Kalam Kalam

ਮਾਂ

ਤੇਰੀ ਮਾਂ ਵਰਗੀ ਹੀ ਸੀ ਮੇਰੀ ਮਾਂ। ਸਾਗੀ ਉਹ ਹੀ ਪਿਆਰ ਤੇ ਮਿੱਠੀ ਝਿੜਕ ਗੁੱਸੇ ਹੁੰਦੀ ਤੇ ਚੁੱਪ ਕਰ ਜਾਂਦੀ। ਅੱਖਾਂ ਵੇਖ ਕੇ ਸਮਝ ਜਾਂਦੇ, ਮਾਂ ਦੀ ਅਣ ਕਹਿ ਭਾਸ਼ਾ। ਰੱਸਿਆਂ ਨੂੰ ਮਨਾਉਂਦੀ। ਭੁਖਿਆਂ ਨੂੰ ਖਵਾਉਂਦੀ। ਰੋਟੀ ਨਾਲ ਕਾਹਦਾ ਗੁੱਸਾ। ਲੈ ਪੁੱਤ ਖਾ ਲੈ, ਅੰਨ ਦਾ ਅਪਮਾਨ ਨਹੀਂ ਕਰਦੇ। ਹਰ ਤਿਉਹਾਰ ਮਨਾਉਂਦੀ। ਅੱਠੇ ਦੀਆਂ ਕੜਾਹੀਆਂ। ਗੁੱਗੇ ਦੀਆਂ ਸੇਵੀਆਂ। ਕੱਚੀ ਲੱਸੀ ਦਾ ਛਿੱਟਾ। ਸੱਚੀ ਬਹੁਤ ਔਡ਼ ਪੋੜ ਕਰਦੀ। ਬੱਚਿਆਂ ਦੀ ਸੁੱਖ ਭਾਲਦੀ। ਸੱਚੀ ਮੇਰੀ ਮਾਂ। ਤੇਰੀ ਮਾਂ ਵਰਗੀ ਸੀ। ਸਾਗੀ ਓਹੋ ਜਿਹੀ। ਇਹ ਸਾਰੀਆਂ ਮਾਵਾਂ ਇੱਕੋ ਜਿਹੀਆਂ ਹੀ ਕਿਓਂ ਹੁੰਦੀਆਂ ਹਨ। ਤੁਰ ਜਾਣ ਤੋਂ ਬਾਦ। ਫਿਰ ਨਹੀਂ ਆਉਂਦੀਆਂ। ਤੇ ਭੁੱਲਦੀਆਂ ਵੀ ਨਹੀਂ। #ਰਮੇਸ਼ਸੇਠੀਬਾਦਲਤੇਰੀ ਮਾਂ ਵਰਗੀ ਹੀ ਸੀ ਮੇਰੀ ਮਾਂ। ਸਾਗੀ ਉਹ ਹੀ ਪਿਆਰ ਤੇ ਮਿੱਠੀ ਝਿੜਕ ਗੁੱਸੇ ਹੁੰਦੀ ਤੇ ਚੁੱਪ ਕਰ ਜਾਂਦੀ। ਅੱਖਾਂ ਵੇਖ ਕੇ ਸਮਝ ਜਾਂਦੇ, ਮਾਂ ਦੀ ਅਣ ਕਹਿ ਭਾਸ਼ਾ। ਰੱਸਿਆਂ ਨੂੰ ਮਨਾਉਂਦੀ। ਭੁਖਿਆਂ ਨੂੰ ਖਵਾਉਂਦੀ। ਰੋਟੀ ਨਾਲ ਕਾਹਦਾ ਗੁੱਸਾ। ਲੈ ਪੁੱਤ ਖਾ ਲੈ, ਅੰਨ ਦਾ ਅਪਮਾਨ ਨਹੀਂ ਕਰਦੇ। ਹਰ ਤਿਉਹਾਰ ਮਨਾਉਂਦੀ। ਅੱਠੇ ਦੀਆਂ ਕੜਾਹੀਆਂ। ਗੁੱਗੇ ਦੀਆਂ ਸੇਵੀਆਂ। ਕੱਚੀ ਲੱਸੀ ਦਾ ਛਿੱਟਾ। ਸੱਚੀ ਬਹੁਤ ਔਡ਼ ਪੋੜ ਕਰਦੀ। ਬੱਚਿਆਂ ਦੀ ਸੁੱਖ ਭਾਲਦੀ। ਸੱਚੀ ਮੇਰੀ ਮਾਂ। ਤੇਰੀ ਮਾਂ ਵਰਗੀ ਸੀ। ਸਾਗੀ ਓਹੋ ਜਿਹੀ। ਇਹ ਸਾਰੀਆਂ ਮਾਵਾਂ ਇੱਕੋ ਜਿਹੀਆਂ ਹੀ ਕਿਓਂ ਹੁੰਦੀਆਂ ਹਨ। ਤੁਰ ਜਾਣ ਤੋਂ ਬਾਦ। ਫਿਰ ਨਹੀਂ ਆਉਂਦੀਆਂ। ਤੇ ਭੁੱਲਦੀਆਂ ਵੀ ਨਹੀਂ। #ਰਮੇਸ਼ਸੇਠੀਬਾਦਲ

Please log in to comment.

More Stories You May Like