ਮੈਂ ਆਪਣੀ ਜਿੰਦਗੀ ਦੇ ਤਜਰਬੇ ਵਿਚ ਇਹ ਹੀ ਦੇਖਿਆ ਹੈ ਕਿ ਜੌ ਵੀ ਇਨਸਾਨ ਇਸ ਦੁਨੀਆ ਤੇ ਰਿਹਾ ਹੈ ਆਪਣੇ ਜ਼ਮਾਨੇ ਦੇ ਹਿਸਾਬ ਨਾਲ ਬਹੁਤ ਵਧੀਆ ਵਿਚਰਿਆ ਹੈ। ਪਰ ਹੁਣ ਪਤਾ ਨਹੀਂ ਜ਼ਮਾਨੇ ਦਾ ਫ਼ਰਕ ਪੈ ਗਿਆ ਜਾਂ ਸਮੇਂ ਦੇ ਨਾਲ ਨਾਲ ਮਾਹੌਲ ਹੀ ਬਦਲ ਚੁੱਕਿਆ। ਗਲ ਕਰਦੇ ਹਾਂ ਉਸ ਸਮੇਂ ਦੀ ਅੱਜ ਤੋਂ ਤੀਹ ਸਾਲ ਪਹਿਲਾਂ ਲੋਕ ਬਹੁਤ ਸਾਦੀ ਤੇ ਸਕੂਨ ਭਰੀ ਜਿੰਦਗੀ ਜਿਉਂਦੇ ਸੀ।ਹਰ ਕੋਈ ਇੱਕ ਦੂਜੇ ਦੇ ਸੁੱਖ ਦੁੱਖ ਚ ਮੋਹਰੀ ਸੀ ਚਾਹੇ ਓਹ ਪਰਿਵਾਰ ਹੋਵੇ ਰਿਸ਼ਤੇਦਾਰੀ ਜਾ ਫਿਰ ਆਂਡ ਗੁਆਂਢ। ਹਰ ਇਕ ਦੇ ਨਾਲ ਪਰਵਾਰਿਕ ਮਾਹੌਲ ਤੇ ਭਾਈਚਾਰਕ ਸਾਂਝ ਸੀ।ਬੱਚਿਆ ਵਿਚ ਘਰ ਦੇ ਜੀਆਂ ਪ੍ਰਤੀ ਸਤਿਕਾਰ ਤੇ ਡਰ ਹੁੰਦਾ ਸੀ। ਕਿਉੰਕਿ ਓਹਨਾ ਸਮਿਆਂ ਵਿੱਚ ਬਹੁਤੀਆ ਸੋਸ਼ੇਬਾਜੀਆ ਨਹੀਂ ਸਨ। ਘਰਾਂ ਦਾ ਮਾਹੌਲ ਬਹੁਤ ਵਧੀਆ ਸੀ।ਜਾ ਕੇ ਲੋ ਕਿ ਓਦੋਂ ਦੀ ਪੀੜ੍ਹੀ ਬਹੁਤ ਵਧੀਆ ਸੀ। ਪਰ ਅਜੋਕੇ ਸਮੇਂ ਵਿਚ ਦੇਖਿਆ ਜਾਵੇ ਤਾਂ ਤਕਰੀਬਨ ਇਹਨਾਂ ਤੀਹ ਸਾਲਾਂ ਵਿਚ ਸਬ ਕੁਛ ਹੀ ਖਤਮ ਹੈ । ਬਹੁਤ ਕੀਤੇ ਟਾਵੇ ਟਲੇ ਘਰ ਪਰਿਵਾਰ ਹੋਣਗੇ ਜਿੱਥੇ ਛੋਟਿਆ ਨੂੰ ਵਡਿਆ ਦਾ ਡਰ ਜਾ ਸ਼ਰਮ ਰਹੀ ਹੋਉਗੀ। ਘਰਾਂ ਦੇ ਮਾਹੌਲ ਬਹੁਤ ਖਰਾਬ ਹੋ ਚੁੱਕੇ ਹਨ। ਘਰ ਵਿਚ ਹਰ ਇਕ ਸਹੂਲਤ ਹੋਣ ਦੇ ਨਾਲ ਵੱਡਿਆ ਦੇ ਨਾਲ ਨਾਲ ਬੱਚਿਆ ਦੇ ਕੋਲ ਵੀ ਕਿਸੇ ਲਈ ਸਮਾਂ ਨੀਂ ਬਚਿਆ। ਰਿਸ਼ਤੇਦਾਰੀਆਂ ਜਾਂ ਆਂਡ ਗੁਆਂਢ ਤਾਂ ਦੂਰ ਲੋਕ ਹੁਣ ਘਰ ਵਿਚ ਰਹਿੰਦੇ ਜੀਆਂ ਤੋਂ ਵੀ ਬੇਪਰਵਾਹ ਹੋਏ ਪਏ ਹਨ।ਕਿਸੇ ਦੇ ਦੁੱਖ ਸੁਖ ਨੂੰ ਸਮਝਣਾ ਤਾਂ ਅੰਗਰੇਜੀ ਵਿਚ ਕਹਿੰਦੇ ਹਨ emotinal fool (ਈਮੋਸ਼ਨਾਲ ਫੂਲ)ਮੰਨਿਆ ਜਾਂਦਾ ਹੈ। ਤੇ ਹੁਣ ਵਾਰੀ ਆਉਂਦੀ ਹੈ ਸਾਡੀ ਜੌ ਕਿ ਤੀਹ ਸਾਲਾਂ ਤੇ ਹੁਣ ਵਾਲਿਆ ਦੇ ਵਿਚਕਾਰ ਰਹਿ ਜਾਂਦੇ ਹਾਂ। ਅਸੀ ਆਪਣੇ ਤੋਂ ਵੱਡਿਆਂ ਨਾਲ ਵੀ ਰਚ ਮੀਚ ਕੇ ਰਹੇ ਤੇ ਹੁਣ ਛੋਟਿਆਂ ਨਾਲ ਵੀ ਰਹਿ ਰਹੇ ਹਾਂ। ਓਦੋਂ ਸਮਾਂ ਸੀ ਕਿ ਘਰ ਵਿਚ ਵੱਡਿਆ ਦੀ ਚਲਦੀ ਆ ਜਾ ਓਹਨਾ ਦਾ ਆਖਾ ਨੀ ਮੋੜਨਾ। ਤੇ ਹੁਣ ਬੱਚਿਆ ਦੀ ਸੁਣਨੀ ਪੈਂਦੀ ਆ ਕਿਉੰਕਿ ਬੱਚੇ ਜਿੱਦੀ ਹੋ ਗਏ ਨੇ ਥੋੜ੍ਹੇ ਵੱਡੇ ਹੋਣ ਤਾਂ ਡਿਪਰੈੱਸ਼ਨ ਚ ਚਲੇ ਜਾਂਦੇ ਹਨ। ਇਸ ਸਬ ਮੁਤਾਬਿਕ ਸਾਡਾ ਤਾਂ ਦੋਹਾਂ ਜ਼ਮਾਨਿਆਂ ਨਾਲ ਫ਼ਰਕ ਹੀ ਰਹਿ ਗਿਆ। ਸਾਡਾ ਜ਼ਮਾਨਾ ਤਾਂ ਆਇਆ ਹੀ ਨਹੀਂ। ਏਦਾਂ ਵੀ ਕਹਿ ਸਕਦੇ ਹਾਂ ਕਿ ਸਾਨੂੰ ਵੱਡੇ ਬਣਨਾ ਹੀ ਨਹੀ ਆਇਆ।ਨਵੇਂ ਜ਼ਮਾਨੇ ਦੇ ਹਿਸਾਬ ਨਾਲ ਚਲਦੇ ਚਲਦੇ ਅਸੀਂ ਪੁਰਾਣਾ ਜ਼ਮਾਨਾ ਪਿੱਛੇ ਹੀ ਛੱਡ ਤੁਰੇ । ਅਸੀ ਉਮਰਾਂ ਚ ਵੱਡੇ ਹੋ ਗਏ ਪਰ ਅਸਲ ਚ ਵੱਡੇ ਹੋਣਾ ਭੁੱਲ ਗਏ ਓਹ ਜਿੰਮੇਵਾਰੀਆ ਨਹੀਂ ਨਿਭਾ ਸਕੇ ਜੌ ਸਾਡੇ ਵੱਡਿਆ ਨੇ ਨਿਭਾਈਆ ਸੀ। ਓਹਨਾ ਨੇ ਆਪਣੀ ਜਿੰਦਗੀ ਛੱਡ ਕੇ ਸਾਨੂੰ ਜਿੰਦਗੀ ਦਿੱਤੀ ਤੇ ਸਾਡੇ ਵਿੱਚੋ ਕਈ ਤਾਂ ਬਹੁਤ ਕੋਸ਼ਿਸ਼ ਵਿਚ ਹਨ ਕੇ ਆਪਣੇ ਬੱਚਿਆ ਨੂੰ ਆਪਣੇ ਸਮੇਂ ਨਾਲ ਜੋੜੀ ਰੱਖਣ ਪਰ ਕਈ ਬੱਚਿਆ ਵਲੋਂ ਅਵੇਸਲੇ ਹੋ ਕੇ ਆਪਣੀ ਜਿੰਦਗੀ ਦਾ ਘੋੜਾ ਭਜੋਣ ਚ ਮਸਤ ਹੋ ਗਏ। ਪੈਸੇ ਕਮਾਉਣ ਤੇ ਐਸ਼ਪ੍ਰਸਤੀ ਦੀ ਜਿੰਦਗੀ ਜਿਓਣ ਚ ਲੱਗ ਗਏ ਤੇ ਹੁਣ ਲੰਙੇ ਵੇਲੇ ਨੂੰ ਜ਼ਮਾਨੇ ਦਾ ਨਾਮ ਦੇ ਕੇ ਪਛਤਾਵਾ ਮਹਿਸੂਸ ਕਰਦੇ ਹਨ।ਕੀਤੇ ਨਾ ਕੀਤੇ ਤਾਂ ਗਲਤੀ ਆਪਣੀ ਹੀ ਹੈ ਜਰਾ ਸੋਚ ਕੇ ਦੇਖਿਓ................
Please log in to comment.