ਜਗਰੂਪ (ਜੱਗੀ) ਭੱਜਦਾ ਹੋਇਆ ਕਮਰੇ ਚ ਗਿਆ ਦੇਖਿਆ ਤਾ ਮਾ ਦੀ ਹਾਲਤ ਪਹਿਲਾ ਨਾਲੋ ਵੀ ਖਰਾਬ ਹੋ ਰਹੀ ਸੀ । ਉਸਨੇ ਮਾ ਦੇ ਸਿਰ ਥੱਲੇ ਹੱਥ ਦੇ ਕੇ ਪਾਣੀ ਪਿਲਾਇਆ ਤੇ ਕੁਝ ਪਲ ਅਰਾਮ ਮਿਲਿਆ ਪਰ ਖਾਸੀ ਫਿਰ ਆਉਣ ਲੱਗ ਜਾਦੀ ਕੁਝ ਦਿਨਾ ਤੋ ਸਰਪੰਚ ਨੇ ਵੀ ਦਿਹਾੜੀ ਦੇ ਪੈਸੇ ਨਹੀ ਦਿੱਤੇ । ਜਿਸ ਕਰਕੇ ਦਿਵਾਈ ਵੀ ਮੁੱਕੀ ਹੋਏ ਆ। ਜੱਗੀ ਦੀ ਭੈਣ ਗੁਰਦੀਪ ਦੱਸਦੀ ਏ ਕੇ ਅੱਜ ਫਿਰ ਸੇਠ ਆਇਆ ਸੀ ਵਿਆਜ ਲੈਣ ਤੇ ਕਹਿ ਕੇ ਗਿਆ ਅਗਲੀ ਵਾਰ ਉਹ ਪੁਲਸ ਨੂੰ ਲੈ ਕੇ ਆਵੇਗਾ ਜੇ ਆਉਦੀ 12 ਤਾਰੀਕ ਨੂੰ ਪੈਸੇ ਨਾ ਮੋੜੇ ਜੱਗੀ ਜੋ ਕੇ ਬਹੁਤ ਗਰੀਬ ਘਰੋ ਤੇ ਕਾਫੀ ਪੜ੍ਹਾਇਆ ਲਿਖਿਆ ਤੇ ਹੁਸ਼ਿਆਰ ਹੈ । ਪਰ ਉਸਦੇ ਪਿਤਾ ਦੀ ਆਤਮਹੱਤਿਆ ਕਰਨ ਮਗਰੋ ਉਸਤੇ ਘਰ ਦੀ ਸਰੀ ਜਿੰਮੇਵਾਰੀ ਆ ਗਈ। ਕਰਜੇ ਦੀ ਮਾਰ ਤੇ ਬਿਮਾਰ ਮਾ ਦੀ ਟੈਨਸ਼ਨ ਜੱਗੀ ਨੂੰ ਹੁਣ ਖਾਈ ਜਾ ਰਾਹੀ ਸੀ । ਉਹ ਕਰਦਾ ਵੀ ਕੀ ਉਹ ਹਰ ਨੌਕਰੀ ਲਈ ਟੈਸਟ ਤਾ ਭਰਦਾ ਸਲੈਕਟ ਵੀ ਹੋ ਜਾਦਾ ਸਗਰੋ ਰਿਸ਼ਵਤ ਦੇਣ ਲਈ ਪੈਸੇ ਨਾ ਹੁੰਦੇ ਉਸਦੀ ਜਗ੍ਹਾ ਰਿਸ਼ਵਤ ਵਾਲਾ ਬੈਠ ਜਾਦਾ । ਮਜਬੂਰ ਕਾਰਨ ਹੁਣ ਜੱਗੀ ਨੂੰ ਸਰਪੰਚ ਦੇ ਦਿਹਾੜੀ ਕਰਨੀ ਪੈ ਰਹੀ ਸੀ । ਪਰ ਉਸਦਾ ਵਿਸ਼ਵਾਸ ਸੀ ਕੇ ਉਸਨੂੰ ਇਕ ਦਿਨ ਜਰੂਰ ਨੌਕਰੀ ਮਿਲ ਜਾਵੇਗੀ । ਉਹ ਆਪਣੀ ਮਿਹਨਤ ਜਾਰੀ ਰੱਖਦਾ ਤੇ ਨੌਕਰੀ ਦੇ ਫਾਰਮ ਭਰਦਾ ਰਹਿੰਦਾ । ਅੱਜ ਫਿਰ ਜੱਗੀ ਬੈਂਕ ਦੇ ਟੈਸਟ ਲਈ ਗਿਆ । ਪਰ ਨਤੀਜੇ ਮੁਤਾਬਕ ਜੱਗੀ ਫਿਰ ਨਰਾਜ਼ ਹੀ ਮੁੜਿਆ । ਕਿਉ ਕੇ ਐਮਐਲਏ ਦੇ ਸ਼ਿਫਾਰਸ਼ੀ ਭਰਤੀ ਕਰ ਲੈ ਗਏ । ਜੱਗੀ ਗੁੱਸਾ ਤਾ ਬਹੁਤ ਸੀ ਪਰ ਗਰੀਬ ਹੋਣ ਕਾਰਨ ਕੁਝ ਕਰ ਵੀ ਨਹੀ ਸੀ ਸਕਦਾ । ਜਦ ਆਵਾਜ ਉਠਾਣ ਦੀ ਕੋਸ਼ੀਸ ਕਰਦਾ ਤਾ ਦਬਾ ਲਿਆ ਜਾਂਦਾ । ਹੁਣ ਇਹ ਸਭ ਤੋ ਜੱਗੀ ਥੱਕ ਚੁੱਕਾ ਸੀ । ਕੁਝ ਦਿਨ ਮਗਰੋ ਜੱਗੀ ਦੇ ਮਾਮੇ ਨੇ ਜੱਗੀ ਨੂੰ ੧੦,੦੦੦ ਰੁ ਭੇਜੇ ਆਪਣੀ ਭੈਣ ਦੇ ਇਲਾਜ਼ ਲਈ ਜਿੰਨੇ ਜੋਗਾ ਹੁੰਦਾ ਜੱਗੀ ਦਾ ਮਾਮਾ ਜੱਗੀ ਦੀ ਮਦਾਦ ਜਰੂਰ ਕਰਦਾ ਅੱਜ ਜੱਗੀ ਸਰਪੰਚ ਕੇ ਜੱਲਦੀ ਕੰਮ ਕਰਕੇ ਦੁਪਾਹਰੇ ਹੀ ਬੈਂਕ ਨੂੰ ਚੱਲਾ ਜਾਦਾ । ਪਰ ਬੈਂਕ ਕੋਲ ਖੜੋਤੀ ਪੁਲਿਸ ਦੇਖ ਕੇ ਸੋਚੀ ਪੈ ਜਾਦਾ । ਪੁੱਛਣ ਤੇ ਪਤਾ ਲੱਗਾ ਕੇ 3-4 ਬੰਦੇ ਬੈਂਕ ਚ’ ਡਾਕਾ ਮਾਰ ਗਏ । ਜੱਗੀ ਨਿਰਾਸ਼ ਜਿਹਾ ਹੋਇਆ ਆਪਣੀਆ ਸੋਚੀ ਖੋਇਆ ਵਾਪਸ ਮੁੜਦਾ । ਆਪਣੀ ਸੁਰਤ ਚ’ ਖੋਇਆ ਜੱਗੀ ਨਹਿਰ ਵਾਲੀ ਸੜਕ ਤੇ ਰਾਹੀ ਪਿੰਡ ਨੂੰ ਹੋ ਜਾਦਾ ਏ । ਇਹ ਨਹਿਰ ਵਾਲੀ ਸੜਕ ਕਾਫੀ ਬਦਨਾਮ ਤੇ ਸੁੰਨ ਸਾਨ ਹੋਣ ਕਰਕੇ ਕੋਈ ਵਿਰਲਾ ਟਾਵਾਂ ਹੀ ਲੰਘਦਾ ਸੀ । ਦੁਪਿਹਰ ਵੇਲੇ ਤਾ ਉਹ ਵੀ ਨਹੀ । ਜੱਗੀ ਉਸੇ ਸੜਕ ਤੇ ਵਿਰਾਨ ਜਿਹੀ ਜਗ੍ਹਾ ਤੇ ਜਾ ਰਿਹਾ ਸੀ ਤੇ ਦੋ ਮੁੰਡੇ ਮੋਟਰਸਾਇਕਲ ਤੇ ਇਕਦਮ ਨੀਵੀਆ ਝੱੜਿਆ ਚੋ ਨਿਕਲਦੇ , ਪਿੱਛੇ ਵਾਲਾ ਸੱਜੇ ਮੋਢੇ ਨਾਲ ਜੋ ਬੈਗ ਟੰਗਿਆ ਉਸਦੀ ਜਿਪ ਬੰਦ ਕਰ ਰਿਹਾ ਸੀ ਕੁਝ ਪੈਸੇ ਡਿੱਗਦੇ ਜਾ ਰਿਹੇ ਸੀ ਆਪਣੇ ਮੋਟਰਸਾਇਕਲ ਤੋ ਉੱਤਰ ਕੇ ਜੱਗੀ ਉਹ ਪੈਸਿਆ ਦੇ ਨੋਟ ਚੁਗੱਨ ਲੱਗਦਾ ਤਾ ਦੇਖਦਾ ਉੱਥੇ ਇਕ ਬੇਹੋਸ਼ ਹੋਇਆ ਆਦਮੀ ਤੇ ਉਸਦੇ ਲੱਗੇ ਪੈਸਿਆ ਦਾ ਭਰਿਆ ਬੈਗ ਪਿਆ ਹੋਇਆ ਸੀ । ਉਥੋ ਦੇ ਹਾਲਾਤ ਦੇਖ ਕੇ ਪ੍ਰਤਿਤ ਹੁੰਦਾ ਸੀ ਕੇ ਝੱਗੜੇ ਵਿੱਚ ਸਿਰ ਤੇ ਸੱਟ ਲੱਗਣ ਨਾ ਉਹ ਆਦਮੀ ਅੱਧ ਮਾਰਿਆ ਪਿਆ ਸੀ । ਜੱਗੀ ਨੇ ਉਸਨੂੰ ਉਠਾਣ ਦੀ ਕੋਸ਼ੀਸ ਕਰੀ ਪਰ ਉਹ ਬੇਹਿੰਮਤੀ ਹੋਇਆ ਉੱਥੇ ਪਿਆ ਰਿਹਾ । ਜੱਗੀ ਸਾਹਮਣੇ ਹੁਣ ਉਹ ਇਕਲਾ ਬੈਗ ਸੀ ਉਹਨਾ ਵਿਚਕਾਰ ਕੋਈ ਨਹੀ ਸੀ । ਜੱਗੀ ਦੇ ਦਿਲ ਚ ਬਹੁਤ ਵਿਚਾਰ ਉਮੜ ਰਹੇ ਸੀ । ਉਸਦੇ ਸਾਹਮਾਣੇ ਆਪਣੇ ਪਰਿਵਾਰ ਦਿਆ ਖੁਸ਼ਿਆ ਦਾ ਢੇਰ ਲੱਗਾ ਪਿਆ ਸੀ ਆਪਣੇ ਸਾਰੇ ਕਰਜ ਲਿਹਦੇ ਦਿਖ ਰਿਹੇ ਸੀ । ਉਸਦੇ ਮੰਨ ਚ ਮਾ ਦੀਆ ਕਹੀਆ ਗੱਲਾ ਵੀ ਆ ਰਹੀਆ ਸੀ “ ਪੁੱਤ ਹਰਾਮ ਦੇ ਪੈਸਿਆ ਨਾਲੋ ਮੈਨੂੰ ਦਿਹਾੜੀ ਦੇ 50 ਰੁ ਵੀ ਕਮਾ ਕੇ ਦਈ ਜਾਈ ਮੈਨੂੰ ਉਹੀ ਤੇਰੇ ਲੱਖ ਵਾਰਗੇ “ ਆਪਣੇ ਅੰਦਰ ਦੀ ਜੰਗ ਲੜਦੇ ਲੜਦੇ ਕਦ ਜੱਗੀ ਪੁਲਿਸ ਨੂੰ ਫੂਨ ਕਰ ਕੇ ਸੱਦ ਲਿਆ ਉਸਦੀ ਚੇਤਨਾ ਚ ਕੁਝ ਯਾਦ ਨਹੀ । ਪੁਲਿਸ ਆ ਕੇ ਦੇਖਦੀ ਤਾ ਉਹ ਉਹੀ ਚੋਰਾ ਚੋ ਸੀ ਜੋ ਬੈਂਕ ਚੋ ਡਾਕਾ ਮਾਰ ਕੇ ਨੱਸੇ ਸੀ । ਚਾਹੇ ਜੱਗੀ ਨੇ ਬੈਂਕ ਤੇ ਡਾਕਾ ਵੱਜਣ ਤੋ ਨਾ ਬਚਾਇਆ ਹੋਵੇ ਪਰ ਆਪਣੇ ਜਮੀਰ ਤੇ ਡਾਕਾ ਵੱਜਣ ਤੋ ਬਚਾ ਲਿਆ। ਕੁਝ ਦਿਨਾ ਬਾਅਦ ਜੱਗੀ ਨੂੰ ਥਾਣੇ ਬੁਲਾਇਆ ਗਿਆ ਤੇ ਸਨਮਾਨਤ ਕੀਤਾ ਗਿਆ । ਜਿਸ ਡਾਕੂ ਨੂੰ ਜੱਗੀ ਨੇ ਫੜਵਾਇਆ ਸੀ ਉਸਦੀ ਪੁਲਿਸ ਨੂੰ ਕਫੀ ਟਾਇਮ ਤੋ ਤਲਾਸ਼ ਸੀ ਤੇ ਜਿਸਦੇ ਉਪਰ 7 ਲੱਖ ਦਾ ਇਨਾਮ ਵੀ ਸੀ ਜੋ ਸਾਰਾ ਜੱਗੀ ਨੂੰ ਦਿੱਤਾ ਗਿਆ। ਆਗਾਜ ਰੰਧਾਵਾ।।
Please log in to comment.