ਪਰਾਈ ਆਸ ਸ਼ੇਰਾ ਇਕ ਜਵਾਨ ਤੇ ਤਕੜਾ ਜੁਸਾ ਭਰਵਾਂ ਤੇ ਮੁਛਾਂ ਕੁੰਡੀਆਂ ਕਰਕੇ ਰੱਖਦਾ ਮਾਨੋ ਉਹ ਬਦਮਾਸ਼ੀ ਵਿਚ ਆਪਣੇ ਆਪ ਨੂੰ ਢਾਲਣ ਲੱਗ ਪਿਆ ਸੀ ਉਸਦੀ ਸਰਦਾਰ ਬਿਕਰਮ ਸਿੰਘ ਨਾਲ ਗੰਢ ਸੰਢ ਸੀ ਜੋ ਸਰਦਾਰ ਉਸਨੂੰ ਕੰਮ ਦੱਸਦਾ ਮਾੜਾ ਜਾਂ ਚੰਗਾ ਉਹ ਕਰ ਦੇਂਦਾ ਕਈ ਵਾਰ ਅਜਿਹੇ ਕੰਮ ਵੀ ਕਰਨੇ ਪੈਂਦੇ ਜਿਥੇ ਉਸਨੂੰ ਵੀ ਖਤਰਾ ਲੱਗਦਾ ਪਰ ਫੇਰ ਵੀ ਉਹ ਨਾ ਚਾਹੁੰਦਾ ਹੋਇਆ ਵੀ ਕਰ ਦੇਂਦਾ,ਪਰ ਕਈ ਵਾਰ ਉਸਨੂੰ ਜੇਲ ਵੀ ਜਾਣਾ ਪੈਂਦਾ ਤਾਂ ਸਰਦਾਰ ਉਸਨੂੰ ਬਚਾ ਲੈਂਦਾ ਪਰ ਉਹ ਸਰਦਾਰਾਂ ਦੇ ਕੰਮਾਂ ਨਾਲੋਂ ਆਪ ਜਿਆਦਾ ਹੀ ਗੁੰਡਾ ਗਰਦੀ ਕਰਨ ਲੱਗ ਪਿਆ ਤੇ ਥਾਨੇਦਾਰ ਉਸਨੂੰ ਪਕੜ ਕੇ ਲੈ ਜਾਂਦੇ ਕੁਛ ਦਿਨ ਜੇਲ ਦੀ ਹਵਾ ਖਾਂਦਾ ਪਰ ਫੇਰ ਵੀ ਸਰਦਾਰ ਉਸਨੂੰ ਬਚਾ ਲੈਂਦਾ ਪਰ ਉਸਦੀ ਗੁੰਡਾਗਰਦੀ ਏਨੀ ਵੱਧ ਗਈ ਕਿ ਸਰਦਾਰ ਵੀ ਉਸ ਤੋਂ ਤੰਗ ਆ ਗਿਆ ਤੇ ਉਸਨੂੰ ਸਮਝਾਓਣ ਲੱਗਾ ਕਿ ਤੂੰ ਬਾਜ ਆਜਾ ਇਹ ਤੇਰੇ ਵਾਸਤੇ ਚੰਗਾ ਨਹੀਂ ਪਰ ਉਹ ਆਪਣੀ ਆਦਤ ਤੋਂ ਬਾਜ ਨਾ ਆਉਂਦਾ ਕੋਈ ਨਾ ਕੋਈ ਐਸੀ ਹਰਕਤ ਕਰ ਹੀ ਦੇਂਦਾ ਜਿਸ ਕਾਰਨ ਉਸਨੂੰ ਜੇਲ ਜਾਣਾ ਪੈਂਦਾ ਪਰ ਫੇਰ ਵੀ ਸਰਦਾਰ ਉਸ ਨੂੰ ਕੁਛ ਦਿਨ ਜੇਲ ਵਿਚ ਰੱਖਕੇ ਛੁਡਾ ਲਿਆਓਂਦਾ ਇਸ ਤਰਾਂ ਇਹ ਸਿਲਸਿਲਾ ਚਲਦਾ ਰਿਹਾ ਕਈ ਵਾਰ ਜੇਲ ਗਿਆ ਤੇ ਕਈ ਵਾਰ ਬਾਹਰ ਆਇਆ ਉਸਨੂੰ ਇਹ ਹੀ ਆਸ ਰਹਿੰਦੀ ਕਿ ਸਰਦਾਰ ਮੈਨੂੰ ਜਰੂਰ ਬੱਚਾ ਲਵੇਗਾ ਪਰ ਹੋਇਆ ਇਸਦੇ ਉਲਟ ਹੀ ਕਿਉਂਕਿ ਸਰਦਾਰ ਨੂੰ ਤਾਂ ਕਦੇ ਕਦਾਈ ਹੀ ਇਸ ਦੀ ਲੋੜ ਪੈਂਦੀ ਪਰ ਇਹ ਏਨੀ ਬਦਮਾਸ਼ੀ ਹਰ ਰੋਜ ਹੀ ਵਿਖਾਉਣ ਲੱਗ ਪਿਆ ਪਿੰਡ ਦੇ ਲੋਕ ਵੀ ਇਸ ਤੋਂ ਬਹੁਤ ਤੰਗ ਆ ਚੁਕੇ ਸਨ ਨਿੱਤ ਦਾ ਕਲੇਸ ਕਦੇ ਕਿਸੇ ਨਾਲ ਤੇ ਕਦੇ ਕਿਸੇ ਨਾਲ ਪਾਈ ਰੱਖਦਾ ਉਹ ਸਾਰੇ ਇਕੱਠੇ ਹੋ ਕੇ ਸਰਦਾਰ ਨੂੰ ਜਾਕੇ ਇਸ ਬਾਰੇ ਸ਼ਿਕਾਇਤ ਕੀਤੀ ਕਿ ਇਸਦੀ ਗੁੰਡਾਗਰਦੀ ਨੇ ਤਾਂ ਪਿੰਡ ਵਿਚ ਜੀਣਾ ਮੁਸ਼ਕਿਲ ਕੀਤਾ ਹੋਇਆ ਏ ਕੋਈ ਨਹੀਂ ਮੈਂ ਉਸਨੂ ਸਮਝਾ ਦਿਆਂਗਾ ਅਗੋੰ ਸਰਦਾਰ ਦਾ ਜਵਾਬ ਮਿਲਦਾ , ਪਰ ਅੰਦਰੋਂ ਅੰਦਰੀਂ ਸਰਦਾਰ ਵੀ ਖਫਾ ਹੋਇਆ ਪਿਆ ਸੀ । ਇਕ ਵਾਰੀ ਉਹ ਐਸਾ ਕਿਸੇ ਨਾਲ ਲੜਿਆ ਕਿ ਉਸਦਾ ਸਿਰ ਹੀ ਪਾੜ ਦਿਤਾ ਤੇ ਉਸਦੀ ਹਸਪਤਾਲ ਵਿਚ ਮੌਤ ਹੋ ਗਈ ਹੁਣ ਇਸਤੇ 302 ਦਾ ਪਰਚਾ ਹੋ ਗਿਆ ਪਰ ਇਸਨੂੰ ਉਮੀਦ ਸੀ ਕਿ ਸਰਦਾਰ ਮੈਨੂੰ ਜਰੂਰ ਬਚਾ ਲਵੇਗਾ ਹੁਣ ਸਰਦਾਰ ਦੇ ਵੱਸੋ ਵੀ ਗੱਲ ਬਾਹਰ ਹੋ ਚੁਕੀ ਸੀ ਮੁਕੱਦਮਾ ਚੋਲਿਆ ਪਰ ਇਹ ਨਾ ਬੱਚ ਸਕਿਆ ਆਖਿਰ ਇਸਨੂੰ ਉਮਰ ਕੈਦ ਹੋ ਗਈ ਜਿਸੜੀ ਇਹ ਆਸ ਪਰਾਈ ਲੇਕੇ ਗਲਤ ਕੰਮ ਕਰਦਾ ਰਿਹਾ ਅਜ ਉਹ ਆਸ ਪਰਾਈ ਟੁੱਟ ਚੁੱਕੀ ਸੀ ਤੇ ਉਹ ਜੇਲ ਦੀ ਹਵਾ ਖਾਣ ਨੂੰ ਮਜਬੂਰ ਹੋ ਗਿਆ। ਬਲਬੀਰ ਸਿੰਘ ਪਰਦੇਸੀ9465710205
Please log in to comment.