🥀🥀ਸੱਤ ਸਾਲ ਬਾਅਦ🫂 ਇਹ ਕਹਾਣੀ ਐ ਸਾਗਰ ਤੇ ਪ੍ਰੀਤ ਦੀ।ਜੋ ਕਿਸੇ ਸਮੇਂ ਇੱਕ ਦੂਜੇ ਨੂੰ ਗੂੜ੍ਹੀ ਮੁੱਹਬਤ ਕਰਦੇ ਸੀ ਪਰ ਜਾਤਾਂ ਪਾਤਾਂ ਕਾਰਨ ਇੱਕ ਨਾ ਹੋ ਸਕੇ । ਉਹਨਾਂ ਨੇ ਸਹਿਮਤੀ ਨਾਲ ਇੱਕ ਦੂਜੇ ਨੂੰ ਕਿਸਮਤ ਦਾ ਲਿਖਿਆ ਆਖ ਬਾਇੱਜ਼ਤ ਬਰੀ ਕਰ ਦਿੱਤਾ ਸੀ। ਤੇ ਆਪਣੇ ਘਰਦਿਆਂ ਮੁਤਾਬਿਕ ਚੱਲਦਿਆਂ ਵਿਆਹ ਕਰਵਾ ਲਿਆ ਸੀ।ਪਰ ਪਹਿਲਾਂ ਪਿਆਰ ਹੱਡੀ ਰਚਿਆ ਹੁੰਦਾ ਏ।ਜੋ ਕਦੇ ਨਹੀਂ ਭੁੱਲਦਾ। ਸੱਥ ਸਾਲਾਂ ਬਾਅਦ ਜਦੋਂ ਮੈਂ ਸਾਗਰ ਨੂੰ ਮਿਲੀ ਸੀ ਤਾਂ ਉਸਦੀਆਂ ਅੱਖਾਂ 'ਚ ਮੈਂ ਅੰਤਾਂ ਦਾ ਮੋਹ ਵੇਖਿਆ । ਉਸਨੇ ਮੇਰਾ ਨਾਮ ਲ਼ੈ ਕੇ ਆਵਾਜ਼ ਲਗਾਈ । ਤਾਂ ਮੈ ਤ੍ਰਭਕ ਕੇ ਪਿੱਛੇ ਵੇਖਿਆ । ਮੈਨੂੰ ਪਛਾਣ ਨਹੀਂ ਆਈ ਮੈਂ ਫਿਰ ਚੱਲਣਾ ਸ਼ੁਰੂ ਕੀਤਾ ਤਾਂ ਐਨ ਨਹਿਰਾਂ ਦੇ ਪੁਲਾਂ ਵਿਚਕਾਰ ਫੇਰ ਮੈਨੂੰ ਆਵਾਜ਼ ਆਈ ਤਾਂ ਮੈਂ ਰੁਕ ਗਈ ।ਮੈਂ ਸਾਈਡ ਹੋ ਕੇ ਖੜ ਗਈ । ਇੰਨੇ ਉਹ ਮੇਰੇ ਨਾਲ ਆ ਰਲਿਆ ਤੇ ਆਖਿਆ "ਕਿਵੇਂ ਆ । " ਮੈਂ ਕਿਹਾ ,"ਠੀਕ ਆ ,ਤੁਸੀਂ ਦੱਸੋ । ਇੰਨੇ ਸਾਲ ਕਿਥੇ ਚਲਾ ਗਿਆ ਸੀ??? ਉਸ ਨੇ ਮੈਨੂੰ ਦੇਖਦੇ ਤੇ ਮੇਰੀ ਗੱਲ ਦਾ ਜਵਾਬ ਦਿੰਦਿਆਂ ਕਿਹਾ," ਮੈਨੂੰ ਸਰਸੇ ਲਿਮਟਿਡ ਕੰਪਨੀ ਵਿਚ job ਮਿਲ ਗਈ ਸੀ। ਉਥੇ ਸੀ । " "ਪ੍ਰੀਤ ਤੂੰ ਬਿਲਕੁਲ ਨਹੀਂ ਬਦਲੀ" ਉਸਨੇ ਪਿਆਰ ਨਾਲ ਵੇਖਦੇ ਹੋਏ ਕਿਹਾ। ਮੈਂ ਨਜ਼ਰਾਂ ਚੁਰਾਉਂਦੇ ਕਿਹਾ," ਬਦਲਣਾ ਕਿਸ ਲਈ ਸੀ "। ਜਿਵੇਂ ਦੇ ਸੀ ਉਵੇਂ ਹੀ ਰਹਿਣਾ ਸੀ । ਹੱਸ ਕੇ ਕਹਿੰਦਾ ਅੱਜ ਵੀ ਉਹੀ ਗੋਲ ਮੋਲ ਗੱਲਾਂ । ਮੈਂ ਕਿਹਾ ਜਦੋਂ ਮੈਂ ਉਹੀ ਆ ਗੱਲਾਂ ਵੀ ਉਹੀ ਕਰਾਂਗੀ । ਹਾਂ ਇਕ ਚੀਜ਼ ਬਦਲੀ ਏ ਕਿ ਮੈਂ ਗੁੱਸੇ ਤੇ ਬਹੁਤ ਕਾਬੂ ਪਾ ਲਿਆ। ਆਖਣ ਲੱਗਾ ਅੱਛਾ ਠੀਕ ਐ ਬਾਬੂ ਜੀ (ਮੇਰੇ ਹਸਬੈਂਡ) ਬਚ ਜਾਣਗੇ ਗੁੱਸੇ ਤੋਂ !! ਮੈਂ ਦੋ -ਤਿੰਨ ਦਿਨਾਂ ਤੋਂ ਲਗਾਤਾਰ ਤੈਨੂੰ ਆਉਂਦੇ ਜਾਂਦੇ ਦੇਖ ਰਿਹਾ ਸੀ ਪਰ ਹਿੰਮਤ ਅੱਜ ਹੋਈ। ਉਹ "ਅੱਛਾ " ਮੈਂ ਕਿਹਾ " ਚਲੋ ਵਧੀਆ ਤੂੰ ਪਹਿਚਾਣਾਇਆ ਤਾਂ ਸਹੀ" ਮੈਂ ਕਿਹਾ ਨਹੀਂ ਨਹੀਂ ਉਸਨੇ ਇੱਕਦਮ ਚੌਂਕ ਕੇ ਕਿਹਾ । ਫੇਰ ਮੈਂ ਗੱਲ ਬਦਲਦੇ ਹੋਏ ਕਿਹਾ ਹੋਰ ਘਰ ਪਰਿਵਾਰ ਤੇਰੇ ਬੱਚੇ ਤੇ ਪਤਨੀ ਕਿਵੇਂ ਨੇ ਆਖਣ ਲੱਗਾ ਠੀਕ ਨੇ ਪਰ ਮੈਂ ਉਹਨਾਂ ਦਾ ਗੁਨਾਹਗਾਰ ਆ ।ਮੈਂ ਆਪਣੇ ਬੱਚਿਆਂ ਦਾ ਬਚਪਨ ਨਹੀਂ ਦੇਖ ਸਕਿਆ । ਮੈਂ ਕਿਹਾ ਜੋ ਹੋਣਾਂ ਸੀ ਉਹ ਹੋ ਚੁਕਿਆ ਪਰ ਜੋ ਤੇਰੇ ਕੋਲ ਹੈ ਹੁਣ ਬੱਚਿਆਂ ਤੇ ਧਰਮਪਤਨੀ ਦੀ ਢਾਲ ਬਣਜਾ। ਸਾਰੇ ਰੋਣੇ ਧੋਣੇ ਧੋ ਦੇ । ਆਖਣ ਲੱਗਾ ਹਾਂ ਇਹ ਤੂੰ ਬਿਲਕੁਲ ਸਹੀ ਕਹਿ ਰਹੀ ਐ । ਮੈਂ ਇਦਾਂ ਹੀ ਕਰਾਂਗਾ 🥹🥹 ਮੈਂ ਆਖਿਆ ਬਦਲਿਆ ਤੂੰ ਵੀ ਨਹੀਂ ਉਹੀ ਜੀ ਹਜ਼ੂਰੀ 🥹🥹ਇਹ ਮੈਂ ਕਦੇ ਵੀ ਨਹੀਂ ਛੱਡ ਸਕਦਾ ਮੈਂ ਕਿਹਾ ਬਾਏ ਮੇਰੀ ਬੱਸ ਦਾ ਟਾਇਮ ਹੋ ਗਿਆ ।ਆਖਣ ਲੱਗਾ ਠੀਕ ਆ ਜਾਹ ਪਰ ਹੁਣ ਮਿਲਣਾਂ ਕਦੋਂ ਐ । ਮੈਂ ਕਿਹਾ ਸਬੱਬੀਂ ਮੇਲ ਹੋਣਗੇ ਜਿਵੇਂ ਅੱਜ ਹੋਏ ਨੇ । ਸੱਤ ਸਾਲ ਹੋ ਗਏ ਕਦੇ ਦੁਬਾਰਾ ਮਿਲੇ ਨਹੀਂ ।ਗਈ ਸੀ ਮੈਂ ਉਹਦੇ ਰੇਸਤਰਾਂ ਵਿਚ ਪਰ ਅੰਦਰ ਨਹੀਂ ਗਈ । ਕਿਤੇ ਦਬੇ ਜਜ਼ਬਾਤ ਜਾਗ ਨਾ ਜਾਣ ਘਰ ਆ ਕੇ ਸੋਚਦੀ ਰਹੀ ਦੁਬਾਰਾ ਮਿਲਾ ਕੀ ਨਾ ਮਿਲਾ ਪਰ ਦਿਲ ਆਖ ਰਿਹਾ ਸੀ ਕਿ ਇੱਕ ਵਾਰ ਮਿਲ ਲੈਂਦੀ ਆ ਕੀ ਹੋਜੂ ਪਰ ਦਿਮਾਗ ਆਖਦਾ ਕਿਉਂ ਉਜੜੀਆਂ ਖੱਡਾਂ ਵਿੱਚ ਪਾਣੀ ਪਾਉਦੀ ਐ ।ਰਹਿਣ ਦੇ ਜੋ ਬੀਤ ਗਿਆ ਉਹ ਬਦਲਿਆ ਨਹੀਂ ਜਾ ਸਕਦਾ । ਸੱਤ ਸਾਲਾਂ ਬਾਅਦ ਮਿਲੇ ਸੀ ਤੇ ਸੱਤ ਸਾਲ ਹੋ ਗਏ ਮਿਲਿਆ ਨੂੰ । ਮੈਂ ਕਿਸੇ ਹੋਰ ਦੀ ਉਹ ਕਿਸੇ ਹੋਰ ਦਾ ਮਸਲਾ ਤਾਂ ਇਸ ਦਿਲ ਚੋਰ ਦਾ ਜੋ ਅੱਜ ਵੀ ਚੋਰੀ ਚੋਰੀ ਸਾਗਰ ਨੂੰ ਯਾਦ ਕਰਦੈ। ਪ੍ਰੀਤ ਦੀ ਪਲੇਅ ਲਿਸਟ ਦਾ song ..... "ਹੁਣ ਰੱਬੀ ਜਾਂ ਸਬੱਬੀਂ ਮੇਲ ਹੋਣਗੇ ਵੇ ...... ਜੋ ਰਿਪੀਟ ਤੇ ਚੱਲ ਰਿਹਾ । ਸੱਚ ਕਿਹਾ ਕਿਸੇ ਨੇ ਪਹਿਲਾਂ ਪਿਆਰ ਕਦੇ ਨਹੀਂ ਭੁੱਲਦਾ ਉਹ ਕਿਸੇ ਨਾ ਕਿਸੇ ਤਰੀਕੇ ਯਾਦਾਂ ਵਿਚ ਆ ਹੀ ਜਾਂਦੈ । ✨✨ ਲੱਕੀ ਸੀਰਾ ✍️✍️
Please log in to comment.