ਬੱਦ ਦੁਆਵਾਂ ਰਾਜੂ ਅਪਨੇ ਮਾਂ ਬਾਪ ਦਾ ਇਕਲੌਤਾ ਪੁੱਤ ਸੀ ਪਰ ਉਹ ਸੁਭਾਅ ਦਾ ਬੜਾ ਹੀ ਨਰਮ ਸੀ ਕਦੇ ਕਿਸੇ ਨਾਲ ਲੜਾਈ ਝਗੜਾ ਨਾ ਕਰਦਾ ਉਹ ਕੁੱਟ ਖਾਕੇ ਤਾਂ ਆ ਜਾਂਦਾ ਪਰ ਕਿਸੇ ਦੇ ਹੱਥ ਨਾ ਚੁਕਦਾ ਇਹ ਸਭ ਦੇਖ ਉਸਦੀ ਮਾਤਾ ਨੂੰ ਬੜਾ ਦੁਖ ਹੁੰਦਾ ਪਰ ਉਹ ਬੱਚਿਆਂ ਨੂੰ ਬਥੇਰਾ ਸਮਝਾਉਂਦੀ ਕਿ ਤੁਸੀਂ ਨਾ ਲੜਿਆ ਕਰੋ ਅੱਛੇ ਬੱਚਿਆ ਵਾਂਗ ਰਲ ਮਿਲ ਕੇ ਖੇਲਿਆ ਕਰੋ ਪਰ ਉਸ ਬਦਮਾਸ਼ ਬੱਚੇ ਦੇ ਸਿਰ ਤੇ ਕੋਈ ਅਸਰ ਨਾ ਹੁੰਦਾ ਤੇ ਸਦਾ ਲੜਾਈ ਝਗੜਾ ਕਰਦਾ ਰਹਿੰਦਾ ਉਸ ਦੇ ਮਾਂ ਬਾਪ ਨੂੰ ਸਮਝਾਇਆ ਕਿ ਅਪਨੇ ਬੱਚੇ ਨੂੰ ਸਮਝਾਓ ਲੜਿਆ ਨਾ ਕਰੇ ਪਰ ਉਹ ਵੀ ਬਹੁਤਾ ਧਿਆਨ ਨਾ ਦੇਂਦੇ ਸਗੋਂ ਅਪਨੇ ਬੱਚੇ ਦੀ ਪਿੱਠ ਥਾਪੜਦੇ । ਇਕ ਦਿਨ ਕੀ ਹੋਇਆ ਕਿ ਜਦੋ ਰਾਜੂ ਤੇ ਉਹ ਲੜਕਾ ਜਾ ਰਹੇ ਸਨ ਤਾਂ ਉਹਨਾ ਦੀ ਕਿਸੇ ਗੱਲੋਂ ਤੂੰ ਤੂੰ ਮੈਂ ਮੈਂ ਹੋ ਗਈ ਗੱਲ ਏਨੀ ਵੱਧ ਗਈ ਕਿ ਉਸ ਲੜਕੇ ਨੇ ਹੋਰਨਾ ਮੁੰਡਿਆਂ ਦੀ ਮਦਦ ਨਾਲ ਰਾਜੂ ਨੂੰ ਏਨਾ ਕੁਟਿਆ ਕਿ ਉਹ ਬੈਹੋਸ਼ ਹੋ ਗਿਆ ਜਦੋਂ ਰਾਜੂ ਦੀ ਮਾਂ ਨੂੰ ਪਤਾ ਲੱਗਾ ਤਾਂ ਝੱਟ ਦੌੜੀ ਆਈ ਤੇ ਆਪਨੈ ਬੱਚੇ ਸੰਭਾਲਿਆ ਉਸ ਨੂੰ ਪਾਣੀ ਪਿਲਾਇਆ ਉਸ ਨੂੰ ਹੋਸ਼ ਵਿਚ ਲਿਆਦਾਂ ਦੁਖੀ ਮਾਂ ਦੇ ਕਲੇਜੇ ਨੇੰ ਐਨੀ ਸੱਟ ਵੱਜੀ ਕਿ ਉਸਦੇ ਮੂੰਹੋ ਸਹਿਜੇ ਬੱਦ ਦੁਆ ਨਿਕਲੀ ਕਿ ਚੰਦਰਿਆ ਮੇਰੇ ਬੱਚੇ ਦਾ ਇਹ ਹਾਲ ਕਰਨ ਵਾਲਿਆ ਕਿ ਪ੍ਮਾਤਮਾਂ ਤੈਨੂੰ ਵੀ ਸਜਾ ਦੇਵੇ ਮੈਂ ਇਹ ਦੁਖੀ ਮਨ ਨਾਲ ਤੈਨੂੰ ਸਰਾਫ ਦੇ ਰਹੀ ਹਾਂ। ਕੁਛ ਦਿਨ ਬਾਅਦ ਜਦੋਂ ਉਹ ਕਿਤੇ ਜਾ ਰਿਹਾ ਸੀ ਤਾਂ ਉਸਦਾ ਐਕਸੀਡੈਂਟ ਹੋ ਗਿਆ ਉਸ ਦੀ ਇਕ ਬਾਂਹ ਤੇ ਇਕ ਲੱਤ ਚ ਫੈਕਚਰ ਹੋ ਗਿਆ ਸੀ ਡਾਕਟਰ ਨੇ ਉਸਦੇ ਪਲੱਸਤਰ ਲੱਗਾ ਦਿਤਾ ਹੁਣ ਉਹ ਮੰਜੇ ਤੇ ਪਿਆ ਕਿਤੇ ਵੀ ਆ ਜਾ ਨਹੀਂ ਸਕਦਾ ਸੀ ਉਸਦੇ ਮਾਤਾ ਪਿਤਾ ਕਹਿ ਰਹੇ ਸੀ ਕਿ ਬੇਟਾ ਤੈਨੂੰ ਰਾਜੂ ਦੇ ਮਾਤਾ ਦੀ ਬੱਦ ਦੁਆ ਲੱਗ ਗਈ ਹੈ ਕਦੀ ਵੀ ਕਿਸੇ ਨਾਲ ਇਸ ਨਹੀਂ ਤਰਾਂ ਕਰਨਾ ਚਾਹੀਦਾ ਦੁਖੀ ਆਤਮਾਂ ਤੋਂ ਨਿਕਲੀ ਹੋਈ ਬੱਦ ਦੁਆ ਕਦੇ ਖਾਲੀ ਨਹੀਂ ਜਾਂਦੀ। ਬਲਬੀਰ ਸਿੰਘ ਪਰਦੇਸੀ 9465710205
Please log in to comment.