#ਥੱਪੜ #ਪਹਿਲੀ ਕਹਾਣੀ ਦੋਸਤੋ, ਏਸ ਕਹਾਣੀ ਦੇ ਲਈ ਮੈਂ ਪਹਿਲਾਂ ਹੀ ਮੁਆਫੀ ਚਾਹੁੰਦੀ ਹਾਂ,ਕਿਉਂਕਿ ਸੱਚਾਈ ਦੇ ਨੇੜੇ ਲਿਆਉਣ ਦੇ ਲਈ ਕਿਤੇ-ਕਿਤੇ ਸ਼ਬਦਾਂ ਦੀ ਖੁੱਲੁ ਮੈਂ ਲੈ ਲਈ ਹੈ,ਜੋ ਕਿ ਆਮ ਕਰਕੇ ਮੇਰੀਆਂ ਪੋਸਟਾਂ ਚ ਨਈਂ ਮਿਲਦਾ| ਬਿਸ਼ਨੀ ਅੰਬੋ ਮੰਜ਼ੇ ਤੇ ਪਈ ਛੱਤ ਦੇ ਗੋਲ-ਗੋਲ ਘੁੰਮਦੇ ਪੱਖੇ ਵੱਲ ਵੇਖੀ ਜਾ ਰਹੀ ਸੀ| ਦਿਨਾਂ ਚ ਹੀ ਉਸਦਾ ਸਰੀਰ ਢੱਲ ਗਿਆ ਸੀ|ਪਿਛਲੇ ਸਾਲ ਲਕਵੇ ਨਾਲ ਉਸਦਾ ਸੱਜਾ ਪਾਸਾ ਜਾਂਦਾਂ ਰਿਹਾ ਸੀ| ਬੋਲਦੀ ਦੀ ਜ਼ੁਬਾਨ ਵੀ ਥਥਲਾਉਂਦੀ ਸੀ,ਮਸਾਂ ਹੀ ਗੱਲ ਸਮਝਾ ਪਾਉਂਦੀ ਸੀ|ਉਸਦੇ ਕੱਪੜਿਆਂ ਤੇ ਅਕਸਰ ਮੱਖੀਆਂ ਭਿੰਨ-ਭਿਨਾਉਂਦੀਆਂ ਰਹਿੰਦੀਆਂ,ਕਦੇ ਕੋਈ ਨੱਕ ਤੇ ਬਹਿ ਜਾਂਦੀ ,ਕਦੇ ਮੂੰਹ ਤੇ ਬਹਿ ਜਾਂਦੀ|ਅੱਚਵੀ ਜੀ ਮੰਨਦੀ ਹੋਈ ਬਿਸ਼ਨੀ ਪਈ-ਪਈ ਹੱਥ ਨਾਲ ਉਡਾਉਂਦੀ ਰਹਿੰਦੀ| ਅਕਸਰ ਮੰਜ਼ੇ ਤੇ ਪਈ ਦਾ ਵਿੱਚੇ ਪੇਸ਼ਾਬ ਨਿੱਕਲ ਜਾਂਦਾਂ|ਕੱਪੜਿਆਂ ਚੌਂ ਮੁਸ਼ਕ ਮਾਰਦਾ|ਨੂੰਹ-ਪੁੱਤ ਉਸਦੇ ਕੋਲ ਖੜੁਦੇ ਅਲਕਤ ਮੰਨਦੇ|ਇਸਲਈ ਉਸਦਾ ਮੰਜ਼ਾ ਇੱਕ ਤੰਗ ਜਿਹੇ ਦਲਾਣੁ ਵਿੱਚ ਡਾਹ ਦਿੱਤਾ ਗਿਆ,ਕੋਈ ਵੀ ਉਸਦੇ ਕੋਲ ਨੀਂ ਲੱਗਦਾ ਸੀ ,ਸਿਵਾਏ ਕੰਮੋ ਦੇ ਜੋ ਅਕਸਰ ਉਸਨੂੰ ਨਵੁਾ-ਧਵੁਾ ਜਾਂਦੀ ਸੀ,ਉਸਦਾ ਗੰਦ-ਮੂਤ ਸਾਫ਼ ਕਰ ਜਾਂਦੀ ਸੀ,ਉਸਦਾ ਸਾਫ਼-ਸੁੱਥਰਾ ਬਿਸਤਰਾ ਵਿਛਾ ਜਾਂਦੀ ਸੀ| ਨੂੰਹਾਂ ਤਾਂ ਬੱਸ ਰੋਟੀ-ਟੁੱਕ ਦੇਣ ਹੀ ਆਉਂਦੀਆਂ ਸਨ,ਓ ਵੀ ਸੌਂ ਨੱਕ ਮੂੰਹ ਵੱਟਕੇ,ਆਉਂਦੀਆਂ ਬਾਅਦ ਚ ,ਪਹਿਲਾਂ ਬਾਹਰ ਭੱਜ਼ਦੀਆਂ ਸਨ|ਉਹਨਾਂ ਨੂੰ ਤਾਂ ਬਿਸ਼ਨੀ ਦੇ ਕਮਰੇ ਚ ਵੜੁਦੇ ਹੀ ਕੈਅ ਹੁੰਦੀ ਸੀ ਤੇ ਜੇ ਕਦੇ ਬਿਸ਼ਨੀ ਦਾ ਰਾਤ ਨੂੰ ਪਖਾਣਾ ਵਿੱਚ ਹੋ ਜਾਂਦਾਂ,ਤਾਂ ਤਾਂ ਉਸਦੀ ਖੈਰ ਨੀਂ,ਉਹ ਉਸਨੂੰ ਸੌ ਕੁੱਝ ਗੱਲਾਂ ਬੋਲ ਛੱਡਦੀਆਂ|ਮੂੰਹ ਹੀ ਮੂੰਹ ਚ ਹਜ਼ਾਰ ਕੁੱਝ ਬੋਲੀ ਜਾਂਦੀਆਂ, ਬੁੜੁੀ ਮਰਦੀ ਨੀਂਂ !ਪਤਾ ਨੀਂ ਕਦੌਂ ਖਹਿੜਾ ਛੱਡੂ!ਦੱਦ ਲੱਗ ਰਹੀ ਐ ,ਬੱਸ! ਸਾਡਾ ਲਹੂ ਪੀਣ ਨੂੰ!ਅੰਬੋ ਚੁੱਪ ਚਾਪ ਸੁਣਦੀ ਰਹਿੰਦੀ ਤੇ ਪਈ-ਪਈ ਅੱਖਾਂ ਪੂੰਝਦੀ ਹੋਈ ਆਪਣੀ ਜਵਾਨੀ ਦੀਆਂ ਗੱਲਾਂ ਯਾਦ ਕਰਦੀ ਰਹਿੰਦੀ| ਕਿੱਡੀ ਸੋਹਣੀ ਹੁੰਦੀ ਸੀ ਅੰਬੋ!ਜਮਾਂ ਲਸ਼-ਲਸ਼ ਕਰਦਾ ਗੋਰਾ ਪਿੰਡਾਂ!ਕਾਲੇ ਫਨੀਅਰ ਨਾਗਾਂ ਵਰਗੇ ਕਾਲੇ ਕਾਲੇ ਸ਼ਿਆਹ ਬਾਲ,ਮੋਟੀ-ਮੋਟੀ ਅੱਖ ਵੇਖਿਆ ਭੁੱਖ ਲਹਿੰਦੀ ਸੀ|ਕੰਮ ਦੀ ਕਰਿੰਦਣ, ਅੰਬੋ ਸੂਰਜ਼ ਚੜੁਣ ਤੌਂ ਪਹਿਲਾਂ-ਪਹਿਲਾਂ ਸਾਰਾ ਕੰਮ ਨਿਬੇੜੁ ਲੈਂਦੀ|ਧਾਰਾਂ ਚੌਂਦੀ,ਦੁੱਧ ਰਿੜੁਕਦੀ,ਆਪਣੇ ਹੱਥਾਂ ਨਾਲ ਮੱਖਣ ਕੱਢਕੇ ਆਪਣੇ ਤਿੰਨਾਂ ਪੁੱਤਾਂ ਨੂੰ ਰੋਟੀ ਤੇ ਧਰ-ਧਰਕੇ ਖਵਾਉਂਦੀ,ਤਿੰਨਾਂ ਨੂੰ ਤਿਆਰ ਕਰਕੇ ਸਕੂਲ ਭੇਜਦੀ|ਸੂਗਲੀ ਐਨੀ! ਕਿ ਕੀ ਮਜ਼ਾਲ ਕਿਸੀ ਨੀਵੀਂ ਜ਼ਾਤ ਵਾਲੇ ਨੂੰ ਘਰ ਪੈਰ ਵੀ ਪਾਉਣ ਦੇ ਦਵੇਂ|ਜੇ ਭੁੱਲੇ-ਭੁਲੇਖੇ ਕਿਸੇ ਨੇ ਘਰ ਦੇ ਅੰਦਰ ਪੈਰ ਪਾ ਲਿਆ ਤਾਂ ਸਾਰਾ ਘਰ ਸਰਫ ਨਾਲ ਰਗੜੁ-ਰਗੜੁ ਧੋਂਦੀ, ਗੰਗਾਜਲ ਛਿੜਕ-ਛਿੜਕ ਕੇ ਪਵਿੱਤਰ ਕਰਕੇ ਹੀ ਸਾਹ ਲੈਂਦੀ| ਕੰਮੋ ਉਦੋਂ ਤੋਂ ਹੀ ਉਸਦੇ ਘਰ ਆਉਂਦੀ ਸੀ|ਡੰਗਰਾਂ ਦਾ ਗੋਹਾ ਕੂੜਾ ਕਰਦੀ,ਉਨ੍ਹਾਂ ਨੂੰ ਨਵੁਾਉਂਦੀ,ਤੂੜੀ ਵਾਲੇ ਕੋਠੇ ਦੀ ਸਾਫ -ਸਫਾਈ ਕਰਦੀ।ਟੋਕਾ ਵੱਢਕੇ ਪਸ਼ੂਆਂ ਨੂੰ ਪਾਉਂਦੀ।ਗੱਲ ਕੀ ਡੰਗਰਾਂ ਨਾਲ ਆਪ ਡੰਗਰ ਹੋਈ ਰਹਿੰਦੀ।ਪਰ ਉਸਨੂੰ ਵੀ ਘਰ ਦੇ ਅੰਦਰ ਵੜੁਣ ਦੀ ਇਜਾਜਤ ਨੀਂ ਸੀ,ਇੱਥੋਂ ਤੱਕ ਕਿ ਲੱਸੀ ,ਚਾਹ ਲਈ ਵੀ ਬਿਸ਼ਨੀ ਨੇ ਉਸਦਾ ਭਾਂਡਾ ਬਾਹਰ ਅੱਡ ਹੀ ਆਲੇ ਚ ਰੱਖ ਛੱਡਿਆ ਸੀ|ਰੋਜ਼ ਧੋ ਕੇ ਉਹਨਾਂ ਭਾਂਡਿਆਂ ਚ ਹੀ ਕੰਮੋ ਲੱਸੀ ਪਵਾ ਲੈਂਦੀ ਸੀ।ਜੇ ਕਦੇ ਗਲਤੀ ਨਾਲ ਕੰਮੋ ਨੇ ਕੋਈ ਹੋਰ ਭਾਂਡਾਂ ਛੂੰਹ ਲਇਆ ਤਾਂ ਬਿਸ਼ਨੀ ਉਹ ਕਲੇਸ਼ ਪਾਉਂਦੀ ਸੀ ਕਿ ਪੁੱਛ ਨਾ!ਬੱਸ ਲਵੋ ਰੱਬ ਦਾ ਨਉਂ!ਭਾਂਡਾ ਭਿੱਟਿਆ ਗਿਆ! ਕਹਿਕੇ ਉਸ ਭਾਂਡੇ ਨੂੰ ਚੁੱਲਹੇ ਤੇ ਨੀਂ ਵੜੁਣ ਦਿੰਦੀ ਸੀ।ਉਂਜ ਵੀ ਉਹ ਦੁੱਧ-ਪੁੱਤ ਨੂੰ ਲੁਕੋ ਕੇ ਹੀ ਰੱਖਦੀ ਸੀ ਕਿ ਕਿਤੇ ਐਨੁਾਂ ਨੀਵੀ ਜ਼ਾਤ ਵਾਲਿਆਂ ਦੀ ਪਰਛਾਈਂ ਨਾ ਪੈ ਜਾਏਂ| ਇੱਕ ਵਾਰੀ ਤਾਂ ਉਸ ਨੂੰ ਯਾਦ ਐ ਕਿ ਇੱਕ ਵਾਰੀ ਉਹ ਕਿਸੇ ਘਰ ਆਈ ਗੁਆਂਡਣ ਨਾਲ ਗੱਲੀਂ ਲੱਗ ਗਈ,ਛੋਟਾ ਨਿਆਣਾ ਰੋ-ਰੋ ਲੱਸੀ ਲਈ ਹਲਕਾਣ ਹੋ ਰਿਹਾ ਸੀ ਤੇ ਉਸਨੇ ਗੌਲਿਆ ਨਾ।ਕੰਮੋ ਨੇ ਉਸਨੂੰ ਭੱਖਾ ਜਾਣ, ਜਿਵੇਂ ਹੀ ਚਾਟੀ ਚੌਂ ਲੱਸੀ ਕੱਢਕੇ ਨਿਆਣੇ ਨੂੰ ਦੇਣ ਦੀ ਕੋਸ਼ਿਸ਼ ਕੀਤੀ ਤਾਂ ਬਿਸ਼ਨੀ ਨੇ ਗਲਾਸ ਵਗਾਹੁ ਕੇ ਮਾਰਿਆ ਤੇ ਇੱਕ ਥੱਪੜ ਕੰਮੋ ਦੇ ਮੂੰਹ ਤੇ ਮਾਰਿਆ ਤੇ ਉਸਨੂੰ ਗਾਲੁਾਂ ਕੱਢਦੀ ਹੋਈ ਕਹਿਣ ਲੱਗੀ ਕਿ ਹਜ਼ੇ ਮੇਰੇ ਪੁੱਤ ਦੇ ਐਨੇੁ ਮਾੜੇ ਦਿਨ ਨੀਂ ਆਏ ਕਿ ਉਹ ਚੂੜ੍ਹੀ ਦੇ ਹੱਥੋਂ ਲੱਸੀ ਪੀਵੇਂ।ਕੰਮੋ ਉਸ ਦਿਨ ਆਪਣੇ-ਆਪ ਨੂੰ ਅਪਮਾਣਿਤ ਮਹਿਸੂਸ ਕਰਦੇ ਹੋਏ, ਕਦੇ ਵੀ ਉਸਦੇ ਘਰ ਨਾ ਵੜੁਣ ਦੀ ਸਹੁੰ ਪਾਕੇ ਗਈ ਸੀ। ਪਰ ਉਹੀ ਗੱਲ ਹੈ ਕਿ ਗਰੀਬ ਬੰਦੇ ਦਾ ਕਾਹਦਾ ਮਾਣ !ਢਿੱਡ ਅੱਗੇ ਬੱਸ ਹੈ ਸਭ ਦੀ ! ਫੇਰ ਬੇਚਾਰੀ ਉੱਥੇ ਦੀ ਉੱਥੇ|40 ਸਾਲ ਬੀਤ ਗਏ ,ਇਹਨਾਂ ਗੱਲਾਂ ਨੂੰ|ਜਵਾਕਾਂ ਦੇ ਵਿਆਹ ਹੋ ਗਏ|ਪੋਤਿਆਂ-ਪੋਤੀਆਂ ਵਾਲੀ ਹੋ ਗਈ,ਸਿਰ ਦਾ ਸਾਈਂ ਸਾਥ ਛੱਡ ਗਿਆ|ਲਸ਼-ਲਸ਼ ਕਰਦਾ ਰੰਗ ਫਿੱਕਾ ਪੈ ਗਿਆ|ਪਿੰਡਾਂ ਝੁਰੜੀਆਂ ਨਾਲ ਭਰ ਗਿਆ ਤੇ ਝਾਟਾ ਧੌਲਾ ਹੋ ਗਿਆ| ਐਨੇ ਸਾਲਾਂ ਚ ਜੇਕਰ ਕੁੱਝ ਨਈਂ ਬਦਲਿਆ ਸੀ ਜੇ ਤਾਂ ਉਹ ਸੀ ਕੰਮੋ ਦੀ ਏਸ ਘਰ ਲਈ ਵਫ਼ਾਦਾਰੀ|ਉਸਦੀ ਵੀ ਉਮਰ ਭਾਵੇਂ 55 ਸਾਲ ਹੋ ਗਈ ਸੀ ਤੇ ਉਹ ਵੀ ਕੋਈ ਨਵ-ਵਿਆਹੀ 15 ਬਰਸੀ ਬਾਲੜੀ ਨਈਂ ਰਹੀ ਸੀ|ਪੋਤੇ-ਪੋਤੀਆਂ ਵਾਲੀ ਹੋ ਗਈ ਸੀ ਹੁਣ|ਪਰ ਉਸੇਤਰੁਾਂ ਪੀੜੁੀ ਦਰ ਪੀੜੁੀ ਸੇਵਾ ਕਰਦੀ ਆ ਰਹੀ ਸੀ|ਹੁਣ ਉਸਦੀ ਨੂੰਹ ਝਾੜੂ-ਪੋਚਾ ਤੇ ਭਾਂਡੇ ਵੀ ਮਾਂਜ ਜਾਂਦੀ ਸੀ,ਵਕਤ ਨਾਲ ਬਹੁਤ ਕੁੱਝ ਬਦਲ ਗਿਆ ਸੀ| ਬਿਸ਼ਨੀ ਕੁੜ-ਕੁੜ ਕਰਦੀ ਰਹਿੰਦੀ ਸੀ ,ਪਰ ਉਸਨੂੰ ਕੋਈ ਗੌਲਦਾ ਨੀਂ ਸੀ ! ਤੇ ਹੁਣ ਤਾਂ ਜਦੋਂ ਦੀ ਮੰਜ਼ੇ ਤੇ ਪਈ ਸੀ,ਕੋਈ ਉੱਕੀ ਹੀ ਪਰਵਾਹ ਨੀਂ ਕਰਦਾ ਸੀ|ਸਭ ਕਹਿੰਦੇ ਸੀ ,ਬੁੜੁੀ ਮੰਜ਼ੇ ਤੇ ਪਈ ਵੀ ਟਿੱਕਦੀ ਨੀਂ!ਊਈਂ ਭੌਂਕੀ ਜ਼ਾਂਦੀ ਐ!ਏਹ ਨੀਂ ਕਿ ਚੁੱਪ ਕਰ ਜ਼ੇ ਕਿਸੇ ਵੇਲੇ!ਸਾਰਾ ਦਮਾਗ ਚੱਟ ਕਰ ਜਾਂਦੀ ਐ!ਭਲਾ ਕੋਈ ਪੁੱਛੇ ਤੂੰ ਕੀ ਲੈਣਾ ਦੱਸ ਸਾਡੇ ਕੰਮਾਂ-ਕਾਰਾਂ ਤੌਂ?ਆਪਣਾ ਟਿੱਕ ਕੇ ਪਈ ਰਹਿ ਤੇ ਰਾਮ-ਰਾਮ ਕਰੀਂ ਚੱਲ!ਓਹ ਤੇ ਹੁੰਦਾ ਨੀਂ,ਬੱਸ ਸਾਰਾ ਦਿਨ ਵਾਧੂ ਲੈਕਚਰ ਦਈ ਜਾਂਦੀ ਐ!ਜੀਹਨੇ ਜੋ ਕਰਨਾ ਹੋਊ ਕਰ ਲਊ,ਤੂੰ ਦੱਸ ਵਿੱਚੋਂ ਟਿੰਡੇ ਲੈਣੇ ਐ! ਨੂੰਹਾਂ ਤਾਂ ਕਈ-ਕਈ ਵਾਰੀ ਰੋਟੀ ਵੀ ਕੰਮੋ ਦੇ ਹੱਥ ਭੇਜ ਦਿੰਦੀਆਂ ਸਨ ਤੇ ਉਸ ਦਿਨ ਤਾਂ ਬਿਸ਼ਨੀ ਭੁੱਖੀ ਹੀ ਰਹਿ ਜਾਂਦੀ,ਤਾਂ ਉਸਤੇ ਵੀ ਨੂੰਹਾਂ ਉਸਨੂੰ ਸੌ ਸੌ ਗੱਲਾਂ ਸੁਣਾਉਂਦੀਆਂ,ਦੱਸ ਕਿਵੇਂ ਖੇਖਣ ਖਿੰਡਾਉਂਦੀ ਐ!ਭੈੜੀ ਫੱਫੇਕੁੱਟਣੀ ਜੀ! ਇੱਕ ਵਾਰੀ ਨੂੰਹਾਂ ਨੂੰ ਤਿੰਨ ਦਿਨ ਲਈ ਕਿਸੇ ਰਿਸ਼ਤੇਦਾਰੀ ਵਿੱਚ ਸਾਹੇ ਤੇ ਜਾਣਾ ਪੈ ਗਿਆ|ਸਾਰਾ ਟੱਬਰ ਗਿਆ ਇੱਕ ਅੰਬੋ ਤੌਂ ਬਿਨਾਂ,ਇੱਕੋ-ਇੱਕ ਜੀਅ |ਇੱਕ ਅੰਬੋ ਦਾ ਕਮਰਾ ਛੱਡਕੇ ਸਾਰੇ ਘਰ ਨੂੰ ਕੁੰਡੇ ਜ਼ਿੰਦੇ ਲਾ ਦਿੱਤੇ ਗਏ| ਅੰਬੋ ਅਤੇ ਘਰ ਦੀ ਜੁੰਮੇਵਾਰੀ ਕੰਮੋ ਜ਼ਿਮੇਂ ਛੱਡਕੇ ਸਾਰਾ ਟੱਬਰ ਤੁਰਦਾ ਬਣਿਆ|ਕਿਸੇ ਨੇ ਨਾ ਸੋਚਿਆ ਅੰਬੋ ਕੱਲੀ ਕਿੱਥੇ ਰਹੂ,ਕਿੱਥੇ ਰੋਟੀ ਖਾਊ! ਅਗਲੇ ਦਿਨ ਕੰਮੋ ਜਦੋਂ ਕੰਮ ਕਰਕੇ, ਉੱਥੇ ਆਪਣੇ ਪੌਣੇ ਚੌਂ ਨਾਲ ਲਿਆਉਂਦੀ ਰੋਟੀ ਉੱਥੇ ਬਹਿਕੇ ਖਾਉਣ ਲੱਗੀ ਤਾਂ ਉਹ ਅੰਬੋ ਦੀ ਰੋਟੀ ਦੇ ਵਿੱਚ ਲੱਗੀ ਪਿਨਕ ਵੇਖ ਸਮਝ ਗਈ ਕਿ ਅੰਬੋ ਭੁੱਖੀ ਹੈ|ਉਸਨੇ ਜੋ ਪਹਿਲੀ ਬੁਰਕੀ ਤੋੜੀ ਸੀ ,ਉਹ ਉਸੇ ਤਰੁਾਂ ਰੱਖ ਦਿੱਤੀ|ਪਰ ਸਵਾਲ ਇਹ ਸੀ ਕਿ ਅੰਬੋ ਕਿਵੇਂ ਇੱਕ ਚੂਹੜੀ ਦੇ ਘਰ ਦੀ ਰੋਟੀ ਖਾ ਸਕਦੀ ਸੀ|ਰਸੋਈ ਨੂੰ ਵੀ ਜ਼ਿੰਦਰਾ ਲੱਗਿਆ ਸੀ ਤੇ ਨਾ ਹੀ ਕੋਈ ਆਸ-ਪਾਸ ਸੀ,ਜਿਸਨੂੰ ਉਹ ਮੱਦਦ ਲਈ ਆਖ ਸਕਦੀ|ਲਹੂ ਦੇ ਵਿੱਚ ਮਿਲਿਆ ਏਸ ਘਰ ਦਾ ਲੂਣ ਉਸਨੂੰ ਮਜ਼ਬੂਰ ਕਰ ਰਿਹਾ ਸੀ ,ਉਹ ਭਲਾ ਕਿਵੇਂ ਆਪਣੀ ਮਾਲਕਣ ਨੂੰ ਭੁੱਖਾ ਮਰਦੇ ਵੇਖ ਸਕਦੀ ਸੀ| ਆਖੀਰ ਮਜ਼ਬੂਰ ਹੋ ਕੇ ਸੰਗਦੀ-ਝਿਪਦੀ ਤੇ ਡਰਦੀ-ਡਰਦੀ ਨੇ ਉਹੀ ਰੋਟੀ ਅੰਬੋ ਅੱਗੇ ਕਰ ਦਿੱਤੀ|ਇਹ ਵੇਖਕੇ ਬਿਸ਼ਨੀ ਨੇ ਉਸਨੂੰ ਇਸ਼ਾਰਿਆਂ ਨਾਲ ਨਾ ਡਰਣ ਲਈ ਕਿਹਾ, ਤੇ ਰੋਟੀ ਲੈਣ ਲਈ ਹੱਥ ਅੱਗੇ ਕਰਨ ਲੱਗੀ,ਉਸਦੀਆਂ ਹੰਝੂਆਂ ਭਰੀਆਂ ਅੱਖਾਂ ਦੇ ਵਿੱਚ ਤਰਲਾ ਸੀ|ਉਸਨੂੰ ਯਾਦ ਆ ਰਿਹਾ ਸੀ ਕਿਵੇਂ ਇੱਕ ਵਾਰੀ ਚਾਟੀ ਨੂੰ ਹੱਥ ਲਾਉਣ ਤੇ ਉਸਦੇ ਥੱਪੜ ਮਾਰਿਆ ਸੀ ਤੇ ਵਕਤ ਨੇ ਉਹੀਂ ਥੱਪੜ ਅੱਜ ਉਸਦੇ ਗੱਲੁ ਤੇ ਸਮੇਤ ਵਿਆਜ਼ ਮਾਰ ਦਿੱਤਾ ਸੀ| ਬਿਸ਼ਨੀ ਦੇ ਕੰਬੂ-ਕੰਬੂ ਕਰਦੇ ਹੱਥਾਂ ਤੌਂ ਰੋਟੀ ਨੀ ਫੜੁੀ ਜਾ ਰਹੀ ਸੀ ਤਾਂ ਉਸਨੇ ਕੰਮੋ ਨੂੰ ਮੰਜ਼ੇ ਤੇ ਬਹਿਕੇ ਆਪਣੇ ਹੱਥੀਂ ਰੋਟੀ ਖਵਾਉਣ ਲਈ ਕਿਹਾ|ਝਿਜਕਦੇ ਹੋਏ ਮਜ਼ਬੂਰੀ ਵੱਸ ਕੰਮੋ ਨੇ ਓਵੇਂ ਹੀ ਮਾਲਕਣ ਦਾ ਕਿਹਾ ਪੁਗਾਇਆ|ਅੰਬੋ ਦੇ ਢਿੱਡ ਦੇ ਨਾਲ-ਨਾਲ ਰੂਹ ਵੀ ਤਿ੍ਪਤ ਹੋ ਗਈ ਸੀ ਤੇ ਆਤਮਾ ਸ਼ੁੱਧ ਹੋ ਗਈ ਸੀ|ਅੱਜ ਉਸਨੂੰ ਪਹਿਲੀ ਵਾਰ ਗਿਆਨ ਹੋ ਗਿਆ ਸੀ ਕਿ ਉੱਚਾ-ਨੀਵਾ ਇਨਸਾਨ ਆਪਣੀ ਜਾਤ ਨਾਲ ਨਹੀਂ ਬਲਕਿ ਆਪਣੀ ਸੋਚ ਨਾਲ ਤੇ ਕਰਮਾਂ ਨਾਲ ਬਣਦਾ ਹੈ | ਅੱਜ਼ ਉਸਦੀ ਨਜ਼ਰਾਂ ਵਿੱਚ ਕੰਮੋ ਦੀ ਜ਼ਾਤ ਬਹੁਤ ਜ਼ਿਆਦਾ ਉੱਚੀ ਹੋ ਗਈ ਸੀ| ਰੀ.....ਤ #reetikakhankaur
Please log in to comment.