂ ਸਿੱਧੀ ਮੇਰੀ ਨਜ਼ਰ ਉਹਦੀਆਂ ਅੱਖਾਂ ਵਿੱਚ ਪਈ ਜੋ ਮੇਰੀ ਅੱਖਾਂ ਵਿੱਚ ਸਮਾ ਰਹੀ ਸੀ।। ਉਹਦੀਂਆਂ ਅੱਖਾਂ ਇੱਕ ਖੂਬਸੂਰਤ ਇਹਿਸਾਸ ਦਵਾ ਰਹੀਆਂ ਸਨ ਤੇ ਉਹਨੇ ਇਕਦਮ ਅੱਖੀਆਂ ਫੇਰ ਲਈਆਂ ਤੇ ਮੈਂ ਵੀ ਅੰਦਰ ਵੱਲ ਕਦਮ ਵਧਾ ਲਏ ਮੈਂ ਉਸਦੇ ਚਿਹਰੇ ਨੂੰ ਚੰਗੀ ਤਰਾਂ ਦੇਖਿਆ ਤੇ ਨਹੀਂ ਸੀ ਪਰ ਉਹਦੀਆਂ ਅੱਖਾਂ ;ਚ ਜੋ ਨੂਰ ਸੀ ਮੈਨੂੰ ਮਦਹੋਸ਼ ਕਰ ਰਹੀਆਂ ਸਨ।। ਉਹ 11 ਵੀ ਜਮਾਤ ;ਚ ਮੈਡੀਕਲ ਦੀ ਵਿਦਿਆਰਥਣ ਤੇ ਮੈਂ 12 ;ਚ ਆਰਟਸ ਦਾ ਮੇਰੀ ਪੜਾਈ ਵਿੱਚ ਵੀ ਕੋਈ ਖਾਸ ਰੂਚੀ ਨਹੀ ਸੀ ਪਰ ਫਿਰ ਵੀ ਪੜਾਈ ਵਿੱਚ ਠੀਕ ਸੀ ਵਧੀਆ ਅੰਕਾਂ ਨਾਲ ਪਾਸ ਹੋ ਜਾਇਦਾ ਸੀ ਤੇ ਉਹ ਪੜਾਈ ਵਿੱਚ ਅੱਵਲ ਆਉਣ ਵਾਲੀ ਕੁੜੀ ਸਾਡੇ ;ਚ ਬੱਸ ਇੰਨਾਂ ਹੀ ਫਰਕ ਸੀ ਫਿਲਹਾਲ ਤਾਂ।। ਮੈਨੂੰ ਉਹ ਕੁੱਝ ਖਾਸ ਸੋਹਣੀ ਤਾਂ ਨਹੀਂ ਸੀ ਲੱਗਦੀ ਪਰ ਉਹਦੀਆਂ ਅੱਖਾਂ ਵਿੱਚ ਕੁੱਝ ਜਾਦੂ ਜਿਹਾ ਸੀ ਜੋਂ ਮੈਨੂੰ ਵੱਖਰਾ ਜਿਹਾ ਨਸ਼ਾ ਚਾੜ ਦਿੰਦਾ ਸੀ।। ਸਕੂਲ ਵਿੱਚ ਨਵੀਂ ਹੋਣ ਕੇਰਕੇ ਹਲੇ ਉਹ ਦੂਸਰੇਆਂ ਕੱਪੜਿਆਂ ਵਿੱਚ ਹੀ ਸਕੂਲ ਆਉਦੀ ਸੀ।। ਸਾਨੂੰ ਸਕੂਲ ਵਾਲੇਆਂ ਨੇ ਦੱਸਿਆ ਕਿ ਕੱਲ ਨੂੰ ਸਕੂਲ ਵਿੱਚ ਡਰਾਮੇ ਵਾਲੇ ਆਉਣਗੇ ਪੰਜਾਬੀ ਯੂਨੀਵਰਸ਼ਟੀ ਪਟਿਆਲੇ ਤੋਂ ਸਾਰੇ ਬਹੁਤ ਖੁਸ਼ ਸਨ ਅੱਗਲਾ ਦਿਨ ਚੜਿਆ ਤਿਆਰ ਹੋਕੇ ਸਕੂਲ ਦੇ ਬਾਹਰ ਖੜੇ ਹੀ ਸੀ ਕੇ ਉਹਨਾਂ ਦੀ ਬੱਸ ਆ ਗਈ ਤੇ ਦੇਖਿਆ ਇੱਕ ਖੂਬਸੂਰਸ ਹਸੀਨਾ; ਮੇਰੇ ਸਾਹਮਣੇ ਖੜੀ ਸੱਭ ਤੋਂ ਵੱਖਰੀ ਜਹੀ ਲੱਗ ਰਹੀ ਜਿਨੂੰ ਦੇਖ ਕੇ ਰੂਹ ਖੁਸ਼ ਹੋਗੀ ਦਿਲ ਕਰਦਾ ਦੇਖਦਾ ਰਹਾ ਉਸਤੋਂ ਨਜ਼ਰ ਨਾ ਹੱਟੇ ਪਹਿਲਾ ਦਿਨ ਉਹਦੀ ਸਿਰਤ ਸੂਰਤ ਉਹਦੀ ਹਰ ਇੱਕ ਅਦਾ ਮੈਨੂੰ ਪਸੰਦ ਆਈ ਉਹਨੇ ਸਕੂਲ ਦੀ ਵਰਦੀ ਜੋ ਪਾਈ ਸੀ ਔਵੀ ਪੰਜਾਬੀ ਸੂਟ ਜੋ ਮੈਨੂੰ ਬੇਹੱਦ ਪਸੰਦ ਸੀ ਉਸ ਵੇਲੇ ਮੇਰੇ ਸਰੀਰ ;ਚ ਇੱਕ ਅਜੀਬ ਜਹੀ ਕੰਬਣੀ ਚੜੀ ਜੋ ਮੈਨੂੰ ਉਸਦੇ ਰੰਗ ਵਿੱਚ ਖੌਬ ਰਹੀ ਸੀ।। ਸਕੂਲ ਗਏ ਤੇ ਕੁਝ ਸਮੇਂ ਬਾਅਦ ਸਾਨੂੰ ਥੱਲੇ ਗਰਾਊਡ ਵਿੱਚ ਬੁਲਾਇਆ ਕਿਉਕੀਂ ਡਰਾਮਾ ਅਦਾਕਾਰ ਆ ਚੁੱਕੇ ਸਨ ਤੇ ਉਹਨਾਂ ਨੇ ਕਿਹਾ 11 ਤੇ 12 ਵੀ ਕਲਾਸ ਅੱਗੇ ਆਕੇ ਬੈਠ ਜਾਵੇ ਕੁੜੀਆਂ ਸਾਡੀ ਔਪੋਸਿਟ ਤੇ ਬੈਠੀਆਂ ਜਿੱਥੋਂ ਮੈਨੂੰ ਉਹ ਸਾਫ਼ ਦਿਖਾਈ ਦੇ ਰਹੀ ਸੀ ਤੇ ਮੇਰੀ ਨਜ਼ਰ ਪੂਰੀ ਉਹਦੀਆਂ ਵਿੱਚ ਸੀ ਕਾਲੀਆਂ ਤੇ ਬਿੱਲੀਆਂ ਮਿਕਸ ਅੱਖਾਂ ਮੇਰਾ ਡਰਾਮੇ ਵੱਲ ਕੋਈ ਧਿਆਨ ਨਹੀਂ ਸੀ।। ਕਿਉਕਿਂ ਮੈਂ ਉਹ ਡਰਾਮਾ ਪਹਿਲਾਂ ਦੇਖਿਆ ਹੋਇਆ ਸੀ ਜਦੋਂ ਮੈਂ ਦੂਸਰੇ ਸਕੂਲ ਵਿੱਚ ਸੀ (ਨਰਾਇਨ ਪਬਲਿਕ ਸਕੂਲ ਚੋਂ ਹੱਟ ਕੇ ਆਈਆ ਸੀ ਦਵਾਰਾ ਏਸ ਸਕੂਲ ਵਿੱਚ) ਏਸ ਲਈ ਮੈਂ ਉਹਨੂੰ ਦੇਖਣਾ ਜਿਆਦਾ ਜਰੂਰੀ ਸਮਝੀਆ ਤੇ ਉਹਦਾ ਵੀ ਵਿੱਚ-ਵਿੱਚ ਸੰਗਦਾਂ ਸੰਗਦਾ ਮੈਨੂੰ ਤੱਕਣਾ ਮੈਨੂੰ ਬਹੁਤ ਪਸੰਦ ਆ ਰਿਹਾ ਸੀ।। ਉਹਦਾ ਮਸੂਮ ਜਿਹਾ ਚਿਹਰਾ ਬਹੁਤ ਭੋਲੀ ਜਹੀ ਜਿਨੂੰ ਅਗਰੇਜੀਂ ;ਚ ਕਊਟ ਤੇ ਇਨੋਸੇਂਟ ਕਹਿਣੇ ਆ।। ਦਿਲ ;ਚ ਵੱਖਰੇ ਵੱਖਰੇ ਖਿਆਲ ਆ ਰਹੇ ਸੀ ਤੇ ਗੀਤਕਾਰ ਹੋਣ ਕਾਰਨ ਸ਼ਾਇਰੀ ਦਮਾਗ ;ਚ ਆਈ।। ਧਰਤੀ ਦੇ ਵਿੱਚੋਂ ਖੁਸ਼ਬੂ ਆਈ….ਜਿਵੇਂ ਤੂੰ ਲੰਗੀ ਏ ਰਾਹਾਂ ਚੋਂ, ਤੇਰੇ ਵਰਗੀ ਰਾਣੀ ਨੂੰ….ਮੈਂ ਲੱਭਦਾ ਫਿਰਦਾ ਸਾਹਾਂ ਚੋਂ।। ਪਰੀਆਂ ਤੋਂ ਵੀ ਸੋਹਣੀ ਜਾਪੇ….ਜਿਵੇਂ ਉਹਨਾਂ ਦੀ ਕਵੀਨ ਹੋਵੇਂ, ਚੰਨ ਤੋਂ ਵੀ ਸੋਹਣਾ ਮੁੱਖੜਾ….ਕੌਣ ਤੈਥੋਂ ਵੱਧ ਹਸੀਨ ਹੋਵੇ।। ਜਦੋਂ ਹੱਸਦੀ ਏ ਦਿਲ ਖਿੜਦਾ ਏ…ਨਾਲ ਖਿੜਦੀ ਏ ਮੇਰੀ ਰੂਹ ਸੱਜਣਾ, ਤੇਰੀ ਅੱਖੀਆਂ ਦੇ ਵਿੱਚ ਨਸ਼ਾ ਜਿਹਾ…ਜੋ ਚਾੜ ਦਵੇ ਮੈਨੂੰ ਤੂੰ ਸੱਜਣਾ।। ਜੋ ਗੱਲਾਂ ਨਿਕਲਣ ਬੁੱਲਾਂ ਚੋਂ….ੳ ਰਹਿਣ ਆਪਸ ਵਿੱਚ ਜੁੜੀਆਂ ਨੀ, ਤੇਰੇ ਬੋਲਾਂ ਵਿੱਚ ਮਿਠਾਸ ਇੰਨੀ….ਫਿਕਿਆਂ ਪੈਣ ਖੰਡ ਦੀਆਂ ਪੁੜੀਆਂ ਨੀ।। ਜੋ ਲਾਲੀ ਤੇਰੀਆਂ ਗੱਲਾਂ ਦੀ….ਇੱਕ ਨਵਾਂ ਦਰਿਸ਼ ਦਖਾਉਦੀਂ ਆ, ਆ ਅੱਖ ਵੀ ਮੇਰੀ ਚੰਦਰੀ ਜਹੀ….ਨਾ ਤੇਰਾ ਮੁੱਖ ਦੇਖੇ ਬਿਨ ਸਾਉਦੀਂ ਆ।। ਫੇਰ ਕੁੱਝ ਕੂ ਦਿਨਾਂ ਤੱਕ ਉਹਦਾ ਨਾਮ ਪਿੰਡ ਦਾ ਪਤਾ ਤੇ ਬਾਕੀ ਦੀ ਜਾਣਕਾਰੀ ਵਿੱਚ ਦਿਨ ਕੱਢਤੇ ਅਤੇ ਮੇਰੇ ਨਾਲ ਦਾ ਮੁੰਡਾ ਜੋ ਮੇਰੇ ਨਾਲ ਸਵੇਰੇ ਆਉਦਾਂ ਹੁੰਦੀ ਸੀ ਉਹਨੇ ਕਿਹਾ ਕੇ ਉਹਨੂੰ ਪ੍ਰਪੋਜ਼ ਕਰਦੇ।। ਮਾਤੜ ਬੰਦੇ ਕਦੇ ਕਿਸੇ ਨੂੰ ਇਹੋ ਜਿਹਾ ਕਦੇ ਕਿਹਾ ਹੀ ਨਹੀਂ ਔਵੀ ਆਹਮਣੇ ਸਾਹਮਣੇ ਤਾਂ ਸਵਾਲ ਹੀ ਨਹੀਂ ਉੱਠਦਾ ਪਰ ਉਸਤੱਕ ਗੱਲ ਵੀ ਪਹੁੰਚਾਉਣੀ ਸੀ ਕਿਸੇ ਤਰੀਕੇ ਨਾਲ ਕੁੱਝ ਤੇ ਕਰਨਾ ਹੀ ਪੈਣਾ ਸੀ।। ਤੇ ਮੇਰੇ ਨਾਲ ਵਾਲੇ ਨੂੰ ਕਿਹਾ ਕੇ ਤੂੰ ਕਿਹਾ ਉਹਨੂੰ ਸੱਭ ਮੇਰੇ ਵੱਲੋਂ ਤੇ ਕਹਿੰਦਾ ਠੀਕ ਆ ਤੇ ਉਹ ਚੱਲੇ ਗਿਆ ਤੇ ਮੌਕਾ ਦੇਖ ਕੇ ਉਹਨੇ ਉਹਨੂੰ ਕਹਿ ਦਿੱਤਾ।। ਤੇ ਹੁਣ ਮੇਰੇ ਅੰਦਰ ਸਵਾਲ ਸੀ ਕੇ ਕੀ ਜਵਾਬ ਆਈਆ ਉਸ ਵੱਲੋ ਵੱਖੀ ਜਹੀ ਬੇਚੈਨੀ ਸੀ? ਲਿਖਤ ਜਾਰੀ✍✍✍…….. ਅਸਲੀ ਕਹਾਣੀ ਤੇ ਅਧਾਰੀਤ ਜੇ ਪਸੰਦ ਆਈ ਤਾਂ ਜਰੂਰ ਦੱਸਿਉ🙏
Please log in to comment.