ਸੂਰਜ ਅੰਦਰ ਬਾਹਰ ਸੀ, ਅਚਾਨਕ ਬਾਹਰ ਗਲ਼ੀ ਵਿਚ ਫ਼ੌਜ ਦੀ ਗੱਡੀ ਆ ਕੇ ਰੁੱਕੀ। ਐਲਾਨ ਹੋਇਆ ਕਿ ਹਿੰਦੋਸਤਾਨ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਦੰਗੇ ਹੋਣ ਦੀ ਸੰਭਾਵਨਾ ਹੈ,ਚੜਦੇ ਪਾਸੇ ਭਾਰਤ ਅਤੇ ਲਹਿੰਦੇ ਪਾਸੇ ਪਾਕਿਸਤਾਨ ਬਣ ਗਿਆ ਹੈ। ਜੋ ਸਿੱਖ ਪਰਿਵਾਰ ਇਸ ਪਿੰਡ ਵਿੱਚ ਹੈ ਓਹ ਆਪਣੀ ਜ਼ਰੂਰਤ ਦਾ ਅਤੇ ਖਾਣ ਸਮਾਨ ਲੈਅ ਕੇ ਏਸ ਗੱਡੀ ਵੱਲ ਆ ਜਾਵੇ, ਓਹਨਾ ਨੂੰ ਭਾਰਤ ਪਹੁੰਚਾ ਦਿੱਤਾ ਜਾਵੇਗਾ," ਸਾਰੇ ਏਹ ਐਲਾਨ ਸੁਣ ਕੇ ਹੱਕੇ ਬੱਕੇ ਰਹਿ ਗਏ, ਏਹ ਕੀ ਹੋਇਆ ਕਿਸ਼ਨ ਸਿੰਘ ਅਤੇ ਲਾਭ ਸਿੰਘ ਆਪਣੇ ਬਾਪੂ ਜਗਤ ਸਿੰਘ ਨੂੰ, ਬਾਪੂ ਜੀ, ਏਹ ਕੀ ਹੋਇਆ ਏਹ ਕੀ ਆਖ ਰਹੇ ਨੇ, ਜਗਤ ਸਿੰਘ: ਅੱਖਾਂ ਭਰ ਕੇ, ਪੁੱਤਰੋ ਸਾਨੂੰ ਆਪਣਾ ਏਹ ਵੇਹੜਾ ਏਹ ਘਰ ਛੱਡਣਾ ਪੈਣਾ, ਲਾਭ ਸਿੰਘ: ਕਿਓਂ ਬਾਪੂ ਜੀ? ਜਗਤ ਸਿੰਘ: ਪੁੱਤਰਾ ਸਾਡਾ ਸਭ ਕੁੱਝ ਖੋਹ ਲਿਆ ਏਸ ਵੰਡ ਨੇ ਦੇਸ਼ ਦੋ ਧੜਿਆਂ ਵਿੱਚ ਵੰਡਿਆ ਗਿਆ। ਕਿਸ਼ਨ ਸਿੰਘ: ਏਹ ਵੰਡ ਕੀ ਹੁੰਦੀ ਬਾਪੂ ਜੀ? ਜਗਤ ਸਿੰਘ: ਪੁੱਤਰਾ ਜਿਉਂ ਤੁਸੀਂ ਭਾਈ ਭਾਈ ਆਪਸ ਵਿੱਚ ਕੋਈ ਸ਼ੈਅ ਵੰਡ ਲੈਂਦੇ ਹੋ, ਕਿਸ਼ਨ ਸਿੰਘ, ਲਾਭ ਸਿੰਘ ਇਕੱਠੇ ਬੋਲਦੇ: ਪਰ ਬਾਪੂ ਪਰ ਅਸੀਂ ਤਾਂ ਆਪਣੀਆਂ ਸ਼ੇਹਾਂ ਵੰਡ ਕੇ ਦੋਬਾਰਾ ਫ਼ਿਰ ਇਕੱਠੀਆਂ ਕਰਕੇ ਇਕੋ ਜਗ੍ਹਾ ਰੱਖ ਦਿੰਦੇ ਹਾਂ, ਜਗਤ ਸਿੰਘ: ਹਾਂ ਪੁੱਤਰੋ ਪਰ ਏਹ ਓਹ ਵੰਡ ਹੈ ਜੋ ਕਦੇ ਇਕ ਨਹੀਂ ਜੇ ਹੋਣੀ, ਐਨੀ ਗੱਲ ਆਖ ਆਪਣੇ ਪੁੱਤਰਾਂ ਨੂੰ ਘੁੱਟ ਸੀਨੇ ਨਾਲ ਲਾ ਲੈਂਦਾ ਹੈ, ਕਿਸ਼ਨ ਸਿੰਘ ਅਤੇ ਲਾਭ ਆਪਸ ਵਿੱਚ ਗੱਲਾਂ ਕਰਦੇ ਹਨ ਹੁਣ ਅਸੀਂ ਆਪਣੇ ਯਾਰਾਂ ਨੂੰ ਕਿਵੇਂ ਛੱਡ ਕੇ ਜਾ ਸਕਦੇ ਹਾਂ ਅਸੀਂ ਤਾਂ ਰੋਟੀ ਵੀ ਇਕੱਠੇ ਖਾਂਦੇ ਹਾਂ, ਇਕੱਠੇ ਖੇਡਦੇ ਹਾਂ, ਹੁਣ ਕਿੱਦਾਂ ਹੋਵੇਗੀ, ਓਹ ਕੀਹਦੇ ਨਾਲ਼ ਰੋਟੀ ਖਾਣਗੇ, ਹੁਣ ਅਸੀਂ ਕੀ ਕਰਾਂਗੇ, ਜਗਤ ਸਿੰਘ ਤੇ ਉਸਦੀ ਪਤਨੀ ਭਰਾ ਸਾਰੇ ਲੋੜ੍ਹ ਦਾ ਸਾਮਾਨ ਇਕੱਠਾ ਕਰਕੇ ਗੱਡੇ ਤੇ ਲੱਦ ਲੈਂਦੇ ਨੇ, ਡੰਗਰ ਵੱਛਾ ਹੱਕ ਕੇ ਟੁਰਨ ਲੱਗਦੇ ਕਿ ਨਜ਼ੀਰ ਅਤੇ ਮੁਹੰਮਦ ਦਾ ਬਾਪੂ ਅਤੇ ਦੋਵੇਂ ਓਹਨਾ ਦੇ ਜਵਾਕ ਏਹ ਸਭ ਕੁੱਝ ਦੇਖ ਕੇ ਅੱਖਾਂ ਭਰ ਲੈਂਦੇ ਨੇ, ਨਜ਼ੀਰ ਅਤੇ ਮੁਹੰਮਦ, ਕਿਸ਼ਨ ਸਿੰਘ ਅਤੇ ਲਾਭ ਸਿੰਘ ਵੱਲ ਭੱਜ ਕੇ ਆਉਂਦੇ ਹਨ, ਨਜ਼ੀਰ ਅਤੇ ਮੁਹੰਮਦ: ਕਿਸ਼ਨ , ਲਾਭ ਸਾਨੂੰ ਭੁਲਾਇਓ ਨਾ ਅਸੀਂ ਤੁਹਾਡੇ ਦੋਸਤ ਹਾਂ ਸਾਡੀ ਦੋਸਤੀ ਨੂੰ ਭੁਲਾਇਓ ਨਾ ਅਸੀਂ ਤੁਹਾਡੇ ਘਰ ਦਾ ਖ਼ਿਆਲ ਰੱਖਾਂਗੇ, ਤੁਸੀਂ ਮੁੜਕੇ ਫੇਰ ਆਵੋਗੇ, ਨਾ। ਕਿਸ਼ਨ ਸਿੰਘ ਅਤੇ ਲਾਭ ਸਿੰਘ: ਹਾਂ ਯਾਰੋ ਅਸੀਂ ਆਵਾਂਗੇ, ਫੇਰ ਪਹਿਲਾਂ ਵਾਂਗਰ ਇਕੱਠੇ ਖੇਲਾ ਵੀ ਖੇਡਣੀਆਂ, ਤੁਸੀਂ ਸਾਡੇ ਘਰ ਦਾ ਧਿਆਨ ਰੱਖਣਾ, ਅਸੀਂ ਜ਼ਰੂਰ ਆਵਾਂਗੇ ਅਸੀਂ ਪੱਕੇ ਦੋਸਤ ਹਾਂ ਦੋਸਤੋ ,ਦੋਸਤੀ ਨਿਭਾਵਾਂਗੇ,
Please log in to comment.