ਕਿ ਲੱਖਾਂ ਖੁਸ਼ੀਆਂ ਦੇ ਵਿੱਚ ਬੈਠ ਕੇ ਵੀ ਮੇਰੇ ਚੇਹਰੇ ਤੇ ਮੁਸਕਾਨ ਨਹੀਂ ਆਉਂਦੀ ਨਾ ਜਾਣੇ ਇਹ ਕੈਸਾ ਰੋਗ ਲੱਗਾ ਏ ਦਿਲ ਮੇਰੇ ਨੂੰ ਕਿ ਮੇਰੀ ਜਿੰਦਗੀ ਦੇ ਵਿੱਚ ਬਹੁਤ ਕੁੱਝ ਹੋਇਆ ਪਰ ਜੋ ਦਿਲ ਤੇ ਗਹਿਰੀ ਛਾਪ ਦੇ ਗਿਆ, ਉਹ ਇੱਕ ਅਨਜਾਨ ਦਾ ਮੇਰੇ ਲਈ ਜਾਨ ਬਣ ਜਾਣ ਦਾ ਸਫਰ ਇਹ ਸਫਰ ਜੇ ਮੈਂ ਬੋਲਾਂ ਸਵਰਗ ਜਿਹਾ ਸੀ,ਹਾਂ ਬੇਸ਼ੱਕ। ਪਰ ਰਸਤੇ ਵਿੱਚ ਕੁੱਝ ਔਕੜਾਂ ਵੀ ਆਈਆਂ ।ਜਿਸ ਨਾਲ ਸਾਡੇ ਰਿਸ਼ਤੇ ਨੂੰ ਹੋਰ ਮਜ਼ਬੂਤੀ ਮਿਲਦੀ ਸੀ।ਫਿਰ ਇੱਕ ਦਿਨ ਐਸਾ ਆਇਆ ਕਿ ਸਾਡੇ ਰਿਸ਼ਤੇ ਨੂੰ ਕਿਸੇ ਤੀਸਰੇ ਦੀ ਨਜ਼ਰ ਲੱਗ ਜਾਂਦੀ ਏ,ਫੇਰ ਸ਼ੁਰੂ ਹੁੰਦਾ ਏ,ਇੱਕ ਆਸ਼ਿਕ ਦੇ ਇਮਤਿਹਾਨਾਂ ਦਾ ਸਫਰ ।ਜਿੱਥੇ ਹਰ ਵਾਰ ਮੇਰੀ ਕੋਸ਼ਿਸ਼ ਇਹ ਹੀ ਰਹੀ ਕਿ ,ਜੋ ਹੋਇਆ ਸੋ ਹੋਇਆ।ਅੱਗੇ ਮੈਂ ਆਪਣਾ ਰਿਸ਼ਤਾ ਸਵਾਰਨਾ ਏ,ਪਰ ਅਫਸੋਸ ਇਹ ਕੋਸ਼ਿਸ਼ ਇੱਕ ਤਰਫਾ ਹੋਣ ਕਰਕੇ ਮੇਰੀਆਂ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਉਸਨੇ ਆਪਣੀ ਜਿੱਦ ਨਹੀਂ ਛੱਡੀ।ਜਿਸ ਕਰਕੇ ਮੈਨੂੰ ਆਪਣੇ ਆਪ ਤੋਂ ਹੀ ਨਫਰਤ ਹੋ ਗਈ। ਫਿਰ ਜਦੋਂ ਮੈਂ ਮੇਰਾ ਵੀ ਨਹੀਂ ਰਿਹਾ ਤਾਂ ,ਮੈਂ ਵੀ ਉਸਦਾ ਰਾਹ ਦੇਖਣਾ ਛੱਡ ਦਿੱਤਾ ।ਹੁਣ ਬੱਸ ਸਾਡਾ ਰਿਸ਼ਤਾ ਇੱਕ ਬੀਤਿਆ ਕੱਲ ਬਣਕੇ ਰਹਿ ਗਿਆ।ਜੋ ਕਿ ਦਿਲ ਨੂੰ ਦੁੱਖ ਦੇਣ ਤੋਂ ਇਲਾਵਾ ਹੋਰ ਕਿਸੇ ਕੰਮ ਨਹੀਂ ਲੱਗਦਾ ਸੀ। ਪਰ ਜੇ ਮੈਂ positive ਦੇਖਾਂ ਤਾਂ ਮੇਰੀ ਜਿੰਦਗੀ ਚ ਏਨਾਂ ਟਾਇਮ ਖੁਸ਼ੀਆਂ ਭਰਿਆ ਸਾਥ ਦਿੱਤਾ।ਉਸਨੂੰ ਵੀ ਅਣਦੇਖਿਆਂ ਨਹੀਂ ਕਰ ਸਕਦੇ। ❣️ ਨਹੀਂ ਰੁੱਕਦੇ ਕਾਫਲੇ ਕਿਸੇ ਇੱਕ ਦੇ ਨਾ ਹੋਣ ਨਾਲ ਇਹ ਸਦਾ ਹੀ ਰਹਿੰਦੇ ਚੱਲਦੇ ਨੇ ਪਰ ਦੁੱਖ ਮੁਹੱਬਤਾਂ ਵਾਲ਼ੇ ਮੌਤੋਂ ਬਾਝ ਨਾ ਠੱਲਦੇ ਨੇ।❣️❣️
Please log in to comment.