Kalam Kalam
D
Damandeep Kaur
6 months ago

ਯਾਦਾਂ ਦਾ ਭੂਚਾਲ ।

ਯਾਦਾਂ ਦਾ ਭੂਚਾਲ :-(ਦਮਨਦੀਪ ਕੌਰ ਸਿੱਧੂ) ਪ੍ਰੀਤੀ , ਪ੍ਰੀਤੀ .. ਨੀ ਕੁੜੀਏ ਤੂੰ ਬੋਲਦੀ ਕਿਉਂ ਨੀ , ਮੈਂ ਕਦੋਂ ਦੀ ਅਵਾਜ਼ਾਂ ਮਾਰੀ ਜਾਣੀ ਆ , ਤੈਨੂੰ ਸੁਣਦਾ ਨੀ … ਹਾਜੀ ਮੰਮੀ , ਚਾਹ ਪੀਏ ਗੀ. ਹਾਜੀ … ਮੇਰਾ ਜਵਾਬ ਸੁਣ ਕੇ ਮੰਮੀ ਰਸੋਈ ਚ’ਚਲੇ ਗਏ ਤੇ ਮੈਂ ਉਸੇ ਤਰਾਂ ਵਿਹੜੇ ਚ ਮੰਜੇ ਤੇ ਬੈਠੀ ਆਪਣੇ ਆਪ ਨਾਲ ਮਨ ਹੀ ਮਨ ਗੱਲਾਂ ਕਰ ਰਹੀ ਸੀ ਤੇ ਉਹ ਵੀ ਆਪਣੇ ਬੀਤੇ ਹੋਏ ਕੱਲ ਨਾਲ, ਬੇਸੱਕ ਇਹ ਸਮਾਂ ਚੁੱਪ - ਚਾਪ ਲੰਘ ਗਿਆ ਸੀ, ਪਰ ਉਸ ਬੀਤੇ ਕੱਲ ਦੀ ਚੁੱਪ ਦੇ ਜ਼ਖ਼ਮ ਬੜੇ ਬੇਰਹਿਮ ਜਿਹੇ ਆ…. ਜਿਹੜੇ ਅੱਜ ਵੀ ਉੱਨਾਂ ਹੀ ਦਰਦ ਦਿੰਦੇ ਆ, ਜਿੰਨਾ ਉਹ ਉਸ ਸਮੇਂ ਦਿੰਦੇ ਸੀ। ਮੇਰੇ ਤੇ ਜੀਤ ਦੇ ਤਲਾਕ ਹੋਏ ਨੂੰ ਕਿੰਨੇ ਹੀ ਮਹੀਨੇ ਹੋ ਗਏ ਸੀ.. ਤੇ ਉਹਨੇ ਦੁਆਰਾ ਵਿਆਹ ਵੀ ਕਰਵਾ ਲਿਆ ਸੀ ਆਪਣੀ ਪ੍ਰੇਮੀਕਾ ਨਾਲ , ਮੈਂ ਇਸ ਤੋਂ ਸ਼ਾਇਦ ਇੰਨਾਂ ਖੁਸ਼ ਨੀ ਸੀ … ਹੋ ਸਕਦਾ ਇਹ ਮੇਰਾ ਸੁਆਰਥ ਹੋਵੇ, ਪਰ ਜੀਤ ਦੀ ਆਪਣੀ ਪ੍ਰੇਮਿਕਾ ਨੂੰ ਪਾਉਣ ਦੀ , ਜਿੱਦ ਨੇ ਮੇਰੇ ਹਰ ਇੱਕ ਉਸ ਚਾਅ , ਹਰ ਸੁਪਨੇ ਦਾ ਕਤਲ ਕਰ ਦਿੱਤਾ ਸੀ ,,, ਜੋ ਹਰ ਇੱਕ ਕੁੜੀ ਦਾ ਹੁੰਦਾ, ਉਹਦੀ ਘਰਵਾਲੀ ਹੋਣ ਦਾ ਦਰਜਾ, ਉਹਦੇ ਤੇ ਸ਼ਰੇਆਮ ਹੱਕ ਜਤਾਉਣ ਦਾ ਅਧਿਕਾਰ, ਸਭ ਕੁੱਝ , ਖੋ ਲਿਆ ਸੀ ,, ਉਹਨੇ। ਬੱਸ ਇੱਕ ਹੀ ਰਿਸ਼ਤਾ ਸੀ ,, ਲੋਕਾਂ ਤੇ ਰਿਸ਼ਤੇਦਾਰਾਂ ਦੀਆਂ ਨਜ਼ਰਾਂ ਚ ਉਹਦੀ ਵਹੁਟੀ ਹੋਣ ਦਾ,, ਪਰ ਉਹਦੇ ਲਈ ਮੈ ਉਹਦੇ ਰਾਹ ਦਾ ਰੋੜਾ ਸੀ। “ਨੀ ਕੁੜੇ ਪ੍ਰੀਤੀਏ ਤੂੰ ਹਾਲੇ ਵੀ ਇੱਥੇ ਬੈਠੀ ਆ, ਉੱਠ ਕੇ ਅੰਦਰ ਆ ਜਾ , ਚਾਹ ਬਣ ਗਈ , ਮੈਨੂੰ ਤਾਂ ਇੱਥੇ ਹੀ ਚਾਹ ਫੜਾ ਦਿਉ , ਮੈਂ ਨੀ ਅੰਦਰ ਆਉਣਾ , ਲੈ ਫੜ ਚਾਹ , ਮੰਮੀ ਨੇ ਮੋਢੇ ਤੇ ਹੱਥ ਰੱਖਦਿਆਂ ਪੁੱਛਿਆ ਸਭ ਠੀਕ ਤਾਂ ਹੈ ,, ਦੋ ਤਿੰਨ ਦਿਨਾਂ ਤੋ ਦੇਖਦੀ ਆ ਤੂੰ ਬਹੁਤ ਚੁੱਪ , ਚੁੱਪ ਆ, ਨਹੀ ਤਾਂ , ਤੁਹਾਨੂੰ ਓਦਾਂ ਹੀ ਲੱਗਦਾ.. ਪੱਕਾ ,, ਹਾਜੀ। ਚੱਲ ਤੂੰ ਚਾਹ ਪੀ ਤੇ ਮੈਂ ਬੀਬੀ ਜੀ ਨੂੰ ਦੇਖ ਲਵਾਂ । ਮੰਮੀ ਦੇ ਜਾਣ ਤੋਂ ਬਾਅਦ ਮੈਂ ਫੇਰ ਉਸੇ ਸੋਚਾਂ ਦੇ ਵਹਿਣ ਚ’ ਵਹਿ ਗਈ । ਚਾਰ ਸਾਲ ਉਸ ਰਿਸ਼ਤੇ ਚ ਰਹਿਣ ਤੋਂ ਬਾਅਦ , ਇਸ ਰਿਸ਼ਤੇ ਦਾ ਅੰਤ ਵੀ ਤਲਾਕ ਹੀ ਹੋਇਆ ,, ਮੇਰੇ ਦਿਲ ਵਿੱਚ ਇਸ ਰਿਸ਼ਤੇ ਲਈ ਇੱਜਤ ਵੀ ਸੀ ਤੇ ਪਿਆਰ ਵੀ , ਪਰ .. ਇਹ ਇੱਕ ਤਰਫ਼ਾਂ ਸੀ ,, ਇਸ ਲਈ ਇਹ ਤਲਾਕ ਅਨੋਖਾ ਸੀ,, ਕਿਉਂ ਕਿ ਇਹਦੇ ਚ ‘ ਮੈਂ ਉਹਦਾ ਸਾਥ ਦਿੱਤਾ ਸੀ,, ਪਰ ਪਤਾ ਨੀ ਕਿਉਂ ਮੈਨੂੰ ਉਮੀਦ ਸੀ ,, ਸਾਡਾ ਰਿਸ਼ਤਾ ਅੱਗੇ ਵੱਧੋ ਗਾ ,, ਪਰ ਇਹ ਵਹਿਮ ਵੀ ਦੂਰ ਕਰਤਾ ਸੀ ਜੀਤ ਨੇ, ਜਿਸ ਦਿਨ ਮੇਰੇ ਥੱਪੜ ਮਾਰਿਆ ਸੀ , ਬੇਸ਼ੱਕ ਮੁਆਫ਼ੀ ਮੰਗ ਲਈ ਗਈ ਸੀ ,, ਪਰ ਇਹ ਦੂਜੀ ਵਾਰ ਹੋਇਆ ਸੀ , ਪਹਿਲਾਂ ਥੱਪੜ ਤਾਂ ਇਸ ਤੋਂ ਭੈੜਾ ਸੀ , ਜਿਹਨੇ ਮੇਰੇ ਮਨ ਤੇ ਦਿਮਾਗ਼ ਤੇ ਸਾਰੀ ਜ਼ਿੰਦਗੀ ਲਈ ਇੱਕ ਅਜਿਹਾ ਜਖਮ ਦਿੱਤਾ ,, ਜੋ ਕਦੇ ਨੀ ਭਰਿਆ ਜਾ ਸਕਦਾ,, ਜੀਤ ਦੀ ਇਸ ਹਰਕਤ ਨੇ ਉਸ ਔਰਤ ਦੇ ਅੱਗੇ ਮੈਨੂੰ ਮੇਰੀ ਔਕਾਤ ਦਿਖਾਈ ਸੀ , ਜਦੋ ਮੈਂ ਪਹਿਲੀ ਵਾਰ ਨਾਰਵੇ ਪਹੁੰਚੀ ਤੇ ਉਹ ਮੈਨੂੰ ਲੈਣ ਆਇਆ ਤੇ ਘਰ ਪਹੁੰਚ ਦੇ ਹੀ , ਜੀਤ ਦੀ ਸਹੇਲੀ ਦਾ ਫੋਨ ਆ ਗਿਆ , ਆ ਗਏ ਰਿਸ਼ਤੇਦਾਰ , ਲੰਮਾ ਜਿਹਾ ਸਾਹ ਲੈਣ ਤੋਂ ਬਾਅਦ .. ਜੀਤ ਇੱਕ ਦਮ ਬੋਲਿਆ ,, ਇਹ ਆਈ ਆ , ਕੌਣ ਇਹ ,, ਬੋਲੋ ਵੀ .. ਉਸ ਤੋਂ ਬਾਅਦ ਜੋ ਦੋ -ਤਿੰਨ ਘੰਟੇ ਸੀ .. ਉੱਨਾਂ ਨੇ ਮੈਨੂੰ ਬਿਲਕੁਲ ਹੀ ਚੁੱਪ ਕਰਵਾ ਤਾ ਸੀ , ਇੰਨੀ ਗਹਿਰੀ ਚੁੱਪ ਕਿ ਮੈਨੂੰ ਆਪ ਨੂੰ ਡਰ ਲੱਗਣ ਲੱਗ ਗਿਆ ਸੀ , ਕਹਿਣ ਨੂੰ ਉਹ ਮੇਰਾ ਘਰਵਾਲਾ ਸੀ , ਪਰ ਉਹ ਕਿਚਨ ਦੀ ਕੰਧ ਨਾਲ ਬੈਠਾ , ਉੱਚੀ ਉੱਚੀ ਰੋਂਦਾ ਤੇ ਉਹਦੇ ਹਾੜੇ ਕੱਢ ਰਿਹਾ ਸੀ , ਮੈਨੂੰ ਤੇਰੀ ਸੁੰਹ , ਮੈਂ ਨਾ ਇਹਨੂੰ ਬੁਲਾਉਗਾ ਤੇ ਨਾ ਹੀ ਕੋਈ ਰਿਸ਼ਤਾ ਰੱਖੋ , ਬੱਸ ਤੂੰ ਮੇਰੇ ਤੇ ਯਕੀਨ ਰੱਖ , ਮੇਰਾ ਇਹਦੇ ਨਾਲ ਕੋਈ ਰਿਸ਼ਤਾ ਨੀ ,, ਮੈਂ ਸੱਚੀ ਕਹਿਨਾ ਯਾਰ ਮੰਨ ਜਾ ਪਲੀਜ , ਮੈਂ ਸਿਰਫ ਤੇਰਾ , ਸਿਰਫ ਤੇਰਾ। ਇਹ ਸਭ ਸੋਚਦੇ - ਸੋਚਦੇ ਮੈਨੂੰ ਅਚਾਨਕ ਮੇਰੇ ਹੱਥ ਚ ਫੜੀ ਚਾਹ ਦਾ ਖਿਆਲ ਆਇਆ …ਤੇ ਚਾਹ .. ਹਾਏ ਪਾਣੀ ਹੀ ਬਣ ਗਈ। ਪਰ ਜਦੋਂ ਵੀ ਮੈਂ ਇਕੱਲੀ ਬੈਠ ਦੀ , ਮੈਂ ਹਮੇਸਾਂ ਇੰਨਾ ਯਾਦਾਂ ਦੇ ਘੇਰੇ ਚ’ ਘਿਰੀ ਆਪਣੇ ਆਪ ਨੂੰ ਹਮੇਸ਼ਾ ਕੋਸਦੀ , ਮੈਂ ਉਹਨੂੰ ਕਿਉਂ ਕਿਹਾ , ਮੈਂ ਤੈਨੂੰ ਛੱਡ ਦਿਉ, ਜੇ ਮੈਂ ਨਾ ਮੰਨਦੀ ਕੀ ਉਹ ਮੇਰਾ ਹੁੰਦਾ। ਕਿ ਉਹ ਖੁਸ਼ ਰਹਿੰਦਾ।

Please log in to comment.