Kalam Kalam
Profile Image
Mandeepbrar
7 months ago

ਨਸ਼ਾ -: ਘਰ ਨੂੰ ਉਜਾੜਦਾ

ਸਤਿ ਸ੍ਰੀ ਆਕਾਲ ਦੋਸਤੋ ਮੇਰਾ ਨਾਮ ਮਨਦੀਪ ਕੌਰ ਹੈ ਤੇ ਮੈਂ ਅੱਜ ਤੁਹਾਨੂੰ ਇਕ ਸੱਚੀ ਕਹਾਣੀ ਦੱਸਦੀ ਹਾਂ. ਕਹਾਣੀ ਹੈ ਇਕ ਘਰ ਦੀ, ਫੈਮਿਲੀ ਵਿਚ ਏਕ ਆਦਮੀ, ਇਕ ਔਰਤ ਤੇ ਉਨ੍ਹਾਂ ਦੇ ਦੋ ਬੱਚੇ। ਉਸ ਆਦਮੀ ਨੇ ਆਪਣੇ ਦੋਨੋ ਬੱਚੇ ਪੜਾਏ - ਲਿਖਿਆ।ਫੇਰ ਉਨ੍ਹਾਂ ਦਾ ਵਿਆਹ ਕੀਤਾ.ਦੋਨੋ ਬੱਚੇ ਮੁੰਡਾ ਤੇ ਕੁੜੀ ਆਪਣੇ ਆਪਣੇ ਘਰ ਖੁਸ਼ ਸਨ।ਫੇਰ ਉਸ ਆਦਮੀ ਦੇ ਘਰਵਾਲੀ ਬਿਮਾਰ ਹੋ ਗਈ ਤੇ ਉਹ ਇਸ ਦੁਨੀਆ ਤੋਂ ਅਲਵਿਦਾ ਕਰ ਗਈ। ਹੁਣ ਉਹ ਵਿਅਕਤੀ ਇਕੱਲਾ ਰਹਿ ਗਿਆ।ਉਸ ਦੀ ਕੁੜੀ ਨੇ ਆਪਣੇ ਪਿਤਾ ਜੀ ਤੇ ਭਾਈ ਤੇ ਪ੍ਰਜਾਈ ਨੂੰ ਆਪਣੇ ਕੋਲ ਘਰ ਲੈ ਕੇ ਰਹਿਣ ਨੂੰ ਕਹਿਣ ਲਗੀ ਜਦੋਂ ਉਹ ਵਾਰ ਵਾਰ ਕਹਦੇ ਤਾ ਸਭ ਉਸ ਦੇ ਪਿੰਡ ਰਹਿਣ ਲੱਗ ਗਏ। ਹੋਲੀ ਹੋਲੀ ਉਸ ਕੁੜੀ ਦੇ ਘਰਵਾਲੇ ਨੇ ਕੁੜੀ ਦੇ ਭਰਾ ਨੂੰ ਨਸ਼ੇ ਵਿਚ ਲਾ ਦਿੱਤਾ ਫੇਰ ਉਨ੍ਹਾਂ ਦੀ ਸਾਰੀ ਪੈਲੀ ਆਵਦੇ ਨਾਮ ਕਰਾ ਲਈ ਉਸ ਮੁੰਡੇ ਨੂੰ ਨਸ਼ੇ ਦੀ ਏਨੀ ਲਤ ਲੱਗ ਗਈ ਸੀ ਕਿ ਉਹ ਪੈਸੇ ਲਈ ਆਪਣੀ ਘਰਵਾਲੀ ਨਾਲ ਕੁੱਟ ਮਾਰ ਕਰਨ ਲਗ ਜਾਂਦਾ ਹੈ ਤੇ ਉਸ ਦੀ ਘਰਵਾਲੀ ਓਸ ਤੋਂ ਤੰਗ ਹੋ ਕੇ ਉਸ ਨੂੰ ਤੇ ਆਪਣੇ ਬੇਟੇ ਨੂੰ ਛੱਡ ਕੇ ਚਲੇ ਜਾਂਦੀ ਹੈ,ਫੇਰ ਉਹ ਮੁੰਡਾ ਆਪਣੇ ਬੇਟੇ ਨੂੰ ਵੀ ਕਿਸੇ ਲੋੜ ਵਡ ਨੂੰ ਵੇਚ ਦਿੰਦਾ ਹੈ ,ਇਸ ਤਰ੍ਹਾਂ ਉਨ੍ਹਾਂ ਦਾ ਘਰ ਨਸ਼ੇ ਕਰਕੇ ਉਜੜ ਗਿਆ , ਉਹ ਮੁੰਡਾ ਹੁਣ ਟਰੈਕ ਤੇ ਲਗਾ ਹੋਏ ਹਨ ਤੇ ਉਸ ਦੇ ਪਿਤਾ ਖਾਲੀ ਘਰ ਦੇਖ ਕੇ ਉਦਾਸ ਰਹਿੰਦੇ ਹਨ

Please log in to comment.