ਟਿੰਕੂ ੮ ਸਾਲ ਦਾ ਹੈ।ਉਸਨੂੰ ਸ਼ੁਰੂ ਤੋਂ ਤਬਲਾ ਵਜਾਉਣ ਦਾ ਬਹੁਤ ਸ਼ੌਕ ਸੀ।ਓਸਦੀ ਦਿਲਚਸਪੀ ਨੂੰ ਮੁੱਖ ਰਖਦਿਆਂ ਹੋਇਆਂ ਉਸ ਦੇ ਘਰਦਿਆਂ ਨੇ ਉਸਨੂੰ ਛੋਟਾ ਜਿਹਾ ਤਬਲਾ ਲਿਆ ਕੇ ਦਿੱਤਾ ਸੀ। ਜਿਸ ਨੂੰ ਉਹ ਬਹੁਤ ਸ਼ੌਕ ਨਾਲ ਵਜਾਉਂਦਾ ਤੇ ਨਾਲ ਸ਼ਬਦ ਬੋਲਦਾ ਕੀਰਤਨ ਕਰਨ ਲੱਗ ਜਾਂਦਾ। ਛੋਟਾ ਹੋਣ ਕਰਕੇ ਟਿੰਕੂ ਦਾ ਜਾਇਦਾਤਰ ਸਮਾਂ ਏਸੇ ਵਿੱਚ ਨਿਕਲਦਾ ਤੇ ਉਸਦੀ ਦਿਲਚਸਪੀ ਹੋਰ ਵਧ ਗਈ।ਜਦ ਉਹ ਸਕੂਲ ਲਗਿਆ ਤਾਂ ਉਸ ਸਕੂਲ ਵਿੱਚ ਨਿਤਨੇਮ ਕਰਵਾ ਕੇ ਸ਼ਬਦ ਕੀਰਤਨ ਕਰਵਾਉਂਦੇ ਸੀ। ਏਸੇ ਕਰਕੇ ਉਸ ਦੇ ਘਰ ਦਿਆ ਨੇ ਓਸ ਦੇ ਸ਼ੌਂਕ ਨੂੰ ਮੁੱਖ ਰਖਦਿਆਂ ਇਸ ਸਕੂਲ ਵਿੱਚ ਪਾਇਆ ਸੀ।ਦੋ ਤੋਂ ਤਿੰਨ ਸਾਲਾਂ ਵਿੱਚ ਟਿੰਕੂ ਹੋਰ ਜਾਦਾ ਸ਼ਰਾਰਤੀ ਹੋ ਗਿਆ ਜਿਸ ਦਾ ਅਸਰ ਉਸਦੀ ਪੜ੍ਹਾਈ ਤੇ ਤਾਂ ਪਿਆ ਹੀ ਪਰ ਨਾਲ ਹੀ ਉਸਦਾ ਸ਼ੌਂਕ ਤੇ ਦਿਲਚਸਪੀ ਵੀ ਜਿਵੇਂ ਕਹਿ ਲਓ ਦਬੀ ਗਈ।ਸਕੂਲ ਵਿੱਚ ਅਧਿਆਪਕਾ ਉਸ ਨੂੰ ਸ਼ਰਾਰਤੀ ਹੋਣ ਕਰਕੇ ਤਬਲੇ ਵਾਜੇ ਵਿੱਚ ਮੋਹਰੀ ਨਾ ਕਰਦੀਆਂ।ਜਿਸ ਕਰਕੇ ਓਸ ਵਿੱਚ ਇੱਕ ਅਲੱਗ ਜਿਹਾ ਹੀ ਟਿੰਕੂ ਦਿਸਣ ਲੱਗ ਗਿਆ ਜੋ ਕਿ ਨਾ ਤਾਂ ਪਿਆਰ ਨਾਲ ਕਿਸੇ ਦੀ ਗੱਲ ਸੁਣਦਾ ਤੇ ਨਾ ਹੀ ਝਿੜਕਣ ਨਾਲ। ਓਹ ਅਕਸਰ ਆਪਣੀ ਮਾਂ ਨੂੰ ਸ਼ਿਕਾਇਤ ਕਰਦਾ ਕਿ ਮਾਂ ਮੈਂ ਬਹੁਤ ਸ਼ਰਾਰਤਾਂ ਕਰਦਾ ਤਾਂ ਹੀ ਮੈਨੂੰ ਤਬਲਾ ਨਹੀ ਵਜਾਉਣ ਦਿੰਦੇ। ਉਸਦੀ ਮਾਂ ਉਸਨੂੰ ਸ਼ਰਾਰਤਾਂ ਘਟਾਉਣ ਲਈ ਪ੍ਰੇਰ ਦੀ ਰਹਿੰਦੀ। ਹੁਣ ਪਤਾ ਨਹੀਂ ਅੱਗੇ ਜਾ ਕੇ ਓਸਦੀ ਦਿਲਚਸਪੀ ਵਧ ਜਾਊਗੀ ਜਾਂ ਜਮਾ ਖਤਮ ਹੋ ਜਾਊਗੀ। ਬੱਚੇ ਤਾ ਸ਼ਰਾਰਤੀ ਹੁੰਦੇ ਹੀ ਹਨ ਪਰ ਓਹਨਾ ਨੂੰ ਸਹੀ ਦਿਸ਼ਾ ਵਿਚ ਲਿਜਾਣਾ ਮਾਪਿਆ ਤੇ ਅਧਿਆਪਕਾ ਦਾ ਫਰਜ਼ ਹੁੰਦਾ ਹੈ।
Please log in to comment.