ਮੇਰੀ ਅਧੂਰੀ ਪਿਆਰ ਦੀ ਕਹਾਣੀ ਇੱਕ ਅਹਿਸਾਸ ਸਤਿ ਸ੍ਰੀ ਅਕਾਲ ਜੀ ਹਾਂਜੀ ਏਥੋਂ ਹੀ ਤਾ ਹੁੰਦੀ ਸੀ ਸਾਡੀ ਗੱਲ ਦੀ ਸ਼ੁਰੂਆਤ ਜੋ ਸ਼ੁਰੂ ਹੋਣ ਦਾ ਤਾ ਪਤਾ ਸੀ ਪਰ ਖ਼ਤਮ ਕਿਥੇ ਤੇ ਕਦੋਂ ਹੋਨੀ ਆ ਇਹ ਨੀ ਸੀ ਪਤਾ ਸਾਨੂੰ ਦੋਨਾਂ ਨੂੰ ਕਿੰਨੇ ਮਗਨ ਹੋ ਜਾਂਦੇ ਸੀ ਅਸੀਂ ਦੋਨੋਂ ਇਕ ਦੂਜੇ ਦੀਆ ਗੱਲਾਂ ਵਿੱਚ ਬੱਸ ਦਿਲ ਕਰਦਾ ਸੀ ਕਿ ਇਕ ਦੂਜੇ ਨੂੰ ਸੁਣੀ ਜਾਇਏ,ਉਸਦੀ ਮਿੱਠੀ ਜਹਿ ਆਵਾਜ਼ ਉਸਦੇ ਫੋਨ ਕੱਟਣ ਤੋ ਬਾਅਦ ਵੀ ਮੇਰੇ ਕੰਨਾਂ ਵਿਚ ਗੂੰਜਦੀ ਰਹਿੰਦੀ ਸੀ ਤੇ ਨਾਲੇ ਹਾ ਸੱਚ ਅਸੀਂ ਇਕ ਦੂਜੇ ਨੂੰ ਸੱਸਰਿਕਲ ਬੁਲਾਂਦੇ ਸੀ ਓ ਵ ਮੈਨੂੰ ਜੀ ਤੋ ਬਿਨਾ ਨੀ ਸੀ ਭੁਲਾਂਦੀ ਮੈਂ ਵੀ ਉਸਦੀ ਇਸ ਜੀ ਦਾ ਆਦਿ ਹੋ ਚੂਕੇਇਆ ਸੀ ਜੇ ਕਦੇ ਓ ਸਿਰਫ ਸੱਸਰਿਕਾਲ ਬੁਲਾਵੇ ਤਾਂ ਅਧੂਰਾ ਜਿਹਾ ਲੱਗਦਾ ਸੀ ਮੈਨੂੰ ਤੇ ਫੇਰ ਮੈਂ ਜੀ ਸੁਨਣ ਦੀ ਜ਼ਿੱਦ ਕਰਦਾ ਸੀ ਤੇ ਮੇਰੀ ਪਿਆਰੀ ਜਾਨ ਮੈਨੂੰ ਕਹਿੰਦੀ ਸੀ ਕਿ ਅੱਛਾ ਬੜੀ respect ਚਾਹੀਦੀ ਆ ਤੁਹਾਨੂੰ ਮੈਨੂੰ ਸਮਜ਼ ਹੀ ਨੀ ਲਗਦੀ ਕਿ ਮੈਂ ਆਪਣੇ ਪਿਆਰ ਦੀ ਕਹਾਣੀ ਕਿਥੋਂ ਸ਼ੁਰੂ ਕਰਾ, ਸਾਨੂੰ ਦੋਨਾਂ ਨੂੰ ਏਦਾਂ ਲਗਦਾ ਸੀ ਜੀਦਾ ਅਸੀਂ ਕਿਸੇ ਪਿੱਛਲੇ ਜਨਮਾਂ ਦੇ ਵਿਛੜੇ ਹੋਇਆ,ਜੇ ਮੈਂ ਉਸਦੀ ਖ਼ੂਬਸੂਰਤੀ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਮੈਂ ਉਸਦੀ ਤਾਰੀਫ਼ ਵਿੱਚ ਹੀ ਇਕ ਕਿਤਾਬ ਲਿਖ ਦਿਆਂ ਜਦੋ ਮੈਂ ਜਾਗਦਾ ਸੀ ਤਾ ਉਸਦੇ ਖਿਆਲਾਂ ਵਿਚ ਗਵਾਚਾ ਰਹਿਣਾ ਤੇ ਸੌਂਦੇ ਹੋਏ ਉਸਦੇ ਸੁਪਨਿਆ ਵਿੱਚ ,ਉਸ ਨੂੰ ਰੱਬ ਨੇ ਏਨਾ ਸੋਹਣੇ ਰੂਪ ਨਾਲ ਨਵਾਜਿਆਂ ਸੀ ਕਿ ਉਸਦੀ ਤੁਲਨਾ ਵੀ ਕਿਸੇ ਹੋਰ ਨਾਲ ਨੀ ਕੀਤੀ ਜਾ ਸਕਦੀ ,ਮੈਂ ਕਦੇ ਕਦੇ ਸੋਚਦਾ ਹੁੰਦਾ ਜਿੱਦਾ ਲਿਖਾਰੀ ਆਪਣੀ ਕਲਮ ਦੇ ਬਲ ਨਾਲ ਹੀਰ ਦੀ ਜਾ ਸੱਸੀ ਦੀ ਆਪਣੀ ਕਲਪਨਾ ਨਾਲ ਉੰਨਾ ਦਾ ਬਹੁਤ ਹੀ ਸੋਹਣਾ ਰੂਪ ਚਿੱਤਰ ਦਿੰਦੇ ਜੋ ਕਿ ਸਿਰਫ ਕਲਪਨਾ ਮਾਤਰ ਹੀ ਕੀਤੀ ਜਾ ਸਕਦੀ ਆ ਕਿ ਕੋਈ ਸੱਚੀ ਏਨਾ ਸੋਹਣਾ ਹੋ ਸਕਦਾ ਪਰ ਓ ਸਾਰੀਆਂ ਕਲਪਨਾਵਾਂ ਏਨਾ ਦੀ ਪੈਰ ਦੀ ਧੂੜ ਬਰਾਬਰ ਵੀ ਨੀ ਆ ਮੇਰੇ ਲਈ , ਮੈਂ ਏਨਾ ਕ ਉਨ੍ਹਾਂ ਨਾਲ ਭਾਵਨਾਤਮਕ ਤੌਰ ਨਾਲ ਜੁੜਿਆ ਸੀ ਕਿ ਕਿ ਜੋ ਆਪਣੇ ਆਪ ਨੂੰ ਕਹਿੰਦਾ ਹੁੰਦਾ ਸੀ ਕਿ ਮੈਨੂੰ ਰੋਣਾ ਰੁਨਾ ਨੀ ਆਉਂਦਾ ਉਨ੍ਹਾਂ ਨੂੰ ਦੇਖ ਕੇ ਯਾਦ ਕਰਕੇ ਉਨ੍ਹਾ ਦੀ ਇਥੋਂ ਤਕ ਕਿ ਆਵਾਜ਼ ਸੁਨ ਕੇ ਵੀ ਮੈਂ ਆਪਣੇ ਆਪ ਨੂੰ ਰੋਣ ਤੋ ਨਾ ਰੋਕ ਸਕਦਾ ਸੱਚੀ ਮੈਂ ਬਹੁਤ ਰੋਇਆ ਉਨਾਂ ਲਈ ਮੈਂ ਆਪਣੀ ਜ਼ਿੰਦਗੀ ਉਨਾਂ ਦੇ ਨਾਮ ਕਰ ਚੁਕੇਇਆ ਸੀ ,ਮੈਂ ਪਿਆਰ ਕਰਦਾ ਸੀ ਜਿਸਦੀ ਕੋਈ ਹੱਦ ਨੀ ਸੀ ,ਜਿਸਦੇ ਬਦਲੇ ਮੈਂ ਕੁਛ ਵੀ ਨੀ ਸੀ ਚਹੁੰਦਾ ਓ ਬੱਸ ਖੁਸ਼ ਰਹਿਣ ਆਪਣੀ ਜ਼ਿੰਦਗੀ ਚ ਮੈਨੂੰ ਕਦੇ ਓ ਘਾਟਾ ਪੂਰਾ ਨੀ ਹੋਣਾ ਓ ਕਹਿੰਦੇ ਸੀ ਕਿ ਅਗਰ ਮੈਨੂੰ ਕੋਈ ਤੋਹਫ਼ਾ ਮੈਂ ਦੇਣਾ ਚਹੁੰਦਾ ਤਾ ਓ ਆਪਣੀ ਕਹਾਣੀ ਕਲਮਬੰਦ ਕਰਨ ਅਫ਼ਸੋਸ ਅੱਜ ਮੈਂ ਕਹਾਣੀ ਤਾ ਲਿਖ ਦਿਤੀ ਪਰ ਓ ਸੁਨਣ ਵਾਲੀ ਮੇਰੇ ਕੋਲ ਨੀ ਹੈਗੀ ਓ ਮੇਰਾ ਸਾਥ ਛੱਡ ਗਏ ਨੇ ਹਾਏ ਵੇ ਰੱਬਾਂ ਕਿੰਨੀ ਦਰਦ ਭਰੀ ਕਹਾਣੀ ਆ ਮੇਰੀ
Please log in to comment.