ਸਜਾ ਸਾਡੇ ਘਰ ਅੱਜ ਬੜੀ ਚਹਿਲ ਪਹਿਲ ਸੀ ਕਈ ਕਰੀਬੀ ਰਿਸ਼ਤੇਦਾਰ ਆਏ ਹੋਏ ਸੀ ਕਿਉਕਿ ਮੇਰਾ ਵਿਆਹ ਧਰਿਆ ਹੋਇਆ ਸੀ ਤੇ ਕੱਲ੍ਹ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪੈਣਾਂ ਸੀ ਡੈਡੀ ਜੀ ਸਾਰੇ ਰਿਸ਼ਤੇਦਾਰਾਂ ਨਾਲ ਬੈਠੇ ਕੋਈ ਸਲਾਹ ਮਸਵਰਾ ਕਰ ਰਹੇ ਸੀ ਤਾਂ ਸਾਡਾ ਨੌਕਰ ਸੂਰਜ ਅੰਦਰ ਆਇਆ ਤੇ ਡੈਡੀ ਜੀ ਨੂੰ ਨੋਟਾਂ ਦੀ ਥੱਬੀ ਫੜਾਕੇ ਕਹਿੰਦਾ ਜੀ ਤੀਹ ਹਜ਼ਾਰ ਹੋਰ ਦਿੱਤਾ ਆੜਤੀਏ ਨੇ - ਡੈਡੀ ਜੀ ਨੇ ਰੁਪਏ ਗੀਜੇ ਚ ਪਾ ਲਏ ਚੱਲ ਠੀਕ ਆ ਤੇ ਸੂਰਜ ਬਾਹਰ ਚਲੇ ਗਿਆ ਓਹਦੇ ਜਾਣ ਤੋਂ ਬਾਅਦ ਮਾਮਾ ਜੀ ਡੈਡੀ ਜੀ ਨੂੰ ਕਹਿਣ ਲੱਗੇ ਭਾਜੀ ਭਈਆਂ ਤੇ ਇੰਨਾਂ ਯਕੀਨ ਨਾਂ ਕਰਿਆ ਕਰੋ ਇਹ ਕਿਸੇ ਦੇ ਮਿੱਤ ਨਹੀਂ ਹੁੰਦੇ ਤੇ ਫੇਰ ਮਾਮਾ ਜੀ ਨੇ ਇੱਕ ਗੱਲ ਸੁਣਾਈ - ਮਾਮਾ ਜੀ ਕਹਿੰਦੇ ਕਿਸੇ ਦਿਨ ਮੇਰੇ ਸੁਹਰੇ ਪਿੰਡ ਚੱਲਕੇ ਦੇਖ ਲਿਓ ਬੇਈਮਾਨੀ ਦੀ ਜਿੰਦਾ ਮਿਸਾਲ ਮੇਰੇ ਸੁਹਰਿਆਂ ਦੇ ਗਵਾਂਢ ਚ ਹੀ ਘਰ ਆ - ਓਹਨਾਂ ਨੂੰ ਵੀ ਆਪਣੇਂ ਨੌਕਰ ਰਾਜੂ ਤੇ ਬੜਾ ਯਕੀਨ ਸੀ - ਮਾਸਟਰ ਦੇ ਦੋ ਮੁੰਡੇ ਖੇਤੀ ਕਰਦੇ ਸੀ , ਨਾਲਦੇ ਪਿੰਡ ਵੀ ਜਮੀਨ ਠੇਕੇ ਤੇ ਲੈ ਲੈਂਦੇ ਕਈ ਸਾਲਾਂ ਤੋਂ ਇੱਕੋ ਭਈਆ ਰਾਜੂ ਹੀ ਨੌਕਰ ਸੀ ਘਰ ਦੇ ਮੈਂਬਰਾਂ ਵਾਗੂੰ ਰਹਿੰਦਾ ਸੀ - ਇੱਕ ਸਾਲ ਕਣਕ ਬੀਜਣ ਲੱਗੇ ਨਵਾਂ ਫੋਰਡ ਟਰੈਕਟਰ ਲੈ ਆਏ ਸਾਰਿਆਂ ਨੂੰ ਬੜਾ ਚਾਅ ਸੀ ਰਾਜੂ ਵੀ ਚਲਾ ਲੈਂਦਾ ਸੀ - ਇੱਕ ਦਿਨ ਨਾਲਦੇ ਪਿੰਡ ਕਣਕ ਬੀਜ ਰਹੇ ਸੀ ਮਾਸਟਰ ਵੀ ਉੱਥੇ ਹੀ ਸੀ ਸ਼ਾਮ ਨੂੰ ਵੱਡਾ ਮੁੰਡਾ ਕਹਿੰਦਾ ਡੈਡੀ ਜੀ ਤੁਸੀਂ ਤੇ ਰਾਜੂ ਜਾਓ ਪਿੰਡ ਨੂੰ ਟਰੈਕਟਰ ਲੈ ਜਾਓ ਇਹਨੇਂ ਪੱਠੇ ਵੱਢਣੇਂ ਹੋਣੇ ਆ ਅਸੀਂ ਦੋਵੇਂ ਵੱਟਾਂ ਵਗੈਰਾ ਪਾ ਕੇ ਸਕੂਟਰ ਤੇ ਆ ਜਾਵਾਂਗੇ - ਮਾਸਟਰ ਵੀ ਝੱਟ ਮੰਨ ਗਿਆ ਓਹਨੂੰ ਵੀ ਨਵਾਂ ਟਰੈਕਟਰ ਚਲਾਉਣ ਦਾ ਮੌਕਾ ਮਿਲਿਆ ਸੀ । ਮਾਸਟਰ ਤੇ ਰਾਜੂ ਨੇ ਰਾਹ ਚ ਸਰਾਬ ਪੀਣ ਦਾ ਪ੍ਰੋਗਰਾਮ ਬਣਾ ਲਿਆ ਤੇ ਟਰੈਕਟਰ ਪਿੰਡ ਵਾਲੀ ਮੋਟਰ ਤੇ ਲੈ ਗਏ ਮਾਸਟਰ ਨੇ ਦੋ ਤਿੰਨ ਪੈੱਗ ਲਾ ਲਏ ਤੇ ਰਾਜੂ ਨੇ ਵੀ - ਪਤਾ ਨੀਂ ਰਾਜੂ ਦੇ ਦਿਲ ਵਿੱਚ ਕੀ ਆਇਆ ਕਹੀ ਚੁੱਕ ਮਾਸਟਰ ਤੇ ਸਿਰ ਚ ਮਾਰੀ ਤੇ ਮਾਸਟਰ ਥਾਂਏ ਢੇਰ ਹੋ ਗਿਆ ਤੇ ਰਾਜੂ ਨੇ ਟਰੈਕਟਰ ਭਜਾ ਲਿਆ ਤੇ ਰਾਤੋ ਰਾਤ ਆਪਣੇਂ ਭਾਈ ਕੋਲ ਜੋ ਜਲੰਧਰ ਕਿਸੇ ਪਿੰਡ ਚ ਨੌਕਰ ਲੱਗਿਆ ਹੋਇਆ ਸੀ ਉੱਥੇ ਪਹੁੰਚ ਗਿਆ ਤੇ ਆਪਣੇਂ ਭਾਈ ਨੂੰ ਤੇ ਓਹਦੇ ਸਰਦਾਰ ਨੂੰ ਕਹਿੰਦਾ ਕਿ ਇਹ ਟਰੈਕਟਰ ਮੈਨੂੰ ਲਾਟਰੀ ਚ ਨਿਕਲਿਆ ਇੱਧਰ ਮਾਸਟਰ ਦੇ ਮੁੰਡਿਆਂ ਨੂੰ ਜਦ ਪਤਾ ਲੱਗਿਆ ਤਾਂ ਓਹਨਾਂ ਨੂੰ ਤਾਂ ਯਕੀਨ ਹੀ ਨਾਂ ਹੋਇਆ !!! ਓਧਰ ਰਾਜੂ ਦੇ ਭਾਈ ਦਾ ਜੋ ਸਰਦਾਰ ਸੀ ਓਹਨੂੰ ਕੁੱਝ ਸੱਕ ਜਿਹਾ ਹੋ ਗਿਆ ਓਹ ਆਪਣੇਂ ਨੌਕਰ ਨੂੰ ਕਹਿੰਦਾ ਇਹਨੂੰ ਦੋ ਕੁ ਦਿਨ ਹੋਰ ਰੋਕ ਲੈ ਆਪਾਂ ਵੀ ਕਣਕ ਬੀਜਣੀਂ ਆ ਦੋ ਟਰੈਕਟਰਾਂ ਨਾਲ ਕੰਮ ਛੇਤੀ ਹੋਜੂ ਤੇ ਰਾਜੂ ਮੰਨ ਗਿਆ ਓਹਨੂੰ ਵੀ ਲੁਕਣ ਦਾ ਟਿਕਾਣਾਂ ਚਾਹੀਦਾ ਸੀ । ਇੱਕ ਰਾਤ ਨੂੰ ਜਲੰਧਰ ਵਾਲੇ ਸਰਦਾਰ ਨੇ ਰਾਜੂ ਨੂੰ ਬਹੁਤ ਸਰਾਬ ਪਿਲਾਈ ਜਦ ਓਹ ਪੂਰਾ ਨਸ਼ੇ ਚ ਗੁੱਟ ਹੋ ਗਿਆ ਤਾਂ ਓਹਨੇਂ ਓਹਦਾ ਬਟੂਆ ਕੱਢ ਫਰੋਲਿਆ ਤਾਂ ਮਾਸਟਰ ਦੇ ਘਰ ਦਾ ਫੋਨ ਨੰਬਰ ਮਿਲ ਗਿਆ ਓਹਨੇਂ ਜਦੇ ਮਿਲਾਇਆ ਤਾਂ ਛੋਟੇ ਮੁੰਡੇ ਨੇ ਚੱਕਿਆ ਤਾਂ ਪੁੱਛਿਆ ਕਿ ਥੋਡੇ ਕਿਸੇ ਭਈਏ ਨੂੰ ਲਾਟਰੀ ਚ ਫੋਰਡ ਟਰੈਕਟਰ ਨਿਕਲਿਆ ? ਤਾਂ ਮਾਸਟਰ ਦੇ ਮੁੰਡੇ ਨੇ ਸਾਰੀ ਗੱਲ ਦੱਸ ਦਿੱਤੀ ਤੇ ਜਲੰਧਰ ਵਾਲਾ ਕਹਿੰਦਾ ਆਜੋ ਫੇਰ ਤੁਹਾਡਾ ਮੁਜਰਿਮ ਤੇ ਟਰੈਕਟਰ ਮੇਰੇ ਘਰੇ ਹੀ ਆ ਤੇ ਓਹਨੇਂ ਆਪਣਾਂ ਐੱਡਰੈਸ ਭੇਜ ਦਿੱਤਾ ਤੇ ਤੜਕਸਾਰ ਹੀ ਰਾਜੂ ਜਾ ਦਬੋਚਿਆ ਕੋਈ ਕਹੇ ਪੁਲਿਸ ਨੂੰ ਫੜਾ ਦਿਓ ਕੋਈ ਕਹੇ ਇਹਨੂੰ ਮਾਰ ਹੀ ਦਿਓ ਪਰ ਵੱਡਾ ਮੁੰਡਾ ਕਹਿੰਦਾ ਨਹੀਂ ਓਹਨੇਂ ਰਾਜੂ ਦੀ ਖੱਬੀ ਬਾਂਹ ਤੇ ਸੱਜੀ ਲੱਤ ਵੱਢ ਦਿੱਤੀ ਤੇ ਆਪਣੇਂ ਪਿੰਡ ਆ ਕੇ ਕਹਿ ਦਿੱਤਾ ਲੁਟੇਰੇ ਸਾਡੇ ਡੈਡੀ ਜੀ ਨੂੰ ਮਾਰ ਗਏ ਤੇ ਰਾਜੂ ਦਾ ਆਹ ਹਾਲ ਕਰ ਗਏ -- ਹੁਣ ਰਾਜੂ ਮਾਸਟਰ ਦੇ ਘਰੇ ਹੀ ਆ ਮੁੰਡੇ ਬਸ ਦੋ ਟਾਈਮ ਦੀ ਰੋਟੀ ਦੇ ਦਿੰਦੇ ਆ ਰਾਜੂ ਦੇ ਭਾਈ ਨੇ ਪਹਿਲਾਂ ਪਹਿਲਾਂ ਬਹੁਤ ਰੌਲਾ ਪਾਇਆ ਪਰ ਫੇਰ ਟਿਕ ਗਿਆ ਕਿਉਕਿ ਓਹਨੂੰ ਵੀ ਰਾਜੂ ਦੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਤੇ ਰਾਜੂ ਵੀ ਸਜਾ ਭੁਗਤਣ ਲਈ ਮੰਨ ਚੁੱਕਿਆ ਸੀ । ਰਘਵੀਰ ਸਿੰਘ ਲੁਹਾਰਾ
Please log in to comment.