Kalam Kalam
f
Fatehveer
3 hours ago

ਧੁਰੋਂ ਲਿਖੇ ਸੰਯੋਗ

ਸਿਆਣੇ ਕਹਿੰਦੇ ਨੇ ਧੁਰੋਂ ਲਿਖੀਆਂ ਨੂੰ ਕੋਈ ਮਟੇਅ ਨਹੀਂ ਸਕਦਾ ਹਥਾਂ ਦੀਆਂ ਲਕੀਰਾ ਨੂੰ ਕੋਈ ਮਟੇਅ ਨਹੀਂ ਸਕਦਾ ਜੇੜਾ ਕਰਮਾ ਚ ਮਿਲਣਾ ਉਸਨੂੰ ਕੋਈ ਰੋਕ ਨਹੀਂ ਸਕਦਾ ਇਹ ਗੱਲ ਸਹੀ ਹੁੰਦੀ ਬਾਰੇ ਦਸ ਰਿਹਾ ਜਿਵੇਂ ਫਿਲਮ ਚ ਡਰਾਮਾਂ ਪਹਿਲਾਂ ਲਿਖਿਆ ਹੁੰਦਾ ਸਾਡੇ ਪਿੰਡ ਚ ਉਤਮ ਸਿੰਘ ਦੇ ਤਿੰਨ ਮੁੰਡੇ ਸੀ ਇਕ ਰਾਜਾ ਦੂਜਾ ਵਜ਼ੀਰ ਤੀਜਾ ਪਾਲ ਛੋਟਾ ਦੋ ਕੁੜੀਆਂ ਸੀ ਕੁੜੀਆਂ ਵਿਆਹ ਦਿੱਤੀਆਂ ਰਾਜੇ ਤੇ ਵਜ਼ੀਰ ਨੂੰ ਵਿਆਹ ਦਿੱਤਾ ਉਨਾਂ ਸਮਿਆਂ ਚ ਬਜ਼ੁਰਗ ਬਹੁਤ ਸੋਚਦੇ ਧੀਆਂ ਭੈਣਾਂ ਦੀ ਇਜ਼ਤ ਤੇ ਉਸਦੇ ਮਾਂ ਪਿਉ ਦੀ ਇਜ਼ਤ ਬਸ ਜਵਾਨ ਹੀ ਕੋਰਟ ਦੇ ਕਾਗਜ਼ਾਂ ਵਾਂਗ ਸੀ ਵਿਆਹ ਵਰਗੇ ਰਿਸ਼ਤੇ ਕਲਪ ਲੱਗੇ ਨਾ ਮੁੰਡਾ ਕੁੜੀ ਨੂੰ ਦੇਖਦਾ ਕੁੜੀ ਨੇ ਤਾਂ ਕੀ ਦੇਖਣਾ ਸੀ ਗੱਲ ਹੈ ਇਹ ਅੱਸੀ ਤੋਂ ਪਹਿਲਾਂ ਦੀ ਬਸ ਮਾਂ ਪਿਉ ਇੱਕ ਰੁਪਏ ਸ਼ਗਨ ਦੇ ਸੱਭ ਪੱਕਾ ਕਰ ਦਿੰਦੇ ਸੀ ਨਹੀਂ ਗਲ ਸਿਰੇ ਚੜ੍ਹਦੀ ਉਹ ਬਹਾਨਾ ਕਰ ਦਿੰਦੇ ਸੀ ਦੋਨੇ ਧਿਰਾਂ ਸਮਝ ਜਾਂਦੀਆਂ ਕਿ ਕਿਸੇ ਨੇ ਸ਼ਗਨ ਚ ਕੁਝ ਨਹੀਂ ਦਿੱਤਾ ਸਲਾਹ ਕਰਕੇ ਦਸਾਂਗੇ ਇਹ ਕਹਿ ਗੇ ਮੰਨ ਲਵੋ ਰਿਸ਼ਤਾ ਅੱਗੇ ਨਹੀਂ ਵਧਣਾ ਕਾਈ ਵਾਰੀ ਬਰਾਤ ਖਾਲੀ ਵੀ ਮੁੜ ਜਾਂਦੀ ਜਾਂ ਸ਼ਗਨਾਂ ਤੋਂ ਬਾਅਦ ਕੋਈ ਧਿਰ ਰਿਸ਼ਤਾ ਤੋੜ ਲੈਂਦੀ ਇਹ ਉਨਾਂ ਸਮਿਆਂ ਚ ਪਰਿਵਾਰ ਲਈ ਮੋਤ ਦੇ ਬਰਾਬਰ ਸੀ ਪਿੰਡ ਚ ਇਜ਼ਤ ਨਾ ਰਹਿੰਦੀ ਮੁੜ ਸਾਕ ਸਿਰੇ ਨਾ ਲੱਗਦਾ ਰਾਜਾ ਵਜ਼ੀਰ ਵਿਆਹੇ ਗਾਏ ਰਹਿ ਗਿਆ ਨਾਲ ਜੇੜਾ ਛੋਟੀ ਉਮਰ ਚ ਟਰੁਕ ਡਰਾਇਵਰ ਬਣ ਗਿਆ ਸੀ ਅਠਾਰਾਂ ਵੀਹ ਸਾਲ ਚ ਉਸਦਾ ਵਿਆਹ ਵੀ ਕਰ ਦਿੱਤਾ ਪਾਲ ਨੇ ਕੁੜੀ ਬਿਨਾਂ ਦੇਖੇ ਵਿਆਹ ਦੇ ਝਾਅ ਹਾਂ ਕਰਤੀ ਵਿਆਹ ਹੋ ਗਿਆ ਪੰਦਰਾਂ ਵੀਹ ਦਿਨ ਬੀਤੇ ਵਿਆਹ ਹੋਣ ਦੇ ਪਾਲ ਪਰਿਵਾਰ ਚ ਝਗੜਾ ਕਰਨ ਲੱਗਿਆਂ ਤੁਸੀਂ ਕਿਹੋ ਜੀ ਕੁੜੀ ਨਾਲ ਵਿਆਹ ਕਰਤਾ ਇਕ ਭਾਰੀ ਸੀ ਦੂਜੀ ਰੰਗ ਵੀ ਕਾਲਾ ਸੀ ਇੱਕ ਉੰਝ ਦਿਮਾਗ ਤੋਂ ਥੋੜੀ ਮੋਟੀ ਲਾ ਲਵੋ ਭੋਲੀ ਤੋਤਲਾ ਪਣ ਸੀ ਬੋਲਾਂ ਚ ਪਾਲ ਘਰਵਾਲੀ ਨਾਲੋਂ ਸੁਥਰਾ ਸੀ ਟਰੁਕ ਡਰਾਇਵਰ ਦੀ ਉਸ ਸਮੇਂ ਬੁੱਕਤ ਬਹੁਤ ਹੀ ਡਰਾਇਵਰ ਸਿਰ ਤੇ ਗੱਡੀ ਸੀ ਡਰਾਈਵਰ ਬਹੁਤ ਘਟ ਹੁੰਦੇ ਸੀ ਮਾਲਕ ਗੱਡੀ ਦਾ ਡਰਾਇਵਰ ਨੂੰ ਜਵਾਈਆ ਵਾਂਗ ਇਜ਼ਤ ਦਿੰਦਾ ਚਾਰ ਪੈਸੇ ਵੀ ਡਰਾਈਵਰ ਦੇ ਚੰਗੇ ਬੰਦੇ ਸੀ ਨਾਲ ਨਸ਼ਾ ਰਹਿਤ ਸੀ ਸ਼ਰਾਬ ਵੀ ਕਦੇ ਕਦਾਈਂ ਪੀਂਦਾ ਪੈਸੇ ਬਚਦੇ ਸੀ ਕੋਲ ਜਮਾਂ ਹੋ ਗਾਏ ਪਰ ਜਨਾਨੀ ਚੰਗੀ ਨਾ ਲੱਗੇ ਅਖੀਰ ਨੂੰ ਵਿਆਹ ਤੋਂ ਤਿੰਨ ਮਹੀਨੇ ਬਾਅਦ ਫ਼ੈਸਲਾ ਹੋ ਗਿਆ ਕੁੜੀ ਦਾ ਪਰਿਵਾਰ ਵੀ ਪੈਰਾਂ ਤੇ ਸੀ ਗਹਿਣੇ ਚੰਗੇ ਪਾਏ ਸੀ ਦਹੇਜ਼ ਚ ਸਮਾਨ ਵੀ ਚੰਗਾ ਦਿੱਤਾ ਇਕ ਕਾਰਨ ਸੀ ਕੁੜੀ ਚ ਜੇੜੀਆ ਗਲਾਂ ਦੱਸੀਆਂ ਕੁਦਰਤੀ ਘਾਟ ਉਸ ਕਰਕੇ ਲਾਲਚ ਵੀ ਦਿੱਤਾ ਸੀ ਕੁੜੀ ਸੁਖੀ ਵੱਸਦੀ ਰਹੂ ਪਰ ਨਸੀਬਾਂ ਚ ਕੁਝ ਹੋਰ ਸੀ ਕੁੜੀ ਦੇ ਪਰਿਵਾਰ ਵਾਲੇ ਦਿੱਤਾ ਦਹੇਜ ਚ ਸਮਾਨ ਗਹਿਣੇ ਸੱਭ ਇੱਕਠਾ ਕਰ ਬੈਡ ਪੈਟੀ ਭਾਰਾ ਸਮਾਨ ਇਕ ਟਰੁਕ ਚ ਲੱਦ ਕੇ ਲੈ ਤੁਰ ਪਾਏ ਕਿਸੇ ਇੱਕ ਦੂਜੇ ਦਾ ਕੁਝ ਨਹੀਂ ਰੱਖਿਆ ਪਰ ਦੋਨਾਂ ਪਰਿਵਾਰਾਂ ਚ ਉਦਾਸੀ ਸੀ ਬੇਸ਼ਰਮੀ ਸੀ ਚੇਹਰੇ ਤੇ ਕੁੜੀ ਵਾਲੇ ਖਰੜ ਕੋਲ ਦੇ ਸੀ ਮੁੰਡਾ ਸਮਰਾਲੇ ਖਮਾਣੋ ਸਾਈਡ ਤੋ ਕੁੜੀ ਵਾਲਿਆਂ ਦੀ ਰਿਸ਼ਤੇਦਾਰੀ ਆਪਣੇ ਪਿੰਡ ਦੇ ਜਾਂਦੇ ਰਾਸਤੇ ਦੇ ਵਿਚਕਾਰ ਸੀ ਇਕ ਮੈਨ ਰੋਡ ਤੇ ਕ਼ਸਬੇ ਚ ਵਿਚਾਰੇ ਸ਼ਰਮ ਦੇ ਮਾਰੇ ਕਿ ਹੁਣ ਕੀ ਬਣੂ ਇਸਦਾ ਇਕ ਤਾਂ ਕੁਦਰਤੀ ਘਾਟਾ ਸੀ ਅਨਪੜ੍ਹ ਸੀ ਇਕ ਵਿਆਹ ਦਾ ਫੈਸਲਾ ਛੱਡ ਛੁਡਾਈ ਹੋ ਗਾਈ ਕੁੜੀ ਤੇ ਦਾਗ ਲੱਗ ਗਿਆ ਇੱਕ ਸਾਕ ਬਹੁਤ ਔਖਾ ਹੋਣਾ ਚੰਗਾ ਮੁੰਡਾ ਲੱਭਣਾ ਨਹੀਂ ਕੁਆਰਾ ਕੋਈ ਜ਼ਰੂਰਤ ਮੰਦ ਛੱਡਿਆ ਲੱਭਣਾ ਉਹ ਵੀ ਜੇ ਮੰਨੇ ਉਨਾਂ ਸਮਿਆਂ ਚ ਕੁੜੀ ਵਾਲਿਆਂ ਦੀ ਇਹ ਹਾਲਤ ਸੀ ਪਰ ਉਹ ਵਿਚਾਰੇ ਕੁੜੀ ਦਾ ਦਿੱਤਾ ਦਹੇਜ ਜੇੜਾ ਵਾਪਸ ਲੈ ਚੱਲੇ ਸੀ ਉਹ ਸਾਰਾ ਸਮਾਨ ਰਾਸਤੇ ਪੈਂਦੀ ਰਿਸ਼ਤੇਦਾਰੀ ਚ ਛੱਡ ਗਾਏ ਉਨਾਂ ਕੋਲ ਥਾ ਚੰਗੀ ਸੀ ਛੱਤੀ ਵਰਤਣ ਨੂੰ ਉੱਥੇ ਦਹੇਜ ਦਾ ਸਮਾਨ ਰੱਖ ਦਿੱਤਾ ਗਹਿਣੇ ਵੀ ਪੈਟੀ ਚ ਸੰਭਾਲ ਕੇ ਰੱਖ ਦਿੱਤੇ ਉਦਾਸ ਰੋਂਦੇ ਹੋਏ ਇਹ ਸੋਚ ਜਦੋਂ ਕਿਤੇ ਇਸਦੀ ਕੁੜੀ ਦੀ ਗੱਲ ਬਣ ਗਾਈ ਇਹੋ ਸਮਾਨ ਇਸੇ ਤਰਾਂ ਨਾਲ ਦੇ ਦੇਣਾ ਉਧਰ ਪਾਲ ਦੇ ਨਾਲ ਪਰਿਵਾਰ ਉਸਦਾ ਕੁੱਤੇ ਹਾਣੀ ਕਰਨ ਲੱਗ ਪਿਆ ਕਿ ਤੈ ਕਿਸੇ ਦੀ ਧੀ ਨਾਲ ਕਰਿਆ ਕੀ ਕੀ ਬੀਤੂ ਉਸ ਤੇ ਉਸਦੇ ਪਰਿਵਾਰ ਤੇ ਸਾਡੀ ਰਿਸ਼ਤੇਦਾਰੀ ਚ ਕੀ ਇਜ਼ਤ ਰਹਿ ਗਾਈ ਪਿੰਡ ਚ ਪਾਲ ਚੁੱਪ ਕਰਕੇ ਪਤਾ ਨਹੀਂ ਪਛਤਾਵਾ ਸੀ ਨਹੀਂ ਸੀ ਉਹ ਘਰੋਂ ਜੁੱਤੀਆਂ ਤੋਂ ਬਚਣ ਲਾਈ ਆਪਣੇ ਮਿਤ੍ਰ ਕੋਲ ਬੰਬੇ ਚਲੇ ਗਿਆ ਗੱਡੀ ਚਲਾਉਣ ਪਾਲ ਨੇ ਉੱਥੇ ਵਧੀਆ ਕਮਾਈ ਕਰੀ ਨਸ਼ਾ ਰਹਿਤ ਸੀ ਬੇਸ਼ਰਮੀ ਦਾ ਮਾਰਿਆ ਦਸ ਗਿਆਰਾਂ ਸਾਲ ਪਿੰਡ ਨਾ ਵੜਿਆ ਚੜਦੀ ਜਵਾਨੀ ਸੀ ਕੋਈ ਘਾਟ ਨਾ ਲੱਗੀ ਪਰ ਉਮਰ ਹੋ ਰਹੀ ਸੀ ਵੀਹ ਤੋਂ ਬੱਤੀ ਦਾ ਹੋ ਗਿਆ ਪਾਲ ਨੂੰ ਲਗਿਆ ਜੇ ਹੁਣ ਵਿਆਹ ਨਾ ਹੋਇਆ ਸਾਲ ਦੋ ਸਾਲ ਬਾਅਦ ਕਹਾਣੀ ਖਤਮ ਪਾਲ ਦਸ ਗਿਆਰਾਂ ਸਾਲ ਬਾਅਦ ਪਿੰਡ ਆਇਆ ਉਸਦੇ ਹਮ ਜਮਾਤੀ ਹਮ ਉਮਰ ਸੱਭ ਵਿਆਹੇ ਗਾਏ ਸੀ ਪਿੰਡ ਚ ਰਿਸ਼ਤੇ ਚ ਬੱਚੇ ਸੀ ਸੱਭ ਕੋਲ ਪਰ ਪਾਲ ਜਦੋਂ ਘਰ ਰਿਹਾ ਪਰਿਵਾਰ ਨੂੰ ਵਿਆਹ ਲਈ ਕਹਿਣ ਲਗਿਆ ਪਾਲ ਦੇ ਭਾਈ ਨਜ਼ਾਰੇ ਲੈ ਰਹੇ ਸੀ ਜ਼ਨਾਨੀਆਂ ਨਾਲ ਰਾਤਾਂ ਨੂੰ ਨਜ਼ਾਰੇ ਤਾਜ਼ੀ ਰੋਟੀ ਪਾਲ ਦੀ ਮਾਂ ਅੰਖਾ ਤੋਂ ਵਾੰਝੀ ਹੋ ਗਾਈ ਅੰਨੀ ਰੋਟੀ ਪਾਣੀ ਉਸਦੇ ਬਸ ਚ ਨਹੀਂ ਭਰਜਾਈਆਂ ਡਰਦੀਆਂ ਨੇੜੇ ਨਹੀਂ ਜਾਂਦੀਆਂ ਸੀ ਡਰਾਈਵਰ ਬਦਨਾਮ ਸੀ ਜ਼ਨਾਨੀ ਪੱਖੋਂ ਹਨੇਰੇ ਸਵੇਰੇ ਘਰ ਆਉਂਦਾ ਰੋਟੀ ਜਿਹੋ ਜੀ ਠੰਡੀ ਤੱਤੀ ਮਿਲ ਗਾਈ ਖਾ ਲੈਂਦਾ ਪਾਲ ਕੱਲੇ ਨੂੰ ਘਰ ਦੀਆਂ ਕੰਧਾਂ ਖਾਣ ਨੂੰ ਪੈਣ ਭਾਈਆਂ ਵਲ ਮਿਤਰਾਂ ਦਾ ਪਰਿਵਾਰ ਦੇਖ ਰੋਵੇ ਨਾ ਕੋਈ ਸਾਕ ਵਾਲਾ ਆਵੇ ਨਾਲ ਵੀ ਸਰੀਰ ਤੋਂ ਭਾਰੀ ਹੋਣ ਲਗਿਆ ਇਕ ਉਮਰ ਬੀਤ ਰਹੀ ਸੀ ਉਨਾਂ ਸਮਿਆਂ ਮੁੰਡੇ ਦੀ ਉਮਰ ਵਿਆਹ ਦੀ ਸੋਲਾਂ ਸਤਾਰਾਂ ਸਾਲ ਵੀਹ ਦੇ ਵਿਚ ਮੰਨੀਂ ਜਾਂਦੀ ਸੀ ਕੁੜੀ ਦੋ ਤਿੰਨ ਸਾਲ ਛੋਟੀ ਹੁੰਦੀ ਸੀ ਜਾਂ ਬਰਾਬਰ ਲਾ ਲਵੋ ਪੜਾਈਆਂ ਬਹੁਤ ਪੜਦੇ ਵਧ ਤੋਂ ਵੱਧ ਦਸ ਬਾਰਾਂ ਨਹੀਂ ਅਠਵੀਂ ਪੰਜਵੀਂ ਪੱਕੀ ਸੀ ਆਮ ਘਰਾਂ ਗਰੀਬ ਦੀਆਂ ਕੁੜੀਆਂ ਪੰਜ ਮਸਾਂ ਕੋਈ ਕੋਈ ਕੁੜੀ ਦਸ ਬਾਰਾਂ ਤਕ ਜਾਂਦੀ ਸ਼ਹਿਰ ਚ ਰਹਿਣ ਵਾਲੀਆਂ ਇਨਾਂ ਚ ਵਧ ਸੀ ਅਮੀਰ ਦੀਆਂ ਕਾਲਜ ਚ ਜਾਂਦੀਆਂ ਵਿਰਲੀਆਂ ਸਕੂਲ ਕਾਲਜ ਬਹੁਤ ਘਟ ਸੀ ਦੂਰ ਜਾਣਾ ਪੈਂਦਾ ਸੀ ਆਵਾਜਾਈ ਦੇ ਸਾਧਨ ਘਟ ਸੀ ਕੁੜੀਆਂ ਤਾਂ ਹੁਣ ਸੇਫ ਨਹੀਂ ਸਾਡੀ ਸੋਚ ਕੁੜੀਆਂ ਪ੍ਰਤੀ ਹੁਣ ਵੀ ਤਕਰੀਬਨ ਉਹੀ ਹੈ ਪੁਰਾਣੀ ਉਹ ਸਮਿਆਂ ਚ ਫੇਰ ਦੇਖੋ ਕੁੜੀਆਂ ਕਿੰਨੀਆਂ ਅਜ਼ਾਦ ਸੀ ਪਾਲ ਵਿਚਾਰਾਂ ਘਰ ਚ ਬਸ ਸਮਾਂ ਕੱਢਦਾ ਹਫਤੇ ਦਸ ਦਿਨ ਮਹੀਨੇ ਬਾਅਦ ਘਰ ਆਉਂਦਾ ਉਦਾਸੀ ਚ ਰਾਤ ਕੱਟ ਫੇਰ ਨਿਕਲ ਜਾਂਦਾ ਘਰ ਦੀਆਂ ਕੰਧਾਂ ਟੁੱਟ ਟੁੱਟ ਪੈਂਦੀਆਂ ਉਮਰ ਬੱਤੀ ਤੋ ਉਪਰ ਚਲੇ ਗਾਈ ਇਕ ਡਰਾਇਵਰ ਜਨੲਨੀ ਘਰਦੀ ਨੇੜੇ ਨਹੀਂ ਆਉਂਦੀ ਸੀ ਅਖੀਰ ਪਾਲ ਨੇ ਘਰ ਚ ਕਾਟੋ ਕਲੇਸ਼ ਕਰ ਦਿੱਤਾ ਕੋਈ ਬਚਿਆ ਵਾਲੀ ਛੱਡੀ ਵਿਧਵਾ ਹੀ ਲਿਆਉ ਹੁਣ ਪਹਿਲਾਂ ਵਾਲੀ ਨਾਲ ਫੈਸਲੇ ਨੂੰ ਬਾਰਾਂ ਤੇਰਾਂ ਸਾਲ ਹੋ ਗਾਏ ਸੀ ਉਸ ਕੋਲ ਤਾਂ ਬੱਚੇ ਵੀ ਹੋ ਗਾਏ ਹੋਣਗੇ ਪਰ ਕਹਿੰਦੇ ਸੰਯੋਗ ਪਾਲ ਦੇ ਪਰਿਵਾਰ ਨੂੰ ਉਡਦੀ ਉਡਦੀ ਖ਼ਬਰ ਲੱਗੀ ਕੁੜੀ ਜੇੜੀ ਨਾਲ ਫ਼ੈਸਲਾ ਕੀਤਾ ਸੀ ਉਹ ਹਲੇ ਉਸੇ ਤਰਾਂ ਆਪਣੇ ਘਰ ਪੈਕੇ ਬੈਠੀ ਹੈ ਸੁਣਿਆ ਦਹੇਜ ਦਾ ਸਮਾਨ ਵੀ ਰਾਸਤੇ ਚ ਉਸੇ ਤਰਾਂ ਪਿਆ ਪਰ ਪੱਕੀ ਖਬਰ ਨਹੀਂ ਸੀ ਨਾਂ ਦਿਲ ਨੁੰ ਲੱਗੇ ਪਰ ਬਜ਼ੁਰਗਾਂ ਨੇ ਇਕ ਖ਼ਬਰ ਸੱਚੀ ਸੀ ਇਹ ਪਤਾ ਕਰ ਲਿਆ ਸੀ ਪਰ ਕੁੜੀ ਦੇ ਪਰਿਵਾਰ ਕੋਲ ਜਾਵੇ ਕੋਣ ਸੱਭ ਬੇਇਜ਼ਤੀ ਮੰਨ ਰਹੇ ਸੀ ਕਿ ਕੀ ਮੂੰਹ ਲੈਕੇ ਜਾਵਾਗੇ ਕਿਵੇਂ ਦੁਆਰਾ ਨਾਲ ਲਿਆਉਣ ਨੂੰ ਕਹਾਂ ਗਏ ਲੋਕ ਹਸਣ ਗਾਏ ਕੁੜੀਆਂ ਵਾਲੇ ਬੇਇਜ਼ਤੀ ਕਰਨ ਗਾਏ ਦੋ ਤਿੰਨ ਦਿਨ ਪਾਲ ਆਪਣੇ ਬਜ਼ੁਰਗਾਂ ਨੂੰ ਕਹੀਂ ਗਿਆ ਜਾਉ ਘਰ ਕੁੜੀ ਦੇ ਪਾਲ ਨੇ ਮਾਮੇ ਨਾਨੇ ਜੀਜੇ ਭੈਣ ਜਾਣੀ ਖਾਸ ਰਿਸ਼ਤੇਦਾਰਾਂ ਦੀਆਂ ਮਿੰਨਤਾਂ ਕਰੀਆ ਪਰ ਸੱਭ ਬੇਇਜ਼ਤੀ ਸਮਝ ਰਹੇ ਸੀ ਇੱਕ ਇਹ ਸੀ ਇਹ ਫੇਰ ਮੁਕਰ ਗਿਆ ਵਧ ਬੇਇਜ਼ਤੀ ਹੈ ਪਰ ਅਖੀਰ ਸ਼ਾਂਮ ਨੂੰ ਪਾਲ ਗੱਡੀ ਟਰੁਕ ਲੈਕੇ ਘਰ ਆ ਗਿਆ ਪੈੱਗ ਲਾਏ ਸੀ ਪਿਉ ਤੇ ਭਾਈ ਨੂੰ ਕਹਿਣ ਲਗਿਆ ਉਹ ਹਲੇ ਆਪਣੇ ਘਰੇ ਹੈ ਤੁਸੀਂ ਮੇਰੇ ਨਾਲ ਚੱਲੋ ਹੁਣੇ ਲਿਆਉਂਦੇ ਹਾਂ ਪਰ ਕੋਈ ਬੇਇਜ਼ਤੀ ਦਾ ਮਾਰਿਆ ਨਹੀਂ ਮੰਨਿਆ ਪਾਲ ਨੇ ਗੱਡੀ ਸਟਾਰਟ ਕਰੀ ਸੱਭ ਨੂੰ ਇਹ ਸੀ ਇਹ ਗੱਡੀ ਭਰਕੇ ਫੇਰ ਕਿਤੇ ਬੰਬੇ ਗੁਹਾਟੀ ਜਾਊ ਹੁਣ ਨਹੀਂ ਮਹੀਨਾ ਆਉਂਦਾ ਪਰ ਪਾਲ ਦਿਲ ਤਕੜਾ ਕਰ ਆਪਣੇ ਸੁਹਰੇ ਘਰ ਜਾ ਵੜਿਆ ਆਪਣੇ ਸਾਲੇ ਸੁਹਰੇ ਸੱਸ ਅੱਗੇ ਹੱਥ ਬੰਨ ਖੜ ਗਿਆ ਬਜ਼ੁਰਗਾ ਦੇ ਪੈਰੀਂ ਹੱਥ ਲਾਏ ਕੀਤੀ ਗਲਤੀ ਤੇਰਾ ਸਾਲ ਪਹਿਲਾਂ ਦੀ ਤੇ ਮੁਆਫ਼ੀ ਮੰਗੀ ਕੁੜੀ ਦਾ ਪਰਿਵਾਰ ਸਾਊ ਸੀ ਇਕ ਘਰੇ ਬੈਠੀ ਕੁੜੀ ਝੱਲੀ ਨਹੀਂ ਜਾਂਦੀ ਸੀ ਉਮਰ ਬੀਤ ਰਹੀ ਸੀ ਇਕ ਘਾਟਾਂ ਕੁਦਰਤ ਪਖੋਂ ਕੁੜੀ ਨੂੰ ਲੋੜਬੰਦਾ ਦੇ ਰਿਸ਼ਤੇ ਆਏ ਪਰ ਉਹ ਕੁੜੀ ਕਹਿੰਦੀ ਸੀ ਵਿਆਹ ਇੱਕ ਵਾਰ ਹੁੰਦਾ ਮੇਰੀ ਕਿਸਮਤ ਚ ਵਿਆਹ ਦਾ ਸੰਯੋਗ ਨਹੀਂ ਹੈ ਮੈਂ ਇਸੇ ਤਰਾਂ ਜ਼ਿੰਦਗੀ ਕੱਢ ਲੈਣੀ ਕਿਸੇ ਹੋਰ ਦੇ ਘਰ ਨੁੰਹ ਬਣਕੇ ਨਹੀਂ ਜਾਣਾ ਬੜਾ ਸਿਦਕ ਰਖਿਆ ਕੁੜੀ ਨੇ ਉਸਨੇ ਪਰਿਵਾਰ ਨੇ ਵੀ ਭਾਣਾ ਮੰਨ ਲਿਆ ਸੀ ਪਰ ਕੁਦਰਤ ਨੇ ਕੀ ਲਿਖਿਆ ਕਰਮਾਂ ਚ ਉਹ ਕੁਦਰਤ ਜਾਣਦੀ ਸੀ ਜੇੜੀ ਪਾਲ ਨੂੰ ਉਸਦੇ ਘਰ ਲਾਈ ਖੜੀ ਪਰਿਵਾਰ ਨੇ ਕੁੜੀ ਤੋਂ ਪੁਛਿਆ ਕੁੜੀ ਕਹਿੰਦੀ ਇਸਦੇ ਨਾਲ ਚਲੇ ਜਾਊ ਜਿਸ ਨਾਲ ਲਾਵਾਂ ਲਾਈਆਂ ਗੁਰੂ ਘਰ ਪਾਲ ਨੇ ਆਪਣੀ ਜਨਾਨੀ ਤੋਂ ਗਲਤੀ ਮੰਨੀ ਸੁੰਹ ਖਾਦੀ ਤੁਹਾਨੂੰ ਮੇਰੇ ਵਲੋਂ ਕੋਈ ਸ਼ਿਕਾਇਤ ਨਹੀਂ ਮਿਲੂ ਪਰਿਵਾਰ ਕੁੜੀ ਵਾਲਾ ਹਲੇ ਦਿਨ ਚ ਕਹਿੰਦਾ ਸੀ ਲੈ ਜਾਣਾ ਨਾਲੇ ਚਾਰ ਬੰਦੇ ਬਾਹਰਲੇ ਹੋ ਜਾਣਗੇ ਜ਼ਾਮਨ ਪਰ ਪਾਲ ਕਹਿੰਦਾ ਜਾਣਾ ਹੁਣੇ ਹੈ ਕੁੜੀ ਵੀ ਸਹਿਮਤ ਸੀ ਰਾਤ ਦੇ ਨੋ ਵਜ਼ੇ ਕੁੜੀ ਨੇ ਕਪੜਾ ਲੀੜਾ ਚੁਕਿਆ ਗੱਡੀ ਚ ਬੈਠੀ ਉਸਦੇ ਨਾਲ ਉਸਦੇ ਦੋ ਭਰਾ ਵੀ ਬੈਠ ਗਾਏ ਜਿਥੇ ਦਹੇਜ ਦਾ ਸਮਾਨ ਪਿਆ ਸੀ ਉੱਥੇ ਗੱਡੀ ਰੋਕੀ ਰਾਸਤੇ ਚ ਚਾਰ ਆਂਢ ਗੁਆਂਢ ਦੇ ਬੰਦੇ ਲਾਏ ਦਹੇਜ ਦਾ ਸਮਾਨ ਜਿਵੇਂ ਤਿਰਪਾਲ ਪਾ ਕਮਰੇ ਚ ਰੱਖ ਕੇ ਗਾਏ ਸੀ ਉਸੇ ਤਰਾਂ ਢਕਿਆ ਪਿਆ ਉਸ ਰਿਸ਼ਤੇਦਾਰ ਨੇ ਵੀ ਹੱਥ ਨਹੀਂ ਲਾਇਆ ਸਮਾਨ ਕੀ ਹੈ ਕੀ ਨਹੀਂ ਸਮਾਨ ਰਖਿਆ ਗੱਡੀ ਨਾਲ ਪਿੰਡ ਆ ਗਿਆ ਜਦੋਂ ਉਸਨੇ ਨਾਲ ਫੈਸਲੇ ਵਾਲੀ ਛੱਡੀ ਜ਼ਨਾਨੀ ਉਤਰੀ ਪਹਿਲਾਂ ਤਾਂ ਪਹਿਚਾਣ ਚ ਨਾ ਆਈ ਪਰਿਵਾਰ ਦੇ ਜਦੋਂ ਨਾਲ ਭਾਈ ਦੇਖੇ ਉਸਦੇ ਪਹਿਚਾਣ ਗਾਏ ਹੋ ਗਾਈ ਹਲਾ ਲਲਾ ਆਂਢ ਗੁਆਂਢ ਚ ਸ਼ਗਨ ਦੇ ਤੇਲ ਚੋਏ ਮੁਹਾਲੇ ਫ਼ੁਲ ਚਰਚਾ ਪਾਲ ਨੇ ਆਪਣੇ ਹਿੱਸੇ ਚ ਆਈ ਥਾ ਚ ਦੋ ਕਮਰੇ ਪੱਕੇ ਬਣਾਏ ਸੀ ਫਿੱਟ ਕਰ ਦਿੱਤਾ ਸਮਾਨ ਉਸ ਚ ਕਪੜਾ ਲੀੜਾ ਕੁਝ ਖਰਾਬ ਸੀ ਪਰ ਪੈਟੀ ਚ ਰੱਖੇ ਗਹਿਣੇ ਦੇਖ ਸੱਭ ਹੈਰਾਨ ਉਸੇ ਤਰਾਂ ਪਾਏ ਸੀ ਕੁੜੀ ਵਾਲੇ ਆਪਣੇ ਰਿਸ਼ਤੇਦਾਰ ਦੀ ਇਮਾਨਦਾਰੀ ਦੇ ਮੁਰੀਦ ਬਣ ਗਾਏ ਪਿੰਡ ਚ ਚਰਚਾ ਹੋਣ ਲਗੀ ਸਾਰੀ ਧੁਰੋਂ ਲਿਖੇ ਸੰਯੋਗ ਦੀ ਗੱਲ ਹੈ ਧੰਨ ਹੈ ਕੁੜੀ ਜਿਸ ਨੇ ਸਿਦਕ ਰਖਿਆ ਵਾਹਿਗੁਰੂ ਤੇ ਭਰੋਸਾ ਰਖਿਆ ਸੁਣਿਆ ਉਹ ਕੁੜੀ ਕਹਿੰਦੀ ਹੁੰਦੀ ਸੀ ਇਕ ਦਿਨ ਉਸਨੂੰ ਛੱਡਣ ਵਾਲਾ ਆਪ ਲੈਕੇ ਜਾਊ ਘਰੋਂ ਮੈਨੂੰ ਇਜ਼ਤ ਨਾਲ ਨਹੀਂ ਮੈਂ ਇਸੇ ਤਰਾਂ ਰਹਿਣਾ ਵਾਹਿਗੁਰੂ ਤੇ ਕੀਤਾ ਭਰੋਸਾ ਉਸ ਜਨਾਨੀ ਨੂੰ ਪੂਰੇ ਇਜ਼ਤ ਮਾਣ ਨਾਲ ਉਸੇ ਘਰ ਬੈਠਾ ਦਿੱਤਾ ਜਿਥੋਂ ਵਿਚਾਰੀ ਰੋਂਦੀ ਕਰਮਾਂ ਨੂੰ ਨਿਕਲੀ ਸੀ ਬੇਇਜ਼ਤੀ ਸਮਝ ਆਪਣੇ ਘਰ ਚ ਸ਼ਰਮ ਦੀ ਮਾਰੀ ਕੈਦ ਹੋ ਗਾਈ ਸੀ ਸੱਭ ਨੂੰ ਪਤਾ ਸੀ ਉਹ ਸਮਿਆਂ ਚ ਛੱਡੀ ਹੋਈ ਕੁੜੀ ਦੁਆਰਾ ਵਿਆਹੀ ਜਾਵੇ ਉਸਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਭੋਰਾ ਕਦਰ ਨਹੀਂ ਰਹਿੰਦੀ ਪਰ ਵਾਹਿਗੁਰੂ ਦੀਆਂ ਲਿਖੀਆਂ ਕੋਈ ਨਹੀਂ ਮਿਟਾ ਸਕਦਾ ਅੱਜ ਪਾਲ ਕੋਲ ਤਿੰਨ ਮੁੰਡੇ ਨੇ ਜਵਾਨ ਇਕ ਦਾ ਵਿਆਹ ਹੋ ਗਿਆ ਉਸ ਕੋਲ ਮੁੰਡਾਂ ਆਪਣੇ ਭਾਈਆਂ ਤੋਂ ਵਧੀਆ ਘਰ ਬਾਰ ਬਣਾਈ ਬੈਠਾ ਪਾਲ ਸਾਰੀਆਂ ਸਹੂਲਤਾਂ ਆਪਣੇ ਦੋ ਕਮਰੇ ਸੀ ਬਣਾਏ ਜਿਸ ਰਾਤ ਲੈਕੇ ਆਇਆ ਛੱਡੀ ਜ਼ਨਾਨੀ ਨੂੰ ਉਸੇ ਰਾਤ ਅਲੱਗ ਝੂਲਾ ਵਾਲ ਰੋਟੀ ਖਾਦੀ ਸੀ ਇਸ ਨੂੰ ਕਹਿੰਦੇ ਨੇ ਧੁਰੋਂ ਲਿਖੇ ਸੰਯੋਗ

Please log in to comment.

More Stories You May Like