ਜੰਗੀ ਜਾਹ ਛੇਤੀ ਓਹ ਢਾਬੇ ਤੇ ਪਤਾ ਕਰ ਬਰੈੱਡ ਹੈਗੇ ਇਹਨੇਂ ਹੋਰ ਨੀਂ ਕੁੱਝ ਖਾਣਾਂ ਬੜਾ ਭੈੜਾ ਰੋਟੀ ਵੱਲ ਤਾਂ ਝਾਕਦਾ ਵੀ ਨੀਂ - ਮੈਂ ਢਾਬੇ ਦੇ ਸਾਹਮਣੇਂ ਟਰੱਕ ਰੋਕਦੇ ਸਾਰ ਆਪਣੇਂ ਕੰਲੀਡਰ ਜੰਗੀ ਨੂੰ ਕਿਹਾ ਕਿਉ ਕਿ ਗੱਡੀ ਤੇ ਰੱਖਿਆ ਬਾਂਦਰ ਸਵੇਰ ਦਾ ਭੁੱਖਾ ਸੀ । ਜੰਗੀ ਬਰੈੱਡ ਲੈ ਆਇਆ - ਓਹ ਸਾਰੇ ਨਾਂ ਦਿਖਾ ਇਹਨੂੰ ਚਾਰ ਕੁ ਪੀਸ ਹੀ ਪਾਈਂ - ਠੀਕ ਆ ਬਾਈ ਐਂ ਤਾਂ ਸਬਰ ਆਲਾ ਬਹੁਤੇ ਨੀਂ ਖਾਂਦਾ - ਚੱਲ ਪਾ ਦੇ ਹੁਣ ਤੇ ਚੱਲੀਏ। ਮੈਂ ਜਦੋਂ ਵੀ ਆਪਣੀਂ ਸਮੇਂ ਤੋਂ ਪਹਿਲਾਂ ਚਿੱਟੀ ਹੋਈ ਦਾੜੀ ਕਾਲੀ ਕਰਦਾ ਤਾਂ ਬਾਂਦਰ ਮੇਰੇ ਵੱਲ ਬਹੁਤ ਗੌਹ ਨਾਲ ਵੇਖਦਾ ਰਹਿੰਦਾ ਇੱਕ ਵਾਰ ਅਸੀਂ ਗੁਆਟੀ ਦੇ ਜੰਗਲਾਂ ਵਿੱਚੋਂ ਲੰਘ ਰਹੇ ਸੀ ਸਾਡੀ ਗੱਡੀ ਦਾ ਟਾਇਰ ਫਟ ਗਿਆ ਅਸੀਂ ਟਾਇਰ ਬਦਲ ਰਹੇ ਸੀ ਬਾਂਦਰ ਉੱਤਰਕੇ ਭੱਜ ਗਿਆ ਜੰਗੀ ਕਹਿੰਦਾ ਚੱਲ ਜੱਭ ਨਿਬੜਿਆ ਹੁਣ ਨੀਂ ਮੁੜਦਾ ਮੈਂ ਕਿਹਾ ਚੱਲ ਕੋਈ ਨਾਂ ਯਾਰ ਸਾਰਾ ਦਿਨ ਭੁੱਖਾ ਰਹਿਣਾਂ ਵੀ ਕਿਹੜਾ ਸੌਖਾ ! ਚੱਲ ਬਾਈ ਹਨੇਰਾ ਹੋਣ ਵਾਲਾ ਹੁਣ ਨੀਂ ਮੁੜਦਾ ਜੰਗੀ ਕਾਹਲਾ ਪਿਆ ਹੋਇਆ ਸੀ ਇੰਨੇ ਨੂੰ ਮੈਨੂੰ ਦਿਖ ਪਿਆ ਓਹ ਆ ਗਿਆ ਓਏ ਪਤਾ ਨੀਂ ਕੀ ਜੜਾਂ ਜਿਹੀਆਂ ਲੈਕੇ ਆਇਆ - ਓਹਨੇ ਮੈਨੂੰ ਸਮਝਾ ਦਿੱਤਾ ਪਈ ਇਹਨੂੰ ਕੁੱਟਕੇ ਦਾੜੀ ਚ ਲਾ ਲਵੀਂ ਮੈਂ ਫੜਕੇ ਰੱਖ ਲਈਆਂ ਤੇ ਅਸੀਂ ਚੱਲ ਪਏ ਅਗਲੇ ਦਿਨ ਢਾਬੇ ਤੇ ਮੈਂ ਓਹ ਜੜਾਂ ਜਿਹੀਆਂ ਕੁੱਟਕੇ ਦਾੜੀ ਚ ਲਾ ਲਈਆਂ ਬੜੀ ਵਧੀਆ ਖੁਸ਼ਬੂ ਸੀ ਥੋੜੇ ਟਾਈਮ ਬਾਅਦ ਮੈਂ ਜਦ ਦਾੜੀ ਧੋਤੀ - ਓਹ ਤੇਰੀ - ਮੇਰੇ ਤਾਂ ਦਾੜੀ ਦੇ ਸਾਰੇ ਵਾਲ ਹੀ ਝੜਗੇ ਰੁੱਗਾਂ ਦੇ ਰੁੱਗ ਐਂ ਜਾਣ ਇੱਕ ਵੀ ਵਾਲ ਨੀਂ ਬਚਿਆ ਸਾਰੇ ਡਰਾਈਵਰ ਮਖੌਲ ਕਰੀ ਜਾਣ ਮੈਨੂੰ ਬੜਾ ਗੁੱਸਾ ਚੜ੍ਹਿਆ ਮੈਂ ਤਾਂ ਟਾਈ ਰਾਡ ਚੱਕ ਲੀ ਬਾਂਦਰ ਨੂੰ ਇੰਨਾਂ ਕੁੱਟਿਆ ਇੰਨਾਂ ਕੁੱਟਿਆ ਕਿ ਮਰ ਹੀ ਗਿਆ ਜੰਗੀ ਨੇ ਬਥੇਰਾ ਰੋਕਿਆ ਪਰ ਮੇਰਾ ਗੁੱਸਾ ਸਾਂਤ ਹੀ ਨਹੀਂ ਹੋ ਰਿਹਾ ਸੀ ਕਿ ਕਿਹੜਾ ਮੂੰਹ ਲੈ ਕੇ ਘਰੇ ਜਾਂਊ ਸਾ... ਨੇ ਖੋਜਾ ਕਰਤਾ - ਚੱਲ ਮਰ ਗਿਆ ਹੁਣ ਬਸ ਕਰ !!! ਜੰਗੀ ਨੇ ਮੇਥੋਂ ਰਾਡ ਖੋਹ ਲਈ - ਦੋ ਦਿਨ ਬਾਅਦ - ਮੇਰੇ ਦਾੜੀ ਦੇ ਵਾਲ ਥੋੜੇ ਥੋੜੇ ਦਿਖਣ ਲੱਗਗੇ ਤੇ ਸਾਰੇ ਕਾਲੇ ਹੀ ਆਏ - ਉੱਥੋਂ ਹੀ ਵਾਪਿਸ ਮੁੜਕੇ ਗਏ ਬੜਾ ਲੱਭਿਆ ਓਹ ਜੜੀ ਬੂਟੀ ਨੂੰ ਪਰ ਹੁਣ ਤਾਂ ਪਛਤਾਵਾ ਹੀ ਪੱਲੇ ਰਹਿ ਗਿਆ ਸੀ !!!!! ਰਘਵੀਰ ਸਿੰਘ ਲੁਹਾਰਾ
Please log in to comment.