ਕਹਿੰਦੇ ਕੋਈ ਗੱਲ ਲੁਕੀ ਨਹੀਂ ਰਹਿੰਦੀ ਇੱਕ ਦਿਨ ਸੱਚ ਸਾਹਮਣੇ ਆ ਜਾਂਦਾ ਉਹੀ ਘਟਨਾ ਬਾਰੇ ਸ਼ਾਇਰ ਕਰਦਾ ਗੱਲ ਕੁਝ ਸਮੇਂ ਪਹਿਲਾਂ ਦੀ ਹੈ ਮੈਂ ਇੱਕ ਠੇਕੇਦਾਰ ਨਾਲ ਦਿਹਾੜੀ ਤੇ ਕਾਲੇ ਅੰਬ ਹਰਿਆਣਾ ਹਿਮਾਚਲ ਬਾਰਡਰ ਤੇ ਲੋਹੇ ਦੀ ਮਿੱਲ ਦੇ ਸ਼ੈਡ ਪਾਉਣ ਦੇ ਸਿਲਸਿਲੇ ਚ ਕੰਮ ਤੇ ਗਿਆ ਉੱਥੇ ਤਿੰਨ ਬੰਦੇ ਪਹਿਲਾਂ ਡੇਢ ਸਾਲ ਤੋਂ ਕੰਮ ਕਰ ਰਹੇ ਸੀ ਸੈਡ ਪਾਉਣ ਦਾ ਉਨਾਂ ਚੋਂ ਮੈਨ ਠੇਕੇਦਾਰ ਦੱਸ ਦਿਨਾਂ ਬਾਅਦ ਘਰ ਚਕ੍ਰ ਮਾਰਦਾ ਦੂਜਾ ਨਸ਼ੇੜੀ ਮਸਤ ਬੰਦਾ ਸੀ ਜਿੱਥੇ ਕੰਮ ਉਹੀ ਘਰ ਕੋਈ ਜੁੰਮੇਵਾਰੀ ਨਹੀਂ ਸੀ ਘਰਦੀ ਆਪਣਾ ਖ਼ਰਚ ਚਲਾਉਂਦਾ ਕੋਈ ਫ਼ੋਨ ਨਹੀਂ ਘਰੋਂ ਆਉਂਦਾ ਪਰ ਤੀਜਾ ਬੰਦਾ ਤੀਹ ਪੈਂਤੀ ਦੀ ਉਮਰ ਦਾ ਉਹ ਡੇਢ ਸਾਲ ਤੋਂ ਘਰ ਨਹੀਂ ਗਿਆ ਰੋਜ਼ ਫੋਨ ਕਰਦਾ ਪਿੰਡ ਮਾਂ ਪਿਉ ਨੂੰ ਖਰਚਾ ਭੇਜਦਾ ਉਸਦੀ ਮਾਂ ਰੋਕੇ ਕਹਿੰਦੀ ਤੂੰ ਘਰ ਕਿਉਂ ਨਹੀਂ ਆ ਰਿਹਾ ਪਰ ਉਹ ਬੰਦਾ ਫੋਨ ਕੱਟੂ ਦਿੰਦਾ ਉਸਦਾ ਪਿੰਡ ਖੰਨੇ ਤੋਂ ਮਲੇਰਕੋਟਲਾ ਨੂੰ ਜਾਂਦੀ ਸੜਕ ਜੋੜੇ ਪੁਲਾਂ ਕੋਲ ਸਿਰਥਲਾ ਭੁਰਥਲਾ ਸੀ ਅਸੀਂ ਵੀ ਹੈਰਾਨ ਕੀ ਗਲ਼ਤੀ ਕਰੀ ਕੀ ਡਰ ਹੈ ਨਸ਼ਾ ਕੋਈ ਕਰਦਾ ਨਹੀਂ ਸ਼ਰਾਬ ਪੀਂਦਾ ਨਹੀਂ ਧਰਮਿਕ ਬੰਦਾ ਤੂਫ ਬੱਤੀ ਹਰ ਰੋਜ਼ ਕਰਦਾ ਸਵੇਰੇ ਸ਼ਾਮ ਕਹਿੰਦਾ ਡਰ ਨਹੀਂ ਕੋਈ ਗਲਤੀ ਨਹੀਂ ਕੀਤੀ ਪਰ ਕਾਰਨ ਕੀ ਹੈ ਇੱਕ ਦਿਨ ਮੀਂਹ ਪੈਣ ਕਰਕੇ ਦਿਨ ਚ ਵੇਹਲੇ ਹੋ ਗਾਏ ਸਾਨੂੰ ਗਿਆ ਨੂੰ ਹਫਤਾ ਹੋਇਆ ਸੀ ਉਨਾਂ ਨਾਲ ਵਧੀਆ ਜਾਣ ਪਹਿਚਾਣ ਹੋ ਗਾਈ ਇੱਕ ਕੰਮ ਸੀ ਪੰਜਾਬੀ ਸੀ ਉਸ ਦਿਨ ਪੈੱਗ ਵੀ ਲਾਇਆ ਦਿਨ ਚ ਇਕੱਠੇ ਬੈਠ ਗਾਏ ਉਸਤੇ ਜ਼ੋਰ ਪਾਇਆ ਕਾਰਨ ਕੀ ਹੈ ਤੇਰੀ ਮਾਂ ਰੋਂਦੀ ਹੈ ਤੇਰਾ ਕੀ ਵਿਆਹ ਨਹੀਂ ਹੁੰਦਾ ਵਿਆਹ ਬਾਰੇ ਕਦੇ ਪਹਿਲਾਂ ਗਲ਼ ਨਹੀਂ ਹੋਈ ਸੀ ਉਹ ਜ਼ੋਰ ਪੈਣ ਤੇ ਹੰਝੂ ਸਾਫ ਕਰ ਕਹਿਣ ਲੱਗਿਆ ਵਸਾਹ ਵੀ ਹੋ ਗਿਆ ਸੀ ਜ਼ਨਾਨੀ ਸੋਹਣੀ ਸੀ ਸ਼ੁਕਰੇ ਤਕੜੇ ਸੀ ਮੈਂ ਆਟੋ ਚਲਾਉਂਦਾ ਸੀ ਮੇਰਾ ਅਪਣਾ ਸੀ ਜਰਗ ਤੋਂ ਮਲੇਰਕੋਟਲਾ ਜਾਂ ਦਿਨ ਚ ਬੁੱਕ ਹੋ ਜਾਦਾ ਵਧੀਆ ਹਜ਼ਾਰ ਬਾਰਾਂ ਸੋ ਦਿਹਾੜੀ ਪੈਂਦੀ ਸੀ ਮੁੰਡਾ ਵੀ ਸੋਹਣਾ ਸੀ ਜਿਸ ਦੀ ਗਲ ਚਲ ਰਹੀ ਹੈ ਅਸੀਂ ਕਹਿਆ ਫੇਰ ਤੂੰ ਛੱਡ ਕਿਉਂ ਦਿੱਤਾ ਆਪਣਾ ਕੰਮ ਤੂੰ ਇੱਥੇ ਚਾਰ ਪੰਜ ਸੋ ਕਰਕੇ ਘਰੋਂ ਬਾਹਰ ਬੈਠਾ ਉਹ ਫੇਰ ਰੋਂਦਾ ਦਸਣ ਲੱਗਿਆ ਜ਼ਨਾਨੀ ਕੋਲ ਬੱਚਾ ਹੋਣ ਵਾਲਾ ਸੀ ਪਰ ਸਮੇਂ ਤੇ ਆਕੇ ਤੜਕੇ ਨੂੰ ਦਰਦ ਉੱਠ ਖੜਿਆ ਉਸਦੇ ਹਸਪਤਾਲ ਲੈ ਗਾਏ ਪਰ ਬੱਚਾ ਵੀ ਮਰ ਗਿਆ ਮੁੰਡਾ ਸੀ ਜ਼ਨਾਨੀ ਦੂਜੇ ਦਿਨ ਮਰ ਗਾਈ ਕਿਸੇ ਨੇ ਕੁਝ ਕਰਵਾ ਦਿੱਤਾ ਸੀ ਚਾਚੀ ਤਾਈ ਨੇ ਅਸੀਂ ਕਹਿਆ ਤੂੰ ਕਹਿੜਾ ਬੁੱਢਾ ਹੋ ਗਿਆ ਹੋਰ ਵਿਆਹ ਹੋ ਜਾਣਾ ਤੇਰਾ ਵਾਲਮੀਕ ਸਮਾਜ ਦਾ ਮੁੰਡਾਂ ਸੀ ਕਾਲੀ ਮਾਤਾ ਤੇ ਗੁੱਗੇ ਦੀ ਪੂਜਾ ਕਰਦਾ ਸੀ ਕਹਿੰਦਾ ਪਰਿਵਾਰ ਦੇ ਵਿਆਹ ਲਈ ਜ਼ੋਰ ਪਾਉਂਦੇ ਨੇ ਇਸੇ ਕਰਕੇ ਜਾਂਦਾ ਨਹੀਂ ਉਨਾਂ ਨੇ ਵਿਆਹ ਕਰਵਾ ਦੇਣਾ ਮੈਂ ਆਪਣੀ ਜਨਾਨੀ ਨੂੰ ਪਿਆਰ ਬਹੁਤ ਕਰਦਾ ਸੀ ਮੈਂ ਵਿਆਹ ਨਹੀਂ ਕਰਵਾਉਣਾ ਹੁਣ ਇਸ ਕਰਕੇ ਪਿੰਡ ਨਹੀਂ ਜਾਂਦਾ ਚਲੋ ਅਸੀਂ ਸਮਝਾਇਆ ਪਰ ਉਹ ਨਹੀਂ ਮੰਨਿਆ ਅਸੀਂ ਆ ਗਾਏ ਵੀਹ ਕੋ ਦਿਨਾਂ ਬਾਅਦ ਕੰਮ ਖਤਮ ਕਰ ਕੁਦਰਤੀ ਠੇਕੇਦਾਰ ਫੇਰ, ਪਿੰਡ ਆ ਗਿਆ ਛੇ ਕੋ ਮਹੀਨੇ ਬਾਅਦ ਮੈਨੁੰ ਕਹਿੰਦਾ ਆਪਾਂ ਨੂੰ ਕੰਮ ਮਿਲ਼ਦਾ ਮਲੇਰਕੋਟਲਾ ਸਾਈਡ ਸਿਰਥਲਾ ਭੁਰਥਲਾ ਪਿੰਡ ਚ ਦੋ ਪਿੰਡ ਸੀ ਉਨਾਂ ਚ ਇੱਕ ਸ਼ੈਲਰ ਦਾ ਸੈਡ ਪਾਉਣਾ ਸੀ ਠੇਕੇਦਾਰ ਕਹਿੰਦਾ ਤੈ ਕੰਮ ਕਰਵਾਉਣਾ ਬਸ ਲੇਵਰ ਤੋਂ ਆਪ ਨਾਂ ਕਰੀਂ ਭਾਵੇਂ ਜਿੰਨਾ ਹੋਇਆ ਕਰੀ ਚੱਲੀ ਪਰ ਨਜ਼ਰ ਦਾਰੀ ਤੇਰੀ ਹੈ ਚਲੋ ਸੋ ਰੁਪਏ ਦਿਹਾੜੀ ਵੀ ਵੱਧ ਗਾਈ ਰਹਿਣਾ ਉੱਥੇ ਪੈਣਾ ਸੀ ਹਫਤੇ ਚ ਘਰ ਉਹ ਦਿਨ ਵੀ ਦਿਹਾੜੀ ਲੱਗੂ ਇਕ ਛੁੱਟੀ ਦੀ ਮੈਂ ਹਾਂ ਕਰਤੀ ਇੱਕ ਸੈਡ ਪਾ ਦਿੱਤਾ ਇੱਕ ਹੋਰ ਮਿਲ਼ ਗਿਆ ਸੰਗਰੂਰ ਜ਼ਿਲੇ ਚ ਸ਼ੈਲਰ ਤੇ ਕਰਜ਼ ਸਰਕਾਰੀ ਮਿਲਦਾ ਸੀ ਸਬਸਿਡੀ ਸੀ ਪੱਚੀ ਪ੍ਰਤੀਸ਼ਤ ਤਾਂ ਐਧਰ ਲੋਕ ਪਾਉਂਦੇ ਸੀ ਰਾਜ ਮਿਸਤਰੀ ਵੀ ਲੱਗੇ ਸੀ ਨਾਲ ਉਸੇ ਪਿੰਡ ਦੇ ਕੁਦਰਤੀ ਉਸ ਮੁੰਡੇ ਦੀ ਯਾਦ ਆ ਗਾਈ ਮੈਂ ਉਨਾਂ ਰਾਜ ਮਿਸਤਰੀ ਤੇ ਲੋਕਲ ਲੇਵਰ ਤੋਂ ਉਸ ਬਾਰੇ ਪੁੱਛਿਆ ਇੱਕ ਮਿਸਤਰੀ ਉਸਦੇ ਪਿੰਡ ਸਿਰਥਲੇ ਦਾ ਸੀ ਕੰਮ ਭੁਰਥਲਾ ਚ ਕਰਦੇ ਸੀ ਜਦੋਂ ਨਿਸ਼ਾਨੀਆਂ ਦੱਸੀਆਂ ਜਰਗ ਤੱਕ ਆਟੋ ਚਲਾਉਣ ਬਾਰੇ ਦੱਸਿਆ ਮਿਸਤਰੀ ਨੂੰ ਮਿਸਤਰੀ ਕਹਿੰਦਾ ਤੁਸੀਂ ਕਿਵੈਂ ਜਾਣਦੇ ਹੋ ਉਹ ਤਾਂ ਦੋ ਢਾਈ ਸਾਲ ਤੋਂ ਅਸੀਂ ਪਿੰਡ ਨਹੀਂ ਦੇਖਿਆ ਪਤਾ ਲਗਦਾ ਉਹ ਹਰਿਆਣਾ ਚ ਤੁਹਾਡੇ ਵਾਲਾਂ ਕੰਮ ਕਰਦਾ ਠੇਕੇਦਾਰ ਨਾਲ ਤੁਸੀਂ ਕਿਵੇਂ ਮੈ ਉਸ ਮੁੰਡੇ ਦੇ ਕਹਿਣ ਮੁਤਾਬਕ ਕਿ ਸੁਨਿਆਰਾ ਜਾਤ ਦਾ ਇਸਤਰਾਂ ਕਾਲੇ ਅੰਬ ਮਿਲੇ ਸੀ ਉਸਦੀ ਜ਼ਨਾਨੀ ਬੱਚੇ ਦੀ ਡਿਲਾਵਰੀ ਸਮੇਂ ਮਰ ਗਾਈ ਸੀ ਮਿਸਤਰੀ ਬੁੱਲਾਂ ਚ ਹਸ ਚੁੱਪ ਹੋ ਗਿਆ ਮੈਨੂੰ ਛੱਕ ਪੈ ਗਾਈ ਗੱਲ ਕੋਈ ਹੋਰ ਮਿਸਤਰੀ ਤੇ ਜ਼ੋਰ ਪਾਇਆ ਉਸਨੇ ਦੱਸਿਆ ਼ ਸੱਚ ਵਾਲਮੀਕ ਸਮਾਜ ਦਾ ਮੁੰਡਾਂ ਅੱਜ ਤੋਂ ਤਿੰਨ ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ ਜ਼ਨਾਨੀ ਸੋਹਣੀ ਬਹੁਤ ਸੀ ਦਹੇਜ਼ ਵੀ ਵਧੀਆ ਮਿਲਿਆ ਉਸਦੇ ਗੁਆਂਢ ਭਾਈਚਾਰੇ ਚ ਕੀ ਪਿੰਡ ਚ ਕਿਸੇ ਦੀ ਨੁੰਹ ਐਨੀ ਸੋਹਣੀ ਨਹੀਂ ਸੀ ਸੱਭ ਹੈਰਾਨ ਸੀ ਕਰਮ ਤੇਜ਼ ਨੇ ਇਸਦੇ ਪਰ ਉਹ ਕੁੜੀ ਵਿਆਹ ਕਰਕੇ ਘਰ ਤਾਂ ਆ ਗਾਈ ਪਰ ਉਸਨੇ ਉਸਨੂੰ ਨੇੜੇ ਨਹੀਂ ਲੱਗਣ ਦਿੱਤਾ ਪਹਿਲਾਂ ਵਰਤ ਦਾ ਬਹਾਨਾ ਫੇਰ ਕਸਰ ਦਾ ਕੁਝ ਆਉਂਦਾ ਕਹਿੰਦੀ ਮੇਰੇ ਚ ਇੱਕ ਮਹੀਨੇ ਚ ਪੂਰਾ ਡਰਾਮਾਂ ਹੋਇਆ ਉਸ ਜਨਾਨੀ ਨੇ ਨੇੜੇ ਨਹੀਂ ਆਉਣ ਦਿੱਤਾ ਇਕ ਮੁੰਡੇ ਦੀ ਚਾਚੀ ਦੇ ਅੰਗ ਲਗ ਗਾਈ ਕੇ ਸੁਹਰੇ ਤਕੜੇ ਮਿਲ ਗਾਏ ਕੁੜੀ ਵੀ ਸੋਹਣੀ ਸੀ ਦਹੇਜ਼ ਦੇਖ ਭੜਕ ਗਾਈ ਪਰ ਅਸਲ ਚ ਕੁੜੀ ਉਹ ਕਾਲਜ ਪੜਦੇ ਸਮੇਂ ਕਿਸੇ ਜਿੰਮੀਦਾਰ ਦੇ ਮੁੰਡੇ ਨਾਲ ਫਸ ਗਾਈ ਜਾਣੀ ਪਿਆਰ ਕਰਦੀ ਸੀ ਉਸਦਾ ਵਿਆਹ ਉਸਦੀ ਮਰਜ਼ੀ ਦੇ ਖਿਲਾਫ ਧੱਕੇ ਨਾਲ ਕਰਤਾ ਉਸ ਕੁੜੀ ਨੇ ਉਸ ਮੁੰਡੇ ਦੀ ਚਾਚੀ ਨੂੰ ਪੂਰੀ ਗਲ ਦਸ ਦਿੱਤੀ ਉਹ ਮੁੰਡਾ ਉਸਦੀ ਚਾਚੀ ਦੇ ਘਰ ਉਸ ਕੁੜੀ ਨੂੰ ਮਿਲਣੁ ਆਉਂਦਾ ਕਾਰੀ ਕਰਮ ਕਰ ਚਲੇ ਜਾਂਦਾ ਪਰ ਉਸ ਜਨਾਨੀ ਨੇ ਘਰਵਾਲਾ ਨੇੜੇ ਨਹੀਂ ਲੱਗਣ ਦਿੱਤਾ ਡੇਢ ਮਹੀਨਾ ਪਰ ਇੱਕ ਦਿਨ ਉਸਦੀ ਚਾਚੀ ਨੇ ਕੁੜੀ ਦੇ ਆਸ਼ਕ ਨਾਲ ਮਿਲ ਸਲਾਹ ਕੀਤੀ ਰਾਤ ਨੂੰ ਮੁੰਡੇ ਦੇ ਪਰਿਵਾਰ ਨੂੰ ਦੁੱਧ ਚ ਨੀਂਦ ਦੀਆਂ ਗੋਲੀਆਂ ਦੇ ਪਾ ਦੇਣਾ ਤੁਸੀਂ ਆਪਣਾ ਸਮਾਨ ਚੁੱਕ ਨਿਕਲੋ ਉਹੀ ਹੋਇਆ ਉਹ ਕੁੜੀ ਨੇ ਸ਼ੁਕਰੇ ਪਰਿਵਾਰ ਲਈ ਪਹਿਲੀ ਵਾਰ ਰੋਟੀ ਬਣਾਈ ਸੱਭ ਨਾਲ ਪਿਆਰ ਨਾਲ ਗਲ, ਕੀਤੀ ਸਾਰਾ ਪਰਿਵਾਰ ਖ਼ੁਸ਼ ਸੀ ਹੁਣ ਠੀਕ ਹੋ ਗਾਈ ਦੁੱਧ ਚ ਰਾਤ ਨੁੰ ਸੋਣ ਲੱਗੇ ਨੀਂਦ ਦੀਆਂ ਗੋਲੀਆਂ ਪਾ ਸਵਾ ਦਿੱਤੇ ਚਾਚੀ ਦੇ ਘਰ ਉਹ ਆਸ਼ਕ ਬੈਠਾ ਸੀ ਕੁੜੀ ਨੇ ਆਪਣੇ ਪਰਿਵਾਰ ਵਲੋਂ ਦਿੱਤੇ ਗਹਿਣੇ ਕਪੜੇ ਪੈਕ ਕਰ ਉਸ ਆਸ਼ਕ ਨਾਲ ਭੱਜ ਗਾਈ ਦੂਜੇ ਦਿਨ ਰੋਲਾ ਪੈ ਸ਼ੁਕਰ ਹੈ ਇਨਾਂ ਦੇ ਗਹਿਣੇ ਪੈਸੇ ਨਹੀਂ ਲੈਕੇ ਗਾਈ ਉਹ ਵਿਚਾਰਾ ਮੁੰਡਾ ਸ਼ਰਮ ਦਾ ਮਾਰਿਆ ਥੋੜੇ ਸਮੇਂ ਬਾਅਦ ਆਟੋ ਵੇਚ ਕਿਸੇ ਠੇਕੇਦਾਰ ਨਾਲ ਬਾਹਰ ਕੰਮ ਤੇ ਨਿਕਲ ਗਿਆ ਸਾਰਾ ਸੱਚ ਇਕ ਸਾਲ ਬਾਅਦ ਸਾਹਮਣੇ ਸੀ ਇਸੇ ਕਰਕੇ ਉਹ ਵਿਆਹ ਦੀ ਗਲ ਨਹੀਂ ਕਰਦਾ ਸੀ ਨਾਂ ਪਿੰਡ ਆਉਂਦਾ ਸੀ
Please log in to comment.