ਬੜੇ ਚਿਰਾਂ ਤੋਂ ਪ੍ਰੋਗਰਾਮ ਬਣਾ ਰਹੇ ਸੀ ਕਿ ਆਪਣੇਂ ਇਲਾਕੇ ਦੇ ਸਾਰੇ ਇਤਿਹਾਸਕ ਗੁਰੂ ਘਰਾਂ ਦੀ ਯਾਤਰਾ ਕੀਤੀ ਜਾਵੇ ਅੰਤ ਨੂੰ ਅਸੀਂ ਦਸ ਕੁ ਜਣੇਂ ਤਿਆਰ ਹੋ ਗਏ ਤੇ ਇੱਕ ਟੈਂਪੂ ਟਰੈਵਲਰ ਗੱਡੀ ਰੈਂਟ ਤੇ ਕਰ ਲਈ ਜਨਵਰੀ ਦਾ ਮਹੀਨਾਂ ਹੋਣ ਕਰਕੇ ਠੰਡ ਬਹੁਤ ਸੀ ਪਰ ਫੇਰ ਵੀ ਪਿੰਡ ਵਾਲੇ ਗੁਰਦੁਆਰੇ ਤੋਂ ਅਰਦਾਸ ਕਰ ਅਸੀਂ ਤੜਕਸਾਰ ਚਾਲੇ ਪਾ ਦਿੱਤੇ । ਪਹਿਲੇ ਦੋ ਦਿਨ ਤਾਂ ਬਹੁਤ ਵਧੀਆ ਲੰਘੇ ਤੀਜੇ ਦਿਨ ਜਦ ਅਸੀਂ ਸੰਗਰੂਰ ਜਿਲੇ ਚ ਪੈਂਦੇ ਇੱਕ ਗੁਰਦੁਆਰਾ ਸਾਹਿਬ ਨੂੰ ਦੇਖਣ ਜਾ ਰਹੇ ਸੀ ਤਾਂ ਬਹੁਤ ਧੁੰਦ ਪੈ ਗਈ ਵੈਸੇ ਤਾਂ ਇਹ ਗੁਰੂ ਘਰ ਇਤਿਹਾਸਕ ਨਹੀਂ ਸੀ ਪਰ ਮਸ਼ਹੂਰ ਬਹੁਤ ਸੀ । ਇੱਕ ਜਗ੍ਹਾ ਤਾਂ ਇੰਨੀ ਧੁੰਦ ਆ ਗਈ ਕਿ ਡਰਾਈਵਰ ਨੇ ਗੱਡੀ ਰੋਕ ਲਈ ਕਿਉ ਕਿ ਸੜਕ ਵੀ ਦਿਖਣੋ ਹਟ ਗਈ ਸੀ ਤਾਂ ਡਰਾਈਵਰ ਵਾਲੀ ਸਾਈਡ ਇੱਕ ਬਾਬਾ ਜੀ ਆਏ ਤੇ ਡਰਾਈਵਰ ਨੂੰ ਕਹਿੰਦੇ ਸਿੰਘਾ ਗੱਡੀ ਸੜਕ ਵਿਚਾਲੇ ਕਿਉ ਰੋਕ ਲਈ ਥੋੜਾ ਅੱਗੇ ਕਰਕੇ ਸਾਈਡ ਤੇ ਲਾ ਲੈ ਡਰਾਈਵਰ ਕਹਿੰਦਾ ਬਾਬਾ ਜੀ ਦਿਖਦਾ ਤਾਂ ਕੁੱਝ ਹੈ ਨਹੀਂ ਓਹ ਕਹਿੰਦੇ ਮੇਰੇ ਮਗਰ ਮਗਰ ਆ ਜਾ ਤੇ ਡਰਾਈਵਰ ਨੇ ਓਵੇਂ ਕੀਤਾ ਥੋੜਾ ਜਿਹਾ ਅੱਗੇ ਜਾਣ ਤੋਂ ਬਾਅਦ ਧੁੰਦ ਵੀ ਘਟ ਗਈ ਤੇ ਗੱਡੀ ਵੀ ਸਾਈਡ ਤੇ ਹੋ ਗਈ ਜਦੇ ਹੀ ਇੱਕ ਬੱਸ ਬਹੁਤ ਤੇਜੀ ਨਾਲ ਸਾਡੇ ਕੋਲੋਂ ਲੰਘੀ ਤੇ ਓਹ ਬਾਬਾ ਜੀ ਪਤਾ ਨਹੀਂ ਕਿੱਥੇ ਅਲੋਪ ਹੋ ਗਏ ਡਰਾਈਵਰ ਨੇ ਧੰਨਵਾਦ ਕਰਨ ਲਈ ਅਵਾਜਾਂ ਵੀ ਮਾਰੀਆਂ ਪਰ ਓਧਰੋ ਕੋਈ ਜਵਾਬ ਨਾਂ ਆਇਆ ਅਸੀਂ ਦੋ ਜਣੇਂ ਉੱਤਰਕੇ ਵੀ ਗਏ ਤੇ ਕਾਫੀ ਦੂਰ ਤੱਕ ਦੇਖਕੇ ਵੀ ਆਏ ਪਰ ਕੁੱਝ ਨਾਂ ਦਿਖਿਆ ਡਰਾਈਵਰ ਕਹਿੰਦਾ ਚਲੋ ਕੋਈ ਰੱਬੀ ਰੂਹ ਹੀ ਸੀ ਜੋ ਸਾਡੀ ਜਾਨ ਬਚਾਉਣ ਲਈ ਹੀ ਆਈ ਸੀ ਸਾਡੀ ਹੈਰਾਨੀ ਦੀ ਓਦੋਂ ਹੱਦ ਹੀ ਮੁੱਕ ਗਈ ਜਦ ਅਸੀਂ ਗੁਰਦੁਆਰਾ ਸਾਹਿਬ ਪਹੁੰਚੇ ਤੇ ਓਹ ਬਾਬਾ ਜੀ ਦੀ ਇੱਕ ਬਹੁਤ ਵੱਡੀ ਤਸਵੀਰ ਗੇਟ ਤੇ ਲੱਗੀ ਹੋਈ ਸੀ ............... !!!!! ਰਘਵੀਰ ਸਿੰਘ ਲੁਹਾਰਾ
Please log in to comment.