Kalam Kalam
Profile Image
Mandeepbrar
7 months ago

ਹੌਸਲਾ

ਅੱਜ ਦੀ ਕਹਾਣੀ ਮੇਰੇ ਆਪਣੇ ਘਰ ਦੀ ਹੈ ਮੇਰਾ ਨਾਮ ਮਨਜੀਤ ਸਿੰਘ ਹੈ ।ਅਸੀਂ ਦੋ ਭਾਈ ਆ ਤੇ ਦੋ ਭੈਣਾਂ ਹਾਂ। ਸਾਡਾ ਸਾਂਝ ਪਰਿਵਾਰ ਹੈ ਤੇ ਸਾਡੇ ਦੋਹਾਂ ਭੈਣਾਂ ਦਾ ਵਿਆਹ ਹੋ ਗਿਆ ਫਿਰ ਸਾਡਾ ਦੋਵਾਂ ਭਰਾਵਾਂ ਦਾ ਵੀ ਵਿਆਹ ਹੋ ਗਿਆ । ਮੇਰੇ ਘਰ ਬੇਟੇ ਨੇ ਜਨਮ ਲਿਆ ਤੇ ਕੁਝ ਸਾਲਾਂ ਮਗਰੋਂ ਇੱਕ ਬੇਟੀ ਨੇ ਜਨਮ ਲਿਆ। ਮੈਂ ਤੇ ਮੇਰੇ ਭਰਾ ਦੋਵੇਂ ਆਪਣੇ ਆਪਣੇ ਪਰਿਵਾਰ ਵਿੱਚ ਬਹੁਤ ਖੁਸ਼ ਸੀ ਅਤੇ ਭੈਣਾਂ ਵੀ ਆਪਣੇ ਘਰ ਬਹੁਤ ਖੁਸ਼ ਸਨ ਫਿਰ ਇੱਕ ਦਿਨ ਮੈਨੂੰ ਕੰਮ ਕਰਦੇ ਨੂੰ ਚੱਕਰ ਆਉਣ ਲੱਗ ਗਏ। ਜਦੋਂ ਮੈਂ ਡਾਕਟਰ ਕੋਲ ਗਿਆ ਤੇ ਉਹਨਾਂ ਨੇ ਮੇਰੇ ਸਿਰ ਦੀ ਸਕੈਨ ਕਰਵਾਈ ਜਿਸ ਤੋਂ ਪਤਾ ਲੱਗਿਆ ਕਿ ਮੇਰੇ ਸਿਰ ਵਿੱਚ ਬਰੇਨ ਟਿਊਮਰ ਹੈ ਤੇ ਮੈਨੂੰ ਆਪਰੇਸ਼ਨ ਕਰਵਾਉਣਾ ਪੈਣਾ ਹੈ। ਇਸ ਆਪਰੇਸ਼ਨ ਵਿੱਚ 15 ਤੋਂ 20 ਲੱਖ ਰੁਪਏ ਲੱਗ ਜਾਣਾ ਹੈ। ਮੈਂ ਆਪਣੇ ਭਰਾ ਅਤੇ ਭੈਣਾਂ ਨੂੰ ਸਾਰੀ ਗੱਲ ਦੱਸੀ ਅਤੇ ਕੁਝ ਪੈਸਿਆਂ ਦੀ ਮਦਦ ਵੀ ਮੰਗੀ ਪਰ ਸਭ ਨੇ ਮੈਨੂੰ ਕੋਈ ਨਾ ਕੋਈ ਬਹਾਨਾ ਲਾ ਕੇ ਜਵਾਬ ਦੇ ਦਿੱਤਾ। ਔਖੇ ਸੌਖੇ ਢੰਗ ਨਾਲ ਮੈਂ ਪੈਸੇ ਇਕੱਠੇ ਕਰ ਅਪਰੇਸ਼ਨ ਕਰਵਾ ਲਿਆ। ਫਿਰ ਮੈਂ ਸੋਚਿਆ ਕਿ ਹੁਣ ਤਾਂ ਸਭ ਠੀਕ ਹੋ ਗਿਆ ਹੈ ਬਾਅਦ ਵਿੱਚ ਹੌਲੀ ਹੌਲੀ ਮੇਰੀ ਨਿਗਾਹ ਤੇ ਅਸਰ ਹੋਣ ਲੱਗਾ ਤੇ ਮੈਨੂੰ ਦਿਸਣਾ ਬੰਦ ਹੋ ਗਿਆ ਜਦੋਂ ਮੈਂ ਇਹ ਸਭ ਕੁਝ ਡਾਕਟਰ ਤੋਂ ਪੁੱਛਿਆ ਤੇ ਡਾਕਟਰ ਨੇ ਕੋਈ ਜਵਾਬ ਨਾ ਦਿੱਤਾ ਇਸ ਤਰ੍ਹਾਂ ਮੈਨੂੰ ਦਿਸਣਾ ਬੰਦ ਹੋ ਗਿਆ ਤੇ ਮੈਨੂੰ ਆਪਣੇ ਛੋਟੇ ਬੱਚਿਆਂ ਦੀ ਪਾਲਣ ਪੋਸ਼ਣਾ ਦੀ ਫਿਕਰ ਹੋਣ ਲੱਗੀ। ਫੇਰ ਮੇਰੀ ਘਰਵਾਲੀ ਨੇ ਸਾਰੇ ਘਰ ਨੂੰ ਸੰਭਾਲਿਆ ਬੱਚਿਆਂ ਦੀ ਪਰਵਰਿਸ਼ ਵੀ ਕੀਤੀ ਮੁੰਡੇ ਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਉਹ ਵੀ ਆਪਣੀ ਮਾਂ ਨਾਲ ਮਦਦ ਕਰਵਾਉਣ ਲੱਗਾ ਅਤੇ ਮੇਰੀ ਧੀ ਨੂੰ ਆਈਲੈਸ ਕਰਵਾਈ ਤੇ ਅਸੀਂ ਕੁਝ ਪੈਸੇ ਕਰਜ਼ਾ ਲੇ ਕੇ ਬਾਹਰ ਭੇਜ ਦਿੱਤੇ ਤੇ ਉਧਰੋਂ ਮੁੰਡੇ ਦੇ ਵਿਆਹ ਲਈ ਰਿਸ਼ਤੇ ਲੱਭਣ ਲੱਗੇ। ਮੈਨੂੰ ਹੁਣ ਵੱਧ ਡਰ ਲੱਗਣ ਲੱਗ ਗਿਆ ਕੀ ਜੇਕਰ ਮੁੰਡੇ ਦਾ ਵਿਆਹ ਕਿਸੇ ਗਲਤ ਕੁੜੀ ਨਾਲ ਹੋ ਗਿਆ ਤਾਂ ਉਹ ਮੈਨੂੰ ਤੇ ਮੇਰੀ ਘਰ ਵਾਲੀ ਨੂੰ ਸਾਂਬੂਗੀ ਕਿ ਨਹੀਂ। ਕਿਸਮਤ ਦਾ ਭਾਣਾ ਮੰਨਦੇ ਹੋਏ ਸਾਨੂੰ ਜੋ ਰਿਸ਼ਤਾ ਵਧੀਆ ਲੱਗਿਆ ਅਸੀਂ ਉਥੇ ਮੁੰਡੇ ਦਾ ਵਿਆਹ ਕਰ ਦਿੱਤਾ। ਮੈਂ ਤੇ ਮੇਰੇ ਘਰ ਵਾਲੀ ਨੇ ਆਪਣੀ ਨੂੰਹ ਨੂੰ ਧੀ ਬਣਾ ਕੇ ਰੱਖਿਆ ਤੇ ਉਹ ਵੀ ਸਾਨੂੰ ਆਪਣਾ ਮਾਂ ਪਿਓ ਵਾਂਗ ਸਾਂਭਣ ਲੱਗੀ ਫਿਰ ਸਾਲ ਬਾਅਦ ਮੇਰੇ ਘਰ ਮੇਰਾ ਪੋਤਾ ਹੋਇਆ ਹੈ ।ਉਹ ਅੱਜ ਅੱਠ ਮਹੀਨਿਆਂ ਦਾ ਹੋ ਗਿਆ ਤੇ ਮੇਰੀ ਧੀ ਬਾਹਰਲੇ ਦੇਸ਼ ਵਿਚ ਸੈਟਲ ਹੋ ਗਈ ਅਤੇ ਮੇਰਾ ਮੁੰਡਾ ਆਪਣੇ ਪਰਿਵਾਰ ਵਾਲਾ ਹੋ ਗਿਆ। ਹੁਣ ਮੈਂ ਆਪਣੀਆਂ ਸਾਰੇ ਜਿੰਮੇਵਾਰੀਆਂ ਪੂਰੀਆਂ ਕਰ ਦਿੱਤੀਆਂ ਤੇ ਆਪ ਦੇ ਘਰ ਖੁਸ਼ ਹਾਂ। ਇਹ ਸਭ ਤਾਂ ਹੀ ਹੋ ਸਕਿਆ ਕਿ ਮੈਂ ਹੌਸਲਾ ਨਹੀਂ ਛੱਡਿਆ। ਧੰਨਵਾਦ

Please log in to comment.

More Stories You May Like