Kalam Kalam
Profile Image
Manpreetsingh01
11 months ago

ਮਾਂ

ਮਾਂ ਹੈ ਰੱਬ ਦਾ ਰੂਪ ਓ ਸੱਜਣਾ ਤੂੰ ਕਰ ਲੈ ਮਾਂ ਦੀ ਪੂਜਾ ਫਿਰੇ ਮੰਦਰ ਮਸੀਤੀ ਜਾ ਜਾ ਲੱਭਦਾ ਮਾਂ ਹੀ ਰੱਬ ਦਾ ਨਾਮ ਹੈ ਦੂਜਾ ਉਹ ਵੱਸਦੇ ਜੱਗ ਤੇ ਸੁਖੀ ਹਮੇਸ਼ਾ ਜੋ ਉੱਠ ਪੈਰਾਂ ਨੂੰ ਹੱਥ ਲਾਉਦੇ ਨੇ ਜੋ ਦਿੰਦੇ ਨੇ ਦੁੱਖ ਮਾਂਵਾਂ ਨੂੰ ਸੱਜਣਾ ਉਹ ਸੁੱਖ ਕਦੇ ਨਾਂ ਪਾਂਉਦੇ ਨੇ ਧੀਆਂ ਪੁੱਤਰਾਂ ਲਈ ਮਾਂਵਾਂ ਖੋਰੇ ਕੀ ਕੀ ਕਰਨ ਅਰਦਾਸ਼ਾਂ ਜਦ ਪਾਲ ਪੋਸ ਕੇ ਕਰ ਦਿੰਦੀਆਂ ਵੱਡੇ ਫਿਰ ਕਿਉ ਤੋੜਦੇ ਆਸਾਂ ਜਿਨਾਂ ਦੇ ਲਈ ਸੀ ਦੁੱਖ ਸਹੇ ਹਜਾਰਾਂ ਫਿਰ ਓੁਹੀ ਕਿਉ ਰੁਆਂਦੇ ਨੇ ਜੋ ਦਿੰਦੇ ਨੇ ਦੁੱਖ ਮਾਂਵਾਂ ਨੂੰ ਸੱਜਣਾ ਉਹ ਸੁੱਖ ਕਦੇ ਨਾਂ ਪਾਂਉਦੇ ਨੇ ਰੱਖ ਕੁੱਖ ਚ ਤਹੁਨੂੰ 9 ਮਹੀਨੇ ਜਿਨਾ ਬਿਨ ਦੇਖੇ ਹੀ ਪਿਆਰ ਕੀਤਾ ਤਹੁਡੀ ਹਰ ਇੱਕ ਆਸ ਪੁਗਾਣ ਦੀ ਜਿਨਾਂ ਹੱਸ ਹੱਸ ਸੱਭ ਕੁੱਜ ਵਾਰ ਦਿੱਤਾ ਜਦੋ ਆਏ ਟਾਈਮ ਮਾਂ ਦੀ ਸੇਵਾ ਦਾ ਕਿਉ ਰਾਹ ਆਸ਼ਰਮ ਦੇ ਪਾਂਉਦੇ ਨੇ ਜੋ ਦਿੰਦੇ ਨੇ ਦੁੱਖ ਮਾਂਵਾਂ ਨੂੰ ਸੱਜਣਾ ਉਹ ਸੁੱਖ ਕਦੇ ਨਾਂ ਪਾਂਉਦੇ ਨੇ ਪਹਿਲੇ ਪਾਲ ਕੇ ਦੁੱਧਾਂ ਨਾ ਪੁੱਤਰਾ ਨੂੰ ਕਿਉ ਪਾਣੀ ਨੂੰ ਤਰਸਣ ਮਾਂਵਾਂ ਮਨ ਆਖੇਂ ਪਿੰਡ ਚੋਹਾਣਾ ਵਾਲਾ ਮਾਂ ਦੀ ਆਈ ਤੇ ਮੈ ਮਰ ਜਾਂਵਾਂ ਲੰਗ ਜਾਂਦੇ ਪਾਰ ਹਰ ਮੁਸਕਿਲ ਚੌਂ ਜੋ ਮਾਂ ਨੂੰ ਰੱਬ ਦੇ ਵਾਂਗ ਧਿਆਦੇ ਨੇ ਜੋ ਦਿੰਦੇ ਨੇ ਦੁੱਖ ਮਾਂਵਾਂ ਨੂੰ ਸੱਜਣਾ ਉਹ ਸੁੱਖ ਕਦੇ ਨਾਂ ਪਾਂਉਦੇ ਨੇ .

Please log in to comment.

More Stories You May Like