ਕਹਿੰਦੇ ਸੁਪਨਿਆਂ ਦਾ ਮਰ ਜਾਣਾ ਵੀ ਬੰਦੇ ਦੀ ਅਸਲੀ ਮੌਤ ਦੇ ਬਰਾਬਰ ਹੁੰਦਾ ਹੈ।ਬੰਦਾ ਜਿਉਂਦੇ ਜੀ ਵੀ ਮਰ ਕੇ ਸਮਾਂ ਕੱਢਦਾ ਹੈ।ਇਸ ਦੀ ਇਕ ਉਦਾਰਹਣ ਹੈ ਰਜੋ ਦੀ ਕਹਾਣੀ। ਰਜੋ ਇਕ ਚੰਗੇ ਘਰ ਦੀ ਕੁੜੀ ਸੀ। ਪੜ੍ਹਾਈ ਲਿਖਾਈ ਵਿਚ ਪਹਿਲੇ ਦਰਜੇ ਤੇ ਆਉਂਦੀ ਸੀ।ਪੜ੍ਹਾਈ ਦੇ ਨਾਲ ਨਾਲ ਸਿਲਾਈ ਕਢਾਈ ਵੀ ਸਿੱਖ ਕੇ ਘਰ ਹੈ ਆਪਣੇ ਤੇ ਅਸ ਪਾਸ ਵਾਲਿਆ ਦੇ ਕਪੜੇ ਕਢਾਈ ਕਰਕੇ ਸਿਓਂ ਲੈਂਦੀ ਸੀ।ਘਰ ਦਾ ਕੰਮ ਵੀ ਸਾਰਾ ਜਾਣਦੀ ਸੀ ਦਸਵੀਂ ਪਾਸ ਕਰਕੇ ਉਹ ਘਰ ਵਿਚ ਹੀ ਕੱਪੜਿਆ ਦਾ ਕੰਮ ਕਰਦੀ ਸੀ। ਪਿਤਾ ਦੀ ਆਰਥਿਕ ਸਥਿਤੀ ਵਧੀਆ ਨਾ ਹੋਣ ਕਰਕੇ ਅੱਗੇ ਨਾ ਪੜ੍ਹ ਸਕੀ।ਰਜੋ ਦੀ ਇਕ ਭੈਣ ਤੇ ਇਕ ਭਰਾ ਸੀ ਤੇ ਉਹ ਸਬ ਤੋਂ ਵੱਡੀ ਸੀ।ਓਸ ਨੇ ਛੋਟੀ ਭੈਣ ਨੂੰ ਵੀ ਆਪਣੇ ਨਾਲ ਹੀ ਲਗਾ ਲਿਆ।ਏਨੀ ਚੰਗੀ ਤੇ ਸੋਹਣੀ ਸੁਨੱਖੀ ਤੇ ਘਰ ਦੇ ਸਬ ਕੰਮ ਕਰਨ ਵਾਲੀ ਤੇ ਪਿਓ ਦਾ ਹੱਥ ਵਧਾਉਣ ਵਾਲੀ ਪਤਾ ਨਹੀਂ ਲਗਾ ਕਦੋਂ ਪੁੱਠੇ ਪਾਸੇ ਪੈ ਗਈ। ਉਸ ਨੂੰ ਇਕ ਮੁੰਡੇ ਨਾਲ ਪਿਆਰ ਹੋ ਗਿਆ ਉਹ ਹੋਰ ਕੋਈ ਨਹੀਂ ਓਸ ਦੀ ਸਹੇਲੀ ਦਾ ਦਿਓਰ ਸੀ। ਜੌ ਕਿ ਨੀਵੀਂ ਜਾਤ ਦਾ ਮੁੰਡਾ ਸੀ।ਕਹਿੰਦੇ ਆ ਨਾ ਕਿ ਪਿਆਰ ਅੱਖਾਂ ਤੇ ਪੱਟੀ ਬੰਨ ਦਿੰਦਾ।ਬਸ ਏਦਾਂ ਹੈ ਕੁਛ ਰਜੋ ਨਾਲ ਹੋਇਆ।ਓਸ ਨੇ ਜਿੱਦ ਫੜ ਲਈ ਕੇ ਉਥੇ ਹੀ ਵਿਆਹ ਕਰਵਾਉਣਾ। ਉਹ ਮੁੰਡਾ ਛੋਟਾ-ਮੋਟਾ ਕੰਮ ਕਰਦਾ ਸੀ ਤੇ ਆਪਣੇ ਪਰਿਵਾਰ ਤੋਂ ਵੀ ਦੂਰ ਰਹਿੰਦਾ ਸੀ। ਸਬ ਨੇ ਉਸ ਨੂੰ ਬਹੁਤ ਸਮਝਾਇਆ ਕਿ ਇਹ ਮੁੰਡਾ ਕਿਸੇ ਪੱਖੋਂ ਤੇਰੇ ਲਾਇਕ ਨਹੀਂ ਹੈ ਨਾ ਰੰਗ ਰੂਪ ਪੱਖੋਂ ਨਾ ਪੜ੍ਹਾਈ ਲਿਖਾਈ ਚ ਤੇ ਨਾ ਹੀ ਕੰਮ ਕਾਰ ਵਿੱਚ। ਪਰ ਪਤਾ ਨਹੀਂ ਰਜੋ ਦੇ ਦਿਮਾਗ ਨੂੰ ਕਿ ਹੋਇਆ ਸੀ।ਜਿਵੇਂ ਤਿਵੇਂ ਉਸ ਦੇ ਪਿਤਾ ਨੇ ਉਸ ਦੀ ਜਿੱਦ ਅੱਗੇ ਝੁੱਕ ਕੇ ਓਸ ਦਾ ਵਿਆਹ ਓਸ ਮੁੰਡੇ ਨਾਲ ਕਰਵਾ ਦਿੱਤਾ। ਪਰ ਵਿਆਹ ਵਿੱਚ ਹੀ ਮੁੰਡੇ ਤੇ ਓਸ ਦੇ ਪਰਿਵਾਰ ਨੂੰ ਦੇਖ ਕੇ ਕਈ ਰਿਸ਼ਤੇਦਾਰਾਂ ਨੇ ਓਹਨਾ ਤੋਂ ਮੂੰਹ ਮੋੜ ਲਿਆ। ਕਿਉੰਕਿ ਏਨੀ ਹੋਣਹਾਰ ਕੁੜੀ ਤੋਂ ਸਬ ਨੂੰ ਬਹੁਤ ਉਮੀਦ ਸੀ ਕਿ ਇਸ ਦਾ ਵਿਆਹ ਵਧੀਆ ਘਰ ਵਿਚ ਹੋਵੇ।ਵਿਆਹ ਤੋਂ ਬਾਅਦ ਉਹ ਕਿਰਾਏ ਤੇ ਆਪਣੇ ਪੇਕਿਆਂ ਕੋਲ ਹੀ ਰਹਿੰਦੀ ਸੀ। ਪਰ ਹੌਲੀ ਹੌਲੀ ਮੁੰਡੇ ਦੇ ਸੁਭਾਅ ਚ ਤਬਦੀਲੀ ਆਂ ਲੱਗ ਗਈ ਉਹ ਰਜੋ ਤੇ ਹੱਥ ਵੀ ਚੁੱਕਣ ਲੱਗ ਗਿਆ। ਓਹ ਡਰਦੀ ਘਰ ਨਾ ਦੱਸਦੀ। ਇਧਰ ਓਦੇ ਵਿਆਹ ਦਾ ਅਸਰ ਓਸ ਦੀ ਭੈਣ ਦੇ ਵਿਆਹ ਤੇ ਵੀ ਪਿਆ।ਓਸ ਨੂੰ ਵੀ ਚਜ ਨਾਲ ਕੋਈ ਰਿਸ਼ਤਾ ਨਾ ਆਉਂਦਾ। ਤੇ ਰਜੋ ਨੇ ਇਕ ਬੇਟੇ ਨੂੰ ਜਨਮ ਦਿੱਤਾ। ਤੇ ਓਸ ਨੂੰ ਸੰਭਾਲਣ ਵਾਲਾ ਕੋਈ ਨਾ ਹੋਣ ਕਰਕੇ ਉਹ ਪੇਕੇ ਰਹਿਣ ਲੱਗ ਗਈ।ਓਸ ਦਾ ਘਰਵਾਲਾ ਵੀ ਨਾਲ ਹੈ ਰਹਿਣ ਲੱਗ ਗਿਆ ਨਾ ਉਹ ਕੋਈ ਕੰਮ ਕਰਦਾ ਨਾ ਸਹੁਰੇ ਘਰ ਕਿਸੇ ਨੂੰ ਬੁਲਾਂਦਾ ਬਸ ਚੁੱਪ ਕਰਕੇ ਬੈਠਾ ਰਹਿੰਦਾ। ਓਸ ਦੀਆ ਇਹਨਾਂ ਹਰਕਤਾਂ ਤੋਂ ਸਬ ਬਹੁਤ ਤੰਗ ਸੀ।ਬੱਚੇ ਤੇ ਕੁੜੀ ਦੇ ਮੂੰਹ ਨੂੰ ਸਬ ਚੁੱਪ ਰਹੇ ਤੇ ਜਿਵੇਂ ਤਿਵੇਂ ਦੋ ਤਿੰਨ ਸਾਲ ਨਿਕਲ ਗਏ। ਰਜੋ ਦਾ ਪੇਕੇ ਤੇ ਪੇਕੇ ਵਾਲਿਆ ਦਾ ਰਜੋ ਦੇ ਘਰ ਆਣਾ ਜਾਣਾ ਲਗਿਆ ਰਹਿੰਦਾ ਜੌ ਕਿ ਰਜੋ ਦੇ ਘਰਵਾਲ਼ੇ ਨੂੰ ਬਿਲਕੁਲ ਪਸੰਦ ਨਹੀਂ ਸੀ। ਰਜੋ ਹੌਲੀ ਹੌਲੀ ਓਸ ਮੁਤਾਬਕ ਢਲਦੀ ਗਈ ਤੇ ਪੇਕਿਆਂ ਤੋਂ ਦੂਰ ਹੁੰਦੀ ਗਈ।ਓਸ ਤੋਂ ਬਾਅਦ ਰਜੋ ਦੇ ਘਰ ਇੱਕ ਕੁੜੀ ਨੇ ਜਨਮ ਲਿਆ। ਕੁੜੀ ਵੇਲੇ ਜਦ ਉਹ ਪੇਕੇ ਆਈ ਤਾਂ ਓਸ ਦੇ ਘਰਵਾਲ਼ੇ ਨੇ ਤੰਗ ਕਰਨ ਦੀਆ ਹਰਕਤਾਂ ਸ਼ੁਰੂ ਕਰ ਦਿੱਤੀਆਂ।ਇਹ ਸਬ ਦੇਖਦੇ ਹੋਏ ਰਜੋ ਨੇ ਜਣੇਪੇ ਦੇ ਵਿਚ ਹੀ ਘਰ ਛੱਡ ਕੇ ਜਾਣ ਦਾ ਫੈਸਲਾ ਕੀਤਾ। ਇਸ ਨੂੰ ਆਪਣੀ ਬੇਇਜਤੀ ਸਮਝ ਕੇ ਉਸ ਦੇ ਘਰਵਾਲ਼ੇ ਨੇ ਰਜੋ ਨੂੰ ਆਪਣੇ ਪਿੰਡ ਪਰਿਵਾਰ ਕੋਲ ਲਿਜਾਣ ਦਾ ਫੈਸਲਾ ਕਰ ਲਿਆ ਜਿਸ ਨੂੰ ਕੋਈ ਚਾਅ ਕੇ ਵੀ ਨਾ ਰੋਕ ਸਕਿਆ।ਸਹੁਰੇ ਘਰ ਲਿਜਾ ਕੇ ਓਸ ਨੇ ਆਪਣੀ ਘਰਵਾਲੀ ਨਾਲ ਬਦਸਲੂਕੀ ਸ਼ੁਰੂ ਕਰ ਦਿੱਤੀ ਤੇ ਓਸ ਦੇ ਘਰਵਾਲ਼ੇ ਵੀ ਓਸ ਨੂੰ ਤੰਗ ਪਰੇਸ਼ਾਨ ਕਰਦੇ।ਇਸ ਸਮੇਂ ਤੇ ਆ ਕੇ ਰਜੋਂ ਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੋਇਆ।ਉਹ ਦਿਨ ਰਾਤ ਰੋ ਰੋ ਕੇ ਆਪਣੇ ਬੱਚੇ ਪਾਲਦੀ ਉਹ ਵੀ ਓਸ ਮਾਹੌਲ ਵਿਚ ਜਿੱਥੇ ਨਾ ਕੋਈ ਓਸ ਦਾ ਆਪਣਾ ਹਮਦਰਦੀ ਸੀ ਤੇ ਨਾ ਨੇ ਓਸ ਨੂੰ ਕੋਈ ਪਿਆਰ ਕਰਨ ਵਾਲਾ ਤੇ ਸਮਝਣ ਵਾਲਾ।ਇਥੋਂ ਤਕ ਕਿ ਓਸ ਦੇ ਘਰਵਾਲ਼ੇ ਨੇ ਓਸ ਤੇ ਪੇਕਿਆਂ ਨਾਲ ਫੋਨ ਤੇ ਗੱਲ ਕਰਨ ਤੇ ਵੀ ਪਾਬੰਦੀ ਲਗਾ ਦਿੱਤੀ ਸੀ।ਤੇ ਜੇਕਰ ਪੇਕੇ ਮਿਲਣ ਆਉਂਦੇ ਤਾਂ ਓਹਨਾ ਨੂੰ ਵੀ ਬਦਸਲੂਕੀ ਕਰਕੇ ਭਜਾ ਦਿੰਦਾ।ਇਸ ਤਰ੍ਹਾਂ ਕਰਦੇ ਕਈ ਸਾਲ ਨਿਕਲ ਗਏ। ਓਸ ਦੇ ਬੱਚੇ ਵੀ ਸਕੂਲ ਪੜਨ ਲੱਗ ਗਏ।ਪਰ ਓਸ ਦੇ ਘਰਵਾਲ਼ੇ ਦੇ ਸੁਭਾਅ ਵਿਚ ਰੱਤਾ ਫਰਕ ਨਾ ਆਇਆ।ਉਹ ਕਦੇ ਕਦਾਈਂ ਚੋਰੀ ਚੋਰੀ ਮਾਂ ਬਾਪ ਨੂੰ ਫੋਨ ਕਰਕੇ ਹਾਲ ਚਲ ਪੁੱਛ ਕੇ ਫੋਨ ਕਟ ਦਿੰਦੀ ਪਰ ਫਿਰ ਵੀ ਓਸ ਨੂੰ ਇਸ ਦਾ ਹਰਜਾਨਾ ਭੁਗਤਣਾ ਪੈਂਦਾ। ਓਹ ਆਪਣੇ ਭੈਣ ਤੇ ਭਰਾ ਦੋਨਾਂ ਦੇ ਵਿਆਹ ਤੇ ਆ ਕੇ ਵੀ ਓਹ ਖੁਸ਼ੀ ਮਹਿਸੂਸ ਨਹੀਂ ਕਰ ਸਕੀ। ਜੌ ਇਕ ਨੌਰਮਲ ਕੁੜੀ ਕਰਦੀ ਹੈ।ਹੁਣ ਓਹ ਇਕ ਦੋ ਦਿਨ ਲਈ ਰਜੋ ਨੂੰ ਪੇਕੇ ਜਰੂਰ ਲ਼ੈ ਕੇ ਆਉਂਦਾ ਹੈ ਪਰ ਕਿੰਨੇ ਕਿੰਨੇ ਸਾਲ ਬਾਅਦ।ਜਿਸ ਤਰਾ ਦੀ ਜਿੰਦਗੀ ਓਹਨੇ ਜੀ ਲਈ ਓਹ ਤਾਂ ਹੈ ਹੀ ਪਰ ਓਸ ਦੇ ਬੱਚਿਆ ਦੀ ਵੀ ਜਿੰਦਗੀ ਓਸ ਬੰਦੇ ਨੇ ਨਰਕ ਬਣਾ ਦਿੱਤੀ।ਓਹਨਾ ਸਾਰਿਆ ਦਾ ਖੂਨ ਸੁਕਾ ਕੇ ਰੱਖਦਾ ਤੇ ਹਰ ਟਾਇਮ ਓਹ ਡਰ ਵਿਚ ਜਿੰਦਗੀ ਕਟ ਰਹੇ ਹਨ ।ਓਹ ਕਮਾਈ ਕਰਕੇ ਬੱਚੇ ਪੜ੍ਹਾ ਲਿਖਾ ਤਾ ਰਿਹਾ ਪਰ ਰਜੋ ਤੇ ਬੱਚਿਆ ਦੇ ਸਾਰੇ ਸ਼ੌਂਕ ਤੇ ਰੀਝਾਂ ਖਤਮ ਕਰ ਦਿੱਤੇ।
Please log in to comment.