ਮੀਤ ਤੇ ਪ੍ਰੀਤ ਦੋ ਸਕੇ ਭਰਾ ਸਨ। ਮੀਤ ਵੱਡਾ ਸੀ ਤੇ ਪ੍ਰੀਤ ਛੋਟਾ। ਮੀਤ ਨੇ ਘਰਦਿਆਂ ਤੋਂ ਬਹੁਤ ਪਿਆਰ ਲਿਆ ਸੀ ਜਦ ਉਹ ਇਕੱਲਾ ਸੀ।ਜਿਵੇਂ ਹੈ ਪ੍ਰੀਤ ਘਰ ਵਿਚ ਆਇਆ ਤਾਂ ਛੋਟਾ ਹੋਣ ਕਰਕੇ ਸਬ ਓਦੇ ਵੱਲ ਆਕਰਸ਼ਿਤ ਹੋ ਗਏ ਜਿਦੇ ਨਾਲ ਬੱਚਾ ਹੋਣ ਕਰਕੇ ਮੀਤ ਨੂੰ ਹਰ ਸਮੇਂ ਪ੍ਰੀਤ ਤੋਂ ਜਲਣ ਹੁੰਦੀ ਰਹਿੰਦੀ। ਦੋਨਾਂ ਵਿਚ ਢਾਈ ਸਾਲ ਦਾ ਹੀ ਫਰਕ ਸੀ।ਮੀਤ ਵੀ ਅਜੇ ਛੋਟਾ ਹੀ ਸੀ ਪਰ ਪਤਾ ਨਹੀਂ ਕਿਉਂ ਛੋਟਾ ਬੱਚਾ ਆਂਦਿਆ ਹੀ ਘਰ ਦੇ ਇਹ ਭੁੱਲ ਜਾਂਦੇ ਹਨ ਕਿ ਪਹਿਲਾ ਵੀ ਅਜੇ ਬੱਚਾ ਹੀ ਹੈ ਉਹ ਵੱਡਾ ਨਹੀਂ ਹੋ ਗਿਆ ।ਓਦੇ ਤੋਂ ਏਨੀ ਉਮੀਦ ਨਹੀਂ ਲਗਾਣੀ ਚਾਹੀਦੀ।ਮੀਤ ਜਦੋਂ ਵੀ ਦੇਖਦਾ ਕਿ ਓਦੇ ਟਾਇਮ ਚ ਹੁਣ ਘਰ ਦੇ ਸਾਰੇ ਜਣੇ ਛੋਟੇ ਨੂੰ ਹੀ ਲਾਡ ਪਿਆਰ ਕਰਦੇ । ਤਾਂ ਉਹ ਦਾਅ ਲਗਾ ਕੇ ਓਹਨੂੰ ਰਵਾ ਦਿੰਦਾ।ਤੇ ਫਿਰ ਜਦ ਮੀਤ ਦੀ ਗਲਤੀ ਤੇ ਓਸ ਨੂੰ ਡਾਂਟ ਪੈਂਦੀ ਤਾਂ ਉਹ ਹੋਰ ਗੁੱਸੇ ਹੁੰਦਾ। ਇਹ ਸਿਲਸਿਲਾ ਦਿਨ ਰਾਤ ਲਗਾਤਾਰ ਚਲਦਾ ਗਿਆ। ਨਾ ਕਿਸੇ ਨੇ ਮੀਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਉਸ ਦੇ ਨਿੱਕੇ ਜਿਹੇ ਮਨ ਵਿੱਚ ਕੀ ਕਸ਼ਮਕਸ਼ ਚਲ ਰਹੀ ਹੈ। ਏਦਾਂ ਨਹੀਂ ਸੀ ਕਿ ਉਹ ਆਪਣੇ ਛੋਟੇ ਭਰਾ ਨੂੰ ਪਿਆਰ ਨਹੀਂ ਸੀ ਕਰਦਾ ਜਦ ਉਹ ਘਰ ਵਿਚ ਆਪਣੀ ਮਾਂ ਤੇ ਭਰਾ ਨਾਲ ਇਕੱਲਾ ਹੁੰਦਾ ਤਾਂ ਪੂਰੀ ਜਿੰਮੇਵਾਰੀ ਨਾਲ ਆਪਣੇ ਭਰਾ ਦਾ ਖਿਆਲ ਰੱਖਦਾ । ਪਰ ਪਤਾ ਨਹੀਂ ਕਿਉਂ ਸਾਰੇ ਪਰਿਵਾਰ ਦੇ ਸਾਮ੍ਹਣੇ ਉਹ ਏਦਾਂ ਦੀਆ ਹਰਕਤਾਂ ਕਰਦਾ ਜਿਸ ਨਾਲ ਸਬ ਓਸ ਉੱਤੇ ਆਪਣਾ ਗੁੱਸਾ ਦਿਖਾਂਦੇ।ਜਿਸ ਨਾਲ ਉਹ ਸ਼ਰਾਰਤੀ ਤੇ ਗੁਸੈਲ ਹੁੰਦਾ ਗਿਆ। ਇਸ ਤਰਾ ਕਰਦੇ ਹੋਏ ਪੰਜ ਸਾਲ ਨਿਕਲ ਗਏ।ਮੀਤ ਥੋੜਾ ਸਿਹਤ ਪੱਖੋਂ ਕਮਜ਼ੋਰ ਸੀ ਤੇ ਪ੍ਰੀਤ ਠੀਕ ਸੀ।ਪ੍ਰੀਤ ਹੁਣ ਆਪਣੇ ਹਿੱਸੇ ਦਾ ਪਿਆਰ ਲੇ ਰਿਹਾ ਸੀ।ਓਸ ਦੀਆ ਨਿੱਕੀਆ ਨਿੱਕੀਆਂ ਤੇ ਪਿਆਰੀਆਂ ਗਲਾਂ ਸਬ ਨੂੰ ਕੀਲ ਲੈਂਦੀਆਂ। ਤੇ ਸਬ ਪ੍ਰੀਤ ਨੂੰ ਬਹੁਤ ਸਿਆਣਾ ਤੇ ਸਮਝਦਾਰ ਕਹਿੰਦੇ ਤੇ ਮੀਤ ਨੂੰ ਕਮਲਾ। ਹਰ ਇਕ ਚੀਜ਼ ਵਿਚ ਪਹਿਲ ਛੋਟੇ ਨੂੰ ਦਿੱਤੀ ਜਾਂਦੀ ਤੇ ਵੱਡੇ ਨੂੰ ਇਹ ਕਿਹਾ ਜਾਂਦਾ ਕਿ ਤੂੰ ਵੱਡਾ ਹੈ ਤੂੰ ਰਹਿਣ ਦੇ। ਕੋਈ ਵੀ ਗੱਲ ਹੋਵੇ ਚਾਹੇ ਪੜ੍ਹਾਈ ਲਿਖਾਈ ਦੀ ਜਾ ਕੁਛ ਖਾਣ ਪੀਣ ਦੀ ਤਵਜੋਂ ਛੋਟੇ ਨੂੰ ਮਿਲਦੀ ਜੋ k ਵਿੱਚੋ ਵਿਚ ਵੱਡੇ ਦੇ ਮਨ ਵਿਚ ਖਾਰ ਪਾ ਰਿਹਾ ਸੀ।ਜਿਸ ਕਰਕੇ ਦੋਨਾਂ ਭਰਾਵਾਂ ਵਿੱਚ ਬਹੁਤ ਫਰਕ ਆਓਣ ਲੱਗ ਗਿਆ। ਇਹ ਨਿੱਕੀਆ ਨਿੱਕੀਆ ਗਲਾਂ ਵਾਲੇ ਫਰਕ ਭਵਿੱਖ਼ ਵਿੱਚ ਦੋਨਾਂ ਬੱਚਿਆਂ ਤੇ ਓਹਨਾ ਦੇ ਮਾਂ ਬਾਪ ਲਈ ਬਹੁਤ ਨੁਕਸਾਨਦਾਇਕ ਸਾਬਿਤ ਹੋ ਸਕਦੇ ਹਨ।
Please log in to comment.