ਕਹਾਣੀ ਦਾ ਟਾਈਟਲ: "ਸਾਂਝ: ਇੱਕ ਅਧੂਰੀ ਮੁਹੱਬਤ" ਮੁੱਖ ਪਾਤਰ: ਅਮਨਜੀਤ ਸਿੰਘ (ਅਮਨ) – ਇਕ ਸਧਾਰਣ ਪਰ ਭਾਵੁਕ ਦਿਲ ਵਾਲਾ ਮੁੰਡਾ, ਜਿਸ ਦੀ ਦੁਨੀਆਂ ਸੰਜੋਗੀ ‘ਚ ਸੀ। ਸੰਜੋਗੀ ਕੌਰ – ਸੁੰਦਰ, ਸੁਭਾਅ ਦੀ ਮਿੱਠੀ, ਪਰ ਪਰਿਵਾਰਕ ਫ਼ਰਜ਼ਾਂ ਵਿੱਚ ਫਸੀ ਹੋਈ ਕੁੜੀ। ਜਸਵਿੰਦਰ (ਸੰਜੋਗੀ ਦਾ ਪਤੀ) – ਬਾਹਰੀ ਤੌਰ ‘ਤੇ ਸੋਹਣੀ ਜਿੰਦਗੀ, ਪਰ ਅੰਦਰੋਂ ਖਾਲੀ ਰਿਸ਼ਤਾ। ਅਗਲਾ ਭਾਗ: ਪਹਿਲਾ ਮਿਲਾਪ > ਰੁੱਤਾਂ ਬਦਲਦੀਆਂ ਰਹਿੰਦੀਆਂ ਨੇ, ਪਰ ਕੁਝ ਮੌਸਮ ਦਿਲਾਂ ਵਿਚ ਹੀ ਰੁਕ ਜਾਂਦੇ ਨੇ। ਇੱਕ ਚਿੱਟਾ ਦਿਨ ਸੀ, ਆਸਮਾਨ ਵਿਚ ਬਦਲੀ ਨਾ ਪਰ ਦਿਲਾਂ ‘ਚ ਬਹੁਤ ਕੁਝ ਘੁੰਮ ਰਿਹਾ ਸੀ। ਪਿੰਡ ਦੇ ਸਕੂਲ ਦੇ ਬਾਹਰ ਸੰਜੋਗੀ ਆਪਣੀਆਂ ਸਹੇਲੀਆਂ ਨਾਲ ਖਿੜ ਖਿੜ ਹੱਸ ਰਹੀ ਸੀ, ਜਦੋਂ ਅਮਨ ਨੇ ਪਹਿਲੀ ਵਾਰ ਉਹਨੂੰ ਵੇਖਿਆ। ਉਹ ਹੱਸਣਾ ਇੱਕ ਰਾਗ ਵਰਗਾ ਸੀ — ਸੁਰੀਲਾ, ਪਰ ਕਿਸੇ ਹੋਰ ਦੁਨੀਆਂ ਵਿੱਚ ਲ਼ੈ ਗਿਆ ਅਮਨ ਨੂੰ। ਅਮਨ ਨੇ ਕਦੇ ਕਲਪਣਾ ਵੀ ਨਹੀਂ ਕੀਤੀ ਸੀ ਕਿ ਉਹ ਦਿਨ ਉਸ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਦੇਵੇਗਾ। ਅਮਨ ਨੂੰ ਸਾਰੀ ਦੁਨੀਆਂ ਸੋਹਣੀ -ਸੋਹਣੀ ਲੱਗ ਰਹੀ ਸੀ ।ਉਸਦੇ ਅੰਦਰ ਕੁਝ ਉਸਨੂੰ ਗੁਦ-ਗੁਦਾ ਰਿਹਾ ਸੀ । ਉਹ ਸੱਤਵੇਂ ਆਸਮਾਨ ਤੇ ਉੱਡਦਾ ਮਹਿਸੂਸ ਕਰ ਰਿਹਾ ਸੀ। ਅੱਜ ਉਹ ਸਾਰੀ ਕਾਇਨਾਤ ਨੂੰ ਆਪਣੇ ਕਲਾਵੇ ਵਿੱਚ ਭਰ ਲੈਣਾ ਚਾਹੁੰਦਾ ਸੀ। ਅਮਨ ਦਾ ਦਿਲ ਕਰ ਰਿਹਾ ਸੀ ਕਿ ਇਹ ਪਲ ਇਥੇ ਹੀ ਠਹਿਰ ਜਾਵੇ ਉਹ ਉਮਰ ਭਰ ਸੰਜੋਗੀ ਨੂੰ ਆਪਣੇ ਸੰਜੋਗਾਂ ਵਿੱਚ ਬੰਨ ਲਵੇ ਤੇ ਆਖੇ "ਤੋਥੌ ਹੋ ਕੇ ਸ਼ੁਰੂ ਨੀ ਮੁੱਕ ਜਾ ਤੇਰੇ ਤੇ ਤੂੰ ਨੀਂ ਜਾਣਦੀ ਅੜੀਏ ਕੀ ਜਾਦੂ ਕਰਤਾ ਮੇਰੇ ਤੇ ਜਿੰਦ ਵੇਚ ਜੇ ਮਿਲਜੇ ਸੱਭ ਕੁਝ ਹਰਜ਼ਾ ਤੇਰੇ ਤੇ ਆਪਣੇ ਮਨ ਹੀ ਮਨ ਗੁਣਗੁਣਾ ਰਿਹਾ ਸੀ!!!!!! --- ਬਾਕੀ ਅਗਲੇ ਭਾਗ ਵਿੱਚ ✨✨ ਲੱਕੀ ਸੀਰਾ ✍️ ✍️
Please log in to comment.