Kalam Kalam
b
Balbir Singh
1 month ago

ਸ਼ਰਮਸਾਰ

ਸ਼ਰਮਸਾਰ ਦੀਪੂ ਆਪਨੇ ਮਾਤਾ ਪਿਤਾ ਦੀ ਇਕਲੌਤੀ ਔਲਾਦ ਸੀ ।ਉਸ ਨੂੰ ਸਾਰੇ ਲਾਡ ਪਿਆਰ ਕਰਦੇ ਪਿਤਾ ਵੀ ਉਸਨੂੰ ਬਹੁਤ ਪਿਆਰ ਕਰਦਾ ਤੇ ਚੰਗੀ ਸਿਖਿਆ ਵੀ ਦੇਂਦਾ ਕਿ ਬੇਟਾ ਕਦੇ ਕੋਈ ਗਲਤ ਕੰਮ ਨਹੀਂ ਕਰਨਾ ਨਾਹੀ ਕਿਸੇ ਦੋਸਤ ਦੀ ਕੁਟਮਾਰ ਕਰਨੀ ਦੀਪੂ ਸੁਣਦਾ ਰਹਿੰਦਾ ਤੇ ਹਾਂ ਵਿਚ ਹਾਂ ਮਿਲਾਉਂਦਾ। ਦੀਪੂ ਦੇ ਪਿਤਾ ਦਾ ਇਕ ਦੋਸਤ ਸੀ ਉਸਦਾ ਵੀ ਇਕਲੌਤਾ ਲੜਕਾ ਸੀ ਦੋਨੋ ਇਕੱਠੇ ਹੋਰਨਾ ਲੜਕਿਆਂ ਨਾਲ ਖੇਡਦੇ ਤੇ ਮੋਜ ਮੇਲਾ ਕਰਦੇ। ਇਕ ਦਿਨ ਕੀ ਹੋਇਆ ਦੋਨੋ ਦੀ ਕਿਸੇ ਗੱਲੋਂ ਤੂੰ ਤੂੰ ਮੈਂ ਮੈਂ ਹੋ ਗਈ ।ਗੱਲ ਇਨੀ ਵਧ ਗਈ ਕਿ ਦੋਨੋ ਲੜਣ ਲੱਗ ਪਏ ਦੀਪੂ ਕੁਛ ਉਸ ਨਾਲੋਂ ਤਕੜਾ ਸੀ ਉਸ ਨੇ ਦੋਸਤ ਨੂੰ ਬੁਰੀ ਤਰਾਂ ਕੁਟ ਸੁਟਿਆ ਪਰ ਉਹ ਕੁਟ ਖਾਕੇ ਘਰੇ ਚਲਾ ਗਿਆ ਜਦ ਉਸਦੇ ਮਾਂ ਬਾਪ ਨੂੰ ਪਤਾ ਲੱਗਾ ਕਿ ਮੇਰੇ ਦੋਸਤ ਦੇ ਲੜਕੇ ਨੇ ਹੀ ਕੁਟਿਆ ਹੈ ਉਹ ਦੀਪੂ ਦੇ ਘਰੇ ਚਲੇ ਗਏ ਜਾਕੇ ਅਪਨੇ ਦੋਸਤ ਨੂੰ ਸਮਝਾਇਆ ਕਿ ਆਪਾਂ ਦੋਵੇਂ ਦੋਸਤ ਹਾਂ ਸਾਡੀ ਦੋਸਤੀ ਵਿਚ ਕੋਈ ਫਰਕ ਨਹੀਂ ਪੈਣਾ ਚਾਹੀਦਾ ਆਪਾਂ ਅਪਨੇ ਬੱਚਿਆਂ ਨੂੰ ਸਮਝਾਈਏ ਅਜ ਤਾ ਆਪਨਾ ਅਪਨੇ ਬੱਚਿਆਂ ਦਾ ਮਸਲਾ ਹੈ ਕਲ ਨੂੰ ਕਿਸੇ ਹੋਰ ਨਾਲ ਨਾ ਪੰਗਾ ਖੜਾ ਕਰ ਲੈਣ । ਜਦ ਸ਼ਾਮ ਨੂੰ, ਆਇਆ ਤਾਂ ਦੀਪੂ ਦੇ ਪਿਤਾ ਨੇ ਉਸਨੂੰ ਸਮਝਾਇਆ ਕਿ ਬੇਟਾ ਇਹੋ ਜਿਹੀ ਹਰਕਤ ਨਹੀਂ ਕਰੀਦੀ ਜਿਹੜੀ ਅਜ ਤੁਸਾਂ ਕੀਤੀ ਏ ਕੀ ਮੇਰੀ ਸਿਖਿਆ ਦਾ ਤੇਰੇ ਤੇ ਕੋਈ ਅਸਰ ਨਹੀਂ ਹੋਇਆ ਜੋ ਮੈਂ ਕਹਿੰਦਾ ਰਿਹਾ ਕੀ ਤੂੰ ਉਹ ਸੁਣਦਾ ਨਹੀਂ ਰਿਹਾ ਪਰ ਦੀਪੂ ਚੁਪ ਸੀ ਜਿਹੜਾ ਪਿਤਾ ਦੇ ਸਾਹਮਣੇ ਅੱਖ ਨਾਲ ਅੱਖ ਮਿਲਾ ਕੇ ਪਿਆਰ ਲੇ ਝੂਟੇ ਲੈਂਦਾ ਸੀ ਉਹ ਅੱਜ ਪਿਤਾ ਦੇ ਸਾਹਮਣੇ ਏਨਾ ਸ਼ਰਮਸਾਰ ਹੋ ਰਿਹਾ ਸੀ ਕਿ ਪਿਤਾ ਦੇ ਸਾਹਮਣੇ ਅੱਖ ਉਠਾ ਕੇ ਵੀ ਨਹੀਂ ਵੇਖ ਰਿਹਾ ਸੀ। ਬਲਬੀਰ ਸਿੰਘ ਪਰਦੇਸੀ 9465710205

Please log in to comment.