ਮੇਰੇ ਸ਼ੌਕ ਮੇਰਾ ਬਾਪੂ ਵਾਲਾ ਪਿਆਰ ਕਰਦਾ ਸੀ,ਇਕਲੌਤੀ ਧੀ ਜੋ ਸੀ ਮੈਂ।ਨਿੱਕੀ ਹੁੰਦੀ ਤੋਂ ਦੀਪੀ ਪੁੱਤ ਆਖਦਾ ਹੁੰਦਾ ਸੀ,ਸਵੇਰੇ ਉੱਠ ਪਸ਼ੂਆਂ ਨੂੰ ਨੀਰਾ ਚਾਰਾ ਪਾ ਕੇ ਧਾਰ ਕੱਢਦਾ ਸੀ,ਉੱਠਣ ਤੋਂ ਪਹਿਲਾਂ ਦੁੱਧ ਦਾ ਗਿਲਾਸ ਭਰ ਸਿਰਹਾਣੇ ਰੱਖ ਦਿੰਦਾ ,ਮਾਂ ਦਾ ਬਚਪਨ ਵਿਚ ਜਾਣਾ ਕਦੇ ਬਾਪੂ ਨੇ ਮਹਿਸੂਸ ਨੀ ਹੋਣ ਦਿੱਤਾ ਸੀ,ਸਵੇਰੇ ਜਲਦੀ ਘਰ ਦਾ ਕੰਮ ਨਿਬੇੜ ਬਾਪੂ ਟ੍ਰੈਕਟਰ ਤੇ ਮੈਨੂੰ ਨਾਲ ਲੈ ਜਾਂਦਾ ,ਨਾਲ ਬਿਠਾ ਕੇ ਖੇਤ,ਜ਼ਮੀਨ ਵਾਰੇ ਸਭ ਦਸਦਾ ਰਹਿੰਦਾ,ਹੌਲੀ2 ਸਮਾ ਬੀਤਿਆ ਸਕੂਲ ਭੇਜਣ ਲੱਗ ਪਿਆ,ਖੇਤ ਰਸਤੇ ਵਿੱਚ ਹੋਣ ਕਰਕੇ ਕਈ ਵਾਰੀ ਸਕੂਲ ਗੇੜਾ ਮਾਰ ਜਾਂਦਾ,ਲਾਡ ਕਰਦਾ ਈ ਵਾਲੇ ਸੀ,ਮੈਂ ਪੰਜਵੀਂ ਜਮਾਤ ਤੱਕ ਪੜਾਈ ਦੇ ਨਾਲ ਖੇਤ ਦੇ ਸਾਰੇ ਕੰਮ ਵੀ ਨਿਬੇੜਦੀ ਰਹਿੰਦੀ,ਬਾਪੂ ਇੱਕ ਦਿਨ ਲਾਗਲੇ ਪਿੰਡ ਗਿਆ ਮੈਂ ਪਿੱਛੋਂ ਆਪ ਰੋਟੀ ਬਣਾ ਲਈ,ਬਾਪੂ ਦੇ ਆਉਣ ਦੀ ਦੇਰ ਸੀ,ਮੈਂ ਚਾਅ ਨਾ ਰੋਟੀ ਬਾਪੂ ਅੱਗੇ ਰੱਖ ਦਿੱਤੀ,ਬੱਸ ਫੇਰ ਕੀ ਸੀ,ਬੁੱਕਲ ਚ ਲੈਕੇ ਪਤਾ ਨੀ ਰੱਬ ਨਾ ਕੀ ਗੱਲਾਂ ਕਰ ਗਿਆ,ਕਹਿੰਦਾ ਤੂੰ ਮੇਰੀ ਧੀ ਨਹੀਂ ਪੁੱਤ ਆਂ ਪੁੱਤ,ਤੂੰ ਪੜਿਆ ਕਰ ਰੋਟੀ ਮੈਂ ਆਪੇ ਬਣਾ ਲਿਆ ਕਰੂੰਗਾ, ਬਾਪੂ ਰਾਤ ਨੂੰ ਸੌਣ ਵੇਲੇ ਬਹੁਤ ਦੁਨੀਆ ਦਾਰੀ ਦੀਆਂ ਗੱਲਾਂ ਕਰਦਾ ਤੇ ਸਮਝੋਂਦਾ ਰਹਿੰਦਾ,ਮੈਂ ਸੌਂ ਜਾਂਦੀ ਪਰ ਬਾਪੂ ਸਿਰ ਤੇ ਹੱਥ ਫੇਰਦਾ ਜਾਗਦਾ ਸੌਂ ਜਾਂਦਾ,ਓਹਨੂੰ ਮੇਰੇ ਵੱਡੇ ਹੋਣ ਦਾ ਫ਼ਿਕਰ ਵੀ ਸ਼ਾਇਦ ਸਤਾ ਰਿਹਾ ਸੀ,ਕੁਝ ਸਮੇਂ ਬਾਅਦ ਕਾਲਜ ਦਾ ਸਫ਼ਰ ਸ਼ੁਰੂ ਹੋ ਗਿਆ,ਓਹਨਾ ਦਿਨਾ ਵਿਚ ਬੱਸ ਬਗੈਰਾ ਘੱਟ ਸੀ, ਬਾਪੂ ਸ਼ਹਿਰ ਟ੍ਰੈਕਟਰ ਤੇ ਛੱਡ ਆਉਂਦਾ ਤੇ ਲੈ ਆਉਂਦਾ, ਸਮਾ ਲੰਘਦਾ ਗਿਆ ਤੇ ਸਮੇਂ ਨਾ ਕਾਲਜ ਵਾਲੀ ਜਿੰਦਗੀ ਦੇ ਬਦਲਾਵ ਸ਼ੁਰੂ ਹੋ ਗਏ,ਮੈਨੂੰ ਪੰਜਾਬੀ ਸ਼ੂਟ ਦਾ ਬਹੁਤ ਸ਼ੌਂਕ ਸੀ,ਬਾਪੂ ਨੂੰ ਰੰਗ ਦੱਸ ਦੇਣਾ ,ਝਟਪਟ ਬਾਪੂ ਸ਼ਹਿਰੋਂ ਲਿਆ ਦਿੰਦਾ, ਕਦੇ ਮਹਿੰਗਾ ਸਸਤਾ ਨੀ ਸੀ ਵੇਖਦਾ,ਇੱਕ ਵਾਰੀ ਬਾਪੂ ਨੇ ਮੇਰੀ ਜਿੱਦ ਕਰ ਕੇ ਜੁੱਤੀ ਮੁਕਤਸਰ ਤੋਂ ਲਿਆ ਕੇ ਦਿੱਤੀ, ਜ਼ੋ ਖੁਸ਼ੀ ਓਹ ਸੀ ਹੁਣ ਲੱਖਾਂ ਚ ਵੀ ਨਹੀਂ ਮਿਲਦੀ,ਮੇਰੀ ਕਾਲਜ ਚ ਪਹਿਚਾਣ ਵੱਖਰੀ ਹੁੰਦੀ,ਟੀਚਰ ਬਹੁਤ ਪਿਆਰ ਕਰਦੇ ਸੀ,ਮੇਰੇ ਨਾਲ ਵੱਧ ਕੁੜੀਆਂ ਸ਼ਹਿਰ ਦੀਆਂ ਸੰਨ, ਓਹ ਮੇਰੇ ਪਹਿਰਾਵੇ ਤੇ ਖੁਸ਼ ਨਾ ਹੁੰਦੀਆ,ਮੈਂ ਕੁਝ ਚਿਰ ਆਪਣੇ ਆਪ ਨਾ ਸਮਝੌਤਾ ਕਰਦੀ ਰਹੀ, ਅਸੀ ਵੇਹੜੇ ਵਿਚ ਪਏ ਸੀ,ਬਾਪੂ ਨੇ ਲਾਲਟੈਨ ਬੁਝਾ ਦਿੱਤੀ,ਝੱਟ ਮੈਂ ਬਾਪੂ ਨੂੰ ਕੁਝ ਕਹਿਣਾ ਚਾਹੇ ਆ,ਪਰ ਹਿੰਮਤ ਨੀ ਪਈ,ਡਰ ਜੂ ਲਗਦਾ ਸੀ,ਬਾਪੂ ਤੋਂ,ਬੋਲਣ ਦੀ ਦੇਰ ਸੀ ਬਾਪੂ ਕਹਿੰਦਾ ਦੱਸ ਪੁੱਤ,ਮੈਂ ਕਿਹਾ ਬਾਪੂ ਮੈਂ ਆਹ ਸ਼ਹਿਰ ਵਾਲੇ ਕੱਪੜੇ ਪਾ ਲਿਆ ਕਰਾ,,,,,ਬਾਪੂ ਕਹਿੰਦਾ ਪੁੱਤ ਇਹ ਸਾਡਾ ਸੱਭਿਆਚਾਰ ਨੀ,ਆਪਣਾ ਪੰਜਾਬੀ ਪਹਿਰਾਵਾ ਸਾਡੀ ਇੱਜ਼ਤ ਆ ਸਾਡੀ ਸ਼ਾਨ ਆ,ਕਿਸੇ ਦੀ ਹਿੰਮਤ ਨੀ ਸਾਡੇ ਵੱਲ ਮੁੜ ਕੇ ਦੇਖੇ,ਬਾਕੀ ਮੈਂ ਪੁੱਤ ਕਿਹੜਾ ਤੇਰੇ ਸ਼ੌਕ ਪੂਰੇ ਕਰਨ ਦੀ ਕਮੀ ਛੱਡਦਾ,ਪਰ ਓਸ ਟਾਈਮ ਮੈਨੂੰ ਇਹ ਗੱਲਾਂ ਆਮ ਲੱਗੀਆ,ਮੈਂ ਜਿੱਦ ਕੀਤੀ ਬਾਪੂ ਨੇ ਹਾਂ ਕੀਤੀ ਪਰ ਦਿਲੋਂ ਨੀ,ਸਵੇਰੇ ਮੈਂ ਕਾਲਜ ਨੂੰ ਤਿਆਰ ਹੋ ਗਈ,ਛੁੱਟੀ ਤੋਂ ਬਾਅਦ ਮੈਂ ਤੇ ਮੇਰੀ ਸਹੇਲੀ ਵੱਡੀ ਦੁਕਾਨ ਤੋਂ ਕੁਝ ਕੱਪੜੇ ਲੈਕੇ ਘਰ ਆ ਗਈਆਂ,ਸਵੇਰੇ ਜਲਦੀ ਉੱਠ ਚਾਹ ਪਾਣੀ ਕਰ ਕੇ ,ਰੋਟੀ ਬਣਾਈ ਤੇ ਤਿਆਰ ਹੋ ਗਈ,ਬਾਪੂ ਬਾਹਰੋ ਆ ਗਿਆ,ਪਰ ਉਹ ਚੁੱਪ ਸੀ,ਕੁਝ ਨਾ ਬੋਲਿਆ,ਬਾਪੂ ਨੇ ਟ੍ਰੈਕਟਰ ਸਟਾਰਟ ਕੀਤਾ,ਮੈਂ ਨਾਲ ਬੈਠ ਗਈ,ਪਰ ਬਾਪੂ ਨੂੰ ਪਿੰਡ ਵਿਚੋ ਪਤਾ ਨੀ ਕਿਉਂ ਲੰਘਣਾ ਆਉਖਾ ਹੋ ਗਿਆ, ਅਗਲੀ ਰਾਤ ਬਾਪੂ ਬਿਮਾਰ ਹੋ ਗਿਆ,ਮੇਰੇ ਕਹਿਣ ਦੇ ਬਾਵਜੂਦ ਮੈਨੂੰ ਬਾਪੂ ਨੇ ਕਾਲਜ ਨੂੰ ਜਾਣ ਲਈ ਕਹਿ ਦਿੱਤਾ ਬਾਪੂ ਦੀਆਂ ਅੱਖਾਂ ਨੇ ਪਹਿਲੀ ਵਾਰ ਘੂਰਿਆ ਸੀ,,ਬੱਸ ਫੇਰ ਮੈਂ ਕਾਲਜ ਕੱਲੀ ਜਾਣ ਲੱਗੀ,ਪਰ ਰਸਤੇ ਵਿਚ ਮੁੰਡੇ ਬੁਰੀ ਨਿਗਾਹ ਨਾਲ ਵੇਖਦੇ,ਘੂਰਦੇ ਮੈਂ ਚੁੱਪ ਕਰ ਕਾਲਜ ਨੂੰ ਤੁਰ ਜਾਂਦੀ,ਵਾਪਸ ਆਉਂਦੀ ਫੇਰ ਵੀ ਆਹੀ ਕੁਝ ਸਹਿਣਾ ਪੈਂਦਾ,ਬਹੁਤ ਚਿਰ ਇੰਝ ਚਲਦਾ ਰਿਹਾ,ਬਾਪੂ ਦੀ ਤਬੀਅਤ ਹੋਰ ਜਿਆਦਾ ਬਿਗੜ ਗਈ,ਜਿਵੇਂ ਓਹਨੂੰ ਕੱਲੀ ਜਾਂਦੀ ਦੇ ਨਾਲ ਵਾਪਰਦੀਆਂ ਗੱਲਾ ਦਾ ਪਤਾ ਲੱਗ ਗਿਆ ਹੋਵੇ,ਮੈਂ ਕਈ ਦਿਨ ਬਾਪੂ ਸਿਰਹਾਣੇ ਸਾਰੀ ਸਾਰੀ ਰਾਤ ਬੈਠੀ ਰਹਿੰਦੀ,ਪਰ ਉਹ ਪਤਾ ਨੀ ਕਿਓਂ ਮੇਰੇ ਨਾਲ ਬੋਲਣ ਦੀ ਕੋਸ਼ਿਸ਼ ਕਰਦਾ ਪਰ ਮੇਰੇ ਵੱਲ ਵੇਖ ਚੁੱਪ ਕਰ ਜਾਂਦਾ,ਮੈਂ 4 ਕੂ ਵਜੇ ਸਵੇਰੇ ਉੱਠ ਚਾਹ ਬਨਾਉਣ ਚੱਲੀ ਗਈ ਪਰ ਆਈ ਤਾਂ ਬਾਪੂ ਅੱਖਾ ਮੀਚ ਚੁੱਕਿਆ ਸੀ,,,,,, ਫੇਰ ਮੈਂ ਓਸ ਦਿਨ ਤੋਂ ਬਾਅਦ ਕਾਲਜ ਜਾਣਾ ਬੰਦ ਕਰ ਦਿੱਤਾ,ਕੱਲੀ ਬੈਠੀ ਬਾਪੂ ਵਾਰੇ ਸੋਚਦੀ ਰਹਿੰਦੀ,ਫੇਰ ਹੌਸਲਾ ਕਰ ਕੇ ਖੇਤ ਦਾ ਕੰਮ ਕਰਨ ਦਾ ਫੈਸਲਾ ਕਰ ਲਿਆ,ਅਗਲੀ ਸਵੇਰ ਬਾਪੂ ਦੇ ਸ਼ੌਕ ਨਾ ਲਿਆਂਦੇ ਸ਼ੂਟ ਤੇ ਜੁੱਤੀ ਪਾ ਟ੍ਰੈਕਟਰ ਖੇਤ ਵੱਲ ਪਾ ਲਿਆ,ਪਿੰਡ ਵਿਚੋਂ ਲੰਘਣ ਲੱਗੀ ਤਾਂ ਮੁੰਡਿਆ ਨੇ ਮੁੜ ਕੇ ਵੀ ਨਾ ਵੇਖਿਆ ਸਗੋਂ ਨੀਵੀਂ ਪਾ ਲੰਘ ਗਏ, ਆਉਂਦੀ ਜਾਂਦੀਂ ਨੂੰ ਸਭ ਬੱਡੇ ਬਜੁਰਗ ਪੁੱਤ ਪੁੱਤ ਆਖਣ ਲੱਗ ਪਏ , ਮੇਰੀ ਹਿੰਮਤ ਹੋਰ ਵੱਧ ਗਈ, ਮੈਨੂੰ ਜਿਵੇਂ ਆਰਾਮ ਤਾਂ ਭੁੱਲ ਹੀ ਗਿਆ ਸੀ, ਮੈ ਉੱਠਦੀ ਬਹਿੰਦੀ ਇੱਕੋ ਗੱਲ ਸੋਚਦੀ ਰਹਿੰਦੀ ਕੇ ਮੇਰੇ ਬਾਪੂ ਵੱਲੋਂ ਪੂਰੇ ਕੀਤੇ ਸ਼ੌਂਕ ਮੇਰੇ ਸ਼ਹਿਰ ਵਾਲੇ ਸ਼ੌਕ ਨਾਲੋ ਕਿਤੇ ਵੱਡੇ ਸੰਨ, ਸੱਤਪਾਲ ਬੰਗੀ 9876802004, 8360706826 l
Please log in to comment.