ਮੇਰਾ ਘੁਮਿਆਰਾ ਭਾਗ 25 ਜਿਵੇਂ ਕਿ ਪਹਿਲ਼ਾਂ ਦੱਸਿਆ ਹੈ ਪਿੰਡ ਦੀ ਸ਼ੁਰੂਆਤ ਅਤੇ ਵਿਕਾਸ ਦਾ ਨੇੜੇ ਵੱਗਦੀ ਸਰਹਿੰਦ ਫੀਡਰ ਨਾਲ ਗੂੜਾ ਸਬੰਧ ਹੈ। ਇਹ ਨਿਰੋਲ ਪਰਜਾਪਤ ਬਿਰਾਦਰੀ ਦਾ ਪਿੰਡ ਹੈ ਤੇ ਪਿੰਡ ਵਾਲਿਆਂ ਨੇ ਆਪਣੀ ਮਿਹਨਤ ਨਾਲ ਜ਼ਮੀਨਾਂ ਬਣਾਈਆਂ ਹਨ। ਉਸ ਸਮੇਂ ਪਿੰਡ ਵਿੱਚ ਕੋਈਂ ਵੀ ਜੱਟ ਪਰਿਵਾਰ ਨਹੀਂ ਸੀ ਪੂਰੀ ਜਮੀਨ ਦੀ ਮਾਲਕੀ ਇਥੋਂ ਦੇ ਵਾਸੀਆਂ ਕੋਲ੍ਹ ਸੀ। ਮਹਾਜਨ ਬਿਰਾਦਰੀ ਚੋਂ ਸਿਰਫ ਮੇਰੇ ਦਾਦਾ ਜੀ ਕੋਲ੍ਹ ਕੁਝ ਕੁ ਜਮੀਨ ਸੀ। ਕ ਉਹਨਾਂ ਨੇ ਆਪਣੇ ਸ਼ਰੀਕੇ ਦੀ ਜਮੀਨ ਵੀ ਖਰੀਦ ਲਈ ਸੀ। ਮੇਰੇ ਦਾਦਾ ਜੀ ਦੇ ਸਰੀਕੇ ਦੇ ਕੁਝ ਘਰ ਮਲੋਟ ਅਤੇ ਸੰਗਰੀਆ ਨੇੜੇ ਬੋਲਿਆਂਵਾਲੀ (ਰਾਜ) ਰਹਿੰਦੇ ਸਨ। ਦਾਦਾ ਜੀ ਦੇ ਚਾਚੇ ਤੋਂ ਖਰੀਦੀ ਜਮੀਨ ਦਾ ਹੱਕਸ਼ੁਫਾ ਦਾ ਕੇਸ ਮੇਰੀ ਸੁਰਤ ਵਿੱਚ ਵੀ ਲੜ੍ਹਦੇ ਰਹੇ ਹਾਂ। ਇਹ ਕੇਸ ਮੇਰੇ ਦਾਦਾ ਜੀ ਦੇ ਚਚੇਰੇ ਭਰਾ ਦੇ ਮੁੰਡਿਆਂ ਨੇ ਕੀਤਾ ਸੀ। ਇਸ ਤਰ੍ਹਾਂ ਸਾਡੇ ਪਰਿਵਾਰ ਤੋਂ ਬਿਨਾਂ ਕਿਸੇ ਮਹਾਜਨ ਜਾਂ ਹੋਰ ਬਿਰਾਦਰੀ ਕੋਲ੍ਹ ਜਮੀਨ ਨਹੀਂ ਸੀ। ਜੇ ਕਿਸੇ ਕੋਲ੍ਹ ਸੀ ਵੀ ਤਾਂ ਉਹ ਬਹੁਤ ਥੋਡ਼ੀ ਸੀ। ਪਿੰਡ ਘੁਮਿਆਰੇ ਦੂਸਰੇ ਪਿੰਡਾਂ ਵਿਚੋਂ ਆਕੇ ਵੱਸਿਆਂ ਦੇ ਕਈ ਘਰ ਸਨ। ਪਿੜਾਂ ਕੋਲ੍ਹ ਕੋਟਲੀ ਵਾਲਿਆਂ ਦਾ ਘਰ ਸੀ। ਉਹ ਫਰੀਦਕੋਟ ਕੋਟਲੀ ਪਿੰਡ ਤੋਂ ਆਏ ਸਨ। ਜਿਥੋਂ ਤੱਕ ਪਿੰਡ ਵਾਲਿਆਂ ਦੀਆਂ ਰਿਸ਼ਤੇਦਾਰੀਆਂ ਦਾ ਸੁਆਲ ਹੈ। ਜਿਹੜੇ ਪਿੰਡਾਂ ਵਿੱਚ ਇਸ ਬਿਰਾਦਰੀ ਦੇ ਲੋਕ ਵੱਸਦੇ ਸਨ ਉੱਥੇ ਹੀ ਇਹ੍ਹਨਾਂ ਦੀਆਂ ਰਿਸ਼ਤੇਦਾਰੀਆਂ ਸ਼ਨ। ਪਹਿਲ਼ਾਂ ਪਹਿਲ਼ਾਂ ਮੈਂ ਪੱਕਾ ਅਤੇ ਪਥਰਾਲੇ ਪਿੰਡ ਦਾ ਨਾਮ ਸੁਣਦਾ। ਹਾਕੂਵਾਲਾ ਪਿੰਡ ਜੋ ਮਿੱਡੂ ਖੇੜਾ ਦੇ ਨਾਲ ਲੱਗਦਾ ਹੈ ਇੱਥੇ ਇਹ੍ਹਨਾਂ ਦੇ ਬਹੁਤ ਘਰ ਹਨ ਤੇ ਬਹੁਤ ਘਰਾਂ ਦੀਆਂ ਰਿਸ਼ਤੇਦਾਰੀਆਂ ਸਨ। ਉਂਜ ਸਿੰਘੇਵਾਲੇ ਗੱਗੜ ਮਿਠੜੀ ਬਾਦਲ ਬਾਂਡੀ ਚੰਨੂ ਇਹ੍ਹਨਾਂ ਦੇ ਗਿਣਤੀ ਕੁ ਦੇ ਘਰ ਹਨ। ਇਸੇ ਤਰ੍ਹਾਂ ਰਾਜਸਥਾਨ ਦੇ ਕਈ ਪਿੰਡਾਂ ਵਿੱਚ ਰਿਸ਼ਤੇਦਾਰੀਆਂ ਹਨ। ਸਾਬੂਆਣੇ ਤਾਂ ਮੈਂ ਇੱਕ ਜੰਞ ਵੀ ਗਿਆ ਸੀ। ਬਾਕੀ ਮਟੀਲੀ ਅਤੇ ਨੇੜਲੇ ਪਿੰਡਾਂ ਵਿਚਲੀਆਂ ਸ਼ਕੀਰੀਆਂ ਦਾ ਬੜੇ ਮਾਣ ਨਾਲ ਜਿਕਰ ਹੁੰਦਾ ਹੈ। ਘੁਮਿਆਰੇ ਪਿੰਡ ਦੇ ਵਾਸੀਆਂ ਦੀ ਸ਼ਾਨ ਇਸ ਲਈ ਵੀ ਨਿਰਾਲੀ ਹੈ। ਕਿਉਕਿ ਇੱਥੇ ਇਹ੍ਹਨਾਂ ਕੋਲ੍ਹ ਜਿਆਦਾ ਆਜ਼ਾਦੀ ਹੈ। ਘੁਮਿਆਰੇ ਪਿੰਡ ਦੀ ਗੱਲ ਕਰਦੇ ਸਮੇਂ ਪਿੰਡ ਦੇ ਆਤਮਾ ਸਿੰਘ ਵੈਦ ਦਾ ਜਿਕਰ ਕਰਨਾ ਜਰੂਰੀ ਹੋ ਜਾਂਦਾ ਹੈ। ਉਸ ਦੇ ਹੱਥ ਵਿੱਚ ਸਫ਼ਾ ਸੀ। ਦੂਰੋਂ ਦੂਰੋਂ ਲੋਕ ਉਸ ਕੋਲੋੰ ਦਵਾਈ ਲੈਣ ਆਉਂਦੇ। ਕਈ ਵਾਰੀ ਉਸ ਨੂੰ ਲੋੜਵੰਦ ਲੋਕ ਘੋੜੀ ਗੱਡੇ ਆਦਿ ਤੇ ਆਪਣੇ ਪਿੰਡ ਪਿੰਡ ਲ਼ੈ ਜਾਂਦੇ। ਮੈਂ ਬਾਬਾ ਆਤਮਾ ਸਿੰਘ ਵੈਦ ਨੂੰ ਬਹੁਤ ਬਜ਼ੁਰਗ ਹਾਲਤ ਵਿੱਚ ਵੇਖਿਆ ਹੈ। ਫਿਰ ਸ਼ਾਇਦ ਉਹ ਖੁਦ ਨਸ਼ੇ ਕਰਨ ਲੱਗ ਪਿਆ ਸੀ। ਇਸੇ ਤਰ੍ਹਾਂ ਲੱਗਦੇ ਹੱਥ ਤਾਏ ਨਰ ਸਿੰਘ ਸਰਪੰਚ ਦੀ ਗੱਲ ਕਰਨੀ ਵੀ ਵਾਜਿਬ ਹੈ। ਨਰ ਸਿੰਹ ਸਰਪੰਚ ਇੱਕ ਪੰਚਾਇਤੀ ਬੰਦਾ ਸੀ। ਪਹਿਲ਼ਾਂ ਉਹ ਵੱਡੇ ਛੱਪੜ ਕੋਲ੍ਹ ਰਹਿੰਦੇ ਸਨ ਤੇ ਫਿਰ ਜਵਾਂ ਬਾਹਰ ਬਾਹਰ ਰਹਿਣ ਲੱਗ ਪਏ ਸਨ। ਉਹਨਾਂ ਦਿਨਾਂ ਵਿਚ ਤਾਏ ਘਰੇ ਲਾਇਬਰੇਰੀ ਲਈ ਕਿਤਾਬਾਂ ਆਈਆਂ ਸਨ। ਪਿੰਡ ਵਿਚ ਲਾਇਬਰੇਰੀ ਨਾ ਹੋਣ ਕਰਕੇ ਉਹ ਸਰਪੰਚ ਘਰੇ ਹੀ ਰੱਖੀਆਂ ਹੋਈਆਂ ਸਨ। ਮੈਂ ਅਕਸਰ ਹੀ ਓਥੋਂ ਕਿਤਾਬਾਂ ਲੈਕੇ ਪੜ੍ਹਦਾ। ਕਈ ਵਾਰੀ ਤਾਇਆ ਘਰੇ ਨਾ ਵੀ ਹੁੰਦਾ ਤਾਂ ਮੈਂ ਤਾਈ ਕੋਲੋੰ ਕਿਤਾਬਾਂ ਲ਼ੈ ਆਉਂਦਾ ਸੀ। ਘੁਮਿਆਰੇ ਤੋਂ ਡੱਬਵਾਲੀ ਜਾਂਦੇ ਸਮੇਂ ਸੜਕ ਦੇ ਤਿੰਨ ਪੜਾਅ ਸਨ। ਪਹਿਲ਼ਾਂ ਲੋਹਾਰੇ ਵਾਲੀ ਕੱਸੀ। ਇਥੇ ਟਾਂਗੇ ਵਾਲੇ ਟਾਂਗਾ ਰੋਕਕੇ ਘੋੜੇ ਨੂੰ ਪਾਣੀ ਪਿਆਉਂਦੇ ਸਨ। ਦੋਧੀ ਵੀ ਇਸੇ ਕੱਸੀ ਦੇ ਪਾਣੀ ਨਾਲ ਆਪਣੇ ਡਰੰਮਾਂ ਦਾ ਭਾਰ ਵਧਾਉਂਦੇ ਸਨ। ਤਾਂ ਜੋ ਸਹਿਰੀਏ ਸੁੱਧ ਦੁੱਧ ਪੀ ਕੇ ਬਿਮਾਰ ਨਾ ਹੋ ਜਾਣ। ਫਿਰ ਲੋਹਾਰੇ ਵਾਲੀ ਕੱਸੀ ਦੇ ਵਿਚਕਾਰ ਇੱਕ ਨੋ ਗਜੀਏ ਦੀ ਕਬਰ ਆਉਂਦੀ ਸੀ। ਉਹ ਟਿੱਬੇ ਤੇ ਬਣੀ ਮਡ਼ੀ ਸੀ। ਜਿਸ ਦੀ ਕੋਈਂ ਪੁਰਾਤਨ ਮਾਣਤਾ ਸੀ। ਵਹੀਕਲਾਂ ਵਾਲੇ ਉਥੇ ਆਉਂਦੇ ਜਾਂਦੇ ਹਾਰਨ ਵਜਾਕੇ ਆਪਣੀ ਸ਼ਰਧਾ ਵਿਖਾਉਂਦੇ ਸਨ। ਇਸ ਪੜ੍ਹਾਅ ਤੇ ਸੁੰਨਸਾਨ ਹੁੰਦੀ ਸੀ। ਇੱਥੇ ਟ੍ਰੈਫਿਕ ਨਾਮਾਤਰ ਹੁੰਦਾ ਸੀ। ਫਿਰ ਥੋੜਾ ਜਿਹਾ ਸਫ਼ਰ ਜੀਟੀ ਰੋਡ ਦਾ ਹੁੰਦਾ ਸੀ। ਇਹ ਸੜਕ ਚੋੜੀ ਵੀ ਸੀ ਅਤੇ ਵਧੀਆ ਬਣੀ ਹੋਈ ਸੀ ਜਦੋਂ ਕਿ ਪਹਿਲੀ ਸੜਕ ਇੱਕ ਲਿੰਕ ਰੋਡ ਹੀ ਸੀ। ਪਿੰਡ ਵਿੱਚ ਕਈ ਪੁਰਾਣੇ ਬੋਹੜ ਸਨ ਜੋ ਬਹੁਤ ਫੈਲੇ ਹੋਏ ਸਨ। ਇੱਕ ਬੋਹੜ ਸਕੂਲ ਦੇ ਨੇੜੇ ਅੱਡੇ ਵਾਲੇ ਰਾਹ ਤੇ ਸੀ। ਇੱਕ ਬੋਹੜ ਲੋਹਾਰੇ ਵਾਲੇ ਰਾਹ ਤੇ ਸੀ। ਇਸ ਤਰਾਂ ਖੂਹ ਵਾਲੇ ਛੱਪੜ ਕੋਲ੍ਹ ਵੀ ਇੱਕ ਬੋਹੜ ਸੀ। ਪੁਰਾਣੇ ਬੋਹੜ ਪਿੰਡ ਦੀ ਵਿਰਾਸਤ ਹੁੰਦੇ ਸਨ ਅਤੇ ਇਹ ਸੈਂਕੜੇ ਸਾਲ ਪੁਰਾਣੇ ਹੁੰਦੇ ਸਨ। ਰਮੇਸ਼ਸੇਠੀਬਾਦਲ 9876627233
Please log in to comment.