ਕਾਲੀਆਂ ਇੱਟਾਂ, ਕਾਲੇ ਰੋੜ, ਹੇ ਰੱਬਾ, ਮੀਂਹ ਨਾ ਵਰਸੇ ਹੋਰ..! ਜਿੱਥੇ ਦਾਣੇ ਉਗਣ, ਖਾਣ ਨੂੰ, ਹੇ ਰੱਬਾ, ਨਾ ਧਰਤੀ ਖੋਰ…! ਜਿੰਦਗੀ ਜੋ ਤੂੰ ਸਾਨੂੰ ਬਖ਼ਸ਼ੀ, ਨਾ ਤੋੜੀਂ ਸਾਡਾ ਰੈਣ-ਬਸੇਰਾ..! ਤੇਰੀ ਮਰਜ਼ੀ ਅੱਗੇ ਕੀ ਜੋਰ, ਤੂੰ ਹੀ ਸਭ ਦਾ ਮਾਲਕ, ਹੋਰ..! ਲੁੱਟੇ-ਪੁੱਟੇ, ਸਾਡੀ ਰਾਖੀ, ਚੋਰ ਲੈ ਜਾਣ, ਸਾਡੀ ਖੋਹ। ਤੇਰੇ ਹੱਥੀਂ, ਸਾਡੀ ਜਿੰਦੜੀ, ਤੂੰ ਹੀ ਜਾਣੇਂ, ਸਾਡੀ ਤੰਦੜੀ …! -ਜੀ.ਐੱਸ. ਕਿਲਾ ਹਕੀਮਾਂ
Please log in to comment.