#ਔਰਤ ਪਿਛਲੇ ਤੀਹ ਕੁ ਸਾਲਾਂ ਵਿੱਚ ਔਰਤ ਨੇ ਆਪਣੇ ਆਪ ਨੂੰ ਐਨਾ ਕੁ ਬਦਲ ਲਿਆ ਹੈ ਕੇ ਆਪਣੀ ਅੰਦਰੂਨੀ ਕੋਮਲਤਾ , ਨਾਜ਼ੁਕਤਾ ਤੇ ਸਹਿਣਸ਼ੀਲਤਾ ਖਤਮ ਕਰਦੀ ਨਜ਼ਰ ਆ ਰਹੀ ਹੈ .... ਸਦੀਆਂ ਤੋਂ ਮਰਦ ਔਰਤ ਦੀ ਜਿੰਦਗੀ ਤੇ ਰਾਜ ਕਰਦਾ ਆ ਰਿਹਾ ਸੀ ਤੇ ਔਰਤ ਨੂੰ ਪੈਰ ਦੀ ਜੁੱਤੀ ਸਮਝਦਾ ਆ ਰਿਹਾ ਸੀ ... ਔਰਤ ਆਪਣੇ ਹਿਰਦੇ ਦੀ ਪਵਿੱਤਰਤਾ ,ਸਬਰ , ਸਹਿਣ਼ੀਲਤਾ ਸਦਕਾ ਮਰਦ ਨੂੰ ਸਿਰ ਦਾ ਤਾਜ ਬਣਾ ਕੇ ਸ਼ਾਨੋ ਸ਼ੋਕਤ ਵਾਲਾ ਜੀਵਨ ਦੇ ਕੇ ਉਸ ਦੇ ਕਾਰੋਬਾਰ ਵਿੱਚ ਕਾਮਯਾਬ ਕਰਨ ਦਾ ਰੋਲ ਅਦਾ ਕਰਦੀ ਰਹੀ ...ਉਸ ਨੂੰ ਸਫਲ ਗ੍ਰਹਿਸਤੀ ਪਰਿਵਾਰ ਬਣਾਉਣ ਲਈ ਦਿਨ ਰਾਤ ਇੱਕ ਕਰਦੀ ਰਹੀ ... ਪਰ ਮਰਦ ਹਮੇਸ਼ਾ ਔਰਤ ਦੀ ਇਸ ਤਿਆਗੀ ਭਾਵਨਾ ਨੂੰ ਸਮਝਣ ਤੋਂ ਕੋਰਾ ਰਿਹਾ ... ਮਰਦ ਨੇ ਪਿਛਲੀਆਂ ਕਈ ਸਦੀਆਂ ਤੋਂ ਐਨਾ ਕੁ ਔਰਤ ਨੂੰ ਸਤਾਇਆ ਕੇ ਔਰਤ ਨੇ ਆਪਣੀ ਪਵਿੱਤਰ ਮਰਦ ਪ੍ਰਤੀ ਮਾਨਸਿਕਤਾ ਨੂੰ ਅਖੀਰ ਬਦਲ ਲਿਆ ਅਤੇ ਆਪਣੇ ਗੁਣਾਂ (ਸਬਰ ,ਸੰਯਮ ,ਮਮਤਾ ,ਸ਼ਹਿਣਸ਼ੀਲਤਾ ,ਹਯਾ-ਲੱਜਾ , ਸਾਦਗੀ ) ਨੂੰ ਖੁਦ ਤੋਂ ਵੱਖ ਕਰ ਦਿੱਤਾ ਅਤੇ ਮਰਦ ਤੋਂ ਹਰ ਖੇਤਰ ਵਿੱਚ ਅਗਾਂਹ ਵੱਧ ਗਈ...!! ਹੁਣ ਔਰਤ ਦੇ ਬਦਲਣ ਨਾਲ ਸਾਰਾ ਸਮਾਜਿਕ ਢਾਂਚਾ ..ਪਰਿਵਾਰਿਕ ਢਾਂਚਾ , ਬਿਖੜਿਆ ਨਜ਼ਰ ਆਉਣ ਲੱਗਾ ਹੈ ... ਜਿਹੜੀਆਂ ਔਰਤਾਂ ਕਦੇ ਆਪਣੇ ਪਰਿਵਾਰ ਨੂੰ ਆਪਾ ਸਮਰਪਿਤ ਕਰਦੀਆਂ ਸਨ ..ਆਪਣੀਆਂ ਲੋੜਾਂ ਮਾਰ ਕੇ ਦੂਜਿਆਂ ਲਈ ਜਿੰਦਗੀ ਨਿਛਾਵਰ ਕਰ ਦਿੰਦੀਆਂ ਸਨ ਅੱਜ ਉਹੀ ਔਰਤਾਂ ਭਰਾਵਾਂ ਦੇ ਬਰਾਬਰ ਹੱਕ ਮੰਗਦੀਆਂ .. ਪਿਉ ਦੇ ਸਾਹਮਣੇ ਆਪਣੇ ਹੱਕ ਰੱਖਦੀਆਂ ਤੇ ਸਹੁਰੇ ਪਰਿਵਾਰ ਦੇ ਫਰਜ਼ਾਂ ਨੂੰ ਅੱਖੋਂ ਪਰੋਖੇ ਕਰਦੀਆਂ ਨਜ਼ਰ ਆ ਰਹੀਆਂ ਹਨ ... ਔਰਤ ਦੀ ਸਹਿਣ਼ੀਲਤਾ ਆਪਾ ਸਮਰਪਿਤ ਦੀ ਭਾਵਨਾ ਚੰਗਾ ਸਮਾਜ ਸਿਰਜਦੀ ਸੀ ...ਘਰ ਨੂੰ ਆਰਥਿਕ ਤੰਗੀ ਤੋਂ ਬਾਹਰ ਕੱਢਦੀ ਸੀ ...ਰਿਸ਼ਤੇ ਉਮਰਾਂ ਭਰ ਨਿਭਾਉਣ ਦੀ ਸਖਤ ਘਾਲਣਾ ਘਾਲਦੀ ਸੀ ... ਪਰ ਹੁਣ ਔਰਤ ਦੇ ਬਦਲਾਵ ਨਾਲ ਬੱਚਿਆਂ ਦੀ ਘਟੀਆ ਪਰਵਰਿਸ਼ , ਘਰ ਦੀ ਆਰਥਿਕ ਹਾਲਤ ਵਿੱਚ ਨਿਘਾਰ , ਰਿਸ਼ਤਿਆਂ ਦੀ ਬੇਰੁੱਖੀ .. ਮਾੜੀਆਂ ਸਿਹਤਾਂ.. ਰੁੱਲਦਾ ਬੁਢਾਪਾ .. ਤਲਾਕਾਂ ਦੀ ਵੱਧਦੀ ਗਿਣਤੀ..ਵਿਦਵਾਨੀ ਅਕਲ ਦਾ ਖਾਤਮਾ .. ਬੱਚਿਆਂਵਿੱਚ ਵੱਧ ਰਹੀ ਹੋਛੀ ਮੱਤ ...ਪਤਾ ਨਹੀਂ ਕੀ ਕੁਝ ਸਾਹਮਣੇ ਆ ਰਿਹਾ ਹੈ ... ?? ਜੇ ਕਿਤ੍ਹੇ ਮਰਦ ਔਰਤ ਅਤੇ ਆਪਣੇ ਪਰਿਵਾਰਾਂ ਵਿਚਾਲੇ ਸੰਤੁਲਨ ਬਣਾ ਕੇ ਰੱਖਦਾ ਤਾਂ ਸ਼ਾਇਦ ਔਰਤ ਐਨੀ ਜਲਦੀ ਖੁਦਗਰਜ਼ੀ ਵੱਲ ਕਦਮ ਨਾ ਰੱਖਦੀ ... !! ਜਦੋਂ ਚੁਫੇਰੇ ਝਾਤ ਮਾਰੀਏ ਤਾਂ ਪਤਾ ਚੱਲਦਾ ਹੈ ਔਰਤ ਨੇ ਆਪਣੇ ਫਰਜ਼ਾਂ ਤੋਂ ਪਾਸਾ ਵੱਟਦੇ ਹੋਏ ਭੈਣ ਭਰਾਵਾਂ , ਮਾਪਿਆਂ ,ਸਹੁਰੇ ਪਰਿਵਾਰਾਂ, ਬੱਚਿਆਂ ਤੇ ਸਮਾਜ ਦੀ ਪ੍ਰਵਾਹ ਕੀਤੇ ਬਗੈਰ ਖੁਦ ਲਈ ਜਿਉਣਾ ਸਿੱਖ ਲਿਆ ਹੈ ...ਕਾਨੂੰਨ ਵੀ ਜ਼ਿਆਦਾ ਔਰਤ ਦੇਹੱਕ ਵਿੱਚ ਗਵਾਹੀ ਭਰਦੇ ਹਨ ਜਦੋਂਕੇ ਕਿਤ੍ਹੇ ਨਾ ਕਿਤ੍ਹੇ ਮਰਦ ਔਰਤ ਦੀਆਂ ਵਧੀਕੀਆਂ ਦਾ ਸ਼ਿਕਾਰ ਹੋ ਰਿਹਾ ਹੈ ....ਜਿਸ ਕਰਕੇ ਮਰਦ ਦੇ ਸਾਹਮਣੇ ਆਉਣ ਵਾਲੇ ਸਾਲਾਂ ਵਿੱਚ ਗੰਭੀਰ ਚੁਣੌਤੀਆਂ ਸਾਹਮਣੇ ਹੋਣਗੀਆਂ .. ਔਰਤ ਵੱਲੋਂ ਦਿੱਤੀਆਂ ਉਹਨਾਂ ਚੁਣੌਤੀਆਂ ਦਾ ਮਰਦ ਮੁਕਾਬਲ਼ਾ ਕਿਵੇਂ ਕਰਦਾ ਹੈ ..ਉਸਨੇ ਸੋਚਣਾ ਹੈ ...!! ਆਉਣ ਵਾਲੇ ਸਮੇਂ ਵਿੱਚ ਔਰਤ ਦਾ ਬਦਲਿਆ ਰੂਪ ਕਈ ਘਰਾਂ ਨੂੰ ਤਬਾਹੀ ਵੱਲ ਧਕੇਲ ਦੇਵੇਗਾ ...ਜੋ ਸਾਰਿਆਂ ਲਈ ਚਿੰਤਾ ਦੇ ਨਿਸ਼ਾਨ ਹਨ... !! ✍✍✍ Kaur Raj Wring
Please log in to comment.