ਮੇਰਾ ਨਾਮ ਮੋਹਣ ਸਿੰਘ ਹੈ, ਅਸੀਂ ਦੋ ਭਾਈ ਹਾਂ। ਸਾਡੇ ਦੋਹਾਂ ਕੋਲ ਪੰਜ ਕਿੱਲੇ ਹੀ ਹਨ। ਇੱਕ ਵਾਰ ਦੀ ਗੱਲ ਹੈ, ਕੀ ਮੈਂ ਬਾਰਵੀਂ ਕਲਾਸ ਪਾਸ ਕਰਨ ਤੋਂ ਬਾਅਦ ਆਪਣੀ ਭੂਆ ਕੋਲ ਦਿੱਲੀ ਗਿਆ। ਉੱਥੇ ਮੇਰੀ ਭੂਆ ਦਾ ਮੁੰਡਾ ਨਵਰਾਜ ( ਜੋ ਕਿ ਇੱਕ ਪ੍ਰੋਫੈਸਰ ਸੀ) ਉਸ ਨੇ ਮੈਨੂੰ ਇੱਕ ਪੇਪਰ ਦੇਣ ਲਈ ਕਿਹਾ, ਜਿਸ ਵਿੱਚ ਮੈਨੂੰ ਵਧੀਆ ਨੰਬਰ ਆਉਣ ਕਰਕੇ ਨੌਕਰੀ ਮਿਲ ਗਈ ਤੇ ਮੈਂ ਦਿੱਲੀ ਹੀ ਸੈਟਲ ਹੋ ਗਿਆ। ਹੌਲੀ ਹੌਲੀ ਉੱਥੇ ਨੌਕਰੀ ਵਿੱਚ ਮੇਰੀ ਤਨਖਾਹ ਡੇਢ ਲੱਖ ਰੁਪਏ ਹੋ ਗਈ ਤੇ ਮੈਂ ਦਿੱਲੀ ਵਿੱਚ ਬਹੁਤ ਹੀ ਵਧੀਆ ਕੰਮ ਕਰਨ ਲੱਗਾ। ਮੇਰੇ ਭੂਆ ਦੇ ਮੁੰਡੇ ਨੇ ਆਪਣੀ ਸਾਲੀ ਦਾ ਰਿਸ਼ਤਾ ਮੈਨੂੰ ਕਰਵਾਇਆ ਤੇ ਸਾਡੀ ਮੰਗਣੀ ਹੋ ਗਈ ਫਿਰ ਅਸੀਂ ਦੋਵੇਂ ਇੱਕ ਦੂਜੇ ਨਾਲ ਫੋਨ ਤੇ ਗੱਲਾਂ ਕਰਨ ਲੱਗੇ। ਸ਼ੁਰੂ ਸ਼ੁਰੂ ਵਿੱਚ ਸਭ ਠੀਕ ਰਿਹਾ ਤੇ ਫਿਰ ਜਿਵੇਂ ਜਿਵੇਂ ਸਾਨੂੰ ਗੱਲਾਂ ਕਰਦੇ ਗਏ ਤੇ ਸਾਡੇ ਵਿੱਚ ਕੁਝ ਗੱਲਾਂ ਨਾਲ ਝਗੜਾ ਹੋਣ ਲੱਗਾ ਇਹ ਝਗੜਾ ਇੰਨਾ ਵੱਧ ਗਿਆ ਕੀ ਅਸੀਂ ਇੱਕ ਦੂਜੇ ਦੇ ਨਾਲ ਰਿਸ਼ਤਾ ਤੋੜ ਦਿੱਤਾ ਤੇ ਉਸ ਦਾ ਵਿਆਹ ਉਸ ਦੇ ਘਰ ਦਿਆਂ ਨੇ ਹੋਰ ਥਾਂ ਕਰ ਦਿੱਤਾ । ਤੇ ਇਧਰ ਮੈਨੂੰ ਵੀ ਇੱਕ ਰਿਸ਼ਤਾ ਆਇਆ ਜੋ ਬਹੁਤ ਹੀ ਵੱਡੇ ਘਰ ਦੀ ਕੁੜੀ ਸੀ । ਉਹ ਕੁੜੀ 50 ਕਿਲਿਆਂ ਦੀ ਮਾਲਕਨ ਸੀ ਤੇ ਉਸਦੇ ਚਾਚਾ ਨੇ ਵਿਆਹ ਕਰਨਾ ਸੀ ਮੈਂ ਸੋਚਿਆ ਕੀ ਐਡੇ ਵੱਡੇ ਘਰ ਦੀ ਕੁੜੀ ਮੇਰੇ ਨਾਲ ਵਿਆਹ ਕਿਉਂ ਕਰਵਾਉ ਫਿਰ ਸਾਡਾ ਰਿਸ਼ਤਾ ਪੱਕਾ ਹੋ ਗਿਆ ਤੇ ਮੇਰਾ ਉਸ ਕੁੜੀ ਨਾਲ ਵਿਆਹ ਹੋ ਗਿਆ ਫਿਰ ਸਾਡੇ ਵਿਆਹ ਤੋਂ ਛੇ ਮਹੀਨਿਆਂ ਬਾਅਦ ਮੈਂ ਉਸ ਨੂੰ ਪੁੱਛਿਆ ਕਿ ਉਸ ਦੇ ਚਾਚੇ ਨੇ ਉਸ ਦਾ ਵਿਆਹ ਮੇਰੇ ਵਰਗੇ ਸਧਾਰਨ ਮੁੰਡੇ ਨਾਲ ਕਿਉਂ ਕੀਤਾ ਜਦ ਕਿ ਉਹ ਬਹੁਤ ਹੀ ਅਮੀਰ ਘਰ ਦੀ ਸੀ ਤੇ ਉਸ ਨੂੰ ਕੋਈ ਵੀ ਅਮੀਰ ਘਰ ਦਾ ਮੁੰਡਾ ਮਿਲ ਸਕਦਾ ਸੀ ਤਾਂ ਮੇਰੀ ਘਰ ਵਾਲੀ ਨੇ ਮੈਨੂੰ ਕਿਹਾ ਕੀ ਮੇਰਾ ਭਰਾ ਜੋ ਹੁਣ ਇਸ ਦੁਨੀਆਂ ਵਿੱਚ ਨਹੀਂ ਹੈ ਉਹ ਗਲਤ ਸੰਗਤ ਵਿੱਚ ਰਹਿ ਕੇ ਨਸ਼ੇ ਕਰਨ ਲੱਗ ਗਿਆ ਸੀ ਤੇ ਉਸ ਦੀ ਮੌਤ ਹੋ ਗਈ ਸੀ , ਜਵਾਨ ਪੁੱਤ ਦੀ ਮੌਤ ਦੇਖ ਕੇ ਮੇਰੇ ਪਿਤਾ ਨੂੰ ਵੀ ਅਟੈਕ ਹੋ ਗਿਆ ਸੀ ਤੇ ਸਾਡਾ ਸਾਰਾ ਘਰ ਉਜੜ ਗਿਆ ਸੀ। ਮੇਰੀ ਸਾਰੀ ਜਿੰਮੇਵਾਰੀ ਮੇਰੇ ਚਾਚਾ ਨੇ ਚੱਕ ਲਈ, ਜਦੋਂ ਤੁਹਾਡਾ ਰਿਸ਼ਤਾ ਸਾਡੇ ਘਰ ਤਾਂ ਮੈਂ ਦੇਖ ਕੇ ਹੈਰਾਨ ਰਹਿ ਗਈ ਕੀ ਇਹ ਤਾਂ ਉਹੀ ਮੁੰਡਾ ਹੈ ਜੋ ਮੇਰੇ ਨਾਲ ਦਸਵੀਂ ਵਿੱਚ ਪੜ੍ਹਦਾ ਸੀ ਤੇ ਮੈਨੂੰ ਤੁਹਾਡੇ ਬਾਰੇ ਸਭ ਪਤਾ ਸੀ ਕੀ ਤੁਸੀਂ ਨਸ਼ੇ ਨਹੀਂ ਕਰਦੇ ਤੁਹਾਡੇ ਸੁਭਾਅ ਬਾਰੇ ਵੀ ਮੈਨੂੰ ਸਭ ਪਤਾ ਸੀ ਇਸ ਲਈ ਮੈਂ ਇਸ ਰਿਸ਼ਤੇ ਲਈ ਤਿਆਰ ਹੋ ਗਈ ਤੇ ਚਾਚਾ ਤੇ ਮਮੀ ਨੂੰ ਵੀ ਮਨਾ ਲਿਆ। ਮੈਂ ਆਪਣੇ ਭਰਾ ਨੂੰ ਖੋਣ ਕਰਕੇ ਹਮੇਸ਼ਾ ਅਮੀਰ ਨੀ ਸਗੋਂ ਨਸ਼ੇ ਤੋਂ ਬਚਿਆ ਘਰ ਵਾਲਾ ਲੱਭਦੀ ਸੀ ਮੇਰਾ ਇਹ ਫੈਸਲਾ ਕਰਕੇ ਮੈਂ ਅੱਜ ਤੁਹਾਡੇ ਨਾਲ ਬਹੁਤ ਖੁਸ਼ ਹਾਂ ਤੇ ਮੇਰੀ ਮਾਂ ਵੀ ਬਹੁਤ ਖੁਸ਼ ਹੈ ਮੈਂ ਆਪਦੇ ਮਨ ਵਿੱਚ ਇਹ ਸੋਚਣ ਲੱਗਾ ਕੀ ਮੇਰੇ ਸੰਯੋਗ ਤਾਂ ਇਸ ਨਾਲ ਲਿਖੇ ਸਨ ਇਸ ਲਈ ਹੀ ਤਾਂ ਮੇਰਾ ਰਿਸ਼ਤਾ ਉਸ ਕੁੜੀ ਨਾਲੋਂ ਟੁੱਟ ਗਿਆ ਸੀ ਇਹ ਸਭ ਸੰਜੋਗਾ ਦੀ ਗੱਲ ਹੈ ਧੰਨਵਾਦ ਮਨਦੀਪ ਕੌਰ
Please log in to comment.