Kalam Kalam
Profile Image
Preet Khosa
6 months ago

ਇੱਕ ਪੱਖ ਇਹ ਵੀ।

ਸਤਿ ਸ੍ਰੀ ਅਕਾਲ ਜੀ। ਅੱਜ ਦੀ ਕਹਾਣੀ ਇਕ ਇਹੋ ਜਿਹੀ ਕੁੜੀ ਨਾਲ ਸੰਬੰਧਿਤ ਹੈ ਜੌ ਕਿ ਬਹੁਤ ਸ਼ੌਕ ਤੇ ਸੁਪਨੇ ਲ਼ੈ ਕੇ ਸਹੁਰੇ ਘਰ ਆਈ ਸੀ । ਪਰ ਬਿਨਾਂ ਪੂਰੇ ਕੀਤੇ ਹੀ ਚਲੀ ਗਈ। ਕੁਲਵਿੰਦਰ ਤੇ ਹਰਪ੍ਰੀਤ ਦਾ ਵਿਆਹ ਬਹੁਤ ਧੂਮਧਾਮ ਨਾਲ਼ ਹੋਇਆ ਸੀ।ਵਿਆਹ ਤੋਂ ਬਾਅਦ ਉਸ ਦੇ ਕੁਛ ਚਾਅ ਤਾਂ ਉਸਦੇ ਘਰਵਾਲੇ ਦੀ ਨਸ਼ੇ ਦੀ ਲੱਤ ਨੇ ਮਾਰ ਦਿੱਤੇ ਤੇ ਕੁਛ ਕੁ ਓਸਦੀ ਨਨਾਣ ਤੇ ਸੱਸ ਦੇ ਕੌੜੇ ਸੁਭਾਅ ਨੇ। ਉਸਦੀ ਵੱਡੀ ਨਨਾਣ ਕੁਆਰੀ ਹੋਣ ਕਰਕੇ ਘਰ ਤੇ ਆਪਣਾ ਹੀ ਹੱਕ ਜਤਾਉਂਦੀ ਸੀ।ਤੇ ਓਸ ਨੂੰ ਸਿਰਫ ਘਰ ਦੇ ਕੰਮਾਂ ਲਈ ਹੀ ਰੱਖਿਆ ਹੋਇਆ ਸੀ ਤੇ ਰਿਸ਼ਤੇਦਾਰਾਂ ਤੇ ਆਂਡ -ਗੁਆਂਢ ਵਿਚ ਇਹ ਹੀ ਦਿਖਾਵਾ ਕਰਦੇ ਸੀ ਕਿ ਅਸੀਂ ਇਸਦੀ ਮੂੰਹ ਮੰਗੀ ਚੀਜ਼ ਲਿਆ ਕੇ ਦਿੰਦੇ ਹਾਂ ਪਰ ਇਹ ਹਰ ਟਾਇਮ ਸਾਡੇ ਬਾਰੇ ਬੁਰਾ ਹੀ ਸੋਚਦੀ ਹੈ । ਓਹ ਵਿਚਾਰੀ ਕਿਸੇ ਨੂੰ ਕੋਈ ਸਫ਼ਾਈ ਨਾ ਦਿੰਦੀ ਤੇ ਕਦੇ ਹਸ ਕੇ ਕਦੇ ਮਨ ਚ ਰੋਸ ਰਖ ਕੇ ਚੁੱਪ ਚਾਪ ਆਪਣੀ ਜਿੰਦਗੀ ਬਤੀਤ ਕਰਦੀ ਰਹੀ।ਇਸ ਤਰਾਂ ਕਰਦੇ ਕਰਦੇ ਕੁਲਵਿੰਦਰ ਕੋਲ ਰੱਬ ਵਲੋ ਇਕ ਬਖਸ਼ੀ ਦਾਤ ਆਈ ।ਜਿਸ ਦੇ ਕਰ ਕੇ ਕੁਲਵਿੰਦਰ ਨੂੰ ਕੁਛ ਸਮੇਂ ਲਈ ਓਹ ਦਰਜਾ ਮਿਲ ਗਿਆ ਜਿਸ ਦੀ ਓਹ ਹੱਕਦਾਰ ਸੀ।ਸਾਰਿਆ ਨੂੰ ਘਰ ਵਿਚ ਆਏ ਪਹਿਲੇ ਬੱਚੇ ਦਾ ਬਹੁਤ ਮੋਹ ਸੀ।ਪਰ ਇਹ ਮੋਹ ਓਦੋਂ ਭੰਗ ਹੋ ਗਿਆ ਜਦ ਕੁਲਵਿੰਦਰ ਨੇ ਇਕ ਹੋਰ ਕੁੜੀ ਨੂੰ ਜਨਮ ਦੇ ਦਿੱਤਾ। ਛੋਟੀ ਦੇ ਜਨਮ ਤੋਂ ਬਾਅਦ ਜਿਵੇਂ ਓਹਨੂੰ ਕਿਸੇ ਗੁਨਾਹ ਦੀ ਹੀ ਸਜਾ ਮਿਲ ਗਈ ਸੀ। ਓਸ ਦਾ ਜਣੇਪਾ ਵੀ ਕਿਸੇ ਨੇਂ ਨਾ ਕਟਾਇਆ ਬਲਕਿ ਦੋਨੋ ਸੱਸ ਤੇ ਨਨਾਣ ਕੰਮ ਕਰਨ ਤੋਂ ਕਿਨਾਰਾ ਕਰ ਜਾਂਦੀਆਂ ਤੇ ਬੱਚਿਆ ਨੂੰ ਵੀ ਨਾ ਸੰਭਾਲਦੀਆਂ।ਹਰਪ੍ਰੀਤ ਇਹ ਸਬ ਕੁਛ ਦੇਖਦਾ ਸੀ ਪਰ ਓਹਨੇ ਕਦੇ ਵੀ ਓਸ ਦਾ ਸਾਥ ਨਾ ਦਿੱਤਾ ਕਿਉੰਕਿ ਓਹਨੂੰ ਤਾਂ ਸਿਰਫ ਨਸ਼ੇ ਲਈ ਪੈਸੇ ਦੇਣ ਵਾਲਾ ਹੀ ਚੰਗਾ ਲਗਦਾ ਜਿਵੇਂ ਓਹਦੀਆ ਭੈਣਾਂ ਤੇ ਮਾਂ ਜੌ ਕਿ ਉਸ ਦੇ ਨਸ਼ੇ ਤੋਂ ਅਣਜਾਣ ਸੀ।ਜਦ ਵੀ ਕਦੇ ਕੁਲਵਿੰਦਰ ਦਸਦੀ ਤਾਂ ਉਹ ਕਦੇ ਵੀ ਓਸ ਤੇ ਯਕੀਨ ਨਾ ਕਰਦੀਆਂ ਬਲਕਿ ਤਾਅਨੇ ਮੇਣੇ ਦੇ ਕੇ ਬੁਰਾ ਭਲਾ ਕਹਿੰਦੀਆ। ਹਰਪ੍ਰੀਤ ਦੀਆ ਇਹਨਾਂ ਚੀਜਾਂ ਤੋਂ ਓਹ ਬਹੁਤ ਤੰਗ ਆ ਚੁੱਕੀ ਸੀ। ਅਖੀਰ ਉਹ ਦਿਨ ਆ ਗਿਆ ਜਦ ਕੁਲਵਿੰਦਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਹਰਪ੍ਰੀਤ ਦੀ ਓਵਰਡੋਸ ਨਾਲ ਮੌਤ ਹੋ ਗਈ।ਤੇ ਕੁਲਵਿੰਦਰ ਬੁਰੀ ਤਰਾ ਟੁੱਟ ਗਈ।ਓਸਦੇ ਸਾਰੇ ਚਾਅ ਮਲਾਰ ਅਧੂਰੇ ਰਹਿ ਗਏ ਸਾਰੇ ਸ਼ੌਂਕ ਮਨ ਵਿਚ ਹੀ ਦਬ ਗਏ। ਪਰ ਉਸ ਨੇ ਹਿੰਮਤ ਕਰਕੇ ਆਪਣੇ ਬੱਚਿਆਂ ਵੱਲ ਧਿਆਨ ਦਿੱਤਾ ਤੇ ਓਹ ਪੇਕੇ ਚਲੀ ਗਈ। ਸੱਸ ਤੇ ਨਨਾਣ ਨੇ ਬਹੁਤ ਜੋਰ ਲਾਇਆ ਓਸ ਨੂੰ ਆਪਣੇ ਕੋਲ ਰੱਖਣ ਦਾ ਪਰ ਓਹ ਨਾ ਰੁਕੀ। ਤੇ ਕੁਛ ਚਿਰ ਮਗਰੋਂ ਓਸ ਨੇ ਨੌਕਰੀ ਕਰਕੇ ਕਿਰਾਏ ਦਾ ਮਕਾਨ ਪੇਕੇਘਰ ਦੇ ਕੋਲ ਹੀ ਲਿਆ ਤਾਂ ਜੌ ਓਸ ਦੇ ਬੱਚੇ ਵੀ ਇਕੱਲੇ ਨਾ ਰਹਿਣ ਤੇ ਓਹ ਭਰਾ ਭਰਜਾਈ ਤੇ ਬੋਝ ਵੀ ਨਾ ਬਣੇ। ਪੇਕਿਆਂ ਦੀ ਸਪੋਰਟ ਤੇ ਆਪਣੀ ਮਿਹਨਤ ਸਦਕਾ ਕੁਲਵਿੰਦਰ ਨੇ ਆਪਣੀ ਬੱਚਿਆ ਦੀ ਬਹੁਤ ਸੋਹਣੇ ਸੰਸਕਾਰ ਨਾਲ ਪਾਲਣ ਪੋਸ਼ਣ ਕੀਤਾ ਤੇ ਚੰਗੀ ਸਿੱਖਿਆ ਵੀ ਦਿੱਤੀ ਪਰ ਕਦੇ ਵੀ ਮੁੜਕੇ ਸਹੁਰੇ ਘਰ ਵੱਲ ਨਾ ਦੇਖਿਆ। ਜਦ ਕਿ ਓਸ ਦੀ ਵੱਡੀ ਨਨਾਣ ਦਾ ਵਿਆਹ ਵੀ ਇਕ ਸ਼ਰਾਬੀ ਤੇ ਨਸ਼ੇੜੀ ਮੁੰਡੇ ਨਲ ਹੋ ਗਿਆ ਜੌ ਕ ਸਹੁਰੇ ਘਰ ਹੀ ਰਹਿੰਦਾ ਸੀ ਤੇ ਸੱਸ ਨੂੰ ਵੀ ਕੁਛ ਨਹੀਂ ਸਮਝਦਾ ਸੀ।ਜਿਸ ਤੋਂ ਪਰੇਸ਼ਾਨ ਹੋ ਕ ਸੱਸ ਨੇ ਧੀ ਜਵਾਈ ਨੂੰ ਵ ਘਰੋ ਕੱਢ ਦਿੱਤਾ । ਤੇ ਹੁਣ ਇਕਲੀ ਬੈਠੀ ਘਰ ਦੀਆਂ ਕੰਧਾ ਵਿੱਚ ਟਕਰਾ ਮਾਰਦੀ ਰਹਿੰਦੀ ਹੈ। ਹੱਸਦਾ ਵੱਸਦਾ ਘਰ ਉਜਾੜ ਬਣ ਗਿਆ। ਜੈ ਇਹ ਹੀ ਬੇਗਾਨੀ ਧੀ ਖੁਸ਼ ਰੱਖੀਂ ਹੁੰਦੀ ਪਰਿਵਾਰ ਦਾ ਹਿੱਸਾ ਸਮਜਿਆ ਹੁੰਦਾ ਤਾਂ ਨਾ ਹਰਪ੍ਰੀਤ ਦੁਨੀਆ ਤੋ ਜਂਦਾ ਤੇ ਨਾ ਹੀ ਬੱਚੇ ਘਰੋ ਬੇਘਰ ਹੁੰਦੇ।ਤੇ ਨਾ ਹੀ ਘਰ ਸਮਸ਼ਾਨ ਬਣਦਾ।ਤੇ ਨਨਾਣ ਨੇ ਜੌ ਜੌ ਭਰਜਾਈ ਨਾਲ ਕੀਤਾ ਓਹ ਹੈ ਸਬ ਹੁਣ ਓਹ ਆਪਣੇ ਸਹੁਰੇ ਘਰ ਭੁਗਤ ਰਹੀ ਹੈ ਆਪਣੀ ਨਣਦ ਦੇ ਹੱਥੋਂ। ਕਿਸੇ ਨੇ ਸੱਚ ਹੀ ਕਿਹਾ ਕਰਨੀਆ ਭਰਨੀਆ ਸਵਰਗ ਨਰਕ ਸਬ ਆਪਣੇ ਕੀਤੇ ਕਰਮਾਂ ਦਾ ਨਤੀਜਾ ਹੁੰਦਾ ਹੈ।ਤੇ ਬੰਦਾ ਏਥੇ ਹੀ ਭੁਗਤ ਕੇ ਜਾਂਦਾ ਹੈ।

Please log in to comment.

More Stories You May Like