"ਚਾਨਣ" ਮਿੰਨੀ ਕਹਾਣੀ 🌞🌞🌞 ਮਨਪ੍ਰੀਤ ਕੌਰ ਦੇ ਵਿਆਹ ਨੂੰ 12 ਸਾਲ ਹੋ ਗਏ ਸਨ। ਉਸਨੂੰ ਘਰ ਵਿੱਚ ਜਿਆਦਾ ਅਹਿਮੀਅਤ ਨਹੀਂ ਸੀ ਦਿੱਤੀ ਜਾਂਦੀ।ਬਸ ਜੇ ਕੋਈ ਉਸਨੂੰ ਬੁਲਾਉਂਦਾ ਵੀ ਤਾਂ ਉਤਲੇ ਮਨੋ ਹੀ ਬੁਲਾਉਂਦਾ ਸੀ। ਕਿਉਂਕਿ ਉਸਦੇ ਆਪਣੀ ਕੋਈ ਔਲਾਦ ਨਹੀਂ ਸੀ।ਘਰ ਦੇ ਸਾਰੇ ਹੀ ਮੈਂਬਰ ਖਾਸ ਕਰਕੇ ਮਨਪ੍ਰੀਤ ਦੀ ਸੱਸ ਉਸ ਨੂੰ ਮਨਹੂਸ ਹੀ ਸਮਝਦੀ ਸੀ। ਉਸ ਦੇ ਘਰਵਾਲ਼ਾ ਵੀ ਇਸੇ ਗ਼ਮ ਵਿੱਚ ਸ਼ਰਾਬ ਦਾ ਆਦੀ ਹੋ ਗਿਆ ਸੀ। ਬਸ ਮਨਪ੍ਰੀਤ ਵੀ ਕਿਸੇ ਨਾ ਕਿਸੇ ਤਰ੍ਹਾਂ ਟਾਈਮ ਕੱਢ ਰਹੀ ਸੀ।ਉਹ ਵਾਹਿਗੁਰੂ ਨੂੰ ਯਾਦ ਕਰਦੀ ਤੇ ਬਸ ਆਪਣਾ ਨੇਮ ਨਾ ਟੁੱਟਣ ਦਿੰਦੀ।ਸਵੇਰੇ ਉੱਠ ਕੇ ਪਾਠ ਪੂਜਾ ਕਰਦੀ ਤੇ ਆਪਣੇ ਕੰਮ ਵਿੱਚ ਜੁੱਟ ਜਾਂਦੀ,ਤੇ ਨਾਲੇ ਸੋਚਦੀ ਕਿ ਹੁਣ ਗਮਾਂ ਦਾ ਹਨੇਰਾ ਹੀ ਉਸ ਦਾ ਸੱਚਾ ਸਾਥੀ ਹੈ।ਪਤਾ ਨਹੀਂ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਦਾ "ਚਾਨਣ" ਕਦੇ ਆਵੇਂਗਾ ਕੇ ਨਹੀਂ। ਹਾਲਾਂਕਿ ਉਹਨਾਂ ਦੋਵਾਂ ਜੀਆਂ ਨੇ ਬੜੇ ਜਗ੍ਹਾ ਜਾ ਕੇ ਮੱਥੇ ਵੀ ਟੇਕੇ ਅਰਦਾਸਾਂ ਵੀ ਕਰਾਈਆਂ।ਕਿਸੇ ਦੇ ਕਹਿਣ ਤੇ ਉਹਨਾਂ ਨੇ ਚੰਗੇ ਡਾਕਟਰ ਕੋਲੋਂ ਦਵਾਈਆਂ ਵੀ ਸ਼ੁਰੂ ਕੀਤੀਆਂ। ਪਰ ਅਜੇ ਤੱਕ ਕੋਈ ਆਸ ਨਹੀਂ ਸੀ ਬੱਝੀ।ਕਦੇ ਕਦੇ ਮਨਪ੍ਰੀਤ ਜੀਅ ਭਰ ਕੇ ਰੋਂਦੀ ਵਾਹਿਗੁਰੂ ਅੱਗੇ ਅਰਦਾਸਾਂ ਕਰਦੀ ਹੇ,ਸੱਚੇ ਪਾਤਸ਼ਾਹ ਮੇਰੀ ਕੁੱਖ ਨੂੰ ਵੀ ਭਾਗ ਲਾਅ ਦੇਹ,ਤਾਂ ਕਿ ਮੇਰੇ ਘਰ ਵੀ ਖੁਸ਼ੀਆਂ ਦਾ "ਚਾਨਣ" ਹੋਵੇ। ਸਿਆਣੇ ਕਹਿੰਦੇ ਨੇ ਕਿ ਉਸ ਦੇ ਘਰ ਦੇਰ ਹੈ ਅੰਧੇਰ ਨਹੀਂ।ਜਦੋਂ ਦੁਆ ਤੇ ਦਵਾਈ ਦੋਵੇਂ ਇਕੱਠੇ ਹੋ ਜਾਣ ਤਾਂ ਵਾਹਿਗੁਰੂ ਆਪਣਾ ਰੰਗ ਜਰੂਰ ਦਿਖਾਉਂਦਾ। ਇਸੇ ਤਰ੍ਹਾਂ ਹੀ ਹੋਇਆ।ਅੱਜ ਜਦੋਂ ਮਨਪ੍ਰੀਤ ਸਵੇਰੇ ਨਿਤਨੇਮ ਕਰਨ ਤੋਂ ਬਾਅਦ ਉਠੀ ਤਾਂ ਉਸ ਨੂੰ ਚੱਕਰ ਜਿਹੇ ਆਉਣ ਲੱਗੇ।ਇਹ ਚੱਕਰ ਉਸ ਨੂੰ ਪਹਿਲੀ ਵਾਰੀ ਆ ਰਹੇ ਸਨ। ਉਸ ਨੇ ਆਪਣੇ ਘਰ ਵਾਲੇ ਨੂੰ ਸਾਰਾ ਹਾਲ ਸੁਣਾਇਆ। ਮਨਪ੍ਰੀਤ ਦੇ ਘਰ ਵਾਲਾ ਉਸ ਨੂੰ ਡਾਕਟਰ ਕੋਲ ਚੈਕ ਅਪ ਕਰਾਉਣ ਲਈ ਲੈ ਗਿਆ। ਡਾਕਟਰ ਨੇ ਮਨਪ੍ਰੀਤ ਨੂੰ ਚੈੱਕ ਅਪ ਕਰਨ ਤੋਂ ਬਾਅਦ ਉਹਨਾਂ ਨੂੰ ਵਧਾਈ ਦਿੱਤੀ ਕਿ ਤੁਸੀਂ ਮਾਂ ਬਾਪ ਬਣਨ ਵਾਲੇ ਹੋ। ਮਨਪ੍ਰੀਤ ਨੇ ਜਦੋਂ ਡਾਕਟਰ ਦੇ ਮੂੰਹੋਂ ਇੰਨੀ ਖੁਸ਼ੀ ਵਾਲੀ ਗੱਲ ਸੁਣੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਹਦੀਆਂ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਸਨ।ਮਨਪ੍ਰੀਤ ਨੂੰ ਇੰਝ ਲੱਗਾ ਜਿਵੇਂ ਹਜ਼ਾਰਾਂ ਹੀ ਚੰਦਰਮੇ ਆਪਣਾ ਸਾਰਾ "ਚਾਨਣ" ਲੈ ਕੇ ਉਹਦੇ ਵਿਹੜੇ ਵਿੱਚ ਆ ਗਏ ਹੋਣ। ਅੱਜ ਉਹਦਾ ਪੈਰ ਧਰਤੀ ਤੇ ਨਹੀਂ ਸੀ ਲੱਗ ਰਿਹਾ,ਉਹ ਫੁੱਲੀ ਨਹੀਂ ਸੀ ਸਮਾ ਰਹੀ। ਮਨਪ੍ਰੀਤ ਵਾਰ ਵਾਰ ਅਕਾਲ ਪੁਰਖ ਦਾ ਧੰਨਵਾਦ ਕਰ ਰਹੀ ਸੀ,ਤੇ ਕਹਿ ਰਹੀ ਸੀ ਕਿ "ਹੇ ਵਾਹਿਗੁਰੂ" ਤੂੰ ਮੇਰੇ ਹਨੇਰੇ ਘਰ ਵਿੱਚ ਖੁਸ਼ੀਆਂ ਦਾ "ਚਾਨਣ" ਕਰ ਦਿੱਤਾ ਹੈ।ਅੱਜ ਮੈਂ ਸੰਪੂਰਨ ਹੋ ਗਈਆਂ।ਅੱਜ ਮੈਂ ਸੰਪੂਰਨ ਹੋ ਗਈ ਹੋ ਗਈਆਂ।🙏🙏🙏🙏🙏 ਲਖਵਿੰਦਰ ਸਿੰਘ ਪੰਜਗਰਾਈਂ, ਤਹਿਸੀਲ ਬਟਾਲਾ, ਜ਼ਿਲਾ ਗੁਰਦਾਸਪੁਰ।
Please log in to comment.