Kalam Kalam
Profile Image
Raghveer Singh
2 months ago

ਡਰਪੋਕ

ਹਾਂਜੀ ਕੀ ਬਣਿਆ ? ਕੁੱਝ ਨੀਂ । ਓ ਹੋ ਬਿੱਲੇ ਤੇਰਾ ਕੁੱਝ ਨੀਂ ਹੋ ਸਕਦਾ ! ਪ੍ਰੀਤ ਨੇ ਆਪਣਾਂ ਪੈਰ ਪੂਰੇ ਜੋਰ ਨਾਲ ਧਰਤੀ ਤੇ ਮਾਰਿਆ - ਤੂੰ ਕੁੱਝ ਕਰ ਹੀ ਨਹੀਂ ਸਕਦਾ ! ਪਤਾ ਨੀਂ ਤੂੰ ਇੰਨਾਂ ਡਰਪੋਕ ਕਾਹਤੋਂ ਏਂ - ਛੇ ਮਹੀਨੇ ਹੋਗੇ ਤੈਨੂੰ ਲਾਰੇ ਲਾਉਦੇ ਨੂੰ - ਅਗਲਿਆਂ ਨੇ ਮੈਨੂੰ ਵਿਆਹਕੇ ਤੋਰ ਦੇਣਾਂ ਫੇਰ ਝਾਕੀ ਜਾਈਂ ਤਾਂਹ ਠਾਂਹ । ਪ੍ਰੀਤ ਯਾਰ ਤੇਰੇ ਪਿੰਡ ਚ ਕੋਈ ਜਾਣ ਪਛਾਣ ਹੀ ਨਹੀਂ ਲੱਭਦੀ - ਹੁਣ ਸਿੱਧਾ ਈ ਤੇਰੇ ਘਰ ਚਲੇ ਜਾਂਵਾਂ ? ਮੈਨੂੰ ਨੀਂ ਪਤਾ ਪਰ ਮੈਂ ਤੈਨੂੰ ਦੱਸਤਾ ਕਿ ਹੁਣ ਬਸ ਇੱਕ ਮਹੀਨਾਂ ਈ ਆ ਸਾਡੇ ਕੋਲ - ਤਾਇਆ ਰੋਜ਼ ਡੈਡੀ ਕੋਲ ਆਉਦਾ ਕਿਸੇ ਕਨੇਡਾ ਦੇ ਮੁੰਡੇ ਦੀਆਂ ਗੱਲਾਂ ਕਰਦਾ ! ਓ ਹੋ ਯਾਰ ਤੂੰ ਮੂੜ ਨਾਂ ਖਰਾਬ ਕਰ ਮੈਂ ਅੱਜ ਮਾਮੇ ਕੋਲ ਜਾਣਾਂ ਓਹਦੇ ਨਾਲ ਮੇਰੀ ਸਾਰੀ ਗੱਲ ਖੁੱਲੀ ਆ ਓਹਨੂੰ ਕਹੂੰ ਆਪੇ ਲਾਊ ਕੋਈ ਸਕੀਮ ਓਹ ਵੀ ਪੁਰਾਣਾਂ ਖਿਡਾਰੀ ਆ ਤੂੰ ਫਿਕਰ ਨਾਂ ਕਰ ਸੋਮਵਾਰ ਨੂੰ ਕੋਈ ਖੁਸ਼ਖਬਰੀ ਲੈ ਕੇ ਹੀ ਆਊਂ ਚੱਲ ਇਹ ਵੀ ਦੇਖ ਲੈਨੇ ਆ ਸੋਮਵਾਰ ਚ ਕਿਹੜਾ ਗੋਡੇ ਆ ਪਰਸੋਂ ਨੂੰ ਸੋਮਵਾਰ ਆ ਪਰ ਹੁਣ ਮੈਨੂੰ ਤੇਰੀ ਕਿਸੇ ਗੱਲ ਦਾ ਵੀ ਯਕੀਨ ਜਿਹਾ ਨੀਂ ਆਉਦਾ । ਤੂੰ ਦੇਖਦੀ ਜਾਈਂ ਐਤਕੀਂ ਜੱਟ ਪੂਰੀ ਪਾ ਕੇ ਦਮ ਲਊ ਚੱਲ ਦੇਖ ਲੈਨੇ ਆਂ - ਮੇਰੀ ਬੱਸ ਆਗੀ ਜੇ ਜਾਣਾਂ ਨਾਲ ਤਾਂ ਦੇਖਲੈ - ਨਹੀਂ ਯਾਰ ਅੱਜ ਨੀਂ ਅੱਜ ਮਾਮੇ ਕੋਲ ਜਾਣਾਂ - ਚੰਗਾ ਠੀਕ ਆ ਫੇਰ -- ਡਰਪੋਕ ਜਿਹਾ ! ਡਰਪੋਕ ਸ਼ਬਦ ਜਿਵੇਂ ਬਿੱਲੇ ਦੇ ਦਿਲ ਤੇ ਲਿਖਿਆ ਗਿਆ ਹੋਵੇ - -- ਪ੍ਰੀਤ ਬਿੱਲੇ ਦੇ ਨਾਲ ਹੀ ਪੜ੍ਹਦੀ ਸੀ ਗੌਰਮਿੰਟ ਕਾਲਜ ਰੱਜਕੇ ਸੋਹਣੀਂ ਸਨੱਖੀ ਪਰ ਸੁਭਾਅ ਦੀ ਥੋੜੀ ਗਰਮ ਸੀ ਪਹਿਲੀ ਤੱਕਣੀਂ ਚ ਹੀ ਬਿੱਲਾ ਓਹਦਾ ਮੁਰੀਦ ਹੋ ਗਿਆ ਸੀ ਪ੍ਰੀਤ ਨੇ ਇੱਕੋ ਸ਼ਰਤ ਕਿ ਜੇ ਵਿਆਹ ਕਰਾਏਗਾਂ ਤਾਂ ਠੀਕ ਆ ਨਹੀਂ ਕੋਈ ਫਰਿੰਡਸਿੱਪ ਨੀਂ ਕਰਨੀਂ - ਬਿੱਲੇ ਨੂੰ ਤਾਂ ਹਰ ਸ਼ਰਤ ਮਨਜੂਰ ਸੀ । ਅੱਜ ਕੋਈ ਨਾਂ ਕੋਈ ਸਿਰਾ ਕਰਨਾਂ ਹੀ ਪੈਣਾਂ ਗੱਲ ਪ੍ਰੀਤ ਦੀ ਵੀ ਠੀਕ ਆ ਬਾਅਦ ਚ ਪਛਤਾਉਣ ਦਾ ਕੀ ਫਾਇਦਾ - ਹੋਰ ਫੇਰ ਭਾਣਜਿਆ ਪੈੱਗ ਲਾਉਣਾਂ ਕਿ ਰੋਟੀ ਖਾਣੀਂ ਆ ? ਨਹੀਂ ਮਾਮਾ ਜੀ ਰੋਟੀ ਹੀ ਖਾਣੀਂ ਆ ਨਾਲੇ ਮੈਂ ਤੁਹਡੇ ਨਾਲ ਇੱਕ ਜਰੂਰੀ ਗੱਲ ਕਰਨੀਂ ਆ ਤੁਸੀਂ ਵੀ ਸਾਬ ਦੀ ਹੀ ਪੀਓ - ਠੀਕ ਆ ਮੈਂ ਤਾਂ ਸਾਬ ਦੀ ਹੀ ਪੀਨਾਂ ਤੂੰ ਦੱਸ ਕੀ ਮਸਲਾ ? ਮਸਲਾ ਤਾਂ ਮਾਮਾ ਜੀ ਕਾਫੀ ਗੰਭੀਰ ਆ - ਮੇਰਾ ਇੱਕ ਕੁੜੀ ਨਾਲ ਚੱਕਰ ਆ - ਮੈਂ ਓਹਦੇ ਨਾਲ ਵਿਆਹ ਕਰਾਉਣਾਂ ਚਾਹੁੰਨਾਂ - ਕੋਈ ਵਿਚੋਲਾ ਪਾਉਣਾਂ ਬਸ । ਓਹ ਤੇਰੀ !! ਘਰੇ ਪਤਾ ਤੇਰੇ ਹੋਰ ਨਾਂ ਕਿਤੇ ਭਾਜੀ ਹੋਰਾਂ ਤੋਂ ਛਿੱਤਰ ਪਵਾ ਦੇਈਂ ! ਓਹਨਾਂ ਨੂੰ ਸਭ ਪਤਾ ਤੁਸੀ ਫਿਰਰ ਨਾਂ ਕਰੋ ਤੁਸੀਂ ਬੱਸ ਕੋਈ ਸਕੀਮ ਲਾਓ ਚੱਲ ਦੱਸ ਫੇਰ ਕਿਹੜੇ ਪਿੰਡ ਦੀ ਆ ? ਮਾਮਾ ਜੀ ਸ਼ੇਰਪੁਰ ਦੀ ਆ ਤੇ ਓਹਦੇ ਪਿਉ ਦਾ ਨਾਂ ਜਗਮੇਲ ਸਿੰਘ ਆ ਦੋ ਭੈਣਾਂ ਹੀ ਨੇ ਸ਼ੇਰਪੁਰ ਦਾ ਤਾਂ ਇੱਕ ਪੁਰਾਣਾਂ ਮਿੱਤਰ ਹੈ ਮੇਰਾ ਗੁਰਮੇਲ - ਮੇਰੇ ਨਾਲ ਜਰਮਨ ਚ ਹੁੰਦਾ ਸੀ ਅਸੀਂ ਇਕੱਠੇ ਈ ਵਾਪਿਸ ਆਏ ਸੀ ਚੱਲ ਸਵੇਰੇ ਓਹਦੇ ਘਰ ਚੱਲਦੇ ਆਂ - ਬਣਦੇ ਆਂ ਫੇਰ ਵਿਚੋਲੇ ਤੇਰੇ ! ਅਗਲੇ ਦਿਨ - ਓਹ ਬੱਲੇ ਗੁਰਮੇਲ ਸਿੰਆਂ ਘਰੇ ਈ ਆਂ - ਓ ਹੋ ਬਾਈ ਮਨਜੀਤ ਕੀ ਹਾਲ ਆ ਆਜਾ ਲੰਘ ਆਓ - ਹੋਰ ਸੁਣਾ ਕੀ ਹਾਲ ਚਾਲ ਆ ਨਾਲੇ ਅੱਜ ਕਿਵੇਂ ਇੱਧਰ ਸੁੱਖ ਆ ? ਓ ਸੁੱਖ ਹੀ ਆ ਮੈਂ ਤਾਂ ਤੇਰੇ ਕੋਲ ਇੱਕ ਕੰਮ ਆਇਆ ਸੀ ਯਾਰ - ਆਜਾ ਅੰਦਰ ਬਹਿਕੇ ਗੱਲ ਕਰਦੇ ਆਂ - ਹਾਂ ਹੁਣ ਦੱਸ ਕੀ ਚੱਕਰ ਆ ? ਓਹ ਆਹ ਭਾਣਜਾ ਮੇਰਾ ਇਹਦਾ ਪੰਗਾ ਮੇਰੇ ਯਾਰ ਤੇਰੇ ਪਿੰਡ ਦੀ ਕੁੜੀ ..... ਗੁਰਮੇਲ ਨੇ ਉੱਠਕੇ ਬੈਠਕ ਦਾ ਬੂਹਾ ਭੇੜ ਦਿੱਤਾ - ਕੀ ਨਾਂ ਕਾਕਾ ਓਹਦਾ ? ਜੀ ਪ੍ਰੀਤ - ਗੌਰਮਿੰਟ ਕਾਲਜ ਪੜ੍ਹਦੀ ਆ ਭਲਾਂ ? ਹਾਂਜੀ - ਮਨਜੀਤ ਯਾਰ ਓਹ ਤਾਂ ਮੇਰੀ ਹੀ ਭਤੀਜੀ ਆ - ਓਹ ਤਾਂ ਇਹੋ ਜਿਹੀ ਹੈ ਨੀਂ ਮੈਂ ਹੁਣੇਂ ਬੁਲਾਕੇ ਪੁੱਛਦਾਂ ? ਛਿੰਦੋਂ - ਛਿੰਦੋ- ਓਹ ਪ੍ਰੀਤ ਨੂੰ ਬੁਲਾਕੇ ਲਿਆਈਂ ਗੁਰਮੇਲ ਕੋਈ ਨਾਂ ਤੂੰ ਗੁੱਸਾ ਨਾਂ ਕਰ ਯਾਰ ਐਵੇਂ ਨਾਂ ਕੋਈ ਝੱਜੂ ਪਾ - ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨੀਂ ਮੈਂ ਤਾਂ ਤੇਰੇ ਆਹ ਆਸ਼ਿਕ ਦਾ ਭੁਲੇਖਾ ਦੂਰ ਕਰਨਾਂ ਇੰਨੇ ਨੂੰ ਪ੍ਰੀਤ ਆ ਗਈ - ਸਤਿ ਸ੍ਰੀ ਅਕਾਲ - ਸਤਿ ਸ੍ਰੀ ਅਕਾਲ ਤਾਇਆ ਜੀ ਪ੍ਰੀਤ-- ਤੂੰ ਆਹ ਮੁੰਡੇ ਨੂੰ ਜਾਣਦੀ ਏ ਭਲਾਂ ? ਪ੍ਰੀਤ ਇੰਨਾਂ ਡਰੀ ਹੋਈ ਸੀ ਕਿ ਓਹਨੇ ਮੇਰੇ ਵੱਲ ਦੇਖਿਆ ਵੀ ਨਹੀਂ ਤੇ ਝੱਟ ਦੇਣੇਂ ਬੋਲੀ - ਨਹੀਂ ਤਾਇਆ ਜੀ । ਪ੍ਰੀਤ ਮੈਂ ਆਂ ਬਿੱਲਾ - ਪਰ ਪ੍ਰੀਤ ਕੁੱਝ ਵੀ ਨਾਂ ਬੋਲੀ ਲੈ ਬਈ ਮਨਜੀਤ ਹੁਣ ਦੱਸ - ਇਹਨੂੰ ਸਮਝਾ ਕਿ ਐਵੇਂ ਨੀਂ ਕਿਸੇ ਕੁੜੀ ਨੂੰ ...... ਨਾਲੇ ਇਹਦਾ ਤਾਂ ਆਪਾਂ ਰਿਸ਼ਤਾ ਕਨੇਡਾ ਵਾਲੇ ਮੁੰਡੇ ਨਾਲ ਪੱਕਾ ਕਰਤਾ ਪ੍ਰੀਤ ਚੱਲ ਪੁੱਤ ਤੂੰ ਘਰੇ ਹਾਂ ਨਾਲੇ ਕੋਈ ਲੋੜ ਨੀਂ ਕਾਲਜ ਜਾਣ ਦੀ ਮੈਂ ਆਉਨਾਂ ਓਧਰ ਕਰਦਾਂ ਤੇਰੇ ਡੈਡੀ ਨਾਲ ਗੱਲ ...ਮਾਮੇ ਨੇ ਮੈਨੂੰ ਬਸ ਇੰਨਾ ਹੀ ਕਿਹਾ - ਕੰਜਰਾ ਤੂੰ ਤਾਂ ਮੇਰੀ ਵੀ ਬੇਜਤੀ ਕਰਾਤੀ ਮੈਂ ਮਾਮਾ ਜੀ ਦੇ ਨਾਲ ਸਕੂਟਰ ਤੇ ਬੈਠਾ ਸੋਚ ਰਿਹਾ ਸੀ ਕਿ ਹੁਣ ਡਰਪੋਕ ਕੌਣ ਆ .......... ? ਰਘਵੀਰ ਸਿੰਘ ਲੁਹਾਰਾ

Please log in to comment.

More Stories You May Like