ਕਵਿਤਾ ਜੋ ਅਲਫਾਜ਼ ਉਹ ਬੋਲਦੀ ਸੀ, ਕਰਾਂ ਕਿੰਝ ਬਿਆਨ। ਓ ਸ਼ਰਾਰਤਾਂ ਕਰਦੀ ਕਰਦੀ ਹੀ, ਬਣ ਜਾਂਦੀ ਨਾਦਾਨ। ਨਾ ਲਿਖ ਸਕਦਾ ਸ਼ਬਦ ਉਹ, ਜੋ ਸੀ ਰਹਿੰਦੀ ਉਚਾਰਦੀ। ਓ ਸੀ ਪਿਆਸੀ ਜਿਸਮਾਂ ਦੀ, ਲੈ ਰਕਮਾਂ ਸੀ ਕੰਮ ਸਾਰਦੀ। ਓ ਰਹਿੰਦੀ ਉੱਡਦੀ ਸੀ, ਕਦੇ ਕਦੇ ਤਾਂ ਬਹੁਤ, ਲੈ ਡਾਰਾਂ ਕਰਨ ਲਈ ਮਾਰਾਂ, ਨਾਲ ਸ਼ਿਕਾਰਾਂ। ਹੰਕਾਰ ਸੀ ਹੁਸਨ ਦਾ, ਜਾਂ ਜ਼ਿਆਦਾ ਮਾਣ ਸੀ, ਬਣਾਇਆਂ ਬਦਕਾਰ ਬਦਕਾਰਾਂ , ਬਿਠਾ ਵਿਚ ਕਾਰਾਂ,ਹਜ਼ਾਰਾਂ ਨਾਰਾਂ। ਪਤਾ ਨਹੀਂ ਰਹੀ ਲੁੱਟਦੀ, ਕਿਸ ਕਿਸ ਨੂੰ ਉਹ, ਕਿਸ ਕਿਸ ਤੇ ਪਤਾ ਨਹੀਂ, ਕੀ ਕੀ ਲੁੱਟਾਉਂਦੀ ਰਹੀ। ਕਰ ਗੁਨਾਹ ਖ਼ੁਦ ਹੀ, ਛੁਪਾਉਂਦੀ ਰਹੀ ਸਦਾ, ਇਲਜ਼ਾਮ ਭੋਲੇ ਭਾਲੇ ਤੇ, ਬਣਾ ਬੱਧੂ ਲਾਉਂਦੀ ਰਹੀ। @©® ✍️ ਸਰਬਜੀਤ ਸੰਗਰੂਰਵੀ ਕਵਿਤਾ ਨੱਕ ਤੇ ਮੱਖੀ ਕਦੇ ਬਹਿਣ ਨਾ ਦਿੰਦੇ। ਦੁੱਖ ਕਿਸੇ ਨੂੰ ਕਦੇ ਸਹਿਣ ਨਾ ਦਿੰਦੇ। ਨਾ ਬੁਰਾ ਕਹਿੰਦੇ ਕਦੇ ਕਿਸੇ ਨੂੰ ਅਸੀਂ, ਕਦੇ ਬੁਰਾ ਕਿਸੇ ਨੂੰ ਕਹਿਣ ਨਾ ਦਿੰਦੇ। ਹਿਸਾਬ ਕਿਤਾਬ ਰੱਖ ਪੂਰਾ ਸੂਰਾ ਸਦਾ, ਕਰਜ਼ਾ ਕੋਈ ਸਿਰ ਰਹਿਣ ਨਾ ਦਿੰਦੇ। ਕਦੇ ਵਰਤੀਏ ਨਰਮੀ ਕਦੇ ਸਖ਼ਤੀ, ਉਲਟੀ ਗੰਗਾ ਕਦੇ ਵਹਿਣ ਨਾ ਦਿੰਦੇ। @©® ✍️ ਸਰਬਜੀਤ ਸੰਗਰੂਰਵੀ ਪੁਰਾਣੀ ਅਨਾਜ ਮੰਡੀ, ਸੰਗਰੂਰ। ਕਵਿਤਾ ਬੁਜ਼ਦਿਲ ਰੋਣਾਂ ਰੋਂਦੇ ਫਿਰੇ ਵੱਗ ਚਾਹੇ ਭੇਡਾਂ,ਬੱਕਰੀਆਂ ਦਾ, ਝੁੰਡ ਵਿੱਚ ਰਹਿੰਦੇ ਕਹਿੰਦੇ, ਕਦੇ ਸ਼ੇਰ ਨਹੀਂ ਹੁੰਦੇ। ਰੱਖਦੀ ਹੱਸਦੀ ਵੱਸਦੀ ਨੱਸਦੀ ਆਸ ਹੀ, ਜੋ ਦੇਖ ਮੁਸੀਬਤਾਂ ਨੂੰ ਹਾਰ ਢੇਰ ਨਹੀਂ ਹੁੰਦੇ। ਦੱਬਣ ਨੂੰ ਹਰ ਕੋਈ,ਦੱਬਣਾ ਚਾਹੁੰਦਾ ਏ, ਜਦ ਤੱਕ ਮਿਲਦੇ ਸੇਰ ਨੂੰ,ਸਵਾ ਸੇਰ ਨਹੀਂ ਹੁੰਦੇ। ਬੁਜ਼ਦਿਲ ਰੋਣਾਂ ਰੋਂਦੇ,ਗਿਣਾ ਕਮੀਆਂ, ਦਲੇਰ ਸ਼ੇਰਾਂ ਤੋਂ ਕਦੇ ਵੀ, ਹੰਝੂ ਕੇਰ ਨਹੀਂ ਹੁੰਦੇ। @©® ✍️ ਸਰਬਜੀਤ ਸੰਗਰੂਰਵੀ ਪੁਰਾਣੀ ਅਨਾਜ ਮੰਡੀ, ਸੰਗਰੂਰ
Please log in to comment.