Kalam Kalam

ਵਿਛੜੀਆਂ ਸਹੇਲੀਆਂ

#ਕਭਕੇ_ਵਿੱਛੜੇ_ਕਹਾਂ_ਆਕੇ_ਮਿਲੇ। 1977 ਵਿੱਚ ਮੇਰੀ ਬੇਗਮ Saroj Sethi ਨਾਲ ਫਰੀਦਕੋਟ ਜੇਬੀਟੀ ਕਰਦੀ ਉਸ ਦੀ ਸਹੇਲੀ ਗੁਰਦਿਆਲ ਕੌਰ ਅਚਾਨਕ ਮਾਈਗ੍ਰੇਸ਼ਨ ਕਰਵਾਕੇ ਜਲਾਲਾਬਾਦ ਚਲੀ ਗਈ। ਫਿਰ ਐਸਾ ਵਿਛੋੜਾ ਪਿਆ ਕਿ ਮੁੜ ਮੇਲ ਨਾ ਹੋਇਆ। ਖਤੋ ਖਿਤਾਬਤ ਵੀ ਨਾ ਹੋਈ। ਸਾਲਾਂ ਦੇ ਸਾਲ ਗੁਜ਼ਰ ਗਏ। ਕੌਣ ਕਿੱਥੇ ਵਿਆਹਿਆ ਗਿਆ ਕਿੱਥੇ ਨੌਕਰੀ ਮਿਲੀ ਕਿਸੇ ਨੂੰ ਕੋਈ ਖਬਰ ਨਹੀਂ ਸੀ। ਵਿਆਹ, ਬੱਚੇ, ਨੌਕਰੀ, ਸੇਵਾਮੁਕਤੀ ਅਤੇ ਤੋਂ ਬਾਅਦ ਆਪਣੀ ਆਪਣੀ ਕਬੀਲਦਾਰੀ ਵੀ ਸਮੇਟ ਲਈ। ਪਰ ਦਿਲਾਂ ਵਿੱਚ ਮਿਲਣ ਦੀ ਸਿੱਕ ਸੀ। ਗੁਰਦਿਆਲ ਕੌਰ ਸ਼੍ਰੀ ਮੁਕਤਸਰ ਸਾਹਿਬ ਸੀ ਤੇ ਬੇਗਮ ਮੰਡੀ ਡੱਬਵਾਲੀ। ਭਾਵੇਂ ਦੂਰੀ ਕੋਈ ਖਾਸ ਨਹੀਂ ਸੀ ਪਰ ਜਿਵੇਂ ਕਹਿੰਦੇ ਹਨ ਅੱਖ ਓਹਲੇ ਪਹਾੜ ਓਹਲੇ। ਖੈਰ ਪਿਛਲੇ ਹਫਤੇ ਇੱਕ ਦੂਜੇ ਦਾ ਫੋਨ ਨੰਬਰ ਲੈਕੇ ਗੱਲਬਾਤ ਹੋਈ। ਮਿੱਠੀਆਂ ਯਾਦਾਂ ਤੇ ਜੰਮੀ ਧੂਲ ਸਾਫ ਹੋਣ ਲੱਗੀ। ਸਹੇਲੀਆਂ ਨੇ ਗੁਫ਼ਤਗੂ ਕੀਤੀ ਅਤੇ ਅੱਜ ਮਿਲਣ ਦਾ ਪ੍ਰੋਗਰਾਮ ਬਣਿਆ। ਸ਼੍ਰੀ ਗੁਰਚਰਨ ਸਿੰਘ ਜੀ ਜੋ ਡੀਆਈਈਟੀ ਚੋ ਬਤੌਰ ਪ੍ਰਿੰਸੀਪਲ ਸੇਵਾਮੁਕਤ ਹੋਏ ਹਨ। ਉਹਨਾ ਨੇ ਹੀ ਮੇਹਨਤ ਕਰਕੇ ਫੋਨ ਨੰਬਰ ਹਾਸਿਲ ਕੀਤੇ ਸਨ ਅੱਜ ਆਪਣੀ ਮੈਡਮ ਗੁਰਦਿਆਲ ਦੇ ਨਾਲ #114ਸ਼ੀਸ਼ਮਹਿਲ ਆਏ। ਦੋਨੇਂ ਸਹੇਲੀਆਂ ਘੁੱਟਕੇ ਮਿਲੀਆਂ, ਖੂਬ ਗੱਲਾਂ ਕੀਤੀਆਂ। ਲੰਗਰ ਪਾਣੀ ਵੀ ਛਕਿਆ। ਪਰ ਜੋ ਸਕੂਨ ਇੱਕ ਦੂਜੇ ਨੂੰ ਵੇਖਕੇ ਮਿਲਿਆ ਉਸ ਲਈ ਸ਼ਬਦ ਮਿਲਨੇ ਮੁਸ਼ਕਿਲ ਹਨ। ਮੈਡਮ ਗੁਰਦਿਆਲ ਆਪਣੀ ਛੋਟੀਆਂ ਭੈਣਾਂ ਵਰਗੀ ਸਹੇਲੀ ਲਈ ਇੱਕ ਵਧੀਆ ਤੋਹਫ਼ਾ ਲੈਕੇ ਆਏ। ਲੈਦਰ ਦਾ ਪਰਸ ਬਹੁਤ ਪਿਆਰਾ ਲੱਗਿਆ। "ਸਾਡੇ ਛੋਟੀਆਂ ਭੈਣਾਂ ਤੋਂ ਕੁਝ ਲੈਣ ਦਾ ਰਿਵਾਜ ਨਹੀਂ।" ਕਹਿਕੇ ਉਸਨੇ ਰਿਟਰਨ ਗਿਫ਼ਟ ਦਾ ਆਪਸ਼ਨ ਹੀ ਬੰਦ ਕਰ ਦਿੱਤਾ। ਚਲੋ ਬੁਢਾਪੇ ਵਿੱਚ ਵਰਤ ਵਰਤੇਵੇ ਲਈ ਇੱਕ ਰਾਹ ਹੋਰ ਖੁੱਲ੍ਹ ਗਿਆ ਮੁਕਸਰ ਕੋਈ ਬਹੁਤੀ ਦੂਰ ਨਹੀਂ। ਊਂ ਗੱਲ ਆ ਇੱਕ। #ਰਮੇਸ਼ਸੇਠੀਬਾਦਲ 9876627233

Please log in to comment.

More Stories You May Like