Kalam Kalam
H
Harjit Singh
1 month ago

ਮਾਂ ਦੀ ਮਮਤਾ

……….(ਮਿੰਨੀ ਕਹਾਣੀ )…………….. ਨੰਦੋ ਮਾਈ ਨਹਿਰ ਦੀ ਕੱਚੀ ਪਟੜੀ ਤੇ ਦੱਬਵੇਂ ਪੈਰੀਂ ਤੁਰੀ ਜਾਂਦੀ ਸੀ ਉਹਨੇ ਦਵਾਈ ਲੈਣ ਮੰਡੀ ਅਹਿਮਦਗੜ ਜਾਣਾ ਸੀ! ਸੜਕ ਕਿਨਾਰੇ ਬਣੇ ਬੱਸ ਅੱਡੇ ਵਿੱਚ ਉਹ ਇਕ ਸੀਮੈਟ ਦੇ ਬਣੇ ਬੈਂਚ ਤੇ ਬੈਠ ਗਈ ਬੱਸ ਸਹੀ ਸਮੇਂ ਟੀਂ ਟੀਂ ਕਰਦੀ ਆ ਗਈ!ਨੰਦੋ ਮਾਈ !ਅਖੀਰਲੀ ਸੀਟ ਤੇ ਬੈਠ ਗਈ!ਨਾਲ ਦੀ ਸੀਟ ਤੇ ਬੈਠੇ ਅੱਲੜ ਉਮਰ ਦੇ ਮੁੰਡੇ ਨੂੰ ਦੇਖ ਕੇ ਉਸਨੂੰ ਅਪਣਾ ਪੁੱਤ ਜੀਤਾ ਚੇਤੇ ਆ ਗਿਆ!ਜੋ ਕਿ ਤਿੰਨ ਸਾਲ ਪਹਿਲਾਂ ਇਕ ਬੱਸ ਹਾਦਸੇ ਵਿੱਚ ਮਾਰਿਆ ਗਿਆ ਸੀ!ਮਨ ਹੀ ਮਨ ਵਿੱਚ ਸੋਚਣ ਲੱਗੀ ਕਿ ਜੇ ਉਹ ਜਿਓਂਦਾ ਹੁੰਦਾ ਤਾਂ ਇਹੋ ਜਿਹਾ ਹੀ ਜਵਾਨ ਹੋਣਾ ਸੀ!ਝਕਦੀ ਜਹੀ ਉਸ ਮੁੰਡੇ ਨੂੰ ਪੁੱਛ ਬੈਠੀ “ਪੁੱਤ ਕਿੱਥੇ ਜਾਣਾ ਤੈਂ?”ਉਹ ਕਹਿੰਦਾ “ਮਾਤਾ ਮੈ ਤਾਂ ਰਾੜੇ ਕਾਲਜ ਉਤਰਨਾ ਉੱਥੇ ਪੜਦਾਂ ਹਾਂ ਬੀ ਏ ਫ਼ਾਈਨਲ ਵਿੱਚ”ਮਾਈ ਨੰਦੋ ਨੂੰ ਤਾਂ ਇਕ ਗ਼ਸ਼ ਜਿਹਾ ਹੀ ਪੈ ਗਿਆਤੇ ਗੁੰਮ ਵੱਟਾ ਜਿਹਾ ਹੀ ਬਣ ਗਈ!ਮੁੰਡੇ ਨੇ ਮਾਤਾ ਨੂੰ ਬਾਹੋਂ ਫੜ ਹਲੂਣਿਆਂ ਉਹ ਕੁੱਝ ਸਿੱਧੀ ਜਿਹੀ ਹੋਈ!ਮੁੰਡਾ ਕਹਿੰਦਾ “ਮਾਤਾ ਕੀ ਹੋਇਆ ਕੁਝ ਪੁਰਾਣੀ ਬੀਤੀ ਚੇਤੇ ਆ ਗਈ?”ਮਾਤਾ ਕੁੱਝ ਸੰਭਲ਼ਦੀ ਹੋਈ ਬੋਲੀ “ਹਾਂ ਪੁੱਤ ਮੇਰਾ ਪੁੱਤ ਜੀਤਾ ਭੀ ਇਸੇ ਕਾਲਜ ਚ ਪੜਦਾ ਸੀ! ਤਿੰਨ ਸਾਲ ਪਹਿਲਾਂ ਉਸ ਦੀ ਇੱਕ ਬੱਸ ਹਾਦਸੇ ਚ ਮੌਤ ਹੋ ਗਈ ਸੀ ਜਦੋ ਉਹ ਪੜਕੇ ਵਾਪਸ ਪਿੰਡ ਨੂੰ ਆ ਰਿਹਾ ਸੀ!”ਮੁੰਡੇ ਨੇ ਮਾਤਾ ਨੂੰ ਪੁੱਛਿਆ “ਉਸ ਦਾ ਪੂਰਾ ਨਾਮ ਕੀ ਸੀ?” ਮਾਤਾ ਕਹਿੰਦੀ”ਰਣਜੀਤ ਮੇਰਾ ਇੱਕੋ ਇਕ ਪੁੱਤ ਸੀ ਉਹ”ਇਹ ਸੁਣ ਕੇ ਮੁੰਡਾਂ ਮਾਤਾ ਨੂੰ ਚਿੰਬੜ ਕੇ ਭੁੱਬਾਂ ਮਾਰ ਰੋਣ ਲੱਗ ਪਿਆ!“ਉਹ ਤਾ ਮੇਰਾ ਜਮਾਤੀ ਜਿਗਰੀ ਯਾਰ ਸੀ”ਦੋਵੇਂ ਇਕ ਦੂਜੇ ਨੂੰ ਚਿੰਬੜੇ ਰੋ ਰਹੇ ਸਨ !ਬੱਸ ਦੇ ਮੁਸਾਫਿਰ ਵੇਖ ਰਹੇ ਸਨ!ਮਾਤਾ ਨੂੰ ਇੰਝ ਲੱਗ ਰਿਹਾ “ਜਿਵੇਂ ਉਸ ਨੂੰ ਗੁਆਚਿਆ ਜੀਤਾ ਮਿਲ ਗਿਆ ਹੋਵੇ! !!!!!!!!!!!!!!!!!!!!!!!!!!!!!!!!!!!! ……….ਮਾਂ ਦੀ ਮਮਤਾ!!!! ——————————————- ਹਰਜੀਤ ਸਿੰਘ ਗਿੱਲ ਟਰੰਟੋ ਕਨੇਡ

Please log in to comment.