Kalam Kalam
f
Fatehveer
3 days ago

ਕੁਦਰਤ ਇੰਨਸਾਫ

ਗੱਲ ਹੈ ਪੁਰਾਣੇ ਸਮਿਆਂ ਦੀ ਇਕ ਛੋਟਾ ਜਿਹਾ ਜੰਗਲਾਂ ਪਹਾੜਾਂ ਚ ਘਿਰੇ ਰਾਜ ਦੀ ਜਿਸ ਦਾ ਨਾਂ ਸੁੰਦਰਾ ਸਰ ਸੀ ਸੁੰਦਰਾ ਸਰ ਦਾ ਰਾਜਾ ਸੀ ਕਰਮਨਾ ਦੇਵ ਜਿਸ ਦਾ ਪਿਉ ਸੁੰਦਰਨਾ ਦੇਵ ਜਿਸ ਨੇ ਇਹ ਰਾਜ ਜਾਣੀ ਨਗਰ ਵਸਾਇਆ ਸੀ ਉਸਦੇ ਨਾ ਕਰਕੇ ਸੁੰਦਰਾ ਸਰ ਜਾਣੀ ਸੋਹਣਾ ਥਾ ਨਾ ਰਖਿਆ ਨਗਰ ਸੁੰਦਰਨਾ ਦੇਵ ਦੇ ਇਕ ਪੁਤੱਰ ਨੇ ਜਨਮ ਲਿਆ ਸਿਰਫ ਇੱਕ ਨੇ ਨਾ ਹੋਰ ਕੁੜੀ ਨਾ ਮੁੰਡਾ ਉਸਦਾ ਨਾਂ ਰਖਿਆ ਨਵਰਤਨਾ ਦੇਵ ਇਕੋ ਇਕ ਪੁੱਤਰ ਸੀ ਰਾਜੇ ਦੇ ਰਾਜਾ ਰਾਣੀ ਰੰਜਨਾ ਦੇਵੀ ਉਸਨੂੰ ਬਹੁਤ ਪਿਆਰ ਕਰਦੇ ਸੀ ਪੂਰੇ ਰਾਜ ਮਹਿਲ ਚ ਉਸਦੇ ਲਈ ਖੇਡਣ ਕੁੱਦਣ ਦੇ ਖਾਸ ਪ੍ਰਬੰਧ ਉਸਦੀਆਂ ਚੰਗੀਆਂ ਮਾੜੀਆਂ ਸ਼ਰਾਰਤਾਂ ਸੱਭ ਮੁਆਫ਼ ਸੁੰਦਰਨਾ ਦੇਵ ਹਲੇ ਗਲਤ ਸ਼ਰਾਰਤ ਤੇ ਸਖ਼ਤਾਈ ਕਰਦਾ ਪਰ ਪਰ ਨਵਰਤਨਾ ਦੀ ਮਾਤਾ ਕੁਝ ਨਾ ਕਹਿਣ ਦਿੰਦੀ ਸਮਾਂ ਬੀਤਿਆ ਸੁੰਦਰਾ ਸਰ ਨਗਰ ਪਹਾੜਾਂ ਜੰਗਲਾਂ ਚ ਘਿਰਿਆ ਹੋਣ ਕਰਕੇ ਕਿਸੇ ਹੋਰ ਤਾਕਤਵਰ ਰਾਜੇ ਦੇ ਨਜ਼ਰ ਨਹੀਂ ਪਿਆ ਸੀ ਖੇਤੀ ਬਾੜੀ ਤੇ ਨਿਰਭਰ ਫ਼ਲ ਫਰੂਟ ਦਾ ਵਪਾਰ ਲੈਣ ਦੇਣ ਸੀ ਰਾਜ ਚ ਸੱਭ ਖੁਸ਼ ਪਰ ਨਵਰਤਨਾ ਦੇਵ ਦੇ ਦਿਲ ਚ ਲਾਲਚ ਪੈਣ ਲਗਿਆ ਹੋਰ ਰਾਜ ਭਾਗ ਵਧਾਉਣ ਦਾ ਇਕ ਜਿੱਦੀ ਬਣ ਗਿਆ ਆਪਣੇ ਆਪ ਨੂੰ ਖਾਸ ਸੱਭ ਤੋਂ ਉੱਚਾ ਸਮਝਣ ਲੱਗ ਪਿਆ ਵੱਡਾ ਦਿਲ ਚ ਕੰਮਜ਼ੋਰ ਗਰੀਬ ਪ੍ਰਤੀ ਈਰਖਾ ਨਫ਼ਰਤ ਕੋਈ ਹੋਰ ਉਸਤੋਂ ਕਿਸੇ ਵੀ ਕੰਮ ਤੇ ਵਧੀਆ ਨਾ ਕਰੇ ਬਿਨਾਂ ਮਤਲਵ ਕੰਮਜ਼ੋਰ ਨਾਲ ਧੱਕਾ ਕੁੜੀਆਂ ਨਾਲ ਗਲਤ ਕੰਮ ਕਰਨ ਲਗਿਆ ਰਾਜੇ ਦਾ ਪੁੱਤਰ ਸੀ ਗਰੀਬ ਕੰਮਜ਼ੋਰ ਡਰਦੇ ਸੀ ਪਰ ਜਦੋਂ ਸੁੰਦਰਾਂ ਦੇਵ ਨੂੰ ਪਤਾ ਲਗਿਆ ਇਹ ਗਲਤ ਕਰ ਰਿਹਾ ਉਸਨੇ ਨਵਰਤਨਾ ਤੇ ਸਖ਼ਤਾਈ ਕਰ ਦਿੱਤੀ ਬੰਦਸ਼ਾਂ ਲਗਾ ਦਿੱਤੀਆਂ ਐਸ ਪ੍ਰਸਤੀ ਤੇ ਰੋਕ ਪਰ ਨਵਰਤਨਾ ਕਰ ਕੁਝ ਨਹੀਂ ਸਕਦਾ ਪਰ ਦਿਲ ਚ ਉਬਾਲ ਉੱਠਦੇ ਕਰਾਂ ਕੀ ਨਵਰਤਨਾ ਤੇ ਉਸਦੇ ਖਾਸ ਸਾਥੀਆਂ ਨੇ ਸਕੀਮ ਲਾਈ ਕਿ ਨਵਰਤਨਾ ਆਪਣੇ ਪਿਉ ਨੂੰ ਦਿਖਾਉਣ ਲਈ ਆਪਣਾ ਸੁਭਾਅ ਆਦਤਾਂ ਬਦਲੇ ਚੰਗੇ ਕੰਮ ਕਰਕੇ ਦਿਖਾਏ ਤਾਂ ਨਵਰਤਨਾ ਨੂੰ ਅਜ਼ਾਦੀ ਖੁਲ ਮਿਲਣੀ ਹੈ ਇਹੋ ਕੀਤਾ ਨਵਰਤਨਾ ਨੇ ਪਿਤਾ ਨੂੰ ਭਰੋਸੇ ਚ ਲੈਣ ਲਈ ਆਪਣੇ ਸੁਭਾਅ ਚ ਪਰਿਵਰਤਨ ਕਰਨਾ ਸ਼ੁਰੂ ਕਰ ਦਿੱਤਾ ਜੇ ਨਹੀਂ ਕਰਦਾ ਸੀ ਪਿਤਾ ਨੇ ਸਾਫ ਕਹਿਆ ਸੀ ਮੈਂ ਆਪਣੇ ਭਰਾ ਦੇ ਪੁਤ ਨੂੰ ਰਾਜ ਭਾਗ ਦਾ ਵਾਰਿਸ ਬਣਾ ਦੇਣਾ ਨਵਰਤਨਾ ਦੇਵ ਦੇ ਸੁਭਾਅ ਚ ਕੁਦਰਤੀ ਨਰਮੀ ਵੀ ਆਈ ਸਮਝਦਾਰ ਵੀ ਬਣ ਰਿਹਾ ਸੀ ਜਦੋਂ ਗਲਤ ਕੰਮ ਤੋਂ ਪਿੱਛੇ ਹਟਣ ਲਗਿਆ ਜਾਣੀ ਆਪਣੇ ਵਿਆਹ ਦੀ ਉਮਰ ਹੋਣ ਤੇ ਬਹੁਤ ਹੱਦ ਤੱਕ ਸੁਧਰ ਗਿਆ ਸੀ ਪਿਤਾ ਸੁੰਦਰਨਾ ਦੇਵ ਨੂੰ ਭਰੋਸਾ ਹੋ ਗਿਆ ਸ਼ਿਕਾਇਤਾਂ ਬੰਦ ਹੋ ਗਾਈਆਂ ਸੀ ਰਾਜ ਭਾਗ ਦੇ ਕੰਮ ਚ ਯੋਗਦਾਨ ਪਾਉਣ ਲਗਿਆ ਇਕ ਰਾਣੀ ਰੰਜਨਾ ਦੇਵੀ ਨੇ ਵੀ ਪਤੀ ਨੂੰ ਮਨਾਇਆ ਪੁੱਤ ਲਈ ਸੁੰਦਰਨਾ ਦੇਵ ਨੇ ਨਵਰਤਨਾ ਦਾ ਵਿਆਹ ਲਈ ਸੋਚਿਆ ਨਗਰ ਤੋਂ ਬਾਹਰ ਇਕ ਵਪਾਰੀ ਦੇ ਘਰ ਨਵਰਤਨਾ ਨੂੰ ਉਸਦੀਆਂ ਚਾਰ ਕੁੜੀਆਂ ਚੋਂ ਕਿਸੇ ਨੂੰ ਚੁਣ ਕੇ ਪਸੰਦ ਕਰਨ ਲਈ ਭੇਜ ਦਿੱਤਾ ਪਰ ਉਸ ਵਪਾਰੀ ਕਰਮ ਸੇਨ ਦੀਆਂ ਚਾਰੇ ਦੀਆਂ ਬਹੁਤ ਸੋਹਣੀਆਂ ਸੀ ਨਵਰਤਨਾ ਨੇ ਕਾਈ ਦਿਨ ਬਤੀਤ ਕੀਤੇ ਚਾਰਾ ਸੁੰਦਰੀਆਂ ਨੂੰ ਦੇਖ ਉਹ ਮੋਹਿਤ ਹੋ ਗਿਆ ਕਹਿੰਦੇ ਨੇ ਆਦਤਾਂ ਨਹੀਂ ਜਾਂਦੀਆਂ ਰਸੀ ਜਲ ਜਾਂਦੀ ਹੈ ਬਲ ਨਹੀਂ ਜਾਂਦੇ ਨਵਰਤਨਾ ਦੇ ਕੁਝ ਤਾਕਤਵਰ ਸਾਥੀਆਂ ਨਾਲ ਮਿਲ ਉਹ ਚਾਰੇ ਰਾਣੀਆਂ ਨਾਲ ਵਿਆਹ ਕਰਵਾ ਲਿਆ ਉਸ ਸਮੇਂ ਚ ਸਭ ਚਲਦਾ ਸੀ ਚਾਰੇ ਕੁੜੀਆਂ ਨੂੰ ਪਤਨੀ ਬਣਾ ਜਦੋਂ ਆਪਣੇ ਰਾਜ ਚ ਆਇਆ ਸੱਭ ਹੈਰਾਨ ਪਿਤਾ ਪ੍ਰੇਸ਼ਾਨ ਪਰ ਹੁਣ ਕਰ ਕੁਝ ਨਹੀਂ ਸਕਦਾ ਸੀ ਨਵਰਤਨਾ ਆਪਣੀ ਮਾਤਾ ਦੇ ਸਹਾਰੇ ਸੱਭ ਸੈਟ ਕਰ ਗਿਆ ਸੁੰਦਰਨਾ ਦੇਵ ਦਿਲ ਤੇ ਲਾ ਬੈਠਾ ਬਿਮਾਰ ਪੈ ਗਿਆ ਸਰੀਰ ਛੱਡ ਗਿਆ ਕੁਝ ਸਮੇਂ ਚ ‌‌ਕੁਦਰਤ ਵਲੋਂ ਨਵਰਤਨਾ ਦੇ ਚਾਰ ਪੁੱਤਰ ਇਕੋ ਸਮੇਂ ਇਕੋ ਦਿਨ ਪਲ ਦਾ ਵੀ ਫਰਕ ਨਹੀਂ ਸੀ ਜਨਮ ਲੈਣ ਇਕੋ ਦਮ ਚਾਰ ਦਾਈਆਂ ਚਾਰ ਪੁੱਤਰਾਂ ਦੀ ਖੁਸ਼ੀ ਦਸਣ ਲਈ ਨਵਰਤਨਾ ਨੂੰ ਵਧਾਈ ਦੇਣ ਨਵਰਤਨਾ ਖੁਸ਼ ਸੀ ਬਹੁਤ ਚਾਰ ਪਤਨੀਆਂ ਕਾਮਨੀ ਰੰਭਾ ਯਾਮਿਨੀ ਸੋਹਾਵਣੀ ਇਹ ਵੀ ਬਹੁਤ ਖੁਸ਼ ਸੀ ਸਾਰੇ ਰਾਜ ਨਗਰ ਚ ਮਠਿਆਈਆਂ ਵੰਡੀਆਂ ਗਰੀਬਾਂ ਨੂੰ ਭੋਜਨ ਕਪੜੇ ਦਾਨ ਪ੍ਰਹੋਤਾ ਨੂੰ ਪੂਜਾਰੀਆ ਨੂੰ ਦਾਨ ਕੀਤੇ ਸਾਰਾ ਰਾਜ ਖੁਸ਼ ਸੀ ਰੰਜਨਾ ਦੇਵੀ ਸੁੰਦਰਨਾ ਦੇਵ ਚੜਾਈ ਕਰ ਗਾਏ ਹੁਣ ਰਾਜ ਭਾਗ ਦਾ ਮਾਲਿਕ ਨਵਰਤਨਾ ਦੇਵ ਵਿਆਹ ਤੋਂ ਬਾਅਦ ਸਮਝਦਾਰ ਬਣ ਗਿਆ ਸੀ ਜਨਤਾ ਨਾਲ ਵਧੀਆ ਵਿਹਾਰ ਕਰਨ ਲਗਿਆ ਸੱਭ ਠੀਕ ਚਲ ਰਹਿਆ ਸੀ ਚਾਰੋਂ ਪੁਤ੍ਰ ਇਕ ਦਾ ਵੱਡੇ ਹੋਣ ਲੱਗੇ ਇਕ ਦਾ ਨਾਂ ਸੀ ਕਾਮਨੀ ਦੇਵੀ ਦੇ ਕੁੱਖੋਂ ਹੋਏ ਦਾ ਭਰਤਵਨ ਦੇਵ ਰੰਭਾ ਦੇ ਪੁੱਤ ਦਾ ਸ਼ਰਧਵਨ ਦੇਵ ਯਾਮਿਨੀ ਦੇ ਪੁਤ ਲਕਛਵਨ ਦੇਵ ਸੋਹਾਵਣੀ ਦੇ ਪੁੱਤਰ ਦਾ ਆ ਰਾਮਨਵਨ ਦੇਵ ਇਹ ਚਾਰੇ ਇਕ ਸਾਥ ਸਾਥੀਆ ਨਾਲ ਖੇਡਦੇ ਇਕ ਦੂਜੇ ਨਾਲ ਪਿਆਰ ਵੀ ਕਰਦੇ ਪਰ ਕਹਿੰਦੇ ਸੁਭਾਅ ਨਹੀਂ ਮਿਲਦੇ ਹੁੰਦੇ ਸ਼ਕਲਾਂ ਮਿਲ ਸਕਦੀਆਂ ਇਕ ਦੂਜੇ ਨਾਲ ਪਰ ਸੋਹਾਵਣੀ ਨਾਲ ਨਵਰਤਨਾ ਦਾ ਪਿਆਰ ਵਧ ਸੀ ਰਾਮਨਾਵਨ ਦੇਵ ਦੇਖਣ ਨੂੰ ਭੋਲਾ ਸਾਊ ਸਮਝਦਾਰ ਸੀ ਪਰ ਦਿਲ ਦਿਮਾਗ ਤੋਂ ਤੇਜ਼ ਬਹੁਤ ਸੀ ਲਾਲਚੀ ਸੁਭਾਅ ਸੱਭ ਕੁਝ ਪਾਉਣ ਦੀ ਲਾਲਸਾ ਪਰ ਕਿਸੇ ਨੂੰ ਜ਼ਾਹਿਰ ਨਾ ਹੋਣ ਦਿੰਦਾ ਲਕਛਵਨ ਲੜਣ ਨੂੰ ਤੇਜ਼ ਸੀ ਚੁਸਤ ਸੀ ਗੁੱਸੇ ਵਾਲਾ ਸੀ ਰਾਮਨਵਨ ਨੇ ਲਕਛ ਨੂੰ ਮਤਲਵੀ ਪਿਆਰ ਦਾ ਦਿਖਾਵਾ ਕਰ ਆਪਣੇ ਵਲ ਕਰ ਲਿਆ ਲਕਛ ਰਾਮਨਾਵਨ ਦੀ ਹਰ ਗਲ ਮੰਨਦਾ ਉਸ ਲਈ ਦੂਜੇ ਭਾਈਆਂ ਨਾਲ ਲੜ ਪੇਂਦਾ ਬਾਹਰ ਸਿੱਖਿਆ ਪੀਠ ਚ ਵੀ ਸਾਥੀਆਂ ਨਾਲ ਸਾਜ਼ਿਸ਼ ਰਾਮਨਾਵਨ ਰਚਦਾ ਪਰ ਕਿਸੇ ਨੂੰ ਪਤਾ ਨਾ ਲੱਗਣ ਦਿੰਦਾ ਸ਼ਰਾਰਤਾਂ ਗਲਤ ਕੰਮ ਆਪ ਕਰਦਾ ਨਾ ਆਪਣੇ ਭਾਈਆਂ ਭਰਤਵਨ ਸ਼ਰਧਵਨ ਦੇ ਗਲਤ ਕੰਮ ਕਰੈ ਹਿੱਸੇ ਪਾ ਦਿੰਦਾ ਸਹਾਰਾ ਲਕਛ ਵਨ ਦਾ ਲੈਕੇ ਕਿਉਂਕਿ ਚਾਰੋਂ ਦੀਆਂ ਸ਼ਕਲਾਂ ਕਦ ਕਾਠ ਤਕਰੀਬਨ ਇਕੋ ਜੇ ਸੀ ਸ਼ਰਧ ਤੇ ਭਰਤ ਨਿਮਰ ਸੁਭਾਅ ਨਗਰ ਨਾਲ ਪਿਆਰ ਕਰਨ ਵਾਲੇ ਸੀ ਗਰੀਬ ਕੰਮਜ਼ੋਰ ਜੀ ਮੱਦਦ ਦੈਨੋ ਭਾਈ ਇਕ ਸਾਥ ਰਹਿੰਦੇ ਮਿਲ਼ ਜੁੱਲ ਪਰ ਲਕਛ ਵੀ ਠੀਕ ਸੀ ਪਰ ਰਾਮਨ ਨੇ ਉਸਨੂੰ ਮਾਇਆ ਜਾਲ ਚ ਫਸਾ ਰਖਿਆ ਸੀ ਰਾਮਨ ਨੇ ਸਿਖਿਆ ਪੀਠ ਚ ਆਪਣੇ ਗੁਰੂ ਮਾਸਟਰਾਂ ਨੂੰ ਲਾਲਚ ਦੇਕੇ ਆਪਣੇ ਹਥ ਚ ਕਰ ਰਖਿਆ ਸੀ ਰਾਜ ਦੇ ਪ੍ਰਹੋਤ ਜਾਣੀ ਰਾਜ ਪੰਡਤਾਂ ਨੂੰ ਆਪਣੇ ਹਥਾਂ ਚ ਕਰ ਰਖਿਆ ਸੀ ਇਹ ਲਾਲਚੀ ਹੀ ਹੁੰਦੇ ਨੇ ਪੂਜਾਰੀ ਹੋ ਗਾਏ ਇਹ ਰਾਜ ਪੰਡਤ ਆਪਣੇ ਮਤਲਵ ਲਈ ਇਹ ਰਾਜਿਆਂ ਨੂੰ ਗ੍ਰਹਿ ਦੇ ਹਿਸਾਬ ਨਾਲ ਚੰਗੇ ਮਾੜੇ ਚਕਰਾਂ ਚ ਫਸਾ ਰੱਖਦੇ ਨੇ ਨਿਜੀ ਦੁਸ਼ਮਣੀ ਕੱਢਦੇ ਆਪਣੀ ਰਾਜੇ ਥਰੂ ਗਰੀਬ ਕੰਮਜ਼ੋਰ ਨਾਲ ਧੱਕਾ ਕਰਵਾਉਂਦੇ ਨੇ ਫਰਕ ਪਵਾ ਦਿੰਦੇ ਨੇ ਅਛੂਤ ਸੂਦਰ ਖਤਰੀ ਸਵਾਰਣ ਬਣਾ ਇਹ ਆਪ ਰਾਜਿਆਂ ਨੂੰ ਰੱਬ ਦੇ ਨਾਂ ਤੇ ਡਰਾ ਦੇਵੀ ਦੇਵਤਿਆਂ ਦੇ ਨਾਂ ਤੇ ਡਰਾ ਆਪਣਾ ਉਲੂ ਸਿੱਧਾ ਰਖਦੇ ਨੇ ਪੰਡਤ ਪੂਜਾਰੀ ਵੇਹਲੇ ਬੈਠ ਬਿਨਾਂ ਮਿਹਨਤ ਕਰੇ ਬੈਗਾਨੀ ਕਮਾਈ ਤੇ ਜਿਊਣ ਵਾਲਿਆਂ ਨੇ ਆਪਣੇ ਮਤਲਵ ਲਈ ਇਨਸਾਨਾਂ ਨੁੰ ਉਨਾਂ ਦੇ ਕੰਮ ਦੇ ਹਿਸਾਬ ਨਾਲ ਜਾਤਾਂ ਚ ਵੰਡ ਦਿੱਤਾ ਜਿਵੇਂ ਪਸ਼ੂਆਂ ਦੀ ਸੰਭਾਲ਼ ਵਾਲੇ ਅਹੀਰ ਬਣ ਗਾਏ ਉਨਾਂ ਦਾ ਮਲ ਮੂਤਰ ਚੁੱਕਣ ਨੂੰ ਉਹ ਮਜਬੂਰ ਕਰੇ ਜੇੜੇ ਰੰਗ ਦੇ ਕਾਲੇ ਕੁਦਰਤ ਵਲੋਂ ਨੈਣ ਰੂਪ ਭੱਦੇ ਲਗਣ ਵਾਲੇ ਉਹ ਅਛੂਤਾਂ ਚ ਵੰਡ ਦਿੱਤੇ ਆਪਣੇ ਤੋਂ ਦੂਰ ਕਰ ਪਰਛਾਵਾਂ ਵੀ ਨਾ ਪੈਣ ਦੇਣਾ ਉਨਾਂ ਦਾ ਜੇੜੇ ਚੰਮ ਦਾ ਕੰਮ ਕਰਦੇ ਸੀ ਸ਼ੂਦਰ ਬਣ ਗਾਏ ਸ਼ੂਦਰਾਂ ਚ ਬਹੁਤ ਜਾਤਾ ਆ ਜਾਂਦੀਆਂ ਅਜ ਰਾਜੇ ਖਛਾਤਰੀ ਖਤਰੀ ਪੰਡਤ ਪੂਜਾਰੀ ਆਪ ਸੱਭ ਤੋਂ ਉਪਰ ਬਣ ਗਾਏ ਵਿਦਵਾਨ ਗਿਆਨੀ ਇਨਾਂ ਦੇ ਝੂਠ ਪਖੰਡ ਦਾ ਭੇਦ ਨਾ ਖੁੱਲੇ ਇਨਾਂ ਨੇ ਅਛੂਤ ਸ਼ੂਦਰਾਂ ਤੇ ਪਾਬੰਦੀਆਂ ਲਵਾਂ ਦਿੱਤੀਆਂ ਨਾ ਰੱਬ ਦਾ ਨਾਮ ਲੈ ਸਕਣ ਨਾ ਵਿਦਿਆ ਨਾ ਸ਼ਾਸਤਰ ਵਿਦਿਆ ਲੈ ਸਕਣ ਨਾ ਰਾਜਿਆ ਵਾਂਗ ਕਪੜੇ ਭੇਸ ਬਣਾ ਸਕਣ ਨਾ ਘੋੜ ਸਵਾਰੀ ਸ਼ਸਤਰ ਕੋਲ ਰਖ ਸਕਣ ਜਾਣੀ ਉਹ ਕੰਮ ਤੋਂ ਦੂਰ ਕਰਤੇ ਜੇੜਿਆ ਕਰਕੇ ਪੂਜਾਰੀਆਂ ਦੀ ਪੰਡਤਾਂ ਦੀ ਹੋੰਦ ਹਰਾਮਖੋਰੀ ਨੂੰ ਖਤਰਾ ਜੇ ਕੋਈ ਇਹ ਕੁਝ ਕਰਨ ਦੀ ਕੋਸ਼ਿਸ਼ ਕਰਦਾ ਉਸਤੇ ਰਾਜਿਆਂ ਰਾਹੀਂ ਜ਼ੁਲਮ ਕਰ ਖਤਮ ਕਰ ਦਿੰਦੇ ਇਨਾਂ ਦੀਆਂ ਔਰਤਾਂ ਦੀ ਹਾਲਤ ਖਰਾਬ ਸੀ ਜੇੜੇ ਇਨਾਂ ਨੇ ਗਰੀਬ ਅਛੂਤ ਦਬਾ ਰਖੇ ਸੀ ਉਨਾਂ ਦੀ ਤਾਂ ਦੁਰਦਸ਼ਾ ਬਹੁਤ ਬੁਰੀ ਸੀ ਰਾਮਨ ਜਿਵੇਂ ਜਿਵੇਂ ਵੱਡਾ ਹੋਣ ਲਗਾ ਹੋਰ ਸਾਜ਼ਿਸ਼ ਵਾਨ ਤੇਜ਼ ਤਲਾਕ ਬਣਨ ਲਗਿਆ ਪਰ ਲੋਕਾ ਦੀਆ ਨਜ਼ਰਾ ਬਹੁਤ ਨੇਕ ਦਿਲ ਸਾਊ ਸਮਝਦਾਰ ਲਕਛ ਦਾ ਸਾਥ ਜੇੜਾ ਰਾਮਨ ਦੇ ਵਿਰੁੱਧ ਜਾਂਦਾ ਲਕਛ ਰਾਹੀਂ ਉਸਤੇ ਜ਼ੁਲਮ ਕਰਵਾ ਦਿੰਦਾ ਆਪ ਫੇਰ ਉਸ ਜ਼ੁਲਮ ਸਹਿਣ ਵਾਲੇ ਦੀ ਮੱਦਦ ਵੀ ਕਰਦਾ ਇਸੇ ਕਰਕੇ ਸਾਰੇ ਰਾਜ ਰਾਮਨਵਨ ਦੇਵ ਜੀ ਜੈ ਜੈ ਕਾਰ ਹੋਣ ਲਗੀ ਪੂਜਾਰੀਆਂ ਤੋ ਕਹਾਂ ਦਿੱਤਾ ਇਹ ਭਗਵਾਨ ਦਾ ਰੂਪ ਹੈ ਕੁਝ ਪਖੰਡ ਅੰਖਾ ਚ ਲੋਕਾ ਦੀਆ ਧੂੰਆ ਪਾ ਜਾਦੂਗਿਰੀ ਦਿਖਾ ਸਮਾਂ ਹੀ ਐਸਾ ਸੀ ਭੋਲੇ ਭਾਲੇ ਲੋਕ ਵਿਦਿਆ ਹੀਣ ਨਾ ਸ਼ਬਦ ਵਿਦਿਆ ਨਾ ਨਾ ਸ਼ਾਸਤਰ ਵਿਦਿਆ ਜਾਤਾਂ ਦੇ ਧਰਮ ਦੇ ਨਾਂ ਤੇ ਆਪਸ ਚ ਅਲਝਾ ਰਖੇ ਸੀ ਪੂਜਾਰੀਆਂ ਪੰਡਤਾਂ ਹਰਾਮੀ ਰਾਜਿਆਂ ਨੇ ਰਾਮਨਵਨ ਪੂਰੇ ਰਾਜ ਦੀ ਅੱਖ ਦਾ ਤਾਰਾ ਬਣ ਗਿਆ ਨਾਨਕੇ ਪਰਿਵਾਰ ਦਾ ਸਾਰਾ ਰਾਜ ਭਾਗ ਆਪਣੇ ਰਾਜ ਭਾਗ ਚ ਮਿਲਾ ਲਿਆ ਕਰਮ ਸੇਨ ਦੇ ਕੋਈ ਪੁੱਤਰ ਨਹੀਂ ਸੀ ਕਰਮਸੇਨ ਰਾਮਨਵਨ ਦਾ ਨਾਨਾ ਵੀ ਰਾਮਨ ਦੇ ਮਾਇਆ ਜਾਲ ਚ ਫਸ ਗਿਆ ਸੀ ਰਾਮਨ ਨੇ ਇਕ ਸੱਭ ਸਾਜ਼ਿਸ਼ ਕਿਉਂ ਕਰੀ ਕਾਰਨ ਸੀ ਰਾਜੇ ਨਵਰਤਨਾ ਦੇਵ ਦੀ ਗੱਦੀ ਦੇ ਵਾਰਿਸ ਦੀ ਕੋਣ ਬਣੂ ਰਾਜੇ ਦਾ ਜੇਠਾ ਪੁੱਤਰ ਸੱਭ ਤੋਂ ਵੱਡਾ ਹਕਦਾਰ ਹੁੰਦਾ ਸੀ ਉਸ ਸਮੇਂ ਹਾਂ ਆਪਣੀ ਮਰਜ਼ੀ ਨਾਲ ਕਿਸੇ ਹੋਰ ਨੂੰ ਛਡ ਦੇਵੇ ਜਾਂ ਉਸਦੇ ਛੋਟੇ ਭਰਾ ਵੱਡੇ ਨੂੰ ਮਾਰ ਦੇਣ ਭਜਾ ਦੇਣ ਫੇਰ ਕਿਸੇ ਹੋਰ ਨੂੰ ਮਿਲ ਸਕਦੀ ਹੈ ਤਕੜੇ ਰਾਜੇ ਕੰਮਜੋਰ ਰਾਜਿਆਂ ਦਾ ਰਾਜ ਭਾਗ ਜੰਗਾਂ ਰਾਹੀਂ ਜਿਤ ਜਾਂਦੇ ਸੀ ਜਾਂ ਡਰਾ ਕੇ ਸਾਂਭ ਜਾਂਦੇ ਸੀ ਤਾਕਤਵਰ ਹੀ ਰਾਜਾ ਮਹਾਂਰਾਜਾ ਸੀ ਨਵਰਤਨਾ ਦੇਵ ਨੇ ਵੀ ਛੋਟੇ ਛੋਟੇ ਰਾਜ ਆਪਣੇ ਅਧੀਨ ਕਰ ਲਾਏ ਸੀ ਸਾਹੁਰਿਆ ਦਾ ਮਿਲ ਗਿਆ ਉਸਦੇ ਨਾਲ ਦੇ ਮਿਲ ਗਾਏ ਸੁੰਦਰਾਸਰ ਹੁਣ ਵਧਣ ਲਗਿਆ ਸੀ ਪਰ ਰਾਜਾ ਸੁੰਦਰਾਵਨ ਦੀਆਂ ਸਾਰੀਆਂ ਇਛਾਵਾਂ ਰੀਤਾਂ ਖਤਮ ਹੋ ਰਹੀਆਂ ਜਾਤਾਂ ਪਾਤਾਂ ਚ ਵੰਡ ਦਿੱਤੇ ਲੋਕ ਡਰਾ ਡਰਾ ਵਿਦਿਆ ਤੋਂ ਦੂਰ ਕਰ ਦਿੱਤੇ ਕੰਮਜੋਰਾ ਤੋ ਸੱਭ ਤਾਕਤਵਰਾ ਨੇ ਧਕੇ ਨਾਲ ਜ਼ਮੀਨ ਜਾਇਦਾਦ ਖੋਹ ਲਾਈ ਉਨਾਂ ਨੁੰ ਆਪਣੇ ਅਧੀਨ ਕਰ ਲਿਆ ਗੰਦੇ ਕੰਮ ਕਰਨ ਨੁੰ ਮਜਬੂਰ, ਕਰ ਦਿੱਤੇ ਉਨਾਂ ਦੇ ਹਿੱਸੇ ਛਡ ਦਿੱਤੇ ਤਾਕਤਵਰ ਨੂੰ ਤਾਕਤਵਰ ਟਕਰ ਗਿਆ ਉਹ ਉਸਦੇ ਅਧੀਨ ਸੱਭ ਤੋਂ ਤਾਕਤਵਰ ਰਾਜਾ ਉਸਦੇ ਅਧੀਨ ਸਾਰਾ ਰਾਜ ਰਾਜਾ ਫੇਰ ਆਪਣੇ ਮਤਲਵ ਨੂੰ ਬੰਦੇ ਦੇ ਗੁਣ ਪਹਿਚਾਣ ਆਪਣੇ ਨੇੜੇ ਰਖਦਾ ਜ਼ਰੂਰਤ ਮੁਤਾਬਿਕ ਸ਼ਰਧ ਤੇ ਭਰਤ ਰਾਮਨ ਦੀ ਸਾਜ਼ਿਸ਼ ਕਰਕੇ ਬਦਨਾਮ ਹੋ ਚੁੱਕੇ ਸੀ ਪਰ ਉਹ ਅਸਲ ਦੋਸ਼ੀ ਲਕਛ ਨੂੰ ਸਮਝਦੇ ਕਿਉਂ ਕਿ ਲਕਛ ਗੁੱਸੇ ਵਾਲਾ ਜੋਸ਼ ਚ ਹੋਸ਼ ਖੋ ਬੈਠਦਾ ਸੀ ਹੈ ਸਚਾ ਇਮਾਨਦਾਰ ਲੰਗੋਟ ਦਾ ਪਵਿਤਰ ਪਰ ਰਾਮਨ ਨੇ ਇਸੇ ਲਕਛ ਦੇ ਸੁਭਾਅ ਦਾ ਨਜਾਇਜ਼ ਫੈਦਾ ਚੁੱਕ ਹਰਾਮੀ ਗੁਰੂ ਤੇ ਪੂਜਾਰੀਆਂ ਦਾ ਸਹਾਰਾ ਲੈ ਬਦਨਾਮ ਭਰਤ ਤੇ ਸ਼ਰਧ ਕਰ ਦਿੱਤੇ ਜੇ ਕੋਈ ਨਗਰ ਵਾਸੀ ਰਾਮਨ ਦੇ ਗਲਤ ਕੰਮ ਤੇ ਆਵਾਜ਼ ਚੁੱਕਦਾ ਲਕਛ ਰਾਹੀਂ ਕਤਲ ਹੋ ਜਾਂਦਾ ਪਰ ਰਾਮਨ ਉਸ ਦੇ ਪਰਿਵਾਰ ਦਾ ਸਹਾਰਾ ਬਣ ਜਾਂਦਾ ਰਾਮਨ ਨੇ ਸੋਚ ਲਿਆ ਸੀ ਰਾਜਾ ਮੈਂ ਬਣਨਾ ਰਾਜ ਦੀ ਜਨਤਾ ਨੇ ਵੀ ਰਾਜਾ ਮੰਨ ਲਿਆ ਸੀ ਨਵਰਤਨਾ ਵੀ ਰਾਮਨ ਨੂੰ ਪਿਆਰ ਵਧ ਕਰਦਾ ਸੀ ਕਾਬਲ ਵੀ ਸਮਝਦਾ ਸੀ ਪਰ ਕਾਮਨੀ ਨੇ ਨਵਰਤਨਾ ਦੀ ਇਕ ਸਮੇਂ ਜਾਨ ਬਚਾਈ ਸੀ ਨਵਰਤਨਾ ਨੇ ਉਸਨੂੰ ਵਾਅਦਾ ਕੀਤਾ ਸੀ ਬਚਨ ਤੂੰ ਜੇੜੀ ਮਰਜ਼ੀ ਇਕ ਵਸਤੂ ਮੰਗੇਗੀ ਉਹ ਹਰ ਮਜਬੂਰੀ ਚ ਹਰ ਹਾਲਤ ਚ ਪੂਰੀ ਹੋਵੇਗੀ ਇਕ ਕਾਮਨੀ ਦੇਵੀ ਨੂੰ ਰਾਮਨ ਦੀਆਂ ਘਟੀਆਂ ਹਰਕਤਾਂ ਬਾਰੇ ਸਾਜ਼ਿਸ਼ ਬਾਰੇ ਪਤਾ ਸੀ ਚਾਰੇ ਪੁੱਤਰ ਨਵਰਾਤਨਾ ਦੇ ਇੱਕ ਹੀ ਉਮਰ ਦੇ ਸੀ ਰਾਜ ਭਾਗ ਦਵੇ ਤਾਂ ਕਿਸ ਨੁੰ ਦਵੇ ਚਾਰੇ ਰਾਣੀਆਂ ਦੀ ਚਾਹਤ ਆਪਣੇ ਪੁੱਤਰ ਕੁੱਖੋਂ ਜੰਮਿਆ ਨੂੰ ਰਾਜਾ ਦੇਖਣ ਦੀ ਸੀ ਪਰ ਰਾਜਾ ਇਕ ਬਣ ਸਕਦਾ ਇਸ ਕਰਕੇ ਰਾਮਨ ਨੇ ਇਹ ਸਾਜ਼ਿਸ਼ ਰਚੀ ਸੀ ਸ਼ਰਧ ਤੇ ਭਰਤ ਨੇਕ ਦਿਲ ਸਾਊ ਸ਼ਰਮੀਲੇ ਸੀ ਉਹ ਆਪਣੇ ਨਾਨਕੇ ਵਲ ਹੀ ਵਧੇਰੇ ਰਹਿੰਦੇ ਲਕਛ ਦੀਆਂ ਹਰਕਤਾਂ ਕਰਕੇ ਕੋਈ ਰਾਜ ਦੀ ਇੱਛਾ ਨਹੀਂ ਸੀ ਲਕਛ ਪਹਿਲਾਂ ਤੋ ਰਾਮਨ ਪਖ ਚ ਸੀ ਜਨਤਾ ਵੀ ਪਰ ਕਾਮਨੀ ਦੇਵੀ ਭਰਤ ਨੂੰ ਰਾਜਾ ਬਣਾਉਣ ਦੇ ਪਖ ਚ ਸੀ ਭਾਵੇਂ ਸ਼ਰਧ ਬਣੇ ਪਰ ਭਰਤ ਚ ਸੱਭ ਗੁਣ ਸੀ ਰਾਜਿਆਂ ਵਾਲੇ ਕਾਮਨੀ ਆਪ ਬਹੁਤ ਵਿਦਵਾਨ ਸੀ ਪਰ ਔਰਤਾਂ ਦੀ ਉਸ ਸਮੇਂ ਕੋਈ ਸਾਰ ਨਹੀਂ ਚਲਦੀ ਸੀ ਇਕ ਰਾਜ ਚ ਕਿਸੇ ਰਾਜੇ ਨੇ ਇਹ ਐਲਾਨ ਕਰਵਾਇਆ ਮੈਂ ਆਪਣੀ ਇਕਲੌਤੀ ਧੀ ਸ਼ੀਤਲਾ ਰਾਣੀ ਦਾ ਵਿਆਹ ਉਸ ਨਾਲ ਕਰਾਂਗਾ ਜੇੜਾ ਉਸਦੇ ਰਾਜ ਮਹਿਲ ਚ ਖਾਸ ਵੱਡਾ ਭਾਰੀ ਤੀਹ, ਕਮਾਨ ਪਿਆ ਉਸਨੁੰ ਚੁੱਕ ਲਵੇਗਾ ਉਹ ਤੀਰ ਕਮਾਨ ਸ਼ੀਤਲਾ ਰਾਣੀ ਅਰਾਮ ਨਾਲ ਚੁਕ ਲੈਂਦੀ ਸੀ ਕਿਉਂਕਿ ਰਾਜੇ ਰੰਗਵੇਸਵਰ ਦੀ ਧੀ ਕੁਦਰਤ ਦਾ ਅਜੂਬਾ ਸੀ ਪ੍ਰਮਾਤਮਾ ਦੀ ਭਗਤੀ ਚ ਰਹਿਣ ਵਾਲੀ ਸ਼ਕਤੀ ਮੰਤਰਾਂ ਦੀ ਧਾਰਣੀ ਸੀ ਇਸੇ ਕਰਕੇ ਉਸਦੇ ਪਿਉ ਨੇ ਸ਼ੀਤਲਾ ਰਾਣੀ ਦੇ ਬਰਾਬਰ ਦੇ ਵਿਆਹ ਹੋਣ ਕਰਕੇ ਸ਼ਰਤ ਰਖੀ ਸੀ ਉਹ ਕਮਾਨ ਸਿਰਫ ਇਕੋ ਵਾਰ ਇਹ ਮਨੁੱਖ ਚੁਕ ਸਕਦਾ ਸੀ ਮੁੜ ਨਹੀਂ ਸ਼ੀਤਲਾ ਰਾਣੀ ਦੇ ਵਿਆਹ ਦੇ ਨਾਲ ਰੰਗਵੇਸਵਰ ਦਾ ਸਾਰਾ ਰਾਜ ਭਾਗ ਵੀ ਜਾਣਾ ਸੀ ਜੇੜਾ ਕਿ ਬਹੁਤ ਦੂਰ ਤਕ ਫੈਲਿਆ ਸੀ ਤਾਕਤਵਰਾ ਦਾ ਗੜ ਸੀ ਨਾ ਕੋਈ ਪਾਬੰਦੀ ਗਲਤ ਕੰਮ ਤੋਂ ਛੁਟ ਸੱਭ ਇਨਸਾਨ ਬਰਾਬਰ ਕੋਈ ਜਾਤੀ ਵਿਤਕਰਾ ਨਹੀਂ ਕੋਈ ਵੀ ਕਿਸੇ ਰਬ ਨੂੰ ਮੰਨੇ ਔਰਤਾਂ ਦੀ ਇਜ਼ਤ ਮਰਦ ਦੇ ਬਰਾਬਰ ਸੀ ਸੁੰਦਰਾ ਸਰ ਦੇ ਪੂਜਾਰੀ ਪੰਡਤ ਕੁਝ ਵੱਡੀ ਜਾਤ ਕਹਾਉਣ ਵਾਲੇ ਇਸ ਕਰਕੇ ਰਾਮਨਾਵਨ ਨੂੰ ਸ਼ੀਤਲਾ ਰਾਣੀ ਵਿਆਹ ਲਈ ਪ੍ਰੇਰ ਰਹੇ ਸੀ ਰਾਜ ਭਾਗ ਦੇ ਉਥੋਂ ਦੇ ਬਰਾਬਰਤਾ ਵਾਲੇ ਕਨੂੰਨ ਵੀ ਖ਼ਤਮ ਹੋਣਗੇ ਨਾਲੇ ਰਾਜ ਭਾਗ ਵਧੂ ਸਾਡੇ ਭਾਈਚਾਰੇ ਦੀ ਕਮਾਈ ਤੇ ਤਾਦਾਦ ਵਧੂ ਰਾਮਨਾਵਨ ਵੀ ਰਾਜ ਭਾਗ ਦੇ ਲਾਲਚ ਲਈ ਤੇ ਸ਼ੀਤਲਾ ਰਾਣੀ ਸੋਹਣੀ ਬਹੁਤ ਸੀ ਇਸ ਕਰਕੇ ਪਰ ਉਸ ਤੀਰ ਕਮਾਨ ਨੂੰ ਕੋਣ ਚੁੱਕੇ ਉਹ ਨਾ ਮੰਤਰ ਆਉਂਦੇ ਸੀ ਨਾ ਤਾਕਤ ਸੀ ਸਰੀਰ ਚ ਸ਼ੀਤਲਾ ਰਾਣੀ ਦੇ ਪਿਉ ਰੰਗਵੇਸਵਰ ਨੇ ਕੋਈ ਜਾਤੀ ਖਾਸ ਦਾ ਹੁਕਮ ਨਹੀਂ ਕੀਤਾ ਸੀ ਕੋਈ ਜਾਤੀ ਗਰੀਬ ਘਰੋਂ ਭਾਗ ਲੈ ਸਕਦਾ ਰਾਮਨਾਵਨ ਨੂੰ ਤੇ ਉਸਦੇ ਰਾਜਗੁਰੂ ਨੂੰ ਪਤਾ ਲਗਿਆ ਜੰਗਲ ਦੇ ਵਿਚ ਇਕ ਗਰੀਬ ਪਰਿਵਾਰ ਦਾ ਗੱਭਰੂ ਤਪ ਕਰ ਰਿਹਾ ਤੀਰ ਕਮਾਨ ਨੂੰ ਚੁਕਣ ਵਾਲਾ ਮੰਤ੍ਰ ਵੀ ਉਚਾਰਨ ਕਰ ਰਿਹਾ ਮੂੰਹ ਤੋਂ ਪਰ ਉਸਦੇ ਨਿਜਦੀਕ ਜਾਣਾ ਕਠਿਨ ਹੈ ਕੋਈ ਰਾਸਤਾ ਨਹੀਂ ਜੇ ਹੈ ਖ਼ਤਰੇ ਨਾਲ ਭਰਿਆ ਜਦੋਂ ਨਵਰਤਨਾ ਨੂੰ ਇਸ ਮੁੱਦੇ ਬਾਰੇ ਪਤਾ ਲਗਿਆ ਰਾਮਨਾਵਨ ਦੀ ਜ਼ਰੂਰਤ ਦਾ ਪਤਾ ਲਗਿਆ ਨਵਰਤਨਾ ਨੇ ਉਸੇ ਜੰਗਲ ਚ ਇਕ ਖਾਸ ਐਸ ਪ੍ਰਸਤੀ ਲਈ ਪਾਰਕ ਬਣਾਇਆ ਸੀ ਪਰ ਨਵਰਤਨਾ ਕੋਲੋਂ ਇਕ ਭਗਤ ਫਕੀਰ ਸੁਭਾਅ ਦਾ ਕਤਲ ਹੋ ਗਿਆ ਸੀ ਅਣਜਾਣੇ ਚ ਉਸਦੇ ਮਾਤਾ ਪਿਤਾ ਨੇ ਨਵਰਤਨਾ ਨੂੰ ਸਰਾਪ ਦਿੱਤਾ ਸੀ ਕਿ ਤੂੰ ਜਿਊਂਦੇ ਹੁੰਦੇ ਵੀ ਆਪਣੇ ਪਿਆਰੇ ਪੁਤ ਦੇ ਉਸਦੇ ਵਿਛੋੜੇ ਚ ਤੜਫ ਤੜਫ ਮਰੇਗਾ ਨਵਰਤਨਾ ਉਸ ਕਾਂਡ ਤੋਂ ਬਾਅਦ ਬਦਲਣ ਲਗ ਪਿਆ ਸੀ ਗਲਤ ਕੰਮਾਂ ਤੋਂ ਦੂਰ ਉਸ ਮਾਂ ਪਿਉ ਤੋਂ ਮੁਆਫੀ ਮੰਗਦਾ ਉਹ ਪੁੱਤ ਆਪਣੇ ਦੇ ਨਾਲ ਮਰ ਗਾਏ ਕਿਉਂਕਿ ਭਗਤ ਮਾਤਾ ਪਿਤਾ ਨੂੰ ਆਪਣੇ ਯਾਤਰਾ ਤੇ ਲੈਕੇ ਜਾ ਰਿਹਾ ਉਸਦੇ ਮਾਤਾ ਪਿਤਾ ਨੂੰ ਭੁੱਖ ਲਗੀ ਜੰਗਲ ਚ ਉਨਾਂ ਲਈ ਫਲ ਤੋੜ ਰਿਹਾ ਸੀ ਰੁਖਾਂ ਦੀਆਂ ਟਾਹਣੀਆਂ ਹਿੱਲੀਆਂ ਖੜਾਕ ਹੋ ਰਿਹਾ ਫਲ ਨਵਰਤਨਾ ਦੇ ਖਾਸ ਬਾਗ ਚੋਂ ਤੋੜ ਰਿਹਾ ਸੀ ਬੂਟੇ ਪਰ ਚੜ ਨਵਰਤਨਾ ਦੇ ਬੂਟਿਆਂ ਦਾ ਨੁਕਸਾਨ ਜਾਨਵਰ ਕਰ ਦਿੰਦੇ ਉਸੇ ਭੁਲੇਖੇ ਚ ਤੀਰ ਛਡ ਦਿੱਤਾ ਬਿਨਾਂ ਦੇਖੇ ਜਿਥੋਂ ਅਵਾਜ਼ ਆ ਰਹੀ ਸੀ ਉਹ ਭਗਤ ਸਰੀਰ ਛੱਡ ਗਿਆ ਪਰ ਉਸਤੋਂ ਬਾਅਦ ਉਹ ਖਾਸ ਬਾਗ ਨੂੰ ਛਡ ਦਿੱਤਾ ਨਵਰਤਨਾ ਨੇ ਪਾਣੀ ਦੀ ਝੀਲ ਸੀ ਇਸੇ ਕਰਕੇ ਖਤਰਨਾਕ ਜਾਨਵਰ ਵੀ ਉਥੇ ਰਹਿਣ ਲਗੇ ਉਸੇ ਹਿੱਸੇ ਚ ਉਹ ਗਰੀਬ ਘਰ ਦਾ ਗਭਰੂ ਨਾਮ ਜੱਪ ਰਿਹਾ ਸੀ ਨਵਰਾਤਨਾ ਨੇ ਇਕ ਸੇਫ ਗੁਪਤ ਰਾਸਤਾ ਬਣਾ ਰਖਿਆ ਸੀ ਜੇੜਾ ਕਿ ਉਸਨੇ ਰਾਮਨਾਵਨ ਨੂੰ ਦਸ ਦਿੱਤਾ ਰਾਮਨਾਵਨ ਉਸ ਨਾਮ ਜਪਣ ਵਾਲੇ ਕੋਲ ਗਿਆ ਜਦੋਂ ਉਹ ਮੰਤਰ ਉਚਾਰਨ ਕਰ ਰਿਹਾ ਸੀ ਕਿਉਂਕਿ ਉਸ ਗਭਰੂ ਨੇ ਵੀ ਭਾਗ ਲੈਣਾ ਸੀ ਸ਼ੀਤਲਾ ਰਾਣੀ ਦੇ ਵਿਆਹ ਪ੍ਰੋਗਰਾਮ ਚ ਮੁਕਾਬਲੇ ਚ ਪਰ ਰਾਮਨਾਵਨ ਨੇ ਮੰਤਰ ਯਾਦ ਕਰ ਲਾਏ ਪਰ ਉਹ ਨਾਮ ਜਪਣ ਵਾਲਾ ਗਭਰੂ ਦਾ ਤੇਜ਼ ਤੇ ਨੂਰ ਬਹੁਤ ਹੀ ਭਗਤੀ ਸੀ ਉਸਨੇ ਸ਼ੀਤਲਾ ਰਾਣੀ ਵਿਆਹ ਲੈਣੀ ਸੀ ਰਾਮਨਾਵਨ ਨੇ ਉਸਦਾ ਧੋਖੇ ਨਾਲ ਪਿੱਠ ਤੇ ਵਾਰ ਕਰ ਕਤਲ ਕਰ ਦਿੱਤਾ ਸ਼ੀਤਲਾ ਰਾਣੀ ਦਾ ਮੁਕਾਬਲਾ ਜਿੱਤ ਲਿਆ ਤੇ ਉਸ ਨਾਲ ਵਿਆਹ ਕਰ ਘਰ ਆ ਗਿਆ ਨਵਰਤਨਾ ਉਸ ਸਰਾਪ ਕਰਕੇ ਪ੍ਰੇਸ਼ਾਨ ਰਹਿਣ ਲਗਿਆ ਇਕ ਦਿਨ ਉਸਨੇ ਆਪਣੀਆਂ ਪਤਨੀਆਂ ਨਾਲ ਗੱਦੀ ਦੇ ਵਾਰਿਸ ਦੀ ਗਲ ਤੋਰੀ ਰਾਮਨਾਵਨ ਬਾਰੇ ਦਸਿਆ ਤਿੰਨ ਰਾਣੀਆਂ ਸਹਿਮਤ ਸੀ ਪਰ ਕਾਮਨੀ ਦੇਵੀ ਚੁੱਪ ਰਹੀ ਨਵਰਤਨਾ ਚਿੰਤਿਤ ਸੀ ਕਿਉਂ ਜਦੋਂ ਉਸਦੇ ਕਮਰੇ ਚ ਕਾਮਨੀ ਦੇਵੀ ਤੋਂ ਪੁਛਿਆ ਕਾਮਨੀ ਦੇਵੀ ਨੇ ਰਾਜੇ ਨੂੰ ਯਾਦ ਕਰਵਾਇਆ ਜਾਨ ਬਚਾਉਣ ਸਮੇਂ ਕੀਤੇ ਵਾਅਦੇ ਦਾ ਦੋ ਚੀਜ਼ਾਂ ਦੇਣ ਲਈ ਰਾਜੇ ਨੇ ਕਹਿਆ ਹਾਂ ਮੇਰੇ ਯਾਦ ਪਰ ਪਰ ਤੂੰ ਇਸ ਸਮੇਂ ਇਹ ਗਲ ਕਿਉਂ ਰਾਣੀ ਨੇ ਕਹਿਆ ਸਮਾਂ ਆ ਗਿਆ ਮੇਰੀ ਇੱਛਾ ਪੂਰੀ ਕਰਨ ਦਾ ਮੰਗ ਦਾ ਰਾਜਾ ਬੋਲਿਆ ਦਸੋ ਰਾਣੀ ਕਾਮਨੀ ਦੇਵੀ ਨੇ ਪਹਿਲੀ ਇੱਛਾ ਮੰਗੀ ਭਰਤਾਵਨ ਨੂੰ ਰਾਜ ਗੱਦੀ ਦਿੱਤੀ ਜਾਵੇ ਰਾਜਾ ਉਦਾਸ ਹੋਇਆ ਮਜਬੂਰ ਸੀ ਬਚਨ ਕੀਤੇ ਸੀ ਕਹਿੰਦਾ ਠੀਕ ਹੈ ਭਰਤ ਗੱਦੀ ਦਾ ਵਾਰਿਸ ਹੈ ਅਗਲਾ ਸੁੰਦਰਾਵਨ ਦਾ ਰਾਜਾ ਦੂਜੀ ਇੱਛਾ ਰਾਣੀ ਨੇ ਸੋਚ ਵਿਚਾਰ ਸ਼ਾਂਤ ਰਹਿ ਦੂਜੀ ਇੱਛਾ ਕਹੀ ਰਾਜੇ ਦੇ ਹੋਸ਼ ਉਡ ਗਾਏ ਗੋਡਿਆ ਭਾਰ ਬੈਠ ਰੋਵੇ ਤਰਲੇ ਕਰੇ ਕਿ ਰਾਣੀ ਮੇਰੀ ਜਾਨ ਮੰਗ ਲੈ ਮੈਂ ਜਾਂਦਾ ਹਾਂ ਪਰ ਰਾਮਨਾਵਨ ਰਾਣੀ ਦੀ ਇਛਾ ਸੀ ਚੋਂਦਾ ਸਾਲ ਵਾਸਤੇ ਰਾਮਨਾਵਨ ਨੂੰ ਬਨਵਾਸ ਦਿੱਤਾ ਜਾਵੇ ਰਾਜ ਮਹਿਲ ਕੀ ਰਾਜ ਦੇ ਨੇੜੇ ਵੀ ਨਾ ਆਵੇ ਸਿੰਪਲ ਆਮ ਜ਼ਿੰਦਗੀ ਝੂਗੀਆਂ ਚ ਕੰਢੇ ਆਮ ਇਨਸਾਨ ਬਣਕੇ ਦੁਨੀਆਂ ਤੋਂ ਦੂਰ ਕਿਸੇ ਤੋਂ ਘਰ ਚਲਾਉਣ ਲਈ ਕੰਮ ਲਈ ਮੱਦਦ ਨਾ ਮੰਗੇ ਆਪ ਮਿਹਨਤ ਕਰੇ ਜੇ ਸ਼ਰਤਾਂ ਤੋੜੂ ਫੇਰ ਬਨਵਾਸ ਸ਼ੁਰੂ ਪਰ ਰਾਜਿਆਂ ਤੇਰੀ ਉਸ ਨਾਲ ਚੋਂਦਾ ਸਾਲ ਨਾਂ ਮਿਲਣ ਦੀ ਮਨਾਹੀ ਹੈ ਨਾ ਉਹ ਮਿਲੇ ਨਾ ਤੂੰ ਬਸ ਰਾਜੇ ਨੂੰ ਸਾਰੀਆਂ ਗਲਾਂ ਮੰਨਣੀਆਂ ਪਾਈਆਂ ਵੇਬਸੀ ਰਾਮਨਾਵਨ ਨੁੰ ਬਨਵਾਸ ਦੇ ਹੁਕਮ ਹੋ ਗਾਏ ਰਾਜੇ ਵਲੋਂ ਰਾਮਨਾਵਨ ਅੰਦਰੋਂ ਗੁਸੇ ਚ ਪੂਰਾ ਪਰ ਸ਼ਾਂਤ ਰਹਿਣ ਦਾ ਡਰਾਮਾ ਕਰ ਰਿਹਾ ਸੀ ਕਰ ਕੁਝ ਨਹੀਂ ਸਕਦਾ ਸੀ ਰਾਜ ਹੁਕਮ ਸੀ ਬਨਵਾਸ ਦੀ ਤਿਆਰੀ ਹੋ ਗਾਈ ਲਕਛ ਵੀ ਜ਼ਿਦ ਕਰ ਨਾਲ ਸ਼ੀਤਲਾ ਰਾਣੀ ਪਤੀ ਵਰਤਾ ਔਰਤ ਸੀ ਉਹ ਵੀ ਨਾਲ ਤਿੰਨੇ ਬਨਵਾਸ ਲਈ ਬਿਨਾਂ ਰਾਜਿਆਂ ਵਾਲੀਆਂ ਸਹੂਲਤਾਂ ਤੋ ਨਿਕਲ ਗਾਏ ਜੰਗਲ ਵਲ ਰਾਮਨਾਵਨ ਨੁੰ ਆਪਣੇ ਕੀਤੇ ਪਾਪ ਅੰਖਾ ਆਗੇ ਨਜ਼ਰ ਆਉਣ ਲਗੇ ਲਕਛ ਸੋਚਾਂ ਚ ਡੁਬਿਆ ਸੀ ਭਰਤਾਵਨ ਤੇ ਸ਼ਰਧਾਵਨ ਉਦਾਸ ਸੀ ਨਾਲੇ ਤਿੰਨੇ ਰਾਣੀਆਂ ਰਾਮਨਾਵਨ ਦੇ ਲਕਛ ਦੀ ਮਾਂ ਦੀ ਹਾਲਤ ਖਰਾਬ ਸੀ ਪਰ ਨਵਰਤਨਾ ਨੂੰ ਮਿਲੇ ਸਰਾਪ ਦੇ ਬੋਲ ਵਾਰ ਵਾਰ ਸੁਣਾਈ ਦੇਣ ਇਹ ਸੀ ਕੁਦਰਤ ਦਾ ਇਨਸਾਫ ਬਾਕੀ ਭਾਗ ਅੱਗੇ

Please log in to comment.