ਪਤਾਸੇ ਤੇ ਕੀੜਿਆਂ ਦੇ ਭੌਣ ਤੇ ਚੋਲ ਵੀ ਸੁਖ ਲਏ।ਜਿੰਦ ਤਰਲੋ ਮੱਛੀ ਹੋਈ ਜਾਵੇ। ਕੋਈ ਵਾਹ ਨਾ ਚੱਲੇ। ਹਾਲੇ ਤਾ ਬੇਬੇ ਵੀ ਘਰ ਨੀ ਆਈ ਹੋਣੀ। ਅੱਜ ਭਲਾਂ ਬਾਪੂ ਕੋਲੋ ਕੋਣ ਬਚਾਉ।ਮਨ ਵਿਚਲੇ ਭਿਆਨਕ ਵਲ ਵਲੇ ਘਰ ਵੱਲੀ ਮੂੰਹ ਨਾ ਹੋਣ ਦੇਣ। ਘਰ ਤੋਂ ਲੈ ਕਰਿਆਨੇ ਦੀ ਦੁਕਾਨ ਤੱਕ ਸਾਰਾ ਰਾਹ ਚੱਪਾ ਚੱਪਾ ਨਾਪ ਛੱਡਿਆਂ। ਬਾਪੂ ਵੱਲੋਂ ਦਿੱਤੇ ਚਾਹ ਪੱਤੀ ਲੈ ਕੇ ਆਉਣ ਲਈ ਵੀਹ ਰੁਪਏ ਕੁੜਤੇ ਦੀ ਉਤਲੀ ਜੇਬ ਵਿਚੋਂ ਕਿਧਰੇ ਡਿਗ ਪਏ। ਬਥੇਰਾ ਭਾਲੇ, ਪਰ ਕਿਧਰੇ ਨਾ ਲੱਭੇ। ਬਾਪੂ ਤੋਂ ਅੱਜ ਤਾ ਪੱਕੀ ਜੁੱਤੀ ਫਿਰੋ।ਸੋਚ ਸੋਚ ਰਗਾਂ ਥੱਲਿਓਂ ਥੁੱਕ ਨਾ ਲੱਘੇ। ਅਖੀਰ ਰੱਬ ਅੱਗੇ ਅਰਦਾਸ ਕਰ ਘਰ ਵੱਲ ਹੋ ਤੁਰਿਆ। ਘਰ ਵੜਦਿਆਂ ਹੀ ਸਾਹਮਣੇ ਪਹਿਲਾਂ ਬਾਪੂ ਹੀ ਟੱਕਰ ਗਿਆ। ਡਰਦੇ ਮਾਰੇ ਆਸੇ ਪਾਸੇ ਧੋਣ ਫ਼ੇਰੀ,ਪਰ ਬੇਬੇ ਕਿਧਰੇ ਨਜ਼ਰ ਨਾ ਪਈ। ਤੱਕੜਾ ਜਿਹਾਂ ਜ਼ੇਰਾ ਕਰ ਬਾਪੂ ਨੂੰ ਸੱਭ ਦੱਸ ਦਿੱਤਾ। ਇਨ੍ਹਾਂ ਸੁਣਦਿਆਂ ਬਾਪੂ ਨੇ ਬਾਹੋ ਫ਼ੜ ਮੰਜੇ ਤੇ ਬਿਠਾ ਲਿਆ। ਮਹਿਸੂਸ ਹੋਇਆ ਜਿਵੇਂ ਹੁਣ ਬਿਦ ਝੱਟ ਵਿੱਚ ਛਿਤਰਾ ਦਾ ਮੀਂਹ ਵਰਨ ਲੱਗ ਜਾਣਾ। ਡਰਦੇ ਮਾਰੇ ਮੈਂ ਅੱਖਾਂ ਘੁੱਟ ਕੇ ਮੀਚ ਲਈਆਂ। ਫਿਰ ਕੀ ਹੋਇਆ ਪੁੱਤ ਜੇ ਪੈਸੇ ਡਿਗ ਪਏ। ਤੂੰ ਕਿਹੜਾ ਜਾਣ ਬੁੱਝ ਕੇ ਡੇਗੇ ਆ। ਬਸ ਰੱਬ ਅੱਗੇ ਇਹੋ ਅਰਦਾਸ ਆ ਕੇ ਉਹ ਪੈਸੇ ਕਿਸੇ ਲੋੜਵੰਦ ਦੇ ਹੱਥ ਲੱਗ ਜਾਣ। ਸਮਝਾਂਗੇ ਕਿ ਸਾਡੀ ਨੇਕ ਕਮਾਈ ਲੇਖੇ ਲੱਗ ਗਈ। ਇਕ ਦਮ ਕਿਨਾਂ ਸਾਰਾ ਬੋਝ ਮੰਨੋਂ ਉਤਰ ਗਿਆ। ਜਿਵੇਂ ਰੱਬ ਨੇ ਮੇਰੀ ਤੇ ਬਾਪੂ ਦੋਨਾਂ ਦੀ ਅਰਦਾਸ ਪ੍ਰਵਾਨ ਕਰ ਲਈ ਹੋਵੇ। ਕੁਲਵੰਤ ਘੋਲੀਆ
Please log in to comment.