Kalam Kalam

ਸਾਹਿਤਕ ਸੰਸਾਰ ਸਰਬਜੀਤ ਸੰਗਰੂਰਵੀ ਦ

ਸਾਹਿਤਕ ਸੰਸਾਰ ਸਰਬਜੀਤ ਸੰਗਰੂਰਵੀ ਦਾ   ਹਰ ਇਨਸਾਨ ਦਾ ਕੋਈ ਨਾ ਕੋਈ ਸੁਪਨਾ ਹੁੰਦਾ ਹੈ ਤੇ ਉਹ ਆਪਣਾ ਸੁਪਨਾ ਸਾਕਾਰ ਕਰਨ ਲਈ ਅਣਥੱਕ ਮਿਹਨਤ ਕਰਦਾ ਹੈ। ਆਪਣਾ ਸਾਹਿਤਕ ਸੰਸਾਰ ਬਣਾਉਣ ਵਸਾਉਣ ਲਈ ਸਰਬਜੀਤ "ਸੰਗਰੂਰਵੀ"ਯਤਨ ਕਰ ਰਿਹਾ ਹੈ ਤੇ ਕੁਝ ਕਾਮਯਾਬੀ ਵੀ ਪ੍ਰਾਪਤ ਕਰ ਰਿਹਾ ਹੈ। "ਸੰਗਰੂਰਵੀ"ਨੇ ਦੱਸਿਆ ਕਿ ਉਸਦਾ ਜਨਮ 14ਦਸੰਬਰ 1974 ਨੂੰ ਮਾਤਾ ਜਸਵੀਰ ਕੌਰ ਦੀ ਕੁੱਖੋਂ ਸਵ:ਸ੍ਰ:ਸੂਬਾ ਸਿੰਘ ਫਰੀਡਮ ਫਾਇਟਰ ਦੇ ਘਰ ਪੁਰਾਨੀ ਅਨਾਜ਼ ਮੰਡੀ,ਸੰਗਰੂਰ ਵਿਖੇ ਹੋਇਆ। ਗੁਰੂ ਨਾਨਕ ਹਾਈ ਸਕੂਲ,ਸੰਗਰੂਰ ਤੋਂ ਮੈਟਿਰਕ ਕੀਤੀ।ਸਾਲ 1988 ਤੋਂ ਲਿਖਣ ਲੱਗਾ।ਸਾਲ 1990 ਤੋਂ ਹੁਣ ਤੱਕ ਲਿਖਦਾ ਆ ਰਿਹਾ ਹੈ। ਡਾਕਟਰ ਪ੍ਰੀਤਮ ਸੈਨੀ ਨੂੰ ਆਪਣਾ ਸਾਹਿਤਕ ਗੁਰੂ ਮੰਨਦਾ ਹੋਇਆ ਦੱਸਦਾ ਹੈ ਕਿ ਮੈ ਦਸਵੀਂ ਜਮਾਤ ਦੇ ਪੇਪਰ ਦੇਣ ਤੋ ਬਾਅਦ ਸੈਨੀ ਸਾਹਿਬ ਕੋਲ ਬੇਨਕਾਬ ਸਪਤਾਹਿਕ ਅਖ਼ਬਾਰ ਵੰਡਣ ਦਾ ਕੰਮ ਕਰਨ ਲੱਗਾ ਅਖ਼ਬਾਰ ਚ ਪਰੂਫ਼ ਰੀਡਿੰਗ ਦਾ ਵੀ ਕੰਮ ਕੀਤਾ। ਫਿਰ ਸ਼ਹਿਰ ਦੀਆਂ ਲੋਕਲ ਅਖ਼ਬਾਰ ਚ ਕੌਮੀ ਦੇਣ,ਖ਼ਬਰਨਾਮਾ ਵਗੈਰਾ ਚ ਰਚਨਾਵਾਂ ਪ੍ਰਕਾਸ਼ਿਤ ਹੋਣ ਲੱਗੀਆਂ।ਫਿਰ ਸੈਨੀ ਸਾਹਿਬ ਤੋਂ ਉਰਦੂ ਸਿੱਖਣ ਲਈ ਜਾਣ ਲੱਗ ਗਿਆ ਜੋ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਕੋਰਸ ਕਰਵਾਇਆ ਜਾਂਦਾ ਸੀ।ਇਸ ਦੌਰਾਨ ਵੱਖ ਵੱਖ ਲੇਖ਼ਕਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ,ਤੇ ਸੈਨੀ ਸਾਹਿਬ ਨਾਲ ਸਾਹਿਤਕ ਮੀਟਿੰਗਾਂ,ਪ੍ਰੋਗ਼ਰਾਮਾਂ ਚ ਜਾਣ ਲੱਗ ਗਿਆ। ਇਸ ਸਮੇਂ ਦੌਰਾਨ ਉਸਦੀਆਂ ਰਚਨਾਵਾਂ ਪੰਜਾਬੀ ਦੇ ਅਖ਼ਬਾਰਾਂ ਮੈਗ਼ਜੀਨਾਂ ਚ ਛਪਣ ਲੱਗੀਆਂ,ਜਿਵੇਂ ਕਿ ਪੰਜਾਬੀ ਟ੍ਰਿਬਿਊਨ,ਜੱਗਬਾਣੀ,ਨਵਾਂ ਜ਼ਮਾਨਾ,ਸਪੋਕਸਮੈਨ, ਦੇਸ਼ ਸਵੇਕ,ਪੰਜਾਬ ਟਾਇਮਜ਼,ਸੱਚ ਕਹੂੰ,ਅਕਾਲੀ ਪੱਤ੍ਰਿਕਾ,ਅਜ਼ਾਦ ਸੋਚ,ਵਗੈਰਾ ਅਖ਼ਬਾਰਾਂ ਅਤੇ ਜਨ ਸਾਹਿਤ,ਰਜਨੀ,ਸਾਹਿਤਕ ਸਾਂਝ,ਅਣੂ,ਅਦਬੀ ਸਾਂਝ,ਸਾਹਿਤਕ ਹੁੰਗਾਰਾ,ਕੌਮਾਂਤਰੀ ਪ੍ਰਦੇਸੀ,ਵਗੈਰਾ ਮੈਗਜ਼ੀਨਾਂ ਚ ਪ੍ਰਕਾਸ਼ਿਤ ਹੋ ਰਹੀਆਂ ਹਨ।ਇਸਦੇ ਨਾਲ ਉਸਦੀਆਂ ਰਚਨਾਵਾਂ ਦਾ ਯਰੂਪ ਟਾਇਮਜ਼,ਪੰਜਾਬੀ ਮਾਂ,ਸਫਲ ਸੋਚ,ਪੰਜਾਬੀ ਸੱਥ,ਸਮਰਾਟ ਇਟਲੀ, ਵਗੈਰਾ ਨੈਟ ਤੇ ਪੜ੍ਹਨ ਨੂੰ ਮਿਲ ਜਾਂਦੀਆਂ ਹਨ।ਉਸਨੇ ਦੱਸਿਆ ਕਿ ਉਸਨੇ ਸ਼ੌਸ਼ਲ ਮੀਡੀਆ ਖਾਸ਼ ਕਰਕੇ ਫੇਸਬੁੱਕ ਦੀ ਵਰਤੋਂ ਸਾਹਿਤਕ ਕਾਰਜ ਲਈ ਕੀਤੀ ਹੈ। ਸੰਗਰੂਰਵੀ ਦੇ ਦੱਸਿਆ ਕਿ ਉਹ ਹਰ ਵਿਸ਼ੇ ਤੇ ਹਰ ਸਮੱਸਿਆ ਤੇ ਲਿਖਣ ਦੀ ਕੋਸ਼ਿਸ਼ ਕਰਦਾ ਹੈ,ਉਹ ਬਾਲ ਕਵਿਤਾ,ਬਾਲ ਗੀਤ,ਨਸ਼ਿਆਂ,ਭਰੂਣ ਹੱਤਿਆ,ਪ੍ਰਦੂਸ਼ਣ, ਫਜ਼ੂਲ ਖਰਚੀ,ਦਿਖਾਵੇ ਵਿਰੁੱਧ ਲਿਖਦਾ ਆ ਰਿਹਾ ਹੈ,ਉਹ ਜਿਥੇ ਰੁਮਾਂਟਿਕ ਗੀਤ ਲਿਖਦਾ ਹੈ,ਉਥੇ ਧਾਰਮਿਕ ਗੀਤ ਵੀ ਲਿਖਦਾ ਹੈ ।ਮਿੰਨੀ ਕਹਾਣੀਆਂ ਤੇ ਹੋਰ ਕਹਾਣੀ ਵੀ ਲਿਖਦਾ ਛਪਵਾਉਂਦਾ ਆ ਰਿਹਾ ਹੈ।  ਜਦ ਉਸਦੇ ਕੰਮ ਕਾਰ ਬਾਰੇ ਪੁੱਛਿਆ ਗਿਆ,ਤਾਂ ਉਸ ਦੱਸਿਆ ਕਿ ਉਹ ਪੰਜਾਬੀ ਟਾਇਪ ਦਾ ਕੰਮ ਟਾਇਪ ਮਸ਼ੀਨ ਤੇ ਕਰਕੇ ਗੁਜ਼ਾਰਾ ਕਰਦਾ ਸੀ।ਕਈ ਵਾਰ ਛੁੱਟੀਆਂ ਜਾਂ ਕੰਪਿਊਟਰ ਵਰਕ ਦੀ ਡਿਮਾਂਡ ਹੋਣ ਕੰਮ ਘੱਟ ਹੋ ਜਾਂਦਾ ਹੈ।ਜਦ ਕਮਾਈ ਬਾਰੇ ਪੁੱਛਿਆ ਤਾਂ ਕਹਿਣ ਲੱਗਾ ਕਿ ਖੂਹ ਦੀ ਮਿੱਟੀ ਖੂਹ ਨੂੰ ਲੱਗੀ ਜਾਂਦੀ ਐ।ਔਖ਼ੇ ਸੌਖੇ ਗੁਜ਼ਾਰਾ ਹੋਈ ਜਾਂਦੈ। ਸਾਲ 2017ਤੋਂ ਟਾਈਪ ਦਾ ਕੰਮ ਛੱਡ ਕੇ ਅੱਜ ਕੱਲ੍ਹ ਸਿਕਉਰਟੀ ਗਾਰਡ ਦਾ ਕੰਮ ਕਰਕੇ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦਾ ਹੈ। ਜਦ ਸੰਗਰੂਰਵੀ ਤੋਂ ਉਸਦੇ ਸੁਪਨਿਆਂ,ਇੱਛਾਵਾਂ ਬਾਰੇ ਪੁੱਛਿਆ ਗਿਆ ਤਾਂ ਉਹ ਕਹਿਣ ਲੱਗਾ ਕਿ ਸਭ ਤੋਂ ਪਹਿਲਾਂ ਤਾਂ ਅਣ ਛਪੀਆਂ ਤੇ ਛਪੀਆਂ ਰਚਨਾਵਾਂ ਨੂੰ ਪੁਸਤਕ ਰੂਪ ਚ ਪਾਠਕਾਂ ਸਾਹਵੇਂ ਲਿਆਉਣਾ ਚਾਹੁੰਦਾ ਹਾਂ। ਪਰ ਮਾਇਆ ਨਾ ਹੋਣ ਕਾਰਨ ਪੱਲਿਓ ਪੈਸੇ ਖ਼ਰਚ ਕੇ ਪੁਸਤਕ ਅਜੇ ਛਪਵਾ ਨਹੀ ਸਕਦਾ ਤੇ ਮਿੰਨਤਾਂ ਕਿਸੇ ਦੀਆਂ ਕਰ ਨਹੀ ਸਕਦਾ।ਦੂਜਾ ਸੁਫਨਾ ਉਸਦਾ ਇਹ ਹੈ ਕਿ ਉਸਦਾ ਗੀਤ ਰਿਕਾਰਡ ਹੋਵੇ,ਉਹ ਕਹਿੰਦਾ ਕਿ ਇੱਥੇ ਵੀ ਮਾਇਆ ਨਾਗਣੀ ਜੀਭ ਕੱਢਣ ਲੱਗ ਜਾਂਦੀ ਹੈ ਭਾਵ ਪੈਸੇ ਬਿਨਾਂ ਕੋਈ ਕਾਜ ਸਫ਼ਲਾ ਨਹੀ ਹੁੰਦਾ। ਕਿਤਾਬਾਂ ਦੇ ਖਰੜੇ ਬਾਰੇ ਪੁੱਛਣ ਤੇ ਦੱਸਿਆ ਕਿ ਉਸਦੀਆਂ ਰਚਨਾਵਾਂ ਤਾਂ ਫੇਸ਼ਬੁੱਕ ਤੇ ਯੂਨੀਕੋਡ ਫੌਂਟ ਚ ਟਾਇਪ ਕੀਤੀਆਂ ਪਈਆਂ ਹਨ ਕੁਝ ਸੋਧ ਕਰਨ ਵਾਲੀ ਹੈ।ਜੇ ਕੋਈ ਦੇਖਣਾ ਚਾਹੇ ਤਾਂ ਦੇਖ ਪੜ੍ਹ ਸਕਦਾ ਹੈ ਤੇ ਆਪਣੇ ਵਿਚਾਰ ਭੇਜ ਸਕਦਾ ਹੈ ਤਾਂ ਜੋ ਸੋਧ ਕੀਤੀ ਜਾ ਸਕੇ।  ਯੂ ਟਿਊਬ ਚੈਨਲ sarbjitsangrurvi1974 ਵੀ ਹੈ।  ਜਦ ਉਹਨਾਂ ਨੂੰ ਪੁੱਛਿਆ ਗਿਆ ਕਿ ਕਿਹੜੇ ਕਿਹੜੇ ਸਾਹਿਤਕਾਰਾਂ ਤੋਂ ਲੇਖਕਾਂ ਤੋਂ ਪ੍ਰਭਾਵਿਤ ਹੋਏ ਜਾਂ ਕਿਹੜੇ ਲੇਖਕਾਂ ਵਿਦਵਾਨਾਂ ਦੇ ਸੰਪਰਕ ਚ ਰਹੇ ਹੋ,ਤਾਂ ਸੰਗਰੂਰਵੀ ਨੇ ਦੱਸਿਆ ਕਿ ਧਨੀ ਰਾਮ ਚਾਤਿਰਕ,ਬਾਬੂ ਰਜਬ ਅਲੀ,ਸ਼ਿਵ ਕੁਮਾਰ ਬਟਾਲਵੀ,ਸੁਰਜੀਤ ਪਾਤਰ,ਤਰਲੋਚਨ ਲੋਚੀ,ਮੱਖਣ ਕ੍ਰਰਾਂਤੀ, ਦੀਆਂ ਲਿਖਤਾਂ ਤੋ ਪ੍ਰਭਾਵਿਤ ਹੋਇਆ ਹੈ ਤੇ ਉਹ ਡਾ.ਸੈਣੀ,ਭਗਤ ਰਾਮ ਸ਼ਰਮਾ,ਫਤਹਿ ਪ੍ਰਭਾਕਰ, ਸ਼ਿੰਗਾਰਾ ਚਹਿਲ,ਪ੍ਰੋਫੈਸਰ ਸੁਰਜੀਤ ਮਾਨ,ਤੇਜਵੰਤ ਮਾਨ, ਚਰਨਜੀਤ ਉਡਾਰੀ,ਰਾਜਿੰਦਰ ਸਿੰਘ,ਕਰਮ ਸਿੰਘ ਜ਼ਖ਼ਮੀ, ਜੋਸ਼ ਵਰਗੇ ਅਨੇਕਾਂ ਸਖਸੀਅਤਾਂ ਦੇ ਸੰਪਰਕ ਚ ਰਿਹਾ ਤੇ ਕੁਝ ਨਾ ਕੁਝ ਸਿੱਖਦਾ ਰਿਹਾ। ਕਰਮ ਸਿੰਘ ਜ਼ਖਮੀ,ਮੋਹਨ ਸ਼ਰਮਾ ,ਐਸ.ਐਸ.ਫੁੱਲ,ਐਸ.ਐਸ.ਬਾਵਾ,ਬਲਰਾਜ ਬਾਜ਼ੀ,ਡਾ.ਭਗਵੰਤ ਸਿੰਘ,ਰਾਜਿੰਦਰ ਰਾਜਨ, ਦੇਸ਼ ਭੂਸ਼ਨ,ਭੁਪਿੰਦਰ ਬੋਪਾਰਾਏ,ਸੁਖਵਿੰਦਰ ਸਿੰਘ ਲੋਟੇ ਵਰਗੇ ਅਨੇਕਾਂ ਵੀਰ,ਦੋਸਤ,ਸੁਭਚਿੰਤਕ ਹਨ।ਜਿਹਨਾਂ ਦੋਸਤਾਂ ਦਾ ਨਾਮ ਨਹੀ ਲੈ ਸਕਿਆਂ ਉਹਨਾਂ ਤੋਂ ਮਾਫ਼ੀ ਚਾਹੁੰਦਾ ਹਾਂ ਕਿਉਕਿ ਸਾਹਿਤਕਾਰ ਦੇ ਸਾਰੇ ਮਿੱਤਰ ਹੁੰਦੇ ਹਨ ਜੋ ਲੋਕ ਪੱਖੀ,ਸਮਸਿਆਵਾਂ ਕੁਰੀਤੀਆਂ,ਸਰਬਤ ਦਾ ਭਲਾ ਲੋਚਦੇ ਸੋਚਦੇ ਲਿਖਦਾ ਹੈ। ਸੰਗਰੂਰਵੀ ਨੇ ਇਕ ਯਾਦਗਾਰੀ ਪਲ ਯਾਦ ਕਰਦਿਆ ਦੱਸਿਆ ਕਿ ਇੱਕ ਸਮਾਗ਼ਮ ਚ ਇੱਕ ਕਵੀ ਕਹਿਣ ਲੱਗਾ ਕਿ ਸੰਗਰੂਰਵੀ ਤੂੰ ਕਿੱਥੇ ਫਸ ਗਿਆ ਸਾਹਿਤਕਾਰਾਂ ਚ ਜੇ ਤੂੰ ਕਿਸੇ ਐਮ ਐਲ ਏ ਦਾ ਚੇਲਾ ਬਣ ਜਾਂਦਾ ਤਾਂ ਖੱਟਣ ਨੂੰ ਬਹੁਤ ਕੁਝ ਸੀ ,ਲੇਖਕ ਤਾਂ ਸਾਧ ਹੁੰਦੇ ਨੇ,ਇਹਨਾਂ ਪੱਲੇ ਕੁਝ ਨਹੀ ਹੁੰਦਾ ਸੋ ਇਸ ਵਾਰਤਾ ਤੋਂ ਪ੍ਰੇਰਿਤ ਹੋ ਕੇ ਮੇਂ ਕਵਿਤਾ ਲਿਖੀ ਕਿ ਪੁੱਤ ਤੂੰ ਕਵੀ ਨਾ ਬਣੀ,ਬਣੀ ਐਮ .ਐਲ .ਏ ਦਾ ਚੇਲਾ। ਪਰਿਵਾਰ ਬਾਰੇ ਪੁੱਛਣ ਤੇ ਦੱਸਿਆ ਕਿ ਇੱਕ ਲੜਕੀ ਦੀ ਸ਼ਾਦੀ ਹੋ ਗਈ  ਹੈ ਤੇ ਇੱਕ ਲੜਕਾ  ਕੋਰਸ ਕਰ ਰਿਹਾ ਹੈ ਤੇ ਪਤਨੀ ਸਿਲਾਈ ਦਾ ਕੰਮ ਕਰਦੀ ਏ।ਸੰਗਰੂਰਵੀ ਦੀ ਵੱਡੀ ਲੜਕੀ ਕਮਲਪ੍ਰੀਤ ਕੌਰ ਦੀ ਸਾਲ 2013 ਚ ਤੇ ਪਿਤਾ ਦੀ ਸਾਲ 1999ਚ ਮੌਤ ਹੋ ਚੁੱਕੀ ਹੈ। ਸੰਗਰੂਰਵੀ ਦੀਆਂ ਕੁਝ ਲਿਖਤਾਂ: ਕਹਾਣੀਆਂ ਤੇ ਮਿੰਨੀ ਕਹਾਣੀਆਂ:1)ਸ਼ਿਕਾਰੀ 2)ਹੋਣੀ ਦੇ ਰੰਗ 3)ਤੁਸੀਂ ਦੱਸੋ ਕਸੂਰ ਕਿਸਦਾ 4)ਸੁਫ਼ਨਾ ਹੋਇਆ ਸਾਕਾਰ 5)ਮਜ਼ਬੂਰੀ 6)ਅਸਲ ਗਿਫ਼ਟ 7)ਧਰਮੀ ਬਾਬਲ 8)ਜੇਬ ਖ਼ਾਲੀ 9)ਅਸਲ ਇਸ਼ਨਾਨ 10)ਲੀਡਰ ਨਹੀ ਸੇਵਾਦਾਰ 11)ਦਾਦੀ ਮਾਂ ਦਾ ਏ.ਸੀ.12)ਮੈਡੀਕਲ ਕੈਂਪ 13)ਪਿੰਡ ਬਨਾਮ ਵਿਦੇਸ਼ 14)ਚੂਹਾ ਚੋਰ 15)ਵੱਡੀ ਗਲਤੀ 16)ਪੈਰਾਂ ਚ ਘੰਗਰੂ 17)ਨਸ਼ੇ ਦਾ ਖ਼ਾਤਮਾ 18)ਔਰਤ ਐਸ਼ਪ੍ਰਸਤ 19)ਮਰਵਾਉਣਾ ਮਰਜਾਣੇ ਮੋਬਾਇਲ ਨੇ 20)ਆਪੋ ਆਪਣੇ ਰਾਹ 21)ਚਾਹ ਪਾਣੀ 22)ਇੰਟਰਵਿਊ ਦਾ ਚੱਕਰ 23)ਘਰ ਫ਼ੂਕ ਤਮਾਸ਼ਾ ਅਤੇ ਹੋਰ ਕਈ ਕਹਾਣੀਆਂ। ਲੇਖ:1)ਪਾਣੀ ਦੀ ਸੰਭਾਲ 2)ਗਊ ਮਾਤਾ ਕੂੜੇ ਦੇ ਢੇਰ ਤੇ 3)ਜਿਧਰ ਦੇਖੋ ਭਿਰਸ਼ਟਾਚਾਰ 4)ਮਹਿੰਗਾਈ ਤੂੰ ਕਿੱਥੋ ਆਈ ਅਤੇ ਹੋਰ ਲੇਖ। ਧਾਰਮਿਕ ਗੀਤ ਤੇ ਕਵਿਤਾਵਾਂ:1)ਸਾਬਤ ਸੂਰਤ ਦਿੱਸੇ ਦਸਤਾਰਾ 2)ਫ਼ੈਸ਼ਨ ਦੀ ਪੈਗੀ ਮਾਰ ਚੰਦਰੀ 3)ਦਰ ਤੇਰੇ ਤੋ ਮੰਗਾਂ ਦਾਤ ਪਾਤਿਸ਼ਾਹ 4)ਝੋਲੀ ਭਰਦੇ ਨਾਲ ਖਜ਼ਾਨਿਆਂ ਦੇ 5)ਮੱਥਾ ਟੇਕੇ ਠੇਕੇ ਤੇ ਜਾ ਕੇ 6)ਹੋਣ ਸਦਾ ਸਹਾਈ ਜੀ ਮੇਰੇ ਗੁਰੂ ਕਲਗੀਆਂ ਵਾਲੇ 7)ਮਿਹਰ ਕਰੀ ਮੇਰੇ ਮਾਲਕਾ ਮਿਹਰ ਕਰੀ 8)ਮੁਕਣੇ ਨਾ ਤੇਰੇ ਕੰਮ ਬੰਦਿਆ 9)ਤੇਰਾ ਜਨਮ ਦਿਹਾੜਾ ਜੀ 10)ਧੰਨ ਬਾਬਾ ਨਾਨਕ ਧੰਨ ਤੇਰੀ ਦਾਤ ਏ 11)ਨੰਗੇ ਪੈਰੀ ਆਵਾਂ ਜੋਤ ਵੀ ਜਗਾਵਾਂ 12)ਧੰਨ ਬਾਬਾ ਸਾਹਿਬ ਦਾਸ ਤੇਰਾ ਹੀ ਸਹਾਰਾ ਏ 13)ਅਕਲ ਵਾਲੀ ਬੱਤੀ ਦਾਤਾ ਹੋ ਗਈ ਗੁੱਲ ਜੀ 14)ਦਰ ਤੇਰੇ ਤੇ ਆ ਸਕੂਨ ਮਿਲਦੈ 15)ਖਾ ਪੀ ਸੌਂ ਜਾਣਾ,ਡੰਗਰਾਂ ਦੀ ਨਿਸ਼ਾਨੀ ਏ 16)ਦਿੱਲੀ ਵਾਂਗ਼ ਵੈਰੀ ਰਹੇ ਸਰਹਿੰਦ ਤੇ ਲਾਹੋਰ ਜੀ 17)ਨਾ ਖੱਟ ਕੁਲ ਬਦਨਾਮੀ ਤੂੰ 18)ਵਾਰ ਵਾਰ ਕਰ ਮੈਂ ਵਾਰ ਥੱਕਿਆ 19)ਸ਼ਹੀਦੀ ਦਿਹਾੜਾ ਮਿਲ ਕੇ ਮਨਾਈਏ 20)ਸਾਰੇ ਬੱਬਰ ਸ਼ੇਰ ਕਹਿੰਦੇ 21)ਵਾਹਿਗੁਰੂ ਵਾਹਿਗੁਰੂ ਜਪਿਆ ਜਾਂਦਾ 22)ਸੂਰਤ ਸੋਹਣੀ ਤੇ ਮਨਮਹੋਣੀ  23)ਚਾਈਂ ਚਾਈਂ ਕੇਸ ਕਤਲ ਕਰਾਏ 24)ਬਾਬਾ ਦੀਪ ਸਿੰਘ 25)ਸੇਵਾ ਤੇ ਸੇਵਾਦਾਰ ਵਗੈਰਾ।

Please log in to comment.

More Stories You May Like